BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਲੇਖ

ਆਓ, ਇਨਸਾਨ ਹੋਣ ਦਾ ਫਰਜ਼ ਨਿਭਾਈਏ!

May 10, 2021 11:10 AM

ਸ ਸ ਸ, ਦੇਸੂ ਮਾਜਰਾ

ਅੱਜ ਕੋਰੋਨਾ ਮਹਾਮਾਰੀ ਕਾਰਨ ਪੂਰੇ ਭਾਰਤ ਦੇਸ ਵਿਚ ਹਾਹਾਕਾਰ ਮੱਚੀ ਹੋਈ ਹੈ।ਹਰ ਰੋਜ ਲੱਖਾਂ ਲੋਕ ਮਹਾਮਾਰੀ ਦੀ ਲਪੇਟ ਵਿਚ ਆ ਰਹੇ ਹਨ। ਭਾਰਤ ਵਿਚ ਹੁਣ ਤੱਕ ਇਹ ਅੰਕੜਾ ਦੋ ਕਰੋੜ ਤੋਂ ਵੱਧ ਟੱਪ ਗਿਆ ਹੈ। ਅੱਜ ਦੇਸ ਵਿਚ ਆਕਸੀਜਨ, ਦਵਾਈਆਂ, ਬੈਡਾਂ ਦੀ ਕਮੀ ਕਾਰਨ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਹਨ। ਕੁਝ ਮਤਲਬੀ ਲੋਕਾਂ ਨੇ ਇਸ ਮਹਾਮਾਰੀ ਦਾ ਫਾਇਦਾ ਵੀ ਉਠਾਇਆ ਹੈ। ਖਬਰਾਂ ਵੀ ਸੁਣਨ ਨੂੰ ਮਿਲਿਆ ਕਿ ਜੋ ਆਕਸੀਜਨ ਦਾ ਵੱਡਾ ਸਿਲੰਡਰ 2000 ਰੁਪਏ ਕੀਮਤ ਵਾਲਾ ਸੀ, ਕੁਝ ਬੇਰਹਿਮ ਦਿਲ ਲੋਕਾਂ ਨੇ ਉਹੀ ਸਲੈਂਡਰ 18000 ਰੁਪਏ ਦੇ ਕਰੀਬ ਵੇਚਿਆ। ਹੁਣ ਜਿਸ ਉਤੇ ਮੁਸੀਬਤ ਪਈ ਉਸਨੂੰ ਤਾਂ ਚਾਹੇ ਉਹ ਲੱਖ ਰੁਪਏ ਦਾ ਹੁੰਦਾ ਲੈਣਾ ਹੀ ਪੈਣਾਂ ਸੀ, ਕਿਉਂਕਿ ਪਰਿਵਾਰਕ ਮੈਂਬਰ ਦੀ ਜ਼ਿੰਦਗੀ ਦਾ ਸੁਆਲ ਸੀ।ਇਕ ਹੋਰ ਖਬਰ ਪੜ੍ਹੀ ਕਿ ਦਿੱਲੀ ਵਿਚ ਇੱਕ ਐਂਬੂਲੈਸ ਵਾਲੇ ਨੇ 3 ਕਿਲੋਮੀਟਰ ਜਾਣ ਵਾਸਤੇ ਪਰਿਵਾਰ ਕੋਲੋਂ 8 ਹਜਾਰ ਰੁਪਿਆ ਮੰਗਿਆ। ਇਨਸਾਨੀਅਤ ਸਰਮਸਾਰ ਹੋ ਚੁੱਕੀ ਹੈ। ਇੰਨਾ ਬੇਰਿਹਮੀ ਦਿਲ ਜੋ ਲਾਸ ਨੂੰ ਸਮਸਾਨਘਾਟ ਤੱਕ ਵੀ ਨਾ ਪਹੁੰਚ ਸਕਿਆ। ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਆਕਸੀਜਨ ਸਿਲੰਡਰਾਂ ਦਾ ਮੁਫਤ ਵਿੱਚ ਲੰਗਰ ਲਗਾ ਦਿੱਤਾ ਹੈ । ਕਈ ਅਜਿਹੀਆਂ ਫਰਮਾ ਹਨ, ਜੋ ਮੁਫਤ ਵਿੱਚ ਲੋਕਾਂ ਦੇ ਸਿਲੰਡਰ ਭਰ ਰਹੀਆਂ ਹਨ। ਰਾਜਸਥਾਨ ਸੂਬੇ ਦੇ ਕਿਸੇ ਪਿੰਡ ਵਿੱਚ ਕਰੋਨਾ ਨਾਲ ਇਕ ਔਰਤ ਦੀ ਮੌਤ ਹੋ ਗਈ। ਓਸ ਪਿੰਡ ਦੀ ਪੰਚਾਇਤ ਨੇ ਔਰਤ ਦਾ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਸਾਈਕਲ ਤੇ ਉਸ ਔਰਤ ਦਾ ਪਤੀ ਲਾਸ ਨੂੰ ਲੈ ਕੇ ਘੁੰਮਦਾ ਰਿਹਾ। ਫਿਰ ਪੁਲਿਸ ਪ੍ਰਸਾਸਨ ਨੇ ਉਸ ਮਰੀ ਹੋਈ ਔਰਤ ਦਾ ਸਸਕਾਰ ਕੀਤਾ। ਕੀ ਇਹ ਇਨਸਾਨੀਅਤ ਹੈ? ਵਿਚਾਰਨ ਵਾਲੀ ਗੱਲ ਹੈ ਕਿ ਜਾਨ ਤਾਂ ਪਰਮਾਤਮਾ ਨੂੰ ਦੇਣੀ ਹੈ। ਧਰਮਰਾਜ ਦੀ ਦਰਗਾਹ ਵਿੱਚ ਉਹ ਬੰਦਾ ਉੱਥੇ ਕੀ ਜੁਆਬ ਦੇਵੇਗਾ।ਇਕ ਤਾਂ ਪਰਿਵਾਰ ਤੇ ਮੁਸੀਬਤ ਆਈ। ਦੂਜਾ ਅਜਿਹੇ ਬੇਰਹਿਮ ਲੋਕਾਂ ਨੇ ਆਪਣਾ ਫਾਇਦਾ ਸੋਚਿਆ। ਜਰਾ ਸੋਚੋ ਕੀ ਇਸ ਮੁਸੀਬਤ ਵੇਲੇ ਅਜਿਹੇ ਬੇਰਹਿਮ ਦਿਲ ਲੋਕ ਦੱਸ ਗੁਣਾਂ ਪੈਸਾ ਕਮਾ ਕੇ ਵੱਡੇ ਵੱਡੇ ਮਹਿਲ ਖੜੇ ਕਰ ਲੈਣਗੇ?ਕੀ ਅਜਿਹੇ ਲੋਕ ਪੱਕੀ ਵਸੀਅਤ ਬਣਾ ਕੇ ਲੈ ਕੇ ਆਏ ਹਨ? ਕੀ ਉਨ੍ਹਾਂ ਨੇ ਧਰਤੀ ਤੇ ਹਮੇਸਾ ਹੀ ਰਹਿਣਾ ਹੈ ? ਉਹਨਾਂ ਨੂੰ ਕਦੇ ਵੀ ਮੌਤ ਨਹੀਂ ਆਵੇਗੀ? ਜਦੋਂ ਇੱਥੇ ਕੁਝ ਵੀ ਸਥਾਈ ਰਹਿਣ ਵਾਲਾ ਨਹੀਂ ਹੈ ,ਤਾਂ ਲੋਕ ਅੱਜ ਲਾਸਾਂ ਤੋਂ ਵੀ ਦੁਗਣੇ-ਤੀਗਣੇ ਕਿਉ ਕਮਾ ਰਹੇ ਹਨ? ਕਿਉਂ ਅਜਿਹਾ ਲਾਲਚ ਉਹਨਾਂ ਦੇ ਅੰਦਰ ਆ ਰਿਹਾ ਹੈ? ਕਿਉਂ ਮੁਸੀਬਤ ਵੇਲੇ ਇਕ ਦੂਜੇ ਦੀ ਮਦਦ ਨਹੀਂ ਕਰ ਰਹੇ ਹਨ ? ਇਹ ਮੁਸੀਬਤ ਸਾਰਿਆਂ ਨੇ ਰਲ-ਮਿਲਕੇ ਹੀ ਕੱਟਣੀ ਹੈ। ਜੇ ਕਿਸੇ ਤੇ ਮੁਸੀਬਤ ਪਈ ਹੈ ਤਾਂ ਉਸ ਦੇ ਦੁੱਖ ਵਿੱਚ ਸਰੀਕ ਹੋਵੋ। ਉਸ ਦੀ ਹਰ ਮਦਦ ਕਰੋ। ਅਗਲਾ ਸਾਰੀ ਉਮਰ ਤੁਹਾਡਾ ਅਹਿਸਾਨ ਨਹੀਂ ਭੁੱਲੇਗਾ। ਹਰ ਹਾਲ ਵਿਚ ਉਸ ਬੰਦੇ ਦੀ ਮਦਦ ਕਰੋ। ਇਹੀ ਹਾਲ ਅੱਜ ਦੁਕਾਨਦਾਰਾਂ ਦਾ ਹੈ। ਘਟੀਆ ਸਮਾਨ ਮਹਿੰਗੇ ਰੇਟਾਂ ਤੇ ਵੇਚ ਰਹੇ ਹਨ। ਜੇ ਅੱਗੋਂ ਗਾਹਕ ਕਹਿੰਦਾ ਹੈ ਕਿ ਰੇਟ ਤਾਂ ਇਨ੍ਹਾਂ ਲਿਖਿਆ ਹੋਇਆ ਹੈ। ਤਾਂ ਦੁਕਾਨਦਾਰ ਕਹਿੰਦੇ ਹਨ ਲੈਣਾ ਹੈ ਤਾਂ ਲਉ, ਨਹੀਂ ਲੈਣਾ ਤਾਂ ਜਾਓ। ਜੋ ਦੋਧੀ ਵੀ ਹਨ ਉਹ ਵੀ ਘਟੀਆ ਦੁੱਧ ਦੀ ਸਪਲਾਈ ਨਾ ਕਰਨ। ਅਕਸਰ ਅਸੀ ਦੇਖਦੇ ਹਨ ਕਿ ਤਿਉਹਾਰਾਂ ਦੇ ਸੀਜਨ ਵਿੱਚ ਨਕਲੀ ਦੁੱਧ ,ਖੋਆ ਬਣਾਉਣ ਵਾਲੇ ਫੜੇ ਜਾਂਦੇ ਹਨ। ਸੋ ਦੋਧੀ, ਡੇਅਰੀ ਵਾਲੇ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ। ਮਹਾਮਾਰੀ ਕਾਰਨ ਦੇਸ ਦਾ ਅਰਥਚਾਰਾ ਡਗਮਗਾ ਗਿਆ ਹੈ। ਲੱਖਾਂ ਹੀ ਲੋਕਾਂ ਦਾ ਰੁਜਗਾਰ ਖੁਸਿਆ ਹੈ। ਅੱਜ ਮਹਿੰਗਾਈ ਸਿਖਰਾਂ ਤੇ ਪੁੱਜ ਗਈ ਹੈ। ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਮੁਸਕਿਲ ਹੋ ਗਿਆ ਹੈ। ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਖਾਣ ਵਾਲੀਆਂ ਵਸਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਰੋਟੀ ਕੱਪੜਾ ਅਤੇ ਮਕਾਨ ਹਰ ਆਦਮੀ ਦੀਆਂ ਬੁਨਿਆਦੀ ਲੋੜਾਂ ਹਨ। ਸਰਕਾਰ ਨੂੰ ਹਰ ਹੀਲਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।ਆਓ ਅਸੀਂ ਸਾਰੇ ਹੀ ਇਸ ਮੁਸਕਿਲ ਦੇ ਦੌਰ ਸਮੇਂ ਆਪਣੇ ਆਲੇ ਦੁਆਲੇ ਜਨਿ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ, ਬਿਨਾਂ ਕਿਸੇ ਮਤਲਬ ਤੋਂ ਸੇਵਾ ਕਰੀਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ