Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਪੰਜਾਬ

ਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰ

August 11, 2020 09:01 PM
ਚੰਡੀਗੜ੍ਹ, 11 ਅਗਸਤ (ਏਜੰਸੀ) : ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ ਸੂਬੇ ਦੀਆਂ ਜੇਲ੍ਹਾਂ ਵਿੱਚੋਂ 3500 ਤੋਂ 4000 ਤੱਕ ਕੈਦੀ ਹੋਰ ਰਿਹਾਅ ਕਰਨ ਲਈ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ। ਇਸਤੋਂ ਪਹਿਲਾਂ 9500 ਕੈਦੀ ਪਹਿਲਾਂ ਹੀ ਰਿਹਾਅ ਕੀਤਾ ਜਾ ਚੁੱਕਿਆ ਹੈ। ਸੂਬੇ ਦੀਆਂ ਜੇਲ੍ਹਾਂ ਵਿੱਚ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕੈਦੀਆਂ ਦੀ ਅਧਿਕਾਰਤ ਸਮਰੱਥਾ 50 ਫੀਸਦੀ ਤੱਕ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਕਾਰਵਾਈ ਲੌਕਡਾਊਨ ਦੀਆਂ ਬੰਦਿਸ਼ਾਂ ਵਿੱਚ ਢਿੱਲ, ਅਪਰਾਧ ਦਰ ਤੇ ਨਵੇਂ ਕੈਦੀਆਂ ਦੀ ਆਮਦ ਵਧਣ ਦੇ ਚੱਲਦਿਆਂ ਕੀਤੀ ਜਾ ਰਹੀ ਹੈ ਜਿਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਬਣਾਈ ਗਈ ਉਚ ਤਾਕਤੀ ਕਮੇਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ। 
 
ਜੇਲ੍ਹ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਜੇਲ੍ਹਾਂ ਵਿੱਚ ਕੈਦੀਆਂ ਦੀ ਆਮਦ ਕਰੀਬ 3000 ਕੈਦੀ ਪ੍ਰਤੀ ਮਹੀਨਾ ਹੈ। ਇਸ ਵੇਲੇ ਸੂਬੇ ਦੀਆਂ ਜੇਲ੍ਹ ਵਿੱਚ 17,500 ਕੈਦੀ ਹਨ ਜੋ ਕਿ ਕੁੱਲ ਸਮਰੱਥਾ ਦਾ 73 ਫੀਸਦੀ ਹੈ। ਹੁਣ ਤੱਕ 449 ਕੈਦੀ ਤੇ 77 ਜੇਲ ਕਰਮੀਆਂ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਮਈ ਅੱਧ ਵਿੱਚ ਸ਼ੁਰੂ ਕੀਤੇ ਸਾਰੇ ਕੈਦੀਆਂ ਦੇ ਦੋ ਪੜਾਵੀਂ ਟੈਸਟਾਂ ਕਾਰਨ ਪਿਛਲੇ ਕੁਝ ਹਫਤਿਆਂ ਦੌਰਾਨ ਆਏ ਹਨ। ਜੇਲ੍ਹ ਮੰਤਰੀ ਨੇ ਦੱਸਿਆ ਕਿ ਕੈਦੀਆਂ ਵਿੱਚੋਂ 80 ਫੀਸਦੀ ਹਵਾਲਾਤੀ ਹਨ ਅਤੇ ਪੈਰੋਲ 'ਤੇ ਰਿਹਾਅ ਕਰਨ ਲਈ ਸਿਫਾਰਸ਼ਾਂ ਲਈ ਮਾਪਦੰਡ ਸਿਰਫ ਹਵਾਲਾਤੀ ਦੇ ਹੀ ਸਬੰਧ ਵਿੱਚ ਸਨ। ਐਨ.ਡੀ.ਪੀ.ਐਸ. ਐਕਟ ਤਹਿਤ ਫੜੇ ਗਏ ਉਨ੍ਹਾਂ ਦੋਸ਼ੀ ਦੇ ਸਬੰਧ ਵਿੱਚ ਜਿਨ੍ਹਾਂ ਕੋਲ ਥੋੜੀ ਮਿਕਦਾਰ ਬਰਾਮਦ ਕੀਤੀ ਹੋਵੇ ਅਤੇ ਤਿੰਨ ਤੋਂ ਵੱਧ ਕੇਸ ਦਰਜ ਨਾ ਹੋਣ। ਸਿਫਾਰਸ਼ਾਂ ਤਹਿਤ ਪੈਰੋਲ 'ਤੇ ਛੱਡੇ ਜਾਣ ਵਾਲਿਆਂ ਕੈਦੀਆਂ ਵਿੱਚ ਹੁਣ ਆਈ.ਪੀ.ਸੀ. ਦੀ ਧਾਰਾ 379, 420, 406, 452, 323, 324, 188, 336, 316, 279, 170, 337, 338, 315 ਤੇ 498-ਏ ਤਹਿਤ ਫੜੇ ਵੀ ਸ਼ਾਮਲ ਹਨ। 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਢਾਈ ਕਰੋੜ ਦੀ ਹੈਰੋਇਨ ਸਣੇ 2 ਤਸਕਰ ਗਿ੍ਰਫਤਾਰ, ਮਾਮਲਾ ਦਰਜ

ਮਿਸ਼ਨ ਫ਼ਤਿਹ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦਾ ਸਨਮਾਨ

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਅਧਿਆਪਕਾ ਹਰਪ੍ਰੀਤ ਕੌਰ ਦਾ ਸਨਮਾਨ

ਹਲਕਾ ਸਮਰਾਲਾ ਵਿੱਚ 10 ਹਜ਼ਾਰ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ - ਅਮਰੀਕ ਸਿੰਘ ਢਿੱਲੋਂ

ਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂ

ਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀ

ਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਸਿਰ ਚੜ੍ਹੇ 10 ਲੱਖ ਦੇਣ ਤੋਂ ਅਸਮਰਥ ਕਿਸਾਨ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫ਼ਿਰ 291 ਕੋਰੋਨਾ ਮਰੀਜ਼ ਅਤੇ 12 ਮੌਤਾਂ

ਉੱਚ ਵਿਦਿਅਕ ਅਦਾਰਿਆਂ ਨੂੰ ਖ਼ੋਜ ਕਾਰਜਾਂ, ਪ੍ਰਯੋਗਾਤਮਕ ਕਾਰਜਾਂ ਲਈ ਖੋਲ੍ਹਣ ਦੀ ਇਜਾਜ਼ਤ