BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਹਰਿਆਣਾ

ਕੋਰੋਨਾ ਭਾਰਤੀ ਲੋਕਾਂ ਲਈ ਉਨ੍ਹਾਂ ਖਤਰਨਾਕ ਨਹੀਂ ਕਿ ਜਿਨ੍ਹਾਂ ਇਸ ਦਾ ਡਰ : ਤਰਕਸ਼ੀਲ

May 07, 2021 01:05 PM

- ਮੀਡੀਆ ਸਾਰਾ ਦਿਨ ਸਕਰੀਨ ’ਤੇ ਕੋਰੋਨਾ ਘੁਮਾਉਣ ਦੀ ਥਾਂ ਸਕਰੀਨ ਦਾ ਕੁਝ ਹਿੱਸਾ ਵਿਗਿਆਨਕ ਪ੍ਰਚਾਰ ਪ੍ਰਸਾਰ ਲਈ ਵੀ ਰੱਖੇ

ਸੁਰਿੰਦਰ ਪਾਲ ਸਿੰਘ
ਸਿਰਸਾ, 6 ਮਈ : ਵਿਗਿਆਨਕ ਸੂਝ ਰੱਖਣ ਵਾਲੇ ਤਰਕਸ਼ੀਲ ਸੋਸਾਇਟੀ ਦੇ ਪਮੁਖ ਆਗੂਆਂ ਦਾ ਮੰਨਣਾ ਹੈ ਕਿ ਕਰੋਨਾ ਭਾਰਤੀ ਲੋਕਾਂ ਲਈ ਉਨ੍ਹਾਂ ਖਤਰਨਾਕ ਨਹੀ ਕਿ ਜਿਨ੍ਹਾਂ ਇਸਦਾ ਡਰ (ਫੋਬੀਆਂ) ਹੈ। ਉਨ੍ਹਾਂ ਸਿੱਧਾਂ ਸਵਾਲ ਕੀਤਾ ਕਿ ਭਾਰਤ ਵਿਚ ਮੌਤ ਦਰ ਦੇ ਪਿਛਲੇ ਅੰਕੜੇ ਦੇਖਣ ਉਪਰੰਤ ਸਭ ਕੁਝ ਸਾਫ ਹੋ ਜਾਂਦਾ ਹੈ ਅਤੇ ਲੋਕਾਂ ਵਿਚ ਫੈਲਿਆ ਬੇ ਲੋੜਾ ਖੌਫ ਦੂਰ ਹੋ ਸਕਦਾ ਹੈ। ਤਰਕਸ਼ੀਲ ਆਗੂ ਮਾਂ ਅਜਾਇਬ ਜਲਆਣਾ ਅਤੇ ਜਗਦੀਸ਼ ਸਿੰਘਪੁਰਾ ਦਾ ਕਹਿਣਾ ਹੈ ਕਿ ਹੁਣ ਅਜਿਹੇ ਹਾਲਾਤ ਬਣ ਗਏ ਹਨ ਕਿ ਸਰਕਾਰ ਦੇ ਅੰਧਾ ਧੁੰਦ ਕੋਰਨਾ ਪਰਚਾਰ ਕਾਰਨ ਸਾਨੂੰ ਕਰੋਨਾ ਵਾਇਰਸ ਨਾਲ਼ ਹੀ ਜਿਉਣਾ ਮਰਨਾ ਪੈ ਰਿਹਾ ਹੈ,ਇਸਤੋਂ ਇਲਾਵਾ ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਭੁੱਖ ਦੀ ਮੌਤ ਕਰੋਨਾ ਤੋ ਕਿਤੇ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਇਹ ਸੱਚ ਵੀ ਦੁਰਹਾਇਆ ਕਿ ਦੇਸ਼ ਵਿਚ ਕੁਝ ਮੀਡੀਆ ਤੰਤਰ( ਸਾਰਾ ਨਹੀ) ਜਾਣੇ ਅਣਜਾਣੇ ਮਾਸ ਫੋਬੀਆ (ਡਰ) ਦਾ ਮਹੌਲ ਪੈਦਾ ਕਰਨ ਵਿਚ ਯੋਗਦਾਨ ਦੇ ਰਿਹਾ ਹੈ। ਤਰਕਸ਼ੀਲਾਂ ਨੇ ਦੇਸ਼ ਦੇ ਮੀਡੀਆਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਸਾਰਾ ਦਿਨ ਸਰਕੀਰਨ ਤੇ ਕਰੋਨਾਂ ਘੁਮਾਉਣ ਦੀ ਥਾਂ ਆਪਣੀ ਸਕਰੀਨ ਦਾ ਕੁਝ ਹਿੱਸਾ ਲੋਕ ਸਮਸਿਆਵਾਂ ਅਤੇ ਵਿਗਿਆਨਕ ਪ੍ਰਚਾਰ ਪ੍ਰਸਾਰ ਲਈ ਵੀ ਰਾਖਵਾਂ ਰਖਣ। ਇਨ੍ਹਾਂ ਤਰਕਸ਼ੀਲ ਬੁਲਾਰਿਆਂ ਨੇ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਦੀ ਜਿਤ ਲਈ ਤਰਲੋ ਮੱਛੀ ਹੋ ਰਹੇ ਸਾਡੇ ਦੇਸ਼ ਦੀ ਕੇਂਦਰੀ ਲੀਡਰ ਸ਼ਿੱਪ ਨੂੰ ਚੋਣ ਨਤੀਜੇ ਆਉਣ ਤੱਕ ਨਹੀਂ ਲੱਗਿਆ ਕਿ ਕਰੋਨਾ ਕੋਈ ਖ਼ਤਰਨਾਕ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਜੇ ਕਰੋਨਾ ਐਨਾਂ ਹੀ ਖ਼ਤਰਨਾਕ ਸੀ ਤਾਂ ਪਿਛਲੇ ਡੇਢ ਸਾਲ ਤੋਂ ਵੈਕਸੀਨ ਤੋਂ ਲੈ ਕੇ ਸਿਹਤ ਸਹੂਲਤਾਂ ਸਬੰਧੀ ਸਰਕਾਰਾਂ ਨੇ ਮੈਡੀਕਲ ਉਪਰਾਲੇ ਕਿਉ ਨਹੀ ਕੀਤੇ? ਉਨ੍ਹਾਂ ਕਿਹਾ ਕਿ ਕੇਦਰ ਅਤੇ ਰਾਜ ਸਰਕਾਰਾਂ ਵਲੋ ਪੁਲਸੀਆ ਡੰਡੇ ਘੁਮਾਉਣ ਨਾਲ ਨਹੀ ਬਿਹਤਰ ਸਿਹਤ ਸਹੂਲਤਾਂ ਅਪਨਾਉਣ ਨਾਲ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ। ਤਰਕਸ਼ੀਲ ਆਗੂ ਮਾ: ਅਜਾਇਬ ਜਲਆਣਾ ਅਤੇ ਜਗਦੀਸ਼ ਸਿੰਘਪੁਰਾ ਨੇ ਸੋਸਾਇਟੀ ਵਲੋ ਜੰਤਾ ਨੂੰ ਅਪੀਲ ਕੀਤੀ ਕਿ ਵਿਗਿਆਨਕ ਅਤੇ ਡਾਕਟਰੀ ਨਜ਼ਰੀਏ ਨਾਲ ਇਸ ਬਿਮਾਰੀ ਦਾ ਸਾਹਮਣਾ ਕਰਦੇ ਹੋਏ ਡਾਕਟਰੀ ਅਮਲੇ ਸਮੇਤ ਇਸ ਮਿਸ਼ਨ ਵਿਚ ਲੱਗੇ ਸਾਰੇ ਕਰਮਚਾਰੀਆਂ ਦਾ ਪੂਰਨ ਸਹਿਯੋਗ ਕੀਤਾ ਜਾਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾ

ਸਿੱਖਿਆ ਦੇ ਨਾਲ ਨੈਤਿਕ ਮੁੱਲਾਂ ਨੂੰ ਧਾਰਨ ਕਰਨ ਵਿਦਿਆਰਥੀ : ਡਾ. ਗੁਰਿੰਦਰ ਸਿੰਘ

ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਤੂਫਾਨ ਕਾਰਨ ਦੋ ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ

ਇੰਦਰਾ ਕਲੋਨੀ ਦੇ ਲੋਕਾਂ ਨੇ ਐਚਐੱਸਵੀਪੀ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

ਪਿੰਡ ਸਿੰਘਪੁਰਾ ਦੀ ਪੰਚਾਇਤੀ ਜ਼ਮੀਨ ਤੋਂ ਦਰਖਤ ਕੱਟਣ ਦੇ ਮਾਮਲੇ ਨੇ ਫੜਿਆ ਤੂਲ

ਏਕਤਾ ਸ਼ਕਤੀ ਸੰਸਥਾ ਸਿਰਸਾ ਨੇ ਚਲਾਈ ਬੱਚਿਆਂ ਲਈ ਜਾਗਰੂਕਤਾ ਮੁਹਿੰਮ

ਪੋਣੇ 10 ਲੱਖ ਖੋਹ ਕੇ ਫਰਾਰ

ਪੰਚਕੂਲਾ: ਕਾਂਗਰਸੀ ਨੇਤਾਵਾਂ ਨੇ ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਖੱਟਰ ਰਾਜ ਵਿਚ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ : ਅਭੈ ਚੌਟਾਲਾ