BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਆਮ ਭਾਰਤੀਆਂ ਲਈ ਜਿਊਣਾ ਹੋਇਆ ਦਿਨੋਂ-ਦਿਨ ਔਖਾ

May 10, 2021 11:09 AM

ਆਮ ਭਾਰਤੀ ਨੂੰ ਮਹਾਮਾਰੀ ਦੇ ਖੌਫ਼ ਕਾਰਨ ਘਰ ਬੈਠੇ ਰਹਿਣਾ ਵੀ ਔਖਾ ਹੋ ਗਿਆ ਹੈ | ਨਵੀਨ ਕੋਰੋਨਾ ਵਿਸ਼ਾਣੂ ਤੋਂ ਬਚਣ ਲਈ ਵਧ ਤੋਂ ਵਧ ਸਮਾਂ ਘਰਾਂ ’ਚ ਰਹਿਣ ਲਈ ਕਿਹਾ ਜਾ ਰਿਹਾ ਹੈ। ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ’ਚ ਕੋਵਿਡ-19 ਦੇ ਲੱਛਣ ਪ੍ਰਗਟ ਹੋਣ ਕਾਰਨ ਦੋ ਹਫ਼ਤੇ ਜਾਂ ਇਸ ਤੋਂ ਵੀ ਵਧ ਸਮੇਂ ਇਕੱਲਤਾ ’ਚ ਰਹਿਣ ਦੀ ਤਾਕੀਦ ਕੀਤੀ ਜਾਂਦੀ ਹੈ। ਲਗਦਾ ਹੈ ਕਿ ਮਹਾਮਾਰੀ ਤੋਂ ਬਚਣ ਲਈ ਅਤੇ ਖ਼ੁਦ ਨੂੰ ਰੋਗਾਣੂ ਫੈਲਾਉਣ ਤੋਂ ਵਰਜਨ ਲਈ ਇਕੱਲਤਾ ’ਚ ਰਹਿਣਾ ਆਸਾਨ ਹੈ। ਪਰ ਅਜਿਹਾ ਨਹੀਂ ਹੈ। ਹਰੇਕ ਆਫ਼ਤ ਗ਼ਰੀਬਾਂ ਲਈ ਹੀ ਸਭ ਤੋਂ ਵੱਧ ਮੁਸੀਬਤਾਂ ਲਿਆਉਂਦੀ ਹੈ ਅਤੇ ਜੇਕਰ ਸਰਕਾਰ ਹੀ ਆਮ ਲੋਕਾਂ ਪ੍ਰਤੀ ਹਮਦਰਦੀ ਤੋਂ ਕੋਰੀ ਹੋਵੇ ਤਾਂ ਉਨ੍ਹਾਂ ਲਈ ਹਾਲਾਤ ਹੋਰ ਵੀ ਪ੍ਰਤੀਕੂਲ ਹੋ ਜਾਂਦੇ ਹਨ। ਲਗਦਾ ਹੈ ਕਿ ਇਸ ਸਰਕਾਰ ਨੂੰ ਦਿਨੋਂ ਦਿਨ ਵਧ ਰਹੀ ਮਹਿੰਗਾਈ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੈ। ਪਿਛਲੇ ਮਹੀਨੇ ’ਚ ਥੋਕ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਹੋ ਚੁੱਕੀ ਹੈ ਜਿਸਦਾ ਅਗਾਂਹ ਜਾ ਕੇ ਖ਼ੁਦਰਾ ਮਹਿੰਗਾਈ ’ਤੇ ਵੀ ਪ੍ਰਭਾਵ ਪੈਣਾ ਹੈ। ਮਹਿੰਗਾਈ ਦਾ ਇਹ ਰੁਝਾਨ ਕਈ ਮਹੀਨਿਆਂ ਤੋਂ ਚਲਦਾ ਆ ਰਿਹਾ ਹੈ। ਹੋਰ ਵੀ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦਿਨੋਂ-ਦਿਨ ਮਹਿੰਗੀਆਂ ਹੋ ਰਹੀਆਂ ਹਨ ਅਤੇ ਨਾਲ ਹੀ ਰਸੋਈ ਗੈਸ ਦੀ ਕੀਮਤ ਵੀ ਵਧਦੇ ਵਧਦੇ ਇਥੋਂ ਤੱਕ ਪਹੁੰਚ ਚੁੱਕੀ ਹੈ ਕਿ ਬਹੁਤੇ ਗ਼ਰੀਬ ਪਰਿਵਾਰ ਸਿਲੰਡਰ ਭਰਵਾਉਣ ਦੇ ਸਮਰੱਥ ਨਹੀਂ ਰਹੇ ਹਨ। ਹਾਲਾਂਕਿ ਰੱਬੀ ਦੀ ਫਸਲ ਚੰਗੀ ਰਹੀ ਸੀ ਪਰ ਮਹਿੰਗਾਈ ਹੇਠ ਨਹੀਂ ਆਈ ਹੈ। ਜ਼ਖ਼ੀਰੇਬਾਜ਼ਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਦਾ ਇਕ ਤਰੀਕਾ ਫਸਲ ਆਉਣ ’ਤੇ ਸਪਲਾਈ ਰੋਕਣਾ ਵੀ ਹੈ। ਬਾਅਦ ’ਚ ਵਸਤਾਂ ਦੀਆਂ ਕੀਮਤਾਂ ਚੜ੍ਹਾ ਕੇ ਮੋਟਾ ਮੁਨਾਫ਼ਾ ਕਮਾਇਆ ਜਾਂਦਾ ਹੈ ਪਰ ਕਾਰਨ ਹਮੇਸ਼ਾ ਫਸਲਾਂ ਦੇ ਖ਼ਰਾਬ ਹੋਣ ਸਿਰ ਮੜਿ੍ਹਆ ਜਾਂਦਾ ਹੈ। ਆਲੂ ਤੇ ਪਿਆਜ਼ ਦੀ ਮੰਡੀ ’ਚ ਆਈ ਆਮਦ ਸਮੇਂ ਵੀ ਇਹੋ ਖੇਡ ਖੇਡੀ ਜਾਂਦੀ ਹੈ । ਇਸ ਸਮੇਂ ਲਗਭਗ ਸਾਰੀਆਂ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਗ਼ਰੀਬ ਲੋਕਾਂ ਲਈ ਦਾਲਾਂ ਖ਼ਰੀਦਣੀਆਂ ਔਖੀਆਂ ਹੋ ਗਈਆਂ ਹਨ ਜਦੋਂਕਿ ਆਮ ਭਾਰਤੀਆਂ ਲਈ ਪ੍ਰੋਟੀਨ ਦਾ ਇਕ ਮੁੱਖ ਸਰੋਤ ਦਾਲਾਂ ਹੀ ਹਨ। ਖਾਣ ਵਾਲੇ ਤੇਲ ਦੀ ਤੇਜ਼ੀ ਸਭ ਜਿਣਸਾਂ ਦੀ ਮਹਿੰਗਾਈ ਨੂੰ ਪਿਛਾਂਹ ਛੱਡ ਗਈ ਹੈ। ਅਪਰੈਲ 2020 ਦੇ ਮੁਕਾਬਲੇ ਖਾਣ ਵਾਲੇ ਤੇਲ ਦੀ ਕੀਮਤ ’ਚ ਇਸ ਸਾਲ ਮਾਰਚ ਮਹੀਨੇ ’ਚ 15 ਲੀਟਰ ਦੇ ਡੱਬੇ ’ਤੇ 800 ਰੁਪਏ ਤੋਂ ਲੈ ਕੇ 1000/- ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ। ਅਸਲ ’ਚ ਖਾਣ ਵਾਲੇ ਤੇਲ ਦੀ ਕੀਮਤ ’ਚ ਪਿਛਲੇ ਇਕ ਸਾਲ ਤੋਂ ਵੀ ਵਧ ਸਮੇਂ ਤੋਂ ਲਗਾਤਾਰ ਵਾਧਾ ਹੁੰਦਾ ਗਿਆ ਹੈ। ਜੋ ਵਾਧਾ ਹੋ ਚੁੱਕਾ ਹੈ ਉਸਨੇ ਪਿਛਲੇ ਚਾਰ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਖਾਣ ਵਾਲੇ ਤੇਲ ਦੀ ਕੀਮਤ ਦੇ ਵਾਧੇ ਦਾ ਇਕ ਕਾਰਨ ਪੈਟਰੋਲ ਤੇ ਡੀਜ਼ਲ ਦੇ ਵਧੇ ਹੋਏ ਭਾਅ ਹਨ ਜਿਨ੍ਹਾਂ ’ਚ ਸਰਕਾਰ ਰਾਹਤ ਦੇ ਸਕਦੀ ਹੈ। ਇਸ ਵਸਤ ਦੇ ਕੌਮਾਂਤਰੀ ਮੰਡੀ ’ਚ ਵੀ ਭਾਅ ਤੇਜ਼ ਹਨ ਪਰ ਸਰਕਾਰ ਇਸ ਉਤੇ ਆਯਾਤ ਕਰ ਵੀ ਪ੍ਰਾਪਤ ਕਰਦੀ ਹੈ । ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਬਾਅਦ ਪੈਟਰੋਲ ਤੇ ਡੀਜ਼ਲ ਮੁੜ ਮਹਿੰਗੇ ਹੋਣ ਲੱਗੇ ਹਨ। ਕਈ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ ਇੱਕ ਸੌ ਰੁਪਏ ਪਾਰ ਕਰ ਗਈ ਹੈ। ਖਾਣ ਵਾਲੇ ਤੇਲ ਦੇ ਵਪਾਰੀਆਂ ਅਨੁਸਾਰ ਅਗਲੇ 2-3 ਮਹੀਨਿਆਂ ’ਚ ਖਾਣ ਵਾਲੇ ਤੇਲ ਦੀ ਕੀਮਤ ’ਚ ਕਮੀ ਆਉਣ ਦੇ ਆਸਾਰ ਨਹੀਂ ਹਨ। ਭਾਰਤ ਵਿੱਚ ਥਾਂ-ਥਾਂ ਲੱਗ ਰਹੇ ਲਾਕਡਾਊਨ ਤੇ ਕਰਫ਼ਿਊ ਕਾਰਨ ਮਜ਼ਦੂਰ ਵਰਗ ਹੱਥੋਂ ਰੁਜ਼ਗਾਰ ਤਿਲਕ ਰਿਹਾ ਹੈ। ਇਹ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਆਰਥਿਕ ਅਤੇ ਵਪਾਰਕ ਸਰਗਰਮੀਆਂ ਹੋਰ ਵੀ ਠੱਪ ਹੁੰਦੀਆਂ ਜਾਣਗੀਆਂ। ਮਜ਼ਦੂਰਾਂ ਅਤੇ ਗ਼ਰੀਬ ਲੋਕਾਂ ਦੀ ਖ਼ਰੀਦ ਸ਼ਕਤੀ ਨਿਸ਼ਚੈ ਹੀ ਹੋਰ ਵੀ ਘੱਟ ਜਾਵੇਗੀ ਜਿਸ ਨਾਲ ਉਨ੍ਹਾਂ ਲਈ ਖਾਣ ਵਾਲੀਆਂ ਵਸਤਾਂ ਦੀਆਂ ਚੜ੍ਹ ਰਹੀਆਂ ਕੀਮਤਾਂ ਹੋਰ ਵੀ ਡਰਾਉਣੀਆਂ ਹੋ ਜਾਣਗੀਆਂ। ਸਰਕਾਰ ਲਈ ਅਜਿਹੀਆਂ ਸਮੱਸਿਆਵਾਂ ਜਲਦ ਹਲ ਕਰ ਲੈਣਾ ਔਖਾ ਨਹੀਂ ਹੈ। ਸਭ ਨੂੰ ਨਾਲ ਲੈ ਕੇ ਸਭ ਦਾ ਵਿਕਾਸ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਗ਼ਰੀਬ ਭਾਰਤੀਆਂ ਨੂੰ ਜ਼ਰੂਰ ਵਿੱਤੀ ਮਦਦ ਪ੍ਰਦਾਨ ਕਰਨੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ