BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਧਰੁਵੀਕਰਨ ਕਰਨ ਦੀ ਭਾਜਪਾ ਦੀ ਨੀਤੀ ਬੁਰੀ ਤਰ੍ਹਾਂ ਅਸਫਲ

May 08, 2021 11:45 AM

ਪੰਜ ਸੂਬਿਆਂ ’ਚ ਵਿਧਾਨ ਸਭਾ ਦੀਆਂ ਤਾਜ਼ਾ ਚੋਣਾਂ ਦੀ ਪ੍ਰਕਿਰਿਆ ਲੰਬੀ ਚੱਲੀ ਸੀ । ਚੋਣ ਕਮਿਸ਼ਨ ਨੇ ਖਾਸ ਤੌਰ ’ਤੇ ਪੱਛਮੀ ਬੰਗਾਲ ਦੀ ਚੋਣ ਪ੍ਰਕਿਰਿਆ ਬਹੁਤ ਲੰਬੀ ਖਿੱਚੀ, ਇੱਥੇ ਅੱਠ ਗੇੜਾਂ ’ਚ ਚੋਣਾਂ ਕਰਵਾਈਆਂ ਗਈਆਂ। ਇਸ ਕਾਰਨ ਲੋਕਾਂ ਦਾ ਇੱਧਰ ਬਹੁਤ ਜ਼ਿਆਦਾ ਧਿਆਨ ਖਿੱਚਿਆ ਗਿਆ ਤੇ ਉਹ ਚੋਣ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ। ਇੱਥੇ ਇਹ ਵੀ ਦੇਖਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਾਰੀ ਤਾਕਤ ਇਥੇ ਚੋਣ ਜਿੱਤਣ ਲਈ ਝੋਕ ਦਿੱਤੀ ਸੀ। ਇਕ ਤਰ੍ਹਾਂ ਨਾਲ ਸਾਰੀ ਸਰਕਾਰ ਹੀ ਇੱਥੇ ਘੁੰਮ ਰਹੀ ਸੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਨੇ ਇੱਥੇ ਲਗਾਤਾਰ ਰੈਲੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ 24 ਫੇਰੀਆਂ ਮਾਰੀਆਂ। ਪਾਰਟੀ ਪ੍ਰਧਾਨ ਤੇ ਸੂਬਿਆਂ ਦੇ ਆਗੂਆਂ ਨੇ ਤਾਂ ਇੱਥੇ ਡੇਰੇ ਲਾਈ ਹੀ ਰੱਖੇ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੇ ਥਾਂ ਥਾਂ ਤੇ ਆਪਣੇ ਕਾਰਕੁਨਾਂ ਨੂੰ ਇੱਥੇ ਭੇਜਿਆ। ਪਾਰਟੀ ਕਾਰਕੁਨਾਂ ਦਾ ਇੱਥੇ ਭੇਜਣ ਦਾ ਮਤਲਬ ਸੀ ਕਿ ਇਨ੍ਹਾਂ ਨੇ ਇੱਥੇ ਪਾਰਟੀ ਦੇ ਹੱਕ ਵਿੱਚ ਹਵਾ ਬਣਾਉਣੀ ਹੈ। ਇਸ ਸਭ ਕਾਸੇ ਨੂੰ ਦੇਖ ਕੇ ਲੋਕਾਂ ਅੰਦਰ ਇਹ ਉਤਸੁਕਤਾ ਪੈਦਾ ਹੋ ਗਈ ਸੀ ਕਿ ਭਾਰਤੀ ਜਨਤਾ ਪਾਰਟੀ ਜਿੱਤਦੀ ਹੈ ਕਿ ਨਹੀਂ। ਭਾਰਤੀ ਜਨਤਾ ਪਾਰਟੀ ਨੇ ਆਪਣਾ ਇਕ ਖਾਸ ਘੁਮੰਡ ਭਰੀ ਚੋਣ ਮੁਹਿੰਮ ਨੀਤੀ ਬਣਾ ਰੱਖੀ ਹੈ। ਇਸ ਵੱਲੋਂ ਹਰੇਕ ਤਾਕਤ ਝੋਕ ਕੇ ਸ਼ੁਰੂ ਤੋਂ ਹੀ ਅਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਲੱਗੇ ਕਿ ਭਾਰਤੀ ਜਨਤਾ ਪਾਰਟੀ ਜਿੱਤ ਜਾਵੇਗੀ । ਇਸ ਲਈ ਇਨ੍ਹਾਂ ਵੱਲੋਂ ਧਨ ਦੀ ਤਾਂ ਵਰਤੋਂ ਕੀਤੀ ਹੀ ਜਾਂਦੀ ਹੈ, ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਵੀ ਖ਼ੂਬ ਕੀਤੀ ਜਾਂਦੀ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਵੀ ਵਰਤਿਆ ਗਿਆ ਹੈ ਕਿਉਂਕਿ ਕਮਿਸ਼ਨ ਨੇ ਹੋਰਾਂ ਸੂਬਿਆਂ ਨੂੰ ਤਾਂ ਇਕ ਦੋ ਗੇੜ ’ਚ ਨਿਪਟਾ ਦਿੱਤਾ ਪਰ ਪੱਛਮੀ ਬੰਗਾਲ ’ਚ ਅੱਠ ਗੇੜਾਂ ਵਿੱਚ ਚੋਣਾਂ ਕਰਵਾਈਆਂ। ਇਸ ਦਾ ਇਕ ਮਕਸਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਰ ਥਾਂ ਹਾਜ਼ਰੀ ਲਵਾਉਣਾ ਸੀ। ਭਾਰਤੀ ਜਨਤਾ ਪਾਰਟੀ ਨੇ ਇੱਥੇ ਰਣਨੀਤੀ ਦੇ ਤਹਿਤ ਵੱਡੀਆਂ ਰੈਲੀਆਂ ਵੀ ਕੀਤੀਆਂ, ਜਿਨ੍ਹਾਂ ਵਿੱਚ ਇਹ ਦਿਖਾਉਣ ’ਤੇ ਜ਼ੋਰ ਰਿਹਾ ਕਿ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ । ਅਮਿਤ ਸ਼ਾਹ ਦਾ ਇਸ ਦੌਰਾਨ ਵਾਰ ਵਾਰ ਕਹਿਣਾ ਕਿ ਅਸੀਂ 200 ਤੋਂ ਵਧ ਸੀਟਾਂ ਜਿੱਤਾਂਗੇ । ਭਾਰਤੀ ਜਨਤਾ ਪਾਰਟੀ ਦੇ ਚੋਣ-ਪ੍ਰਚਾਰ ਦੀ ਇਕ ਉਮਦਾ ਮਿਸਾਲ ਹੈ। ਹੁਣ ਨਤੀਜਾ ਆ ਚੁੱਕਾ ਹੈ, ਜਿਸ ਵਿੱਚ ਭਾਜਪਾ ਨੂੰ 77 ਸੀਟਾਂ ਮਿਲੀਆਂ ਹਨ। ਇਹ ਦਾਅਵਿਆਂ ਤੋਂ ਬਹੁਤ ਘੱਟ ਹਨ। ਜੇ ਕਰ ਅੱਠ ਗੇੜਾਂ ਦੀ ਥਾਂ ਚੋਣਾਂ ਘੱਟ ਗੇੜਾਂ ਵਿੱਚ ਹੁੰਦੀਆਂ ਤਾਂ ਸੰਭਵ ਸੀ ਕਿ ਭਾਜਪਾ ਨੂੰ 40 ਸੀਟਾਂ ਤੋਂ ਵੀ ਘੱਟ ਸੀਟਾਂ ’ਤੇ ਜਿੱਤ ਹਾਸਲ ਹੁੰਦੀ । ਇਕ ਤਰ੍ਹਾਂ ਇਹ ਭਾਰਤੀ ਜਨਤਾ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੈ। ਇਨ੍ਹਾਂ ਨੇ ਸੂਬੇ ਵਿੱਚ ਜੋ ਚਾਲ ਚੱਲਦਿਆਂ ਫ਼ਿਰਕਾਪ੍ਰਸਤੀ ਦੀ ਖੇਡ ਖੇਡਣੀ ਚਾਹੀ, ਉਸ ਨੂੰ ਪੱਛਮੀ ਬੰਗਾਲ ਦੀ ਜਨਤਾ ਨੇ ਸਮਝ ਲਿਆ ਸੀ । ਇੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਮੁਸਲਿਮ ਵਿਰੋਧੀ ਪਤਾ ਖੇਡਿਆ ਗਿਆ, ਉਹ ਇਨ੍ਹਾਂ ਨੂੰ ਚੋਣਾਵੀ ਫਾਇਦਾ ਨਹੀਂ ਦੇ ਸਕਿਆ ਤੇ ਅੱਗੇ ਜਾ ਕਿ ਇਨ੍ਹਾਂ ਲਈ ਇਹ ਸਿਆਸੀ ਤੌਰ ’ਤੇ ਨੁਕਸਾਨਦਾਇਕ ਸਿੱਧ ਹੋਇਆ।
ਭਾਰਤੀ ਜਨਤਾ ਪਾਰਟੀ ਦੇ ਆਗੂ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਨੂੰ ਅਸਲੀ ਮੁੱਦਿਆਂ ਤੋਂ ਪੂਰੀ ਤਰ੍ਹਾਂ ਭਟਕਾਉਣ ਦੀ ਕੋਸ਼ਿਸ਼ ਵਿੱਚ ਰਹੇ। ਪਰ ਦੇਖਣ ਵਿੱਚ ਇਹ ਆਇਆ ਕਿ ਜਿਹੜੇ ਇਨ੍ਹਾਂ ਨੇ ਮੁੱਦੇ ਉਠਾਏ, ਜਿਨ੍ਹਾਂ ਨੂੰ ਇਹ ਰਾਮਬਾਣ ਸਮਝਦੇ ਸਨ, ਲੋਕਾਂ ਨੇ ਉਨ੍ਹਾਂ ਵਲ ਕੋਈ ਧਿਆਨ ਨਹੀਂ ਦਿੱਤਾ। ਭਾਵੇਂ ਇਸ ਨੂੰ ਧਰਮ ਨਿਰਪੱਖ ਤਾਕਤਾਂ ਦੀ ਜਿੱਤ ਨਹੀਂ ਕਿਹਾ ਜਾ ਸਕਦਾ ਪਰ ਭਾਰਤੀ ਜਨਤਾ ਪਾਰਟੀ ਦੀ ਫ਼ਿਰਕਾਪ੍ਰਸਤ ਸੋਚ ਨੂੰ ਭਾਂਜ ਜ਼ਰੂਰ ਮਿਲੀ ਹੈ। ਪੱਛਮੀ ਬੰਗਾਲ ਵਿੱਚ ਇਨ੍ਹਾਂ ਦਾ ਇਹ ਘੁਮੰਡ ਵੀ ਟੁੱਟਿਆ ਹੈ ਕਿ ਮੋਦੀ-ਸ਼ਾਹ ਦੀ ਜੋੜੀ ਜਿਸ ਰਾਜ ਵਿੱਚ ਵੀ ਜਾਂਦੀ ਹੈ, ਉਸ ਨੂੰ ਜਿੱਤ ਨਸੀਬ ਹੁੰਦੀ ਹੈ। ਵੱਖ ਵੱਖ ਪਾਰਟੀਆਂ ਵੱਲੋਂ ਇਨ੍ਹਾਂ ਦੇ ਜੋ ਮਰਜ਼ੀ ਮਤਲਬ ਕੱਢੇ ਜਾਣ ਪਰ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਫਿਰਕਾਪ੍ਰਸਤੀ ਅਤੇ ਧਰੂਵੀਕਰਨ ਲਈ ਡੱਟ ਕੇ ਜ਼ੋਰ ਲਾਇਆ ਹੈ ਪਰ, ਇਸ ਦੀ ਇਕ ਸੀਮਾ ਹੈ ਤੇ ਹੁਣ ਇਸ ਸੀਮਾ ਤੋਂ ਇਸ ਦੀ ਵਾਪਸੀ ਵੀ ਹੋ ਸਕਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ