Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਹਰਿਆਣਾ

ਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ

August 11, 2020 08:36 PM
- ਮੁੱਖ ਮੰਤਰੀ ਪੰਚਕੂਲਾ, ਡਿਪਟੀ ਮੁੱਖ ਮੰਤਰੀ ਗੁਰੁਗਰਾਮ ਵਿਚ ਲਹਿਰਾਉਣਗੇ ਤਿਰੰਗਾ 
 
ਚੰਡੀਗੜ੍ਹ, 11 ਅਗਸਤ (ਏਜੰਸੀ) : ਹਰਿਆਣਾ ਵਿਚ ਸੁਤੰਤਰਤਾ ਦਿਵਸ ਸਮਾਰੋਹਾਂ ਦੇ ਆਯੋਜਨ ਵਿਚ ਕੋਰੋਨਾ ਮਹਾਮਾਰੀ ਤੋਂ ਬਚਾਅ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ| ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ|
 
ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ  ਦੱਸਿਆ  ਕਿ ਸੁਤੰਤਰਤਾ ਦਿਵਸ ਸਮਾਰੋਹਾਂ ਵਿਚ ਵੱਧ ਭੀੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਬੱਚਿਆਂ ਨੂੰ ਕੋਵਿਡ-19 ਦੇ ਜੋਖਿਮ ਤੋਂ ਬਚਾਉਣ ਲਈ ਪੀ.ਟੀ. ਤੇ ਹੋਰ ਅਜਿਹੇ ਪ੍ਰੋਗ੍ਰਾਮ ਨਹੀਂ ਕੀਤੇ ਜਾਣਗੇ ਜਿਨ੍ਹਾ ਵਿਚ ਬੱਚਿਆਂ ਹਿੱਸਾ ਲੈਂਦੇ ਰਹੇ  ਹਨ|
 
ਉਨ੍ਹਾਂ ਦੱਸਿਆ  ਕਿ ਸਮਾਰੋਹਾਂ ਵਿਚ ਸੋਸ਼ਲ ਡਿਸਟੈਂਸਿੰਗ, ਮਾਸਕ ਲਗਾਉਣ, ਸੈਨੇਟਾਈਜੇਸ਼ਨ ਆਦਿ ਦਾ ਸਖਤੀ ਨਾਲ ਪਾਲਨ ਕੀਤਾ ਜਾਵੇਗਾ| ਬੁਲਾਰੇ ਨੇ ਦੱਸਿਆ ਕਿ ਰਾਜ ਪੱਧਰ ਝੰਡਾ ਫਹਿਰਾਉਣ ਦਾ ਪ੍ਰੋਗਾ੍ਰਾਮ ਹਰਿਆਣਾ ਰਾਜ ਭਵਨ ਚੰਡੀਗੜ੍ਹ ਵਿਚ ਹੋਵੇਗਾ ਜਿੱਥੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਕੌਮੀ ਝੰਡਾ ਫਹਿਰਾਉਣਗੇ| ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਯ ਵਾਰ ਐਟ ਹੋਮ ਪ੍ਰੋਗ੍ਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ| ਮੁੱਖ ਮੰਤਰੀ ਮਨੋਹਰ ਲਾਲ ਪੰਚਕੂਲਾ ਵਿਚ ਕੌਮੀ ਝੰਡਾ ਫਹਿਰਾਉਣਗੇ ਅਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਗੁਰੂਗ੍ਰਾਮ ਵਿਚ ਝੰਡਾ ਫਹਿਰਾਉਣਗੇ|
 
ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਅੰਬਾਲਾ, ਡਿਪਟੀ ਸਪੀਕਰ ਰਣਬੀਰ ਗੰਗਵਾ ਭਿਵਾਨੀ, ਸਿਖਿਆ ਮੰਤਰੀ ਕੰਵਰ ਪਾਲ ਫਰੀਦਾਬਾਦ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਪਲਵਲ, ਬਿਜਲੀ ਮੰਤਰੀ ਰਣਜੀਤ ਸਿੰਘ ਹਿਸਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨਾਰਨੌਲ ਅਤੇ ਸਿਹਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਕੁਰੂਕਸ਼ੇਤਰ ਵਿਚ ਕੌਮੀ ਝੰਡਾ ਫਹਿਰਾਉਣਗੇ| ਇਸ ਤਰ੍ਹਾ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਰਿਵਾੜੀ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਜੀਂਦ, ਪੁਰਾਤੱਤਵ-ਅਜਾਇਬ ਘਰ ਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਰੋਹਤਕ ਅਤੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਕਰਨਾਲ ਵਿਚ ਕੌਮੀ ਝੰਡਾ ਫਹਿਰਾਉਣਗੇ|
 
ਅੰਬਾਲਾ ਮੰਡਲ ਦੇ ਕਮਿਸ਼ਨਰ ਯਮੁਨਾਨਗਰ ਵਿਚ, ਕਰਨਾਲ ਮੰਡਲ ਦੇ ਕਮਿਸ਼ਨਰ ਪਾਣੀਪਤ ਵਿਚ, ਰੋਹਤਕ ਮੰਡਲ ਦੇ ਕਮਿਸ਼ਨਰ ਝੱਜਰ ਵਿਚ, ਫਰੀਦਾਬਾਦ ਮੰਡਲ ਦੇ ਕਮਿਸ਼ਨਰ ਨੁੰਹ ਵਿਚ, ਹਿਸਾਰ ਮੰਡਲ ਦੇ ਕਮਿਸ਼ਨਰ ਸਿਰਸਾ ਵਿਚ, ਫਹਿਹਾਬਾਦ ਦੇ ਡਿਪਟੀ ਕਮਿਸ਼ਨਰ ਫਤਿਹਾਬਾਦ ਵਿਚ, ਕੈਥਲ ਦੇ ਡਿਪਟੀ ਕਮਿਸ਼ਨਰ ਕੈਥਲ ਵਿਚ, ਸੋਨੀਪਤ ਦੇ ਡਿਪਟੀ ਕਮਿਸ਼ਨਰ ਸੋਨੀਪਤ ਵਿਚ ਅਤੇ ਚਰਖੀ ਦਾਦਰੀ ਦੇ ਡਿਪਟੀ ਕਮਿਸ਼ਨਰ ਚਰਖੀ ਦਾਦਰੀ ਵਿਚ ਝੰਡਾ ਫਹਿਰਾਉਣਗੇ|
 
ਉਪਰੋਕਤ ਪ੍ਰੋਗ੍ਰਾਮਾਂ ਦੇ ਇਲਾਵਾ ਜਿਲ੍ਹਾ, ਸਬ-ਡਿਵੀਜਨਲ, ਬਲਾਕ, ਪੰਚਾਇਤ ਮੁੱਖ ਦਫਤਰਾਂ ਅਤੇ ਵੱਡੇ ਪਿੰਡਾਂ ਵਿਚ ਸਵੇਰੇ 9 ਵਜੇ ਦੇ ਬਾਅਦ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣਗੇ| ਇੰਨ੍ਹਾ ਪ੍ਰੋਗ੍ਰਾਮਾਂ ਵਿਚ ਮਨੁੱਖਤਾਦੀ ਸੇਵਾ ਕਰਦੇ ਹੋਏ ਕੋਰੋਨਾ ਮਹਾਮਾਰੀ ਨਾਲ ਲੜਨ ਵਾਲੇ ਕੋਵਿਡ-19 ਵਾਰਿਅਰਸ ਜਿਵੇਂ ਡਾਕਟਰ, ਹੈਲਥ ਵਰਕਰ, ਸਫਾਈ ਕਰਮਚਾਰੀ ਆਦਿ ਨੂੰ ਸੱਦਾ ਦਿੱਤਾ ਜਾਵੇਗਾ| ਇਸ ਤੋਂ ਇਲਾਵਾ, ਕੋਰੋਨਾ ਸੰਕ੍ਰਮਣ ਤੋਂ ਠੀਕ ਹੋਏ ਕੁੱਝ ਵਿਅਕਤੀਆਂ ਨੂੰ ਵੀ ਬੁਲਾਇਆ ਜਾਵੇਗਾ|
 
ਇਸ ਦਿਨ ਦੇ ਹੋਰ ਪ੍ਰੋਗ੍ਰਾਮਾਂ ਵਿਚ ਪੌਧਾਰੋਪਨ ਕਰਨਾ, ਡਿਜੀਟਲ ਪਲੇਟਫਾਰਮ ਰਾਹੀਂ ਇੰਟਰ-ਸਕੂਲ ਅਤੇ ਇੰਟਰ-ਕਾਲਜ ਡਿਬੇਟ ਮੁਕਾਬਲੇ ਆਨਲਾਇਨ ਪ੍ਰਸ਼ਨੋਤਰੀ ਮੁਕਾਬਲੇ, ਦੇਸ਼ ਭਗਤੀ 'ਤੇ ਲੇਖ ਅਤੇ ਕਵਿਤਾ ਮੁਕਾਬਲੇ ਦਾ ਆਯੋਜਨ ਕਰਨਾ ਅਤੇ ਕਿਸੇ ਵਿਸ਼ੇਸ਼ ਯੋਜਨਾ ਦਾ ਉਦਘਾਟਨ ਕਰਨਾ ਸ਼ਾਮਿਲ ਹੈ|
 
ਇਸ ਤੋਂ ਇਲਾਵਾ, ਹੋਰ ਨਵੀਨ ਢੰਗਾਂ ਜਿਵੇ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਦੇਸ਼ ਭਗਤੀ ਜਾਂ ਕੌਮੀ ਏਕਤਾ  ਸੰਦੇਸ਼ ਅਤੇ ਗੀਤਾਂ ਦੇ ਪ੍ਰਚਾਰ ਕਰ ਕੇ, ਮਹਤੱਵਪੂਰਣ ਜਨਤਕ ਇਮਾਰਤਾਂ ਨੂੰ ਰੋਸ਼ਨੀ ਨਾਲ ਜਗਮਗਾ ਕੇ ਅਤੇ ਲੋਕਾਂ ਵੱਲੋਂ ਛੱਤ ਦੇ ਬਾਲਕਾਨੀਆਂ ਆਦਿ ਵਿਚ ਕੌਮੀ ਝੰਡਾ ਫਹਿਰਾਉਂਦੇ ਹੋਏ ਵੀ ਸੁਤੰਤਰਤਾ ਦਿਵਸ ਨੂੰ ਮਨਾਇਆ ਜਾ ਸਕਦਾ ਹੈ|
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾ

ਝਾਰਖੰਡ ਤੋਂ ਤਸਕਰੀ ਲਈ ਲਿਆਂਦੀ ਜਾ ਰਹੀ 1430 ਕਿਲੋ ਪੋਸਤ ਸਮੇਤ 6 ਕਾਬੂ

ਹਰਿਆਣਾ 'ਚ 21 ਸਤੰਬਰ ਤੋਂ ਖੁੱਲ੍ਹਣਗੇ ਸਕੂਲ

ਐਸਜੀਪੀਸੀ ਮੈਂਬਰ ਭਾਈ ਤਿਲੋਕੇਵਾਲਾ ਹੋਏ ਪੰਥਕ ਅਕਾਲੀ ਲਹਿਰ 'ਚ ਸ਼ਾਮਲ

ਹਰਿਆਣਾ 'ਚ ਅਧਿਆਪਕਾਂ ਦੇ ਕੀਤੇ ਗਏ ਕੋਰੋਨਾ ਟੈਸਟ ਲਾਜ਼ਮੀ

ਅਧਿਆਪਕ ਉੱਜਲ ਸਿੰਘ ਰੂਹਲ ਦੇ ਭੋਗ ਸਮੇਂ ਪੁਜੀਆਂ ਵਿਦਿਅਕ, ਧਾਰਮਿਕ ਤੇ ਰਾਜਨੀਤਕ ਹਸਤੀਆਂ

20 ਸਤੰਬਰ ਨੂੰ ਸਿਰਸਾ ਜ਼ਿਲ੍ਹੇ ਦੇ ਕਿਸਾਨ, ਮਜ਼ਦੂਰ, ਵਪਾਰੀ ਅਤੇ ਸਿੱਖ ਜਥੇਬੰਦੀਆਂ ਕਰਨਗੀਆਂ ਹਾਈਵੇ ਜਾਮ  

ਨਗਰ ਪਾਲਿਕਾ ਸੰਘ 23 ਸਤੰਬਰ ਤੋਂ ਪੂਰੇ ਹਰਿਆਣਾ 'ਚ ਅੰਦੋਲਨ ਸ਼ੁਰੂ ਕਰੇਗਾ

ਪੰਚਕੂਲਾ ਜ਼ਿਲ੍ਹੇ 'ਚ ਕੋਰੋਨਾ ਦੇ ਸੈਂਪਲ ਲੈਣ ਲਈ 14 ਸੈਂਟਰ ਬਣਾਏ

ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿੱਚ ਪੰਜਾਬੀ ਨੂੰ ਸ਼ਾਮਲ ਨਾ ਕਰਨ ‘ਤੇ ਸਿੱਖ ਸਮਾਜ 'ਚ ਰੋਸ