BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਮਨੋਰੰਜਨ

ਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤ

May 07, 2021 03:29 PM

ਏਜੰਸੀ : ਪਦਮ ਸ਼੍ਰੀ ਪੁਰਸਕਾਰ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਮਸ਼ਹੂਰ ਸੰਗੀਤਕਾਰ ਵਨਰਾਜ ਭਾਟੀਆ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ ਅਤੇ ਬੁਢਾਪੇ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਵਨਰਾਜ ਇਸ ਸਮੇਂ ਆਪਣੇ ਡੋਮੇਸਟਿਕ ਹੈਲਪ ਨਾਲ ਮੁੰਬਈ ਵਿੱਚ ਇਕੱਲੇ ਰਹਿ ਰਹੇ ਸਨ ਅਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਪੱਛਮੀ ਦੇ ਨਾਲ ਨਾਲ ਹਿੰਦੁਸਤਾਨੀ ਸੰਗੀਤ ਦੀ ਵੀ ਡੂੰਘੀ ਸਮਝ ਸੀ।

ਉਨ੍ਹਾਂ ਨੇ ਲਗਭਗ 7 ਹਜ਼ਾਰ ਇਸ਼ਤਿਹਾਰਾਂ ਦੇ ਜਿੰਗਲ ਨੂੰ ਸੰਗੀਤ ਦਿੱਤਾ। ਉਨ੍ਹਾਂ ਨੇ 'ਅੰਕੁਰ', 'ਭੂਮਿਕਾ', 'ਮੰਥਨ', 'ਜੁਨੂਨ', 'ਕਲਯੁਗ', 'ਮੰਡੀ', 'ਤ੍ਰਿਕਾਲ', 'ਸੂਰਜ ਕਾ ਸੱਤਵਾਂ ਘੋੜਾ' 'ਸਰਦਾਰੀ ਬੇਗਮ' 'ਜਾਣੇ ਭੀ ਦੋ ਯਾਰੋ' ਅਤੇ 'ਦ੍ਰੋਹ ਕਾਲ' ਵਰਗੀਆਂ 'ਫਿਲਮਾਂ ਵਿੱਚ ਸੰਗੀਤ ਦਿੱਤਾ ਸੀ, ਨਾਲ ਹੀ ਉਨ੍ਹਾਂ ਨੇ ਅਜੂਬਾ, ਬੇਟਾ, ਦਾਮਿਨੀ, ਘਾਤਕ, ਪਰਦੇਸ, ਚਮੇਲੀ ਵਰਗੀਆਂ ਫਿਲਮਾਂ ਦਾ ਪਿਛੋਕੜ ਸੰਗੀਤ ਵੀ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਖਾਨਦਾਨ, ਤਮਸ, ਵਾਗਲੇ ਕੀ ਦੁਨੀਆ, ਨਕਾਬ, ਲਾਈਫਲਾਈਨ ਔਰ ਬਨੇਗੀ ਅਪਣੀ ਬਾਤ ਵਰਗੇ ਟੀਵੀ ਸੀਰੀਅਲਾਂ ਨੂੰ ਵੀ ਸੰਗੀਤ ਦਿੱਤਾ। ਵਨਰਾਜ ਭਾਟੀਆ ਨੇ 'ਦੂਰਦਰਸ਼ਨ ਦੇ ਸੀਰੀਅਲ 'ਭਾਰਤ ਇੱਕ ਖੋਜ' ਵਿੱਚ ਵੀ ਸੰਗੀਤ ਦਿੱਤਾ ਸੀ। ਵਣਰਾਜ ਭਾਟੀਆ ਨੂੰ ਗੋਵਿੰਦ ਨਿਹਲਾਨੀ ਦੀ ਫਿਲਮ 'ਤਮਸ' ਲਈ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 1989 ਵਿੱਚ ਉਨ੍ਹਾਂ ਨੂੰ ਸੰਗੀਤ ਨਾਟਕ ਅਕੈਡਮੀ ਐਵਾਰਡ ਅਤੇ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਵਣਰਾਜ ਭਾਟੀਆ ਦੀ ਮੌਤ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ। ਵਣਰਾਜ ਭਾਟੀਆ ਦੀ ਮੌਤ ਸੰਗੀਤ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂ

ਅਦਾਕਾਰਾ ਸਵਰਾ ਭਾਸਕਰ ਅਤੇ ਟਵਿੱਟਰ ਦੇ ਐਮਡੀ ਖ਼ਿਲਾਫ਼ ਸ਼ਿਕਾਇਤ ਦਰਜ

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸਿਹਤ ਵਿਗੜੀ

ਅਕਸ਼ੈ ਅਤੇ ਵਾਣੀ ਦੀ 'ਬੇਲ ਬੌਟਮ' ਦੀ ਰਿਲੀਜ਼ ਡੇਟ ਤੈਅ

ਕੰਗਨਾ ਦੇ ਪਾਸਪੋਰਟ ਰਿਨਿਊਅਲ ਮਾਮਲੇ ਦੀ ਸੁਣਵਾਈ 25 ਜੂਨ ਤੱਕ ਮੁਲਤਵੀ

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਫੈਂਸ, ਸੋਸ਼ਲ ਮੀਡੀਆ 'ਤੇ ਦੇ ਰਹੇ ਸ਼ਰਧਾਂਜਲੀ

ਕੰਮ 'ਤੇ ਪਰਤਣ ਦੀ ਤਿਆਰੀ 'ਚ ਸ਼ਾਹਰੁਖ ਖਾਨ, ਸ਼ੇਅਰ ਕੀਤੀ ਬਲੈਕ ਐਂਡ ਵਾਈਟ ਤਸਵੀਰ

ਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾ

ਅਨੁਪਮ ਖੇਰ ਦੇ 36 ਘੰਟਿਆਂ 'ਚ ਘੱਟ ਹੋਏ 80,000 ਫਾਲੋਅਰਜ਼, ਟਵਿੱਟਰ ਕੋਲੋਂ ਪੁੱਛੀ ਵਜ੍ਹਾ

ਏਕ ਥਾ ਰਾਜਾ ਏਕ ਥੀ ਰਾਣੀ... 'ਹਸੀਨ ਦਿਲਰੂਬਾ' ਦਾ ਜ਼ਬਰਦਸਤ ਟ੍ਰੇਲਰ ਆਉਟ