BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਲੇਖ

ਸੋਚਣ ਦੀ ਲੋੜ...

May 08, 2021 11:47 AM

ਰਾਜਿੰਦਰ ਪਾਲ ਸ਼ਰਮਾ

ਉਂਂਜ ਤੇ ਸੋਚੇ ਬਗੈਰ ਸਰਦਾ ਹੀ ਨਹੀਂ। ਜੇ ਬਗੈਰ ਸੋਚਿਆਂ ਕੋਈ ਕੰਮ ਕੀਤਾ ਜਾਵੇ ਤਾਂ ਮਾਮਲਾ ਗੜਬੜ ਹੋ ਜਾਂਦਾ ਹੈ। ਕਥਨ ਅਨੁਸਾਰ ਮਨੁੱਖੀ ਸੱਭਿਅਤਾ ਦੀਆਂ ਦੋ ਲੱਤਾਂ ਹਨ ਜਿਨ੍ਹਾਂ ਦੇ ਸਹਾਰੇ ਇਹ ਚਲਦੀ ਹੈ। ਇੱਕ ਹੈ ਨਕਲ ਤੇ ਦੂਸਰੀ ਹੈ ਕਾਢ। ਬਹੁਗਿਣਤੀ ਬੰਦੇ ਨਕਲ ਦੇ ਆਸਰੇ ਹੀ ਚਲਦੇ ਹਨ ਤੇ ਕਾਢ (ਨਵੀਂ ਸੋਚ) ਵਾਲੇ ਟਾਵੇਂ-ਟਾਵੇਂ ਹੀ ਹੁੰਦੇ ਹਨ। ਉਂਜ ਨਵੀਂ ਸੋਚ ਸਦਕਾ ਹੀ ਮਨੁੱਖੀ ਸੱਭਿਅਤਾ ਦਾ ਵਿਕਾਸ ਤੇ ਅਧੁਨਿਕੀਕਰਨ ਹੋਇਆ ਹੈ।
ਸਾਡਾ ਕੌਮੀ ਚਰਿੱਤਰ ਸਮੁੱਚੇ ਤੌਰ ’ਤੇ ਭਾਵੁਕਤਾ ਵਾਲਾ ਜਿਆਦਾ ਹੈ ਤੇ ਬੌਧਿਕਤਾ ਵਾਲਾ ਘੱਟ। ਭਾਵ ਅਸੀਂ ਦਿਲ ਨੂੰ ਖੁਸ਼ ਕਰਨ ਦੇ ਆਦੀ ਹਾਂ ਤੇ ਦਿਮਾਗ ਦੇ ਆਖ਼ੇ ਘੱਟ ਲੱਗਦੇ ਹਾਂ। ਤਾਜ਼ੀ ਮਿਸਾਲ ਕੋਰੋਨਾ ਮਹਾਮਾਰੀ ਬਾਰੇ ਹੀ ਲੈਂਦੇ ਹਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੇ ਲਾਕਡਾਊਨ ਸਮੇਂ ‘ਥਾਲੀਆਂ ਤੇ ਘੰਟੀਆਂ’ ਖੜਕਾਉਣ ਲਈ ਅਪੀਲ ਕੀਤੀ। ਫ਼ਿਰ ‘ਮੋਮਬੱਤੀਆਂ’ ਵੀ ਜਲਾਈਆਂ ਗਈਆਂ ਹਾਲਾਂਕਿ ਬਿਮਾਰੀ ਨੂੰ ਨੱਥ ਪਾਉਣ ਲਈ ਪਰਹੇਜ਼ ਹੀ ਸੀ ਚਾਹੇ ਹੁਣ ਇਲਾਜ ਵਜੋਂ ਟੀਕੇ ਵੀ ਆ ਗਏ ਹਨ। ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਦਾ ਬੁਰਾ ਹਾਲ ਕੀਤਾ ਹੋਇਆ ਹੈ। ਦੁਆ ਕਰਦੇ ਹਾਂ ਕਿ ਛੇਤੀ ਠੱਲ ਪਵੇ।
ਚਾਹੀਦਾ ਤਾਂ ਇਹ ਹੈ ਕਿ ਵਧ ਤੋਂ ਵਧ ਲੋਕਾਂ ਦੇ ਟੀਕੇ ਲੱਗਣ ਤਾਂ ਜੋ ਬਿਮਾਰੀ ਦੀ ਮਾਰ ਤੋਂ ਬਚਾਅ ਹੋਏ ਤੇ ਨਾਲ-ਨਾਲ ਪਰਹੇਜ ਵੀ ਚੱਲੇ। ਪਰ ਅਸੀਂ ‘ਕੁੰਭ ਮੇਲੇ ਤੇ ਹੋਰ ਧਾਰਮਿਕ ਇਕੱਠਾਂ’ ’ਤੇ ਪਾਬੰਦੀ ਨਹੀਂ ਲਾ ਸਕੇ ਹਾਲਾਂਕਿ ਜੇ ਇੱਕ ਸਾਲ ਕੋਈ ਧਾਰਮਿਕ ਸਮਾਗਮ ਨਾ ਵੀ ਹੋਏਗਾ ਤਾਂ ਰੱਬ ਨਾਰਾਜ਼ ਨਹੀਂ ਹੋਣ ਲੱਗਾ। ਨੇਕ ਕੰਮ ਕਰਨੇ ਅਸਲੀ ਧਰਮ ਹੈ ਤੇ ਰੱਬ ਨੂੰ ਖੁਸ਼ ਰੱਖਣ ਦਾ ਸਾਧਨ ਹੈ। ਅਡੰਬਰਾਂ ਨਾਲ ਤਾਂ ਫੋਕਾ ਦਿਖਾਵਾ ਹੀ ਹੁੰਦਾ ਹੈ। ਜਾਂ ਕਹਿ ਲਓ ਮੇਲੇ ਦਾ ਆਨੰਦ ਮਾਨਣ ਵਾਲਾ ਕੰਮ ਹੁੰਦਾ ਹੈ। ਇਸੇ ਤਰ੍ਹਾਂ ਚੋਣਾਂ ਜੇ ਸਾਲ-ਛੇ ਮਹੀਨੇ ਅਗਾਂਹ ਪਾਉਣ ਨਾਲ ਬੇਲੋੜੇ ਇਕੱਠ ਕਰਨ ਤੋਂ ਬਚਿਆ ਜਾ ਸਕਦਾ ਸੀ ਤਾਂ ਚੋਣਾਂ ਮੁਲਤਵੀ ਕਰਨ ’ਚ ਕੀ ਹਰਜ਼ ਸੀ। ਪਰ ਸੱਤਾ ਦੀ ਹੋੜ ਟਿਕਣ ਨਹੀਂ ਦੇਂਦੀ। ਨਤੀਜਾ ਸਾਡੇ ਸਾਹਮਣੇ ਹੈ। ਮਰੀਜ਼ ਰੁਲ਼ਦੇ ਫਿਰਦੇ ਹਨ।
ਅਸੀਂ ਸਮੁੱਚੀ ਆਬਾਦੀ ਦਾ ਕੁਝ ਪ੍ਰਤੀਸ਼ਤ ਹੀ ਟੀਕਾਕਰਨ ਹੇਠ ਲਿਆ ਸਕੇ ਹਾਂ। ਯੂਰਪ ਤੇ ਅਮਰੀਕਾ ਵਾਲੇ ਅੱਧ ਤੋਂ ਟੱਪ ਗਏ ਹਨ। ਵਡਿਆਈ ਖ਼ਾਤਰ (ਜਾਂ ਪੁੰਨ ਕਹਿ ਲਓ) ਲੱਗਦੇ ਹੱਥ ਟੀਕੇ ਦਾ ਨਿਰਯਾਤ ਵੀ ਕਰ ਦਿੱਤਾ ਪਰ ਘਰੇਲੂ ਖ਼ਪਤ ਐਨੀ ਹੋ ਗਈ ਕਿ ਬਰੇਕ ਲਾਉਣੇ ਪੈ ਰਹੇ ਹਨ। ਕਿਸੇ ਦੇਸ਼ ਦੀ ਮਦਦ ਕਰਨੀ ਚੰਗੀ ਗੱਲ ਹੈ ਪਰ ਆਪਣੇ ਘਰ ਦਾ ਪਹਿਲਾਂ ਫ਼ਿਕਰ ਜ਼ਰੂਰੀ ਹੈ। ਸਮੁੱਚੇ ਤੌਰ ’ਤੇ ਅਸੀਂ ਸੋਚਦੇ ਪੂਰੀ ਤਰ੍ਹਾਂ ਨਹੀਂ ਤੇ ਦਿਲ ਦੇ ਆਖ਼ੇ ਲੱਗ ਕੇ ਭਾਵੁਕਤਾ ਦੇ ਵਹਿਣ ’ਚ ਵਹਿ ਜਾਂਦੇ ਹਾਂ। ਸ਼ਾਇਦ ਇਸੇ ਕਰਕੇ ਸਾਡੇ ਦਿਖਾਵਾਗ੍ਰਸਤ ਤੇ ਬੇਲੋੜਾ ‘ਰੱਬਵਾਦ’ ਬਹੁਤ ਹੈ ਤੇ ਸ਼ਰਧਾਲੂ ਕਿਸੇ ਅਨੁਸ਼ਾਸਨ ’ਚ ਨਹੀਂ ਰਹਿੰਦੇ। ਇੰਜ ਕੌਮੀ ਹੀ ਨਹੀਂ ਸਗੋ ਮਨੁੱਖੀ ਨੁਕਸਾਨ ਹੋ ਜਾਂਦਾ ਹੈ। ਸਾਡੇ ਤਾਂ ਕਈ ਲੋਕ ਟੀਕਾ ਲਵਾਉਣ ਤੋਂ ਵੀ ਟਿਭਦੇ ਹਨ ਹਾਲਾਂਕਿ ਇਸ ਤੋਂ ਬਗੈਰ ਹੋਰ ਰਾਹ ਕੋਈ ਨਹੀਂ ਹੈ।
ਸੋਚ ਵਿਚਾਰ ਹੀ ਅਕਲਮੰਦੀ ਦਾ ਆਧਾਰ ਹਨ। ਫਲਸਫ਼ਾ ਸਾਨੂੰ ਕਈ ਤੱਥ ਤੇ ਸੱਚ ਦੱਸਦਾ ਹੈ ਜੋ ਡੂੰਘੇ ਸੋਚ ਵਿਚਾਰ ’ਤੇ ਆਧਾਰਤ ਹਨ। ਧਾਰਮਿਕ ਪੁਸਤਕਾਂ ਵੀ ਸਾਨੂੰ ਸੰਜਮ ਤੇ ਸੰਤੁਲਨ ਕਾਇਮ ਰੱਖਣ ਲਈ ਪ੍ਰੇਰਦੀਆਂ ਹਨ। ਭਾਵ ਖੁਸ਼ੀ ਸਮੇਂ ਬਹੁਤੇ ਟੱਪੋ ਨਾ ਤੇ ਗਮੀ ਸਮੇਂ ‘ਬੇਹੇ ਪਾਣੀ ’ਚ ਨਾ ਬੈਠੋ’। ਫ਼ਿਰ ਚੰਗੇ ਕੰਮ ਜਾਂ ਅਮਲ ਜੀਵਨ ਦਾ ਆਧਾਰ ਹੋਣੇ ਚਾਹੀਦੇ ਹਨ। ਪਰ ਅਸੀਂ ਧਾਰਮਿਕ ਪੁਸਤਕਾਂ ’ਚ ਦਰਜ਼ ਚੰਗੇ ਪੱਖਾਂ ’ਤੇ ਅਮਲ ਕਰਨ ਦੀ ਥਾਂ ਦਿਖਾਵੇ ਤੇ ਢੋਲ-ਢਮੱਕੇ ’ਤੇ ਜ਼ੋਰ ਦਿੰਦੇ ਹਾਂ। ਨਿੱਜੀ ਪੱਧਰ ’ਤੇ ਵੀ ਸਾਨੂੰ ਬੌਧਿਕ ਪਹੁੰਚ ਹੀ ਫ਼ਾਇਦੇਮੰਦ ਰਹਿੰਦੀ ਹੈ ਤੇ ਭਾਵੁਕਤਾ ਨਾਲ ਠੋਸ ਕੁਝ ਨਹੀਂ ਪ੍ਰਾਪਤ ਹੁੰਦਾ। ਥੋੜ੍ਹੇ ਸਮੇਂ ਦੀ ਟੱਪ-ਨੱਚ ਤੋਂ ਅਗਾਂਹ ਕੁਝ ਨਹੀਂ ਮਿਲਦਾ।
ਸਾਨੂੰ ਸੋਚਣ ਦੀ ਲੋੜ ਤਾਂ ਜਿਆਦਾ ਹੈ ਕਿਉਂਕਿ ਅਸੀਂ ਬੇਲੋੜੇ ਭਾਵੁਕ ਹੋਕੇ ਅਸਲੀਅਤ ਤੋਂ ਦੂਰ ਹੋਣ ਦੇ ਆਦੀ ਹਾਂ। ਜੇ ਬਾਹਰੋਂ 5-7 ਲੜਾਕੂ ਜਹਾਜ਼ ਮੰਗਵਾ ਲੈਂਦੇ ਹਾਂ ਤਾਂ ਜੰਗ ਜਿੱਤਣ ਜਿੰਨਾ ਰੌਲ਼ਾ ਪਾਇਆ ਜਾਂਦਾ ਹੈ। ਟੀਵੀ ਵਾਲੇ ਬਹੁਤੇ ਸੱਜਣ ਤਾਂ ਸਿਰੇ ਹੀ ਲਾ ਦਿੰਦੇ ਹਨ।
‘ਅਬ’ ਪਾਕਿਸਤਾਨ ਡਰੇਗਾ, ਅਬ ਡਰੈਗਨ (ਚੀਨ) ਦੀ ਖ਼ੈਰ ਨਹੀਂ ਆਦਿ ਦੀਆਂ ਬੇਤੁਕੀਆਂ ਤਰਜ਼ਾਂ ਸੁਣੀਆਂ ਜਾਂਦੀਆਂ ਹਨ। ਇਹ ਸਭ ਕੁਝ ਸਾਡੇ ਕੌਮੀ ਚਰਿੱਤਰ ਦੀ ਦੇਣ ਹੀ ਹੈ। ਧਰਤੀ ਨਾਲ ਜੁੜ ਕੇ ਰਹਿਣਾ ਜ਼ਰੂਰੀ ਹੈ। ਅਕਲ ਤੇ ਦਲੀਲ ਹੀ ਕੁਝ ਪਿੜ ਪੱਲੇ ਪਾਉਂਦੀਆਂ ਹਨ। ਹਵਾ ’ਚ ਤਲਵਾਰਾਂ ਦਾ ਕੋਈ ਲਾਭ ਨਹੀਂ ਹੁੰਦਾ ਜੋ ਭਾਵੁਕਤਾ ਦੀ ਪੈਦਾਵਾਰ ਹੁੰਦੀਆਂ ਹਨ।
ਭਾਵੁਕਤਾ ਕੰਟਰੋਲ ਦੀ ਕਮੀ ਸਦਕਾ ਸਾਨੂੰ ਹਾਊਮੈ ਗ੍ਰਸਤ ਵੀ ਕਰ ਦਿੰਦੀ ਹੈ। ਸਾਡੇ ਕਈ ਸਿਆਸਤਦਾਨ, ਕਦੇ 25 ਸਾਲ ਰਾਜ ਕਰਨ ਦੀ ਗੱਲ ਕਹਿੰਦੇ ਹਨ ਤੇ ਕਈ 50 ਸਾਲ ਦੀ ਗੱਲ ਕਰਦੇ ਹਨ। ਕਿੰਨੇ ਬੇਤੁਕੀ ਪਹੁੰਚ ਹੈ। ਚੋਣਾਂ ਹੀ ਹੇਠਲੀ ’ਤੇ ਲਿਆਉਂਦੀਆਂ ਹਨ ਤੇ ਲੋਕ ਰਾਏ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਨੂੰ ਹੇਠਾ ਸੁੱਟੇ ਜਾਂ ਗੱਦੀ ’ਤੇ ਬੈਠਾਵੇ। ਪਾਰਟੀਆਂ ਦੀ ਕਾਰਗੁਜ਼ਾਰੀ ਦਾ ਮੁੱਲ ਪੈਂਦਾ ਹੈ ਨਾ ਕਿ ਉਨ੍ਹਾਂ ਦੀ ਸ਼ੇਖਚਿੱਲੀ ਵਾਲੀ ਖੁਹਾਇਸ਼ ਮੁਤਾਬਿਕ ਲੋਕ ਚਲਦੇ ਹਨ। ਸ੍ਰੀਮਤੀ ਇੰਦਰਾ ਗਾਂਧੀ ਨੂੰ ਨਾਰਾਜ਼ਗੀ ਸਦਕਾ ਲੋਕਾਂ ਨੇ ਗੱਦੀ ਤੋਂ ਔਹ ਮਾਰਿਆ ਸੀ। ਪਰ ਅਗਲੀਆਂ ਚੋਣਾਂ ਵਿੱਚ ਹੀ ਫ਼ਿਰ ਸਿਰਮੱਥੇ ਲਾ ਕੇ ਰਾਜਗੱਦੀ ਦੇ ਦਿੱਤੀ। ਇਸੇ ਤਰ੍ਹਾਂ ਲੋਕ ਰਾਜ ਵਿੱਚ ਹਰ ਮੁਲਕ ’ਚ ਹੁੰਦਾ ਹੈ। ਮੁੱਕਦੀ ਗੱਲ ਇਹ ਹੈ ਕਿ ਸਾਨੂੰ (ਵਿਸ਼ੇਸ਼ ਕਰਕੇ ਵੱਡੇ ਲੋਕਾਂ ਨੂੰ) ਭਾਵੁਕਤਾ ਦੇ ਅਸਰ ਹੇਠ ਆਉਣ ਦੀ ਥਾਂ ਬੌਧਿਕਤਾ (ਦਿਮਾਗ) ਦਾ ਆਸਰਾ ਲੈਣਾ ਚਾਹੀਦਾ ਹੈ ਇੰਜ ਹਰ ਸਮੱਸਿਆ ਨਾਲ ਸਫ਼ਲਤਾਪੂਰਵਕ ਨਜਿੱਠਿਆ ਜਾ ਸਕੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ