Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਪੰਜਾਬ

ਨੌਜਵਾਨ ਦੀ ਮੌਤ ਦੇ ਕੇਸ 'ਚ ਧਾਰਾ 304 ਦੀ ਥਾਂ 302 ਲਗਾਉਣ ਦੀ ਮੰਗ

August 11, 2020 09:21 PM

ਮੋਹਾਲੀ/11 ਅਗਸਤ/ਹਰਬੰਸ ਬਾਗੜੀ : ਪੁਲੀਸ ਸਟੇਸ਼ਨ ਖਰੜ ਅਧੀਨ ਆਉਂਦੇ ਪਿੰਡ ਬਜਹੇੜੀ ਦੇ ਵਸਨੀਕ ਨੌਜਵਾਨ ਗੁਰਦਰਸ਼ਨ ਸਿੰਘ ਦੀ 2 ਅਗਸਤ ਨੂੰ ਹੋਏ ਸ਼ੱਕੀ ਹਾਲਤਾਂ ਵਿੱਚ ਮੌਤ ਮਾਮਲੇ ਵਿੱਚ ਪੁਲੀਸ ਨੇ ਭਾਵੇਂ 3 ਅਗਸਤ ਨੂੰ ਦੋ ਵਿਅਕਤੀਆਂ ਬਬਲੂ ਨਿਵਾਸੀ ਬਜਹੇੜੀ ਤੇ ਗੱਗੂ ਨਿਵਾਸੀ ਚੋਲਟਾ ਖਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਪ੍ਰੰਤੂ ਪਰਿਵਾਰ ਦਾ ਕਹਿਣਾ ਹੈ ਕਿ ਪੁਲੀਸ ਇਸ ਕੇਸ ਦੀ ਤਹਿ ਤੱਕ ਨਹੀਂ ਜਾ ਰਹੀ ਹੈ। ਪੁਲੀਸ ਨੇ ਧਾਰਾ 302 ਤਹਿਤ ਕੇਸ ਦਰਜ ਨਾ ਕਰਕੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਅਤੇ ਮਾਮਾ ਸੁਖਦੇਵ ਸਿੰਘ ਸੈਣੀ ਸਮੇਤ ਹੋਰਨਾ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗੁਰਦਰਸ਼ਨ ਨੂੰ ਘਰੋਂ ਆਪਣੇ ਮੋਟਰਸਾਈਕਲ 'ਤੇ ਲੈ ਕੇ ਗਏ ਬਬਲੂ ਤੇ ਗੱਗੂ ਨੇ ਪੁਲੀਸ ਕੋਲ ਮੰਨਿਆ ਕਿ ਉਹ ਉਸ ਨੂੰ ਪਿੰਡ ਰੁੜਕੀ ਵਿਖੇ ਕਿਸੇ ਜੋਰਾ ਸਿੰਘ ਨਾਂ ਦੇ ਘਰ ਲੈ ਕੇ ਗਏ ਸਨ। ਉਥੋਂ ਉਸ ਨੂੰ ਬੜੀ ਦਰਿੰਦਗੀ ਨਾਲ ਮੋਟਰਸਾਈਕਲ ਉਤੇ ਸੁੱਟ ਕੇ ਲਿਆਂਦਾ ਅਤੇ ਘਰ ਸੁੱਟ ਕੇ ਚਲੇ ਗਏ। ਪਿੰਡ ਰੁੜਕੀ ਤੋਂ ਬਜਹੇੜੀ ਤੱਕ ਦੇ ਰਸਤੇ ਵਿੱਚ ਮ੍ਰਿਤਕ ਗੁਰਦਰਸ਼ਨ ਦਾ ਪੈਰ ਇਸ ਕਦਰ ਘਸੀਟਦਾ ਚਲਾ ਗਿਆ ਕਿ ਉਸ ਦਾ ਖੱਬੇ ਪੈਰ ਦਾ ਪੰਜਾ ਸਾਰਾ ਰਗੜ-ਰਗੜ ਕੇ ਖ਼ਤਮ ਹੀ ਹੋ ਗਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰਦਰਸ਼ਨ ਦਾ ਪਿੰਡ ਰੁੜਕੀ ਤੋਂ ਹੀ ਉਸ ਦਾ ਕਤਲ ਕਰਕੇ ਘਰ ਸੁੱਟਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਉਕਤ ਕੇਸ ਵਿੱਚ ਧਾਰਾ 302 ਸ਼ਾਮਲ ਕਰ ਕੇ ਪਿੰਡ ਰੁੜਕੀ ਨਿਵਾਸੀ ਜੋਰਾ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾ ਕੇ ਪੂਰੀ ਸਾਜਿਸ਼ ਬੇਨਕਾਬ ਕੀਤੀ ਜਾਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੰਜਾਬੀ ਸਾਹਿਤ ਸਭਾ ਨੇ ਵਿਛੜੇ ਸਾਹਿਤਕ ਸਾਥੀਆਂ ਨੂੰ ਕੀਤਾ ਯਾਦ

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ 'ਤੇ ਲੱਗਾ ਪੱਕਾ ਮੋਰਚਾ ਦੇ 7ਵੇਂ ਦਿਨ ਵਿਚ ਸ਼ਾਮਲ

ਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈ

ਰਾਜਪੁਰਾ ਦੇ ਪਿੰਡਾਂ ਨੂੰ ਮਿਲੇਗਾ ਰੋਜ਼ਗਾਰ, ਫਰਾਂਸ ਦੀ ਕੰਪਨੀ ਉਦਯੋਗਿਕ ਇਕਾਈ ਕਰੇਗੀ ਸਥਾਪਿਤ

ਮੁਹਾਲੀ ਦੀਆਂ ਮੰਡੀਆਂ ‘ਚ ਪੁੱਜਿਆ 3937 ਮੀਟਰਿਕ ਝੋਨਾ, 3262 ਮੀਟਰਿਕ ਝੋਨੇ ਦੀ ਹੋਈ ਖਰੀਦ

ਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ

362 ਪਿੰਡਾਂ ਦੀਆਂ ਸਰਕਾਰੀ ਸੰਸਥਾਵਾਂ ਨੂੰ ਮਿਲਣਗੇ ਮੁਫ਼ਤ ਵਾਈ-ਫਾਈ ਕੁਨੈਕਸ਼ਨ

ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾ

ਬੇਮਿਆਦੀ ਮਿਠਾਈ ਦੀ ਵਿਕਰੀ 'ਤੇ 1 ਅਕਤੂਬਰ ਤੋਂ ਰੋਕ

71 ਵਾਂ ਸੂਬਾ ਪੱਧਰੀ ਵਣਮਹੋਤਸਵ ਮੁੱਲਾਂਪੁਰ ਜੰਗਲ ਵਿੱਚ ਮਨਾਇਆ