BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਲੇਖ

ਆਧੁਨਿਕ ਮਨੋਵਿਗਿਆਨ ਦੇ ਪਿਤਾਮਾ ਸਿਗਮੰਡ ਫ੍ਰਾਇਡ...

May 06, 2021 11:42 AM

ਸੁਰਜੀਤ ਸਿੰਘ 'ਦਿਲਾ ਰਾਮ'

ਜਦੋਂ ਵੀ ਕਿਤੇ ਮਹਾਨ ਮਨੋਵਿਗਿਆਨੀਆਂ ਦੀ ਗੱਲ ਚੱਲਦੀ ਹੋਵੇ ਤਾਂ ਸਿਗਮੰਡ ਫ੍ਰਾਇਡ ਦਾ ਜਕਿਰ ਜ਼ਰੂਰ ਹੁੰਦਾ ਹੈ। ਮਨੋਵਿਗਿਆਨਿਕ ਸਿਗਮੰਡ ਫ੍ਰਾਇਡ ਨੇ ਮਨੁੱਖੀ ਵਿਅਕਤੀਤਵ ਦਾ ਵਿਸ਼ਲੇਸ਼ਣ ਕਰਕੇ ਸਿਰਫ ਮਨੋਚਕਿਤਸਾ ਦੇ ਪੇਸ਼ੇ ਨੂੰ ਹੀ ਨਹੀਂ ਸਗੋਂ ਆਪਣੇ ਵਿਚਾਰਾਂ ਰਾਹੀਂ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ । ਸਿਗਮੰਡ ਫਰਾਇਡ ਦਾ ਜਨਮ 6 ਮਈ 1856 ਨੂੰ ਉਸ ਸਮੇਂ ਦੇ ਆਸਟ੍ਰੀਆ-ਹੰਗਰੀ ਸਾਮਰਾਜ ਦੇ ਮੋਰਾਵੀਆ ਸੂਬੇ ‘ਚ ਯਹੂਦੀ ਪਰਿਵਾਰ ਵਿਚ ਹੋਇਆ।ਅਜ ਕਲ੍ਹ ਇਹ ਸਥਾਨ ਜਰਮਨੀ ਦੇ ਛੋਟੇ ਜਿਹੇ ਕਸਬੇ ਫ੍ਰੀਅਬਰਗ ਵਿੱਚ ਹੈ।ਫ੍ਰਾਇਡ ਦਾ ਪਿਤਾ ‘ਜੈਕਬ ਫ੍ਰਾਇਡ‘ ਉੱਨ ਦਾ ਵਪਾਰੀ ਸੀ। ਸਿਗਮੰਡ ਆਪਣੇ ਪਿਤਾ ਦੀ ਦੂਸਰੀ ਪਤਨੀ ਅਮਾਲੀ ਨਾਥਨਸੋਹਨ ਦਾ ਪਹਿਲਾਂ ਬੱਚਾ ਸੀ ਤੇ ਫ੍ਰਾਇਡ ਦੇ ਜਨਮ ਤੋਂ ਬਾਅਦ ਸੱਤ ਭੈਣ-ਭਰਾ ਹੋਰ ਪੈਦਾ ਹੋਏ। 1930 ਈ: ਵਿਚ ਉਨ੍ਹਾਂ ਦੀ ਮਾਂ 95 ਸਾਲ ਦੀ ਉਮਰ ਭੋਗ ਕੇ ਚਲਾਣਾ ਕਰ ਗਈ।ਬਚਪਨ ਫ੍ਰਾਇਡ ਦਾ ਰੋਮਨ ਵਿੱਚ ਬੀਤਿਆ। 1859 ਵਿੱਚ ਫ੍ਰਾਇਡ ਦੇ ਪਰਿਵਾਰ ਨੇ ਫ੍ਰੀਅਬਰਗ ਵੱਲ ਕੂਚ ਕੀਤਾ।ਕੁਝ ਸਮਾਂ ਲੀਪਜਗਿ ਵਿੱਚ ਰਹਿ ਕੇ ਫਿਰ ਵਿਆਨਾ ਵੱਲ ਰਵਾਨਾ ਹੋਏ ਤੇ ਉੱਥੇ ਰਹਿਣ ਲੱਗ ਪਏ।
ਫ੍ਰਾਇਡ ਨੂੰ ਸੰਗੀਤ ਨਾਲ ਤਾਂ ਜਿਵੇਂ ਨਫ਼ਰਤ ਹੀ ਸੀ ਪਰ ਉਸਨੂੰ ਕਿਤਾਬਾਂ ਪੜ੍ਹਨ,ਖਰੀਦਣ ਤੇ ਇਕੱਠੀਆਂ ਕਰਨ ਦਾ ਬਹੁਤ ਸ਼ੌਕ ਸੀ।ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ ਉਸਨੂੰ ਆਮ ਵਿਦਿਆਰਥੀਆਂ ਨਾਲੋ ਇਕ ਸਾਲ ਪਹਿਲਾਂ ਹੀ ਨੌਂ ਸਾਲ ਦੀ ਉਮਰ ਵਿਚ ਹੀ ਹਾਈ ਸਕੂਲ ਵਿਚ ਦਾਖਲਾ ਮਿਲ ਗਿਆ।ਇੱਥੇ ਉਸਨੇ ਤਕਰੀਬਨ 8 ਸਾਲ ਜੀ-ਤੋੜ ਮਿਹਨਤ ਕੀਤੀ ਤੇ ਛੇ ਸਾਲ ਲਗਾਤਾਰ ਕਲਾਸ ਵਿੱਚੋ ਫਸਟ ਆਉਂਦਾ ਰਿਹਾ।ਸਕੂਲ ਛੱਡਣ ਤੋਂ ਬਾਅਦ ਫ੍ਰਾਇਡ ਨੇ ਵਿਗਿਆਨ ਪੇਸ਼ੇ ਨੂੰ ਚੁਣਿਆ।ਸੰਨ 1873 ‘ਚ ਉਸਨੇ ਵਿਆਨਾ ਦੇ ਵਿਸ਼ਵ ਵਿਦਿਆਲੇ ਵਿੱਚ ਡਾਕਟਰੀ ਦੇ ਕੋਰਸ ‘ਚ ਦਾਖਲਾ ਲਿਆ ਤੇ 30 ਮਾਰਚ 1881 ਨੂੰ ਅੱਵਲ ਦਰਜੇ ਨਾਲ ਪਾਸ ਹੋਇਆ।
ਫ੍ਰਾਇਡ ਨੇ ਜਰਮਨ,ਲੈਟਿਨ,ਗ੍ਰੀਕ,ਫ੍ਰੈਂਚ,ਅੰਗਰੇਜ਼ੀ ਤੋਂ ਇਲਾਵਾ ਇਟੈਲਿਅਨ,ਸਪੇਨਸ਼ ਅਤੇ ਹਿਬਰੂ ਭਸ਼ਾਵਾ ਵੀ ਸਿੱਖੀਆਂ ਤੇ ਸਭ ਵਿੱਚ ਮੁਹਾਰਤ ਹਾਸਲ ਕੀਤੀ।
ਸੰਨ 1882 ਵਿੱਚ ਉਹ ਵਿਆਨਾ ਦੇ ਜਨਰਲ ਹਸਪਤਾਲ ਵਿੱਚ ਡਾਕਟਰ ਲੱਗਿਆ। ਤਿੰਨ ਸਾਲ ਉਥੇ ਉਸਨੇ ਕਈ ਵਿਭਾਗਾਂ ਵਿੱਚ ਕੰਮ ਕੀਤਾ ਤੇ ਅੰਤ ਉਸਦਾ ਝੁਕਾਅ ਨਿਯੁਰਾਲਜਿਸਟ ਵਿਗਿਆਨ ਵੱਲ ਹੋ ਗਿਆ।ਸਰਕਾਰੀ ਗ੍ਰਾਂਟ ਮਿਲਣ ਤੇ ਉਹ ਮਸ਼ਹੂਰ ਫ੍ਰਾਂਸੀਸੀ ਨਸਤੰਤਰ ਵਿਗਿਆਨੀ ‘ਜੀਨ ਮਾਰਟਿਨ ਚਾਰਕੋਟ‘ ਕੋਲ ਪੈਰਿਸ ਚਲਿਆ ਗਿਆ।ਛੇ ਮਹੀਨੇ ਪੈਰਿਸ ਵਿੱਚ ਰਹੇ ਕੇ ਉਹ ਵਿਆਨਾ ਵਾਪਸ ਆ ਗਿਆ ਤੇ ਇੱਥੇ ਹੀ ਡਾਕਟਰੀ ਦੀ ਨਿੱਜੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਫ੍ਰਾਇਡ ਦਾ ਵਿਆਹ ਮਾਰਥਾ ਬਰਨੇਸ ਨਾਲ ਹੋਇਆ ਇਸਦੀ ਕੁਖੋਂ ਤਿੰਨ ਲੜਕੀਆਂ ਤੇ ਤਿੰਨ ਲੜਕਿਆਂ ਨੇ ਜਨਮ ਲਿਆ।
ਸੰਨ 1882 ਨੂੰ ਫ੍ਰਾਇਡ ਦਾ ਮੇਲ ਡਾਕਟਰ ਜੋਸੇਫ ਬਿ੍ਰਊਰ ਨਾਲ ਹੋਇਆ। ਸੰਨ 1880-82 ਦੌਰਾਨ ਬਿ੍ਰਊਰ ਨੇ ਇਕ ਹਿਸਟੀਰਿਆ ਦੀ ਰੋਗੀ ਲੜਕੀ ਦਾ ਇਲਾਜ ਕੀਤਾ।ਉਹ ਲੜਕੀ ਜਦੋਂ ਆਪਣੇ ਅਣਸੁਖਾਵੇਂ ਅਨੁਭਵ ਅਤੇ ਡਰਾਉਣੀਆਂ ਮਨੋਭ੍ਰਾਂਤੀਆਂ ਬਾਰੇ ਗੱਲਾਂ ਕਰਦੀ ਤਾਂ ਕੁਝ ਸਮੇਂ ਵਿੱਚ ਠੀਕ ਹੋ ਜਾਂਦੀ ਸੀ।ਇਸ ਲੜਕੀ ਦਾ ਇਲਾਜ ਕਰਨ ਲਈ ਹਿਪਨੋਟਿਜ਼ਮ ਦੀ ਵਰਤੋਂ ਕੀਤੀ ਜਾਂਦੀ ਸੀ।ਫ੍ਰਾਇਡ ਇਸ ਕੇਸ ਤੋਂ ਬਹੁਤ ਪ੍ਰਭਾਵਿਤ ਹੋਇਆ।ਜਿੱਥੇ ਫ੍ਰਾਇਡ ਨੇ ਆਪਣੀ ਨਿੱਜੀ ਪ੍ਰੈਕਟਿਸ ਦੌਰਾਨ ਬਿਜਲ-ਚਿਕਿਤਸਾ,ਸਨਾਨ ਅਤੇ ਮਾਲਿਸ਼ ਆਦਿ ਵਰਗੇ ਹੋਰ ਸਾਧਨਾਂ ਨੂੰ ਵਰਤਣਾ ਸ਼ੁਰੂ ਕੀਤਾ ਉਥੇ ਉਸਨੇ ਸਮਾਂ ਪਾ ਕੇ ਹਿਪਨੋਟਿਜਮ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ।ਫ੍ਰਾਇਡ ਹਿਪਨੋਟਿਜਮ ਰਾਹੀ ਰੋਗੀ ਦਾ ਇਤਿਹਾਸ ਜਾਣ ਕੇ ਬਿ੍ਰਊਰ ਦੇ ਕਥਾਰਸਿਸ ਤਰੀਕੇ ਦੀ ਵਰਤੋਂ ਕਰਦਾ।ਸੰਨ 1885 ਵਿੱਚ ਫ੍ਰਾਇਡ ਨੇ ਬਿ੍ਰਊਰ ਨਾਲ ਮਿਲ ਕੇ ਨਾਂ ਦੀ ਕਿਤਾਬ ਛਾਪੀ।
ਹੌਲੀ ਹੌਲੀ ਸਿਗਮੰਡ ਦਾ ਰੁਝਾਨ ਰੋਗੀਆਂ ਨੂੰ ਹਿਪਨੋਟਿਜ਼ ਕਰਕੇ ਉਨ੍ਹਾਂ ਨਾਲ ਖੁੱਲ੍ਹੇ ਸੰਬੰਧ ਨਾਲ ਸੰਵਾਦ ਕਰਕੇ ਇਲਾਜ ਕਰਨ ਵੱਲ ਹੋਣ ਲੱਗਿਆ ਤੇ ਸੰਨ 1886 ਦੇ ਸ਼ੁਰੂ ਵਿੱਚ ਛਪੇ ਇਕ ਲੇਖ ਵਿੱਚ ਉਸਨੇ ਮਨੋਵਿਸ਼ਲੇਸ਼ਣ ਸ਼ਬਦ ਪਹਿਲੀ ਵਾਰ ਵਰਤਿਆ।
1896ਈ: ਵਿਚ ਉਸਨੇ ਇਕ ਪਰਚਾ ਪੜਿ੍ਹਆ,ਜਿਸ ਵਿਚ ਉਸਨੇ ਕਿਹਾ ਕਿ ਹਰ ਹਿਸਟੀਰਿਆਂ ਦੀ ਜੜ੍ਹ ਵਿਚ ਬਚਪਨ ਦੇ ਮੁੱਢਲੇ ਸਾਲਾਂ ਦੇ ਅਗੇਤੇ ਕਾਮ ਅਨੁਭਵ ਹੁੰਦੇ ਹਨ ਅਤੇ ਜਦੋਂ ਮਨੋਵਿਸ਼ਲੇਸ਼ਣ ਰਾਹੀ ਉਹੀ ਤਜਰਬੇ ਫੇਰ ਚੇਤਨਾ ਵਿੱਚ ਲਿਆ ਕੇ ਰੋਗੀ ਨੂੰ ਉਨ੍ਹਾਂ ਨੂੰ ਸਮਝਣ ਵਿੱਚ ਮਦਦ ਕੀਤੀ ਜਾਂਦੀ ਹੈ ਤਾਂ ਉਹ ਠੀਕ ਹੋ ਜਾਂਦਾ ਹੈ।
ਸੰਨ 1901 ਵਿੱਚ ਉਸਨੇ ਆਪਣੀ ਮਸ਼ਹੂਰ ਕਿਤਾਬ ਛਪਵਾਈ (‘ਦਿ ਇੰਟਰਪਰੇਟੇਸ਼ਨ ਆਫ਼ ਡਰੀਮਸ’)। ਇਸ ਕਿਤਾਬ ਵਿੱਚ ਉਸਨੇ ਆਪਣੇ ਅਤੇ ਹੋਰ ਲੋਕਾਂ ਦੇ ਸੁਪਨਿਆਂ ਦਾ ਵਿਸ਼ਲੇਸ਼ਣ ਕੀਤਾ।ਇਸ ਕਿਤਾਬ ਵਿੱਚ ਉਸਨੇ ਪਹਿਲੀ ਵਾਰ ਅਚੇਤਨ ਮਨ ਦੀ ਧਾਰਣਾ ਦੀ ਰੂਪ-ਰੇਖਾ ਪੇਸ਼ ਕੀਤੀ। ਇਸੇ ਤਰ੍ਹਾਂ ਸੰਨ 1905 ਵਿੱਚ ਉਸਦੀ ਕਿਤਾਬਾਂ ‘ਜੋਕਸ ਐਂਡ ਦੇਅਰ ਰਿਲੇਸ਼ਨ ਟੁ ਦ ਅਨਕਾਨਸ਼ਅਸ’ ਅਤੇ ‘ਥ੍ਰੀ ਐਸੇਸ ਆਫ਼ ਸੈਕਸੁਅਲਿਟੀ’ ਛਪੀਆਂ । ਇਕ ਕਿਤਾਬ ਵਿੱਚ ਉਸਨੇ ਬੱਚੇ ਦੇ ਸ਼ਿਸ਼ੂਕਾਲ ਤੋਂ ਹੀ ਕਾਮਵਾਸਨਾ ਦੇ ਵਿਕਾਸ ਬਾਰੇ ਵਿਚਾਰ ਪੇਸ਼ ਕੀਤੇ। ਇਸ ਕਿਤਾਬ ਦੀ ਬਹੁਤ ਅਲੋਚਨਾ ਹੋਈ। ਸੰਨ 1912-13 ਦੌਰਾਨ ਉਸਨੇ ਮਾਨਵ ਵਿਗਿਆਨੀ ਸਾਮਗ੍ਰੀ ਦੇ ਆਧਾਰ ‘ਤੇ ਧਰਮ ਉੱਤੇ ‘ਟੋਟਮ ਅਤੇ ਟੈਬੂ’ ਨਾਂ ਦੀ ਪੁਸਤਕ ਲਿਖੀ ਤੇ 1912 ਵਿੱਚ ਹੀ (‘ਸਾਇਕੋ ਐਨਲਾਇਟਕ ਕੁਆਰਟਰਲੀ’ ) ਨਾਂ ਦਾ ਰਸਾਲਾ ਸ਼ੁਰੂ ਕੀਤਾ। ਫ੍ਰਾਇਡ ਨੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲਿਆ। ਮਨੋਵਿਸ਼ਲੇਸ਼ਣ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਉੱਪਰ ਲੇਖ ਲਿਖੇ, ਭਾਸ਼ਣ ਦਿੱਤੇ ਤੇ ਕਿਤਾਬਾਂ ਲਿਖੀਆਂ।
ਜਦੋਂ 1933ਵਿੱਚ ਹਿਟਲਰ ਦਾ ਜਰਮਨੀ ਵਿੱਚ ਰਾਜ ਸ਼ੁਰੂ ਹੋਇਆ।ਨਾਜੀਆਂ ਨੇ ਫ੍ਰਾਇਡ ਦੀਆਂ ਕਿਤਾਬਾਂ ਨੂੰ ਸ਼ਰੇਆਮ ਸਾੜਿਆ।1938 ‘ਚ ਹਿਟਲਰ ਨੇ ਆਸਟ੍ਰੀਆ ਉੱਤੇ ਕਬਜ਼ਾ ਕਰ ਲਿਆ ਤੇ ਯਹੂਦੀ ਵਿਰੋਧੀ ਪ੍ਰਬਲ ਜਜਬਾਤਾਂ ਕਰਕੇ ਫ੍ਰਾਇਡ ਨੂੰ ਵਿਆਨਾ ਤੋਂ ਭੱਜ ਕੇ ਲੰਦਨ ਜਾਣਾਂ ਪਿਆ ਜਿੱਥੇ 23 ਸਤੰਬਰ 1939 ਨੂੰ ਉਸਦੀ ਕੈਂਸਰ ਨਾਲ ਮੌਤ ਹੋ ਗਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ