BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਲੰਬੇ ਲਾਕਡਾਊਨ ਵੱਲ ਵਧ ਰਿਹਾ ਦੇਸ਼, ਹੋਰ ਮੁਸੀਬਤਾਂ ਦੇ ਆਸਾਰ

May 06, 2021 11:38 AM

ਹਾਲਾਂਕਿ ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਭਾਰੀ ਜਾਨੀ ਨੁਕਸਾਨ ਦੇ ਬਾਵਜੂਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਕਡਾਊਨ ਲਾਉਣ ਦੇ ਹੱਕ ਵਿੱਚ ਨਹੀਂ ਹਨ ਪਰ ਦੇਸ਼ ਲਾਕਡਾਊਨ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ’ਚ ਮਹਾਮਾਰੀ ਦੇ ਦਾਖ਼ਲ ਹੋ ਜਾਣ ਬਾਅਦ, ਜਦੋਂ ਕੋਵਿਡ-19 ਮਹਾਮਾਰੀ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਛੇ ਸੌ ਤੋਂ ਵੀ ਹੇਠਾਂ ਸੀ, ਸਮੁੱਚੇ ਦੇਸ਼ ’ਚ ਸਖ਼ਤ ਲਾਕਡਾਊਨ ਆਇਦ ਕੀਤਾ ਸੀ, ਜੋ 68 ਦਿਨ ਚਲਦਾ ਰਿਹਾ ਸੀ। ਇਸ ਲਾਕਡਾਊਨ ਨੂੰ ਦੁਨੀਆ ’ਚ ਇਕ ਸਭ ਤੋਂ ਸਖ਼ਤ ਅਤੇ ਯੋਜਨਾਹੀਣ ਲਾਕਡਾਊਨ ਮੰਨਿਆ ਗਿਆ ਹੈ। ਇਸ ਸਾਲ 24 ਮਾਰਚ ਨੂੰ ਜਦੋਂ ਲਾਕਡਾਊਨ ਲਾਏ ਨੂੰ ਪੂਰਾ ਸਾਲ ਲੰਘ ਗਿਆ ਸੀ ਤਾਂ ਵੱਖ ਵੱਖ ਰਿਪੋਰਟਾਂ, ਜਿਨ੍ਹਾਂ ’ਚ ਸੂਚਨਾ ਦੇ ਅਧਿਕਾਰ ਅਧੀਨ ਹਾਸਲ ਕੀਤੀ ਜਾਣਕਾਰੀ ’ਤੇ ਆਧਾਰਿਤ ਬੀਬੀਸੀ ਦੀ ਰਿਪੋਰਟ ਖਾਸ ਰਹੀ, ਨੇ ਸਾਫ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤੀ ਲੋਕਾਂ ਨੂੰ ਮਾਤਰ ਚਾਰ ਘੰਟੇ ਦਾ ਸਮਾਂ ਦੇ ਕੇ ਲਾਏ ਲਾਕਡਾਊਨ ਤੋਂ ਪਹਿਲਾਂ ਕਿਸੇ ਵੀ ਮੰਤਰਾਲੇ ਜਾਂ ਮਾਹਿਰਾਂ, ਨਾਲ ਕੋਈ ਸਲਾਹ ਨਹੀਂ ਕੀਤੀ ਸੀ। ਲਾਕਡਾਊਨ ਲਾਏ ਜਾਣ ਤੋਂ ਬਾਅਦ ਕੀ ਕੁੱਝ ਵਾਪਰਿਆ ਉਸ ਨੂੰ ਭਾਰਤੀ ਤਾਂ ਕੀ ਪੂਰੀ ਦੁਨੀਆਂ ਦੇ ਲੋਕ ਭੁੱਲ ਨਹੀਂ ਸਕਣਗੇ। ਜੋ ਗੋਤਾ ਇਸ ਲਾਕਡਾਊਨ ਨੇ ਭਾਰਤ ਦੀ ਅਰਥਵਿਵਸਥਾ ਨੂੰ ਦਿੱਤਾ , ਉਸ ਦੀ ਵੀ ਮਿਸਾਲ ਨਹੀਂ ਮਿਲਦੀ। ਦੇਸ਼ ਦੀ ਅਰਥਵਿਵਸਥਾ ਹਾਲੇ ਤੱਕ ਇਸ ਵਿਚੋਂ ਬਾਹਰ ਨਹੀਂ ਆ ਸਕੀ । ਯੋਜਨਾਹੀਣ ਢੰਗ ਨਾਲ ਲਾਕਡਾਊਨ ਲਾਉਣ ਅਤੇ ਗ਼ੈਰ-ਵਿਗਿਆਨਕ ਢੰਗ ਨਾਲ ਅਨਲਾਕ ਦੀ ਪ੍ਰਕਿਰਿਆ ਚਲਾਉਣ ਕਾਰਨ ਪ੍ਰਧਾਨ ਮੰਤਰੀ ਦੀ ਦੇਸ਼ ਤੇ ਦੁਨੀਆ ਦੇ ਵੱਖ-ਵੱਖ ਹਲਕਿਆਂ ਵੱਲੋਂ ਆਲੋਚਨਾ ਵੀ ਹੋਈ ਹੈ।
ਮਹਾਮਾਰੀ ਦੀ ਦੂਜੀ ਲਹਿਰ ਦੇ ਭਖਣ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਲਾਕਡਾਊਨ ਲਾਉਣ ਬਾਰੇ ਫੈਸਲਾ ਲੈਣ ਦੀ ਜ਼ਿੰਮੇਵਾਰੀ ਰਾਜਾਂ ’ਤੇ ਪਾ ਦਿੱਤੀ ਪਰ ਪਹਿਲਾਂ ਇਹ ਬੇਨਤੀ ਜ਼ਰੂਰ ਕੀਤੀ ਕਿ ਮਹਾਮਾਰੀ ਵਿਰੁੱਧ ਲੜਾਈ ’ਚ ਲਾਕਡਾਊਨ ਨੂੰ ਆਖਰੀ ਹਥਿਆਰ ਵੱਜੋਂ ਵਰਤਿਆ ਜਾਵੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਂਗ ਲਾਕਡਾਊਨ ਕਾਰਪੋਰੇਟ ਖੇਤਰ ਨੂੰ ਵੀ ਪਸੰਦ ਨਹੀਂ ਹੈ। ਪ੍ਰਧਾਨ ਮੰਤਰੀ ਦੀ ਅਪੀਲ ਦਾ ਨਤੀਜਾ ਇਹ ਨਿਕਲਿਆ ਕਿ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਵਾਲੇ ਰਾਜਾਂ ਦੀਆਂ ਸਰਕਾਰਾਂ ਨੇ ਅਜਿਹੇ ਉਪਾਅ ਅਰੰਭ ਦਿੱਤੇ ਜੋ ਮਹਾਮਾਰੀ ਰੋਕਣ ਵਾਲੇ ਨਹੀਂ ਸਨ। ਚੰਡੀਗੜ੍ਹ ਜਿਹੇ ਕੇਂਦਰ ਪ੍ਰਸ਼ਾਸਿਤ ਰਾਜ ਨੇ ਲਾਕਡਾਊਨ ਲਾਉਣ ਦਾ ਮਨ ਕੁੱਝ ਸਮੇਂ ਲਈ ਬਦਲ ਲਿਆ।
ਪਰ ਮਹਾਮਾਰੀ ਦੇ ਤੇਜ਼ੀ ਨਾਲ ਵਧਣ ਕਾਰਨ ਹਾਲਾਤ ਹੋਰ ਬਣਦੇ ਗਏ ਹਨ। ਇਹ ਸਹੀ ਹੈ ਕਿ ਅਰਥਵਿਵਸਥਾ ਨੂੰ ਵੀ ਧਿਆਨ ’ਚ ਰੱਖ ਕੇ ਚਲਣਾ ਚਾਹੀਦਾ ਹੈ ਪਰ ਸਭ ਤੋਂ ਉਪਰ ਤਾਂ ਤਰਜੀਹ ਮਨੁੱਖੀ ਜਾਨਾਂ ਨੂੰ ਹੀ ਦਿੱਤੀ ਜਾਵੇਗੀ। ਅੱਜ ਦੀ ਹਾਲਤ ਵਿੱਚ ਤਾਂ ਇਲਾਜ ਹੀ ਅਸਲ ਤਰਜੀਹ ਬਣ ਚੁੱਕਾ ਹੈ। ਉਸ ਲਈ ਹੀ ਦੁਨੀਆ ਭਰ ਤੋਂ ਮਦਦ ਲਈ ਜਾ ਰਹੀ ਹੈ ਜਿਸ ਕਰਕੇ ਆਤਮਨਿਰਭਰਤਾ ਦੀ ਖਾਮਖਿਆਲੀ ਲਈ ਕੋਈ ਥਾਂ ਨਹੀਂ ਬਚੀ ਹੈ। ਇਲਾਜ ਦੇ ਨਾਲ ਹੀ ਇਹ ਅਤੀ ਜ਼ਰੂਰੀ ਬਣ ਗਿਆ ਹੈ ਕਿ ਲਾਗ ਦੀ ਲੜੀ ਤੋੜੀ ਜਾਵੇ। ਸਰਕਾਰ ਮੰਨ ਨਹੀਂ ਰਹੀ ਹੈ ਪਰ ਇਸ ਨੂੰ ਜਲਦ ਇਹ ਪ੍ਰਵਾਨ ਕਰਨਾ ਪਵੇਗਾ ਕਿ ਕੋਵਿਡ-19 ਮਹਾਮਾਰੀ ਭਾਰਤ ’ਚ ਜਨਤਕ ਪੱਧਰ ’ਤੇ ਫੈਲ ਚੁੱਕੀ ਹੈ। ਦੁਨੀਆ ਭਰ ਦੇ ਲਾਗ ਦੀਆਂ ਬਿਮਾਰੀਆਂ ਤੇ ਮਹਾਮਾਰੀਆਂ ਦੇ ਜਾਣਕਾਰ ਮਾਹਿਰ ਲੋਕ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਲਾਕਡਾਊਨ ਦੀ ਵਕਾਲਤ ਕਰ ਰਹੇ ਹਨ। ਲਾਗ ਦੀ ਲੜੀ ਤੋੜਣ ਲਈ ਘੱਟੋ-ਘੱਟ 21 ਦਿਨਾਂ ਦੇ ਲਾਕਡਾਊਨ ਦੀ ਲੋੜ ਹੈ। ਹਫ਼ਤਾ-ਹਫ਼ਤਾ ਕਰਕੇ ਦਿੱਲੀ ਉਸ ਪਾਸੇ ਹੀ ਜਾ ਰਹੀ ਹੈ। ਦੇਸ਼ ਵਿੱਚ ਕਿਤੇ ਵੀ ਲਾਕਡਾਊਨ ਜਾਂ ਕਰਫ਼ਿਊ ਘਟ ਨਹੀਂ ਰਿਹਾ ਸਗੋਂ ਵਧ ਰਿਹਾ ਹੈ। ਤਿੰਨ ਦਿਨ ਕੋਵਿਡ-19 ਦੇ ਨਵੇਂ ਮਾਮਲੇ ਘਟਣ ਬਾਅਦ ਪਿਛਲੇ ਮੰਗਲਵਾਰ, ਚਾਰ ਮਈ ਨੂੰ ਨਵੇਂ ਮਾਮਲੇ ਮੁੜ ਚਾਰ ਲੱਖ ਦੇ ਨੇੜੇ ਜਾ ਢੁੱਕੇ ਹਨ। ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਤਰਾ ਉਭਰ ਆਇਆ ਹੈ ਜਿਸ ’ਚ ਦਸ ਸਾਲ ਤੋਂ ਹੇਠਾਂ ਦੀ ਉਮਰ ਦੇ ਬੱਚਿਆਂ ਲਈ ਵੀ ਮਹਾਮਾਰੀ ਘਾਤਕ ਸਿੱਧ ਹੋਣ ਵਾਲੀ ਹੈ। ਸ,ੋ ਦੇਸ਼ ਦੇ ਲੰਬੇ ਲਾਕਡਾਊਨ ਹੇਠ ਆਉਣ ਦੀ ਮੁੜ ਸੰਭਾਵਨਾ ਬਣ ਗਈ ਹੈ ਜੋ ਕਿ ਦੇਸ਼ ਵਾਸੀਆਂ ਲਈ ਹੋਰ ਮੁਸੀਬਤਾਂ ਲਿਆਏਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ