Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਹਰਿਆਣਾ

ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇ

August 11, 2020 08:18 PM

ਪੀ.ਪੀ. ਵਰਮਾ
ਪੰਚਕੂਲਾ, 12 ਅਗਸਤ : ਦੇਸ਼ ਤੇ ਉੱਤਰੀ ਖ਼ੇਤਰ ਵਿਚ ਨਸ਼ਾ ਤਸਕਰਾਂ ਦਾ ਨੈਟਵਰਕ ਤੋੜਣ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਰੋਕਥਾਮ ਲਈ ਸਥਾਪਿਤ ਕੀਤੇ ਗਏ ਅੰਤਰ ਰਾਜੀ ਡਰੱਗ ਸਕੱਤਰੇਤ ਨੇ ਨਸ਼ਾ ਤਸੱਕਰੀਆਂ 'ਤੇ ਨਕੇਲ ਕਸਨਾ ਸ਼ੁਰੂ ਕਰ ਦਿੱਤਾ ਹੈ। ਇਸ ਰਾਹੀਂ ਮਿਲੀ ਸੂਚਨਾਵਾਂ ਦੇ ਆਧਾਰ 'ਤੇ ਹਰਿਆਣਾ ਪੁਲਿਸ ਦੀ ਫੀਡਲ ਇਕਾਈਆਂ ਨੇ ਸਾਲ 2020 ਦੇ ਪਹਿਲੇ 7 ਮਹੀਨੇ ਦੌਰਾਨ 119.202 ਕਿਲੋਗ੍ਰਾਮ ਨਸ਼ੀਲੇ ਪਦਾਰਥ ਸਮੇਤ 35,500 ਤੋਂ ਵੱਧ ਪਾਬੰਦੀਸ਼ੁੱਦਾ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ।

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਦਸਿਆ ਕਿ ਜਨਵਰੀ ਤੋਂ ਜੁਲਾਈ, 2020 ਵਿਚਕਾਰ ਸਕੱਤਰਤੇ ਹੈਲਪਲਾਇਨ ਨੰਬਰਾਂ 'ਤੇ ਨਸ਼ੇ ਦੇ ਕਾਰੋਬਾਰ ਨਾਲ ਸਬੰਧਤ 216 ਸੂਚਨਾਵਾਂ ਪ੍ਰਾਪਤ ਹੋਇਆ, ਜਿਸ ਦੇ ਆਧਾਰ 'ਤੇ ਪੁਲਿਸ ਵੱਲੋਂ 118.952 ਕਿਲੋਗ੍ਰਾਮ ਗੰਜਾ, 208.137 ਗ੍ਰਾਮ ਹੀਰੋਇਨ, 42 ਗ੍ਰਾਮ ਸਮੈਕ ਸਮੇਤ ਪਾਬੰਦੀਸ਼ੁਦਾ ਦਵਾਈਆਂ ਦੀ ਸ਼੍ਰੇਣੀਆਂ ਵਿਚ ਆਉਣ ਵਾਲੀ 35758 ਨਸ਼ੀਲੀ ਗੋਲੀਆਂ ਤੇ ਕੈਪਸੂਲ ਬਰਾਮਦ ਕਰਕੇ ਦੋਸ਼ੀਆਂ ਖਿਲਾਫ 22 ਮਾਮਲੇ ਦਰਜ ਕੀਤੇ ਹਨ।

ਇਸ ਤੋਂ ਇਲਾਵਾ, ਪੁਲਿਸ ਨੇ ਪਿਛਲੇ ਸਾਲ ਮਈ ਤੋਂ ਦਸੰਬਰ ਵਿਚਕਾਰ ਹੈਲਪਲਾਇਨ ਨੰਬਰਾਂ ਰਾਹੀਂ ਨਸ਼ੀਲੇ ਪਦਾਰਥ ਦੇ ਨਾਜਾਇਬ ਕਾਰੋਬਾਰ ਨਾਲ ਸਬੰਧਤ 299 ਸੂਚਨਾਵਾਂ ਪ੍ਰਾਪਤ ਹੋਇਆ, ਜਿਸ ਦੇ ਆਧਾਰ 'ਤੇ ਹੀਰੋਇਨ, ਗਾਂਜਾ, ਚਰਸ ਸਮੇਤ ਕੁਲ 23.982 ਕਿਲੋਗ੍ਰਾਮ ਨਸ਼ਾ ਤੇ 36610 ਪਾਬੰਦੀਸ਼ੁਦਾ ਨਸ਼ੀਲੀ ਗੋਲ਼ੀਆਂ ਤੇ ਕੈਪਸੂਲ ਜਬਤ ਕੀਤੇ।

ਵਰਣਨਯੋਗ ਹੈ ਕਿ ਦੇਸ਼ ਦੇ 6 ਉੱਤਰੀ ਸੂਬਿਆਂ ਹਰਿਆਣਾ, ਪੰਜਾਬ, ਉੱਤਰਾਖੰਡ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਅਤੇ ਕੇਂਦਰਸ਼ਾਸਿਤ ਸੂਬਾ ਚੰਡੀਗੜ ਵੱਲੋਂ ਨਸ਼ੇ ਦੇ ਨੈਟਵਰਕ ਨੂੰ ਤੋੜਣ ਲਈ ਸਾਂਝਾ ਰਣਨੀਤੀ ਬਣਾਉਂਦੇ ਹੋਏ ਪੰਚਕੂਲਾ ਵਿਚ ਅੰਤਰ ਰਾਜੀ ਡਰੱਗ ਸਕੱਤਰੇਤ ਸਥਾਪਿਤ ਕੀਤਾ ਗਿਆ ਸੀ, ਤਾਂ ਜੋ ਨਸ਼ੀਲੇ ਪਦਾਰਥ ਦੇ ਨਾਜਾਇਜ਼ ਕਾਰੋਬਾਰ ਸਬੰਧਤ ਸੂਚਨਾ ਦਾ ਆਦਾਨ-ਪ੍ਰਦਾਨ ਕਰਕੇ ਸਮਾਜ ਤੋਂ ਇਸ ਬੁਰਾਈ ਨੂੰ ਮਿਟਾਇਆ ਜਾ ਸਕੇ।

ਬੁਲਾਰੇ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਿਡਰ ਹੋ ਕੇ ਨਸ਼ੇ ਦੀ ਸਪਲਾਈ ਨੈਟਵਰਕ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅੰਤਰ ਰਾਜੀ ਡਰੱਗ ਸਕੱਤਰੇਤ ਦੀ ਹੈਲਪਲਾਇਨ ਨੰਬਰ 1800-1800-1314 'ਤੇ ਸਾਂਝਾ ਕਰਨ? ਇਸ ਤੋਂ ਇਲਾਵਾ, ਮੋਬਾਇਨ ਨੰਬਰ 70870-89947 ਅਤੇ ਲੈਂਡ ਲਾਇਨ ਨੰਬਰ 01733-253023 'ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾ

ਝਾਰਖੰਡ ਤੋਂ ਤਸਕਰੀ ਲਈ ਲਿਆਂਦੀ ਜਾ ਰਹੀ 1430 ਕਿਲੋ ਪੋਸਤ ਸਮੇਤ 6 ਕਾਬੂ

ਹਰਿਆਣਾ 'ਚ 21 ਸਤੰਬਰ ਤੋਂ ਖੁੱਲ੍ਹਣਗੇ ਸਕੂਲ

ਐਸਜੀਪੀਸੀ ਮੈਂਬਰ ਭਾਈ ਤਿਲੋਕੇਵਾਲਾ ਹੋਏ ਪੰਥਕ ਅਕਾਲੀ ਲਹਿਰ 'ਚ ਸ਼ਾਮਲ

ਹਰਿਆਣਾ 'ਚ ਅਧਿਆਪਕਾਂ ਦੇ ਕੀਤੇ ਗਏ ਕੋਰੋਨਾ ਟੈਸਟ ਲਾਜ਼ਮੀ

ਅਧਿਆਪਕ ਉੱਜਲ ਸਿੰਘ ਰੂਹਲ ਦੇ ਭੋਗ ਸਮੇਂ ਪੁਜੀਆਂ ਵਿਦਿਅਕ, ਧਾਰਮਿਕ ਤੇ ਰਾਜਨੀਤਕ ਹਸਤੀਆਂ

20 ਸਤੰਬਰ ਨੂੰ ਸਿਰਸਾ ਜ਼ਿਲ੍ਹੇ ਦੇ ਕਿਸਾਨ, ਮਜ਼ਦੂਰ, ਵਪਾਰੀ ਅਤੇ ਸਿੱਖ ਜਥੇਬੰਦੀਆਂ ਕਰਨਗੀਆਂ ਹਾਈਵੇ ਜਾਮ  

ਨਗਰ ਪਾਲਿਕਾ ਸੰਘ 23 ਸਤੰਬਰ ਤੋਂ ਪੂਰੇ ਹਰਿਆਣਾ 'ਚ ਅੰਦੋਲਨ ਸ਼ੁਰੂ ਕਰੇਗਾ

ਪੰਚਕੂਲਾ ਜ਼ਿਲ੍ਹੇ 'ਚ ਕੋਰੋਨਾ ਦੇ ਸੈਂਪਲ ਲੈਣ ਲਈ 14 ਸੈਂਟਰ ਬਣਾਏ

ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿੱਚ ਪੰਜਾਬੀ ਨੂੰ ਸ਼ਾਮਲ ਨਾ ਕਰਨ ‘ਤੇ ਸਿੱਖ ਸਮਾਜ 'ਚ ਰੋਸ