Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਸਿਹਤ

ਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸ

August 11, 2020 08:57 PM
ਚੰਡੀਗੜ੍ਹ,11 ਅਗਸਤ (ਏਜੰਸੀ) : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜਾਰੀ ਕੀਤੇ ਸਰਕਾਰੀ ਬੁਲੇਟਿਨ ਅਨੁਸਾਰ 11 ਜ਼ਿਲਿਆਂ ਵਿੱਚੋਂ ਜਿੱਥੇ 32 ਮਰੀਜ਼ ਕੋਰੋਨਾ ਕਾਰਨ ਦਮ ਤੋੜ ਗਏ ਹਨ ਉਥੇ ਹੀ 21 ਜ਼ਿਲਿਆਂ ਵਿੱਚੋਂ 1002 ਕੇਸ ਪਾਜ਼ੇਟਿਵ ਪਾਏ ਗਏ ਹਨ। 
 
ਮਰਨ ਵਾਲਿਆਂ ਵਿੱਚ ਲੁਧਿਆਣਾ 11, ਅੰਮ੍ਰਿਤਸਰ 3, ਜਲੰਧਰ 3, ਸੰਗਰੂਰ 4, ਪਟਿਆਲਾ 3, ਮੁਹਾਲੀ 3, ਬਠਿੰਡਾ, ਗੁਰਦਾਸਪੁਰ, ਮੁਕਤਸਰ, ਤਰਨਤਾਰਨ, ਮੁਕਤਸਰ 'ਤੇ ਕਪੂਰਥਲਾ ਤੋਂ 1 ਮਰੀਜ਼ ਸ਼ਾਮਿਲ ਹਨ। ਸੂਬੇ ਦੇ ਸਿਹਤ ਵਿਭਾਗ ਅਨੁਸਾਰ 6 ਲੱਖ 97 ਹਜ਼ਾਰ 327 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ 25 ਹਜ਼ਾਰ 889 ਕੇਸ ਪਾਜ਼ੇਟਿਵ ਪਾਏ ਗਏ ਹਨ। 16 ਹਜ਼ਾਰ 790 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਹਨ। 8463 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 139 ਆਕਸੀਜਨ ਸਹਾਰੇ ਹਨ 'ਤੇ 21 ਵੈਂਟੀਲੇਟਰ 'ਤੇ ਹਨ। ਪੂਰੇ ਪੰਜਾਬ ਵਿੱਚ ਹੁਣ ਤੱਕ 636 ਕੋਰੋਨਾ ਕਾਰਨ ਦਮ ਤੋੜ ਗਏ ਹਨ। ਮੰਗਲਵਾਰ ਦੇ ਦਿਨ ਵੱਖ ਵੱਖ ਜ਼ਿਲਿਆਂ ਵਿੱਚੋਂ 10 ਮਰੀਜ਼ ਆਕਸੀਜਨ ਸਹਾਰੇ 'ਤੇ ਦਰਜ ਹੋਏ ਹਨ। ਇਸਦੇ ਇਲਾਵਾ ਜਲੰਧਰ ਤੋਂ 15, ਅੰਮ੍ਰਿਤਸਰ 4, ਪਟਿਆਲਾ 2, ਗੁਰਦਾਸਪੁਰ 2, ਹੁਸ਼ਿਆਰਪੁਰ, ਪਠਾਨਕੋਟ, ਸੰਗਰੂਰ ਤੋਂ 1 ਕੇਸ ਆਈਸੀਯੂ ਭੇਜੇ ਗਏ ਹਨ ਜਦਕਿ ਜਲੰਧਰ ਤੋਂ 3, ਤਰਨਤਾਰਨ 1 'ਤੇ ਫਾਜ਼ਿਲਕਾ ਤੋਂ 1 ਆਈਸੀਯੂ ਭੇਜੇ ਗਏ ਹਨ। 14 ਜ਼ਿਲਿਆਂ ਵਿੱਚੋਂ 1055 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਹਨ। ਪਿਛਲੇ ਦਿਨਾਂ ਵਾਂਗ ਸੋਮਵਾਰ ਨੂੰ ਲੁਧਿਆਣਾ ਸੂਬੇ ਭਰ 'ਚ ਮੋਹਰੀ ਰਿਹਾ। ਜਿੱਥੋਂ 252 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਉਥੇ ਹੀ 11 ਮਰੀਜ਼ ਮੌਤ ਦੇ ਮੂੰਹ ਵਿੱਚ ਚਲੇ ਗਏ। ਲੁਧਿਆਣਾ 'ਚ ਕੋਰੋਨਾ ਦਾ ਅੰਕੜਾ 5700 ਤੋਂ ਪਾਰ ਹੋ ਗਿਆ ਹੈ ਜਦਕਿ 1831 ਮਰੀਜ਼ ਐਕਟਿਵ ਕੇਸ ਹਨ। 3681 ਕੋਰੋਨਾ ਨੂੰ ਮਾਤ ਦੇ ਗਏ ਹਨ। ਇਸਦੇ ਇਲਾਵਾ 189 ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ

ਕੋਰੋਨਾ :ਦੇਸ਼ 'ਚ ਕੋਰੋਨਾ ਮਰੀਜਾਂ ਦੀ ਗਿਣਤੀ 62 ਲੱਖ ਦੇ ਪਾਰ

ਸਿਹਤ ਮੰਤਰੀ ਦਾ ਦਾਅਵਾ, ਘਰੇਲੂ ਇਕਾਂਤਵਾਸ ‘ਚ 47 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ

ਕੋਰੋਨਾ : ਦੇਸ਼ 'ਚ 26 ਦਿਨਾਂ ਬਾਅਦ ਹਜ਼ਾਰ ਤੋਂ ਘੱਟ ਮਰੀਜ਼ਾਂ ਦੀ ਹੋਈ ਮੌਤ, 24 ਘੰਟਿਆਂ 'ਚ 70 ਹਜ਼ਾਰ ਨਵੇਂ ਮਾਮਲੇ

ਕੋਰੋਨਾ : ਦੇਸ਼ ਵਿਚ ਮਰੀਜ਼ਾਂ ਦੀ ਗਿਮਤੀ 60 ਲੱਖ ਤੋਂ ਪਾਰ

ਕੋਰੋਨਾ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ 59 ਲੱਖ ਤੋਂ ਪਾਰ

ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਸਕੱਤਰੇਤ ਦੇ 83 ਅਧਿਕਾਰੀ ਕੋਰੋਨਾ ਪਾਜ਼ੇਟਿਵ

ਕਿਵੇਂ ਮਿਲੇਗੀ ਕੋਰੋਨਾ ਦੀ ਸਭ ਤੋਂ ਪਹਿਲਾ ਵੈਕਸੀਨ ? ਇਹ ਦੇਸ਼ ਹੈ ਸਭ ਤੋਂ ਅੱਗੇ - ਜਾਣੋ ਪੂਰੀ ਖ਼ਬਰ

ਕੋਰੋਨਾ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ 58 ਲੱਖ ਤੋਂ ਪਾਰ

ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਦਾਖਲੇ ਤੋਂ ਇਨਕਾਰ ਨਾ ਕੀਤਾ ਜਾਵੇ, ਪੰਜਾਬ ਸਰਕਾਰ ਦੇ ਆਦੇਸ਼

ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾ ਠੰਡਾ ਪੈਣ ਲੱਗਿਆ, ਅੱਜ 12 ਮੌਤਾਂ ਅਤੇ 231 ਮਰੀਜ਼