BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਘੱਟਣ ਲੱਗੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪ੍ਰਿਯਤਾ

May 11, 2021 12:06 PM

ਦੇਸ਼ ’ਚ ਕੋਵਿਡ-19 ਮਹਾਮਾਰੀ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਹਰ ਪਾਸੇ ਇਹ ਨੁਕਸਾਨ ਕਰ ਰਹੀ ਹੈ। ਦੇਸ਼ ਨੂੰ ਚਲਾਉਣ ਵਾਲੀ ਮੋਦੀ ਸਰਕਾਰ ਮੌਕਾ ਖੁੰਝਾ ਚੁੱਕੀ ਹੈ ਅਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਜਾਨਾਂ ਗੁਆ ਕੇ ਭਾਰਤੀ ਲੋਕ ਇਸਦਾ ਖਮਿਆਜ਼ਾ ਭੁਗਤ ਰਹੇ ਹਨ। ਇਸ ਤੱਥ ਦੀ ਪੁਸ਼ਟੀ ਸੰਸਾਰ ਦੇ ਪ੍ਰਸਿੱਧ ਡਾਕਟਰੀ ਰਸਾਲੇ ‘ਦ ਲਾਂਸੈਟ ’ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਹੈ। ‘ਦ ਲਾਂਸੈਟ’ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਦੀ ਸਰਕਾਰ ਨੇ ਕੋਵਿਡ-19 ਮਹਾਮਾਰੀ ਵਿਰੁੱਧ ਆਪਣੀ ਲੜਾਈ ਵਿੱਚ ਮਿਲੀਆਂ ਸਫਲਤਾਵਾਂ ’ਤੇ ਖ਼ੁਦ ਹੀ ਪਾਣੀ ਫੇਰ ਦਿੱਤਾ। ਰਸਾਲੇ ਵਲੋਂ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਅਗਸਤ ਮਹੀਨੇ ਤੱਕ ਭਾਰਤ ਵਿੱਚ 10 ਲੱਖ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ। ਅਜਿਹਾ ਹੀ ਖਿਆਲ ਇਸ ਤੋਂ ਪਹਿਲਾਂ ਵੀ ਕੁੱਝ ਪ੍ਰਸਿੱਧ ਡਾਕਟਰ ਤੇ ਵਿਗਿਆਨੀ ਪ੍ਰਗਟਾਅ ਚੁੱਕੇ ਹਨ।
ਅੱਜ ਭਾਰਤ ਵਿੱਚ ਨਵੀਨ ਕੋਰੋਨਾ ਵਿਸ਼ਾਣੂ ਨੇ ਤਬਾਹੀ ਮਚਾਈ ਹੋਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਹੁਣ ਜਦੋਂ ਕੋਵਿਡ-19 ਮਹਾਮਾਰੀ ਕਾਰਨ ਰੋਜ਼ਾਨਾ 4 ਹਜ਼ਾਰ ਤੋਂ ਵਧ ਮੌਤਾਂ ਹੋ ਰਹੀਆਂ ਹਨ ਅਤੇ 4 ਲੱਖ ਤੋਂ ਵਧੇਰੇ ਨਵੇਂ ਲੋਕ ਮਹਾਮਾਰੀ ਦੀ ਲਪੇਟ ’ਚ ਆ ਰਹੇ ਹਨ, ਬੇਬੱਸ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਮਹਾਮਾਰੀ ਵਿਰੁੱਧ ਲੜਾਈ ਰਾਜਾਂ ਨੂੰ ਸੌਂਪ ਦਿੱਤੀ ਹੈ ਜੋ ਕਿ ਸਰੋਤਾਂ ਦੀ ਕਮੀ ਨਾਲ ਜੂਝ ਰਹੇ ਹਨ। ਕੇਂਦਰ ਨਾ ਤਾਂ ਰਾਜਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ ਅਤੇ ਨਾ ਹੀ ਲੋੜੀਂਦੀ ਮਾਤਰਾ ’ਚ ਟੀਕੇ ਹੀ ਭੇਜੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੀ ਕਮਾਨ ਹੇਠ ਮਹਾਮਾਰੀ ਵਿਰੁੱਧ ਲੜੀ ਜਾ ਰਹੀ ਲੜਾਈ ਦਾ ਇਕ ਵਿਸ਼ੇਸ਼ ਲੱਛਣ ਇਹ ਵੀ ਰਿਹਾ ਹੈ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਮੁੱਖ ਕਾਰਜਕਾਰੀ ਅਫ਼ਸਰ ਹੀ ਦੇਸ਼ ਛੱਡ ਕੇ ਨੱਠ ਗਿਆ ਹੈ। ਇਸ ਘਟਨਾ ਦੀਆਂ ਵੱਖ ਵੱਖ ਵਿਆਖਿਆਵਾਂ ਹੋ ਰਹੀਆਂ ਹਨ।
ਇਹ ਸਮਝਣਾ ਔਖਾ ਨਹੀਂ ਹੈ ਕਿ ‘ਦ ਲਾਂਸੈਟ’ ਮਹਾਮਾਰੀ ਵਿਰੁੱਧ ਹਾਸਲ ਕੀਤੀਆਂ ਸਫਲਤਾਵਾਂ ’ਤੇ ਪਾਣੀ ਫੇਰਨ ਦਾ ਜ਼ਿਕਰ ਕਰਦਿਆਂ ਕਿਸ ਵੱਲ ਇਸ਼ਾਰਾ ਕਰ ਰਿਹਾ ਹੈ। ਦੇਸ਼ ਵਿੱਚ ਮਹਾਮਾਰੀ ਦੇ ਮਾਮਲੇ ਪਿੱਛਲੇ ਸਤੰਬਰ ਮਹੀਨੇ ਸਿਖਰ (ਪੀਕ) ’ਤੇ ਪਹੁੰਚਣ ਬਾਅਦ ਹੇਠਾਂ ਆਉਣ ਲੱਗੇ ਸਨ ਅਤੇ ਫਰਵਰੀ ਮਹੀਨੇ ਮਾਮਲਿਆਂ ਦੀ ਗਿਣਤੀ 9 ਹਜ਼ਾਰ ਦੇ ਆਸਪਾਸ ਪਹੁੰਚ ਗਈ ਸੀੇ। ਇਸੇ ਸਮੇਂ ਵਿਗਿਆਨੀਆਂ ਨੇ, ਖ਼ੁਦ ਮੋਦੀ ਸਰਕਾਰ ਦੁਆਰਾ ਗਠਿਤ ਵਿਗਿਆਨੀਆਂ ਦੀ ਟੀਮ ਤਕ ਨੇ, ਮਹਾਮਾਰੀ ਦੀ ਦੂਸਰੀ ਲਹਿਰ ਦੇ ਆਉਣ ਦਾ ਖ਼ਤਰਾ ਸਰਕਾਰ ਨੂੰ ਸਪਸ਼ੱਟ ਕਰ ਦਿੱਤਾ ਸੀ। ਪਰ ਸਰਕਾਰ ਨੇ ਚੋਣਾਂ ਲੜਨ ਨੂੰ ਤਰਜੀਹ ਦਿੱਤੀ ਅਤੇ ਸਾਰੇ ਸਰੋਤ ਤੇ ਧਿਆਨ ਉਧਰ ਲਾਏ । ਕੋਰੋਨਾ ’ਤੇ ਜਿੱਤ ਦੀਆਂ ਫੜ੍ਹਾਂ ਮਾਰੀਆਂ। ਕੁੰਭ ਦਾ ਮੇਲਾ ਕਰਵਾਉਣ, ਵੱਡੀਆਂ ਰੈਲੀਆਂ ਕਰਨ ਨੂੰ ਸਫਲਤਾ ਦਾ ਪੈਮਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ ਲੋਕ ਵੀ ਮਹਾਮਾਰੀ ਦੇ ਫੈਲਾਅ ਨੂੰ ਹਲਕੇ ’ਚ ਲੈਣ ਲੱਗੇ। ਮਹਾਮਾਰੀ ਦੀ ਦੂਜੀ ਲਹਿਰ ਨਾਲ ਟਕਰਣ ਦੀ ਤਿਆਰੀ ਨਹੀਂ ਹੋ ਸਕੀ। ਅੱਜ ਹਾਲਤ ਸਭ ਦੇ ਸਾਹਮਣੇ ਹੈ। ਮਹਾਮਾਰੀ ਤੇਜ਼ੀ ਨਾਲ ਪਿੰਡਾਂ ਵਿੱਚ ਵੀ ਫੈਲਣ ਲੱਗੀ ਹੈ। ਇਸ ਦੇ ਸਾਹਮਣੇ ਤਮਾਮ ਸਰੋਤ ਘੱਟ ਪੈਣ ਵਾਲੇ ਹਨ। ਇਸੇ ਲਈ ਅੱਜ ਦੇ ਮੁਕਾਬਲੇ ਰੋਜ਼ਾਨਾ ਨਵੇਂ ਮਾਮਲਿਆਂ ਅਤੇ ਰੋਜ਼ਾਨਾ ਦੀਆਂ ਮੌਤਾਂ ਦੀ ਗਿਣਤੀ ਆਉਣ ਵਾਲੇ ਸਮੇਂ ’ਚ ਦੁਗਣੀ-ਢਾਈ ਗੁਣਾਂ ਹੋਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ। ਜੇਕਰ ਸਰਕਾਰ ਨੇ ਦੂਸਰੀ ਲਹਿਰ ਲਈ ਤਿਆਰੀ ਕੀਤੀ ਹੁੰਦੀ ਤਾਂ ਅੱਜ ਘੱਟੋ ਘੱਟ ਆਕਸੀਜਨ ਦੀ ਕਮੀ ਕਰਕੇ ਐਨੀਆਂ ਮੌਤਾਂ ਨਾ ਹੁੰਦੀਆਂ।
ਸਰਕਾਰ ਦੀ ਨਾਕਾਮੀ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ’ਚ ਭੁਗਤਣੀ ਪਈ ਹੈ। ਸਰਕਾਰ ਨਾ ਮਹਾਮਾਰੀ ਨਾਲ ਢੰਗ ਨਾਲ ਨਿਪਟ ਸਕੀ ਹੈ ਅਤੇ ਨਾ ਹੀ ਅਰਥਵਿਵਸਥਾ ਨੂੰ ਸਾਂਭ ਸਕੀ ਹੈ। ਹੁਕਮਰਾਨ ਭਾਰਤੀ ਜਨਤਾ ਪਾਰਟੀ, ਕੇਂਦਰ ਦੀ ਸਰਕਾਰ ਅਤੇ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਕਾਰ ਨੂੰ ਭਾਰੀ ਸੱਟ ਲੱਗੀ ਹੈ। ਲੋਕਾਂ ਦਾ ਮੋਦੀ ਸਰਕਾਰ ਤੋਂ ਵਿਸ਼ਵਾਸ ਉਠ ਰਿਹਾ ਹੈ। ਖ਼ੁਦ ਪ੍ਰਧਾਨ ਮੰਤਰੀ ਦੀ ਮਕਬੂਲੀਅਤ ਨੂੰ ਸੱਟ ਵੱਜੀ ਹੈ। ‘ਗਲੋਬਲ ਲੀਡਰਸ ਅਪਰੂਵਲ ਰੇਟਿੰਗ ਟ੍ਰੈਕਰ’ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪ੍ਰਿਯਤਾ ’ਚ 13 ਪ੍ਰਤੀਸ਼ਤ ਕਮੀ ਆਈ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਮਧ ਵਰਗ ਦਾ ਇਕ ਹਿੱਸਾ ਹੁਣ ਮੋਦੀ ਸਰਕਾਰ ਵਿਰੁੱਧ ਖੜ੍ਹਾ ਹੋ ਰਿਹਾ ਹੈ ਹਾਲਾਂਕਿ ਪਹਿਲਾਂ ਇਹ ਸਮਰਥਕ ਬਣਿਆ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਦੇ ਕੰਮ ਨੂੰ ਨਾ ਪਸੰਦ ਕਰਨ ਵਾਲੇ 2019 ਦੇ ਅਗਸਤ ਮਹੀਨੇ ’ਚ 12 ਪ੍ਰਤੀਸ਼ਤ ਲੋਕ ਸਨ ਜੋ ਹੁਣ ਇਸ ਅਪਰੈਲ ਮਹੀਨੇ ’ਚ 28 ਪ੍ਰਤੀਸ਼ਤ ਹੋ ਗਏ ਹਨ। ਸਾਫ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪਤਨ ਅਰੰਭ ਹੋ ਚੁੱਕਾ ਹੈ। ਮਹਾਮਾਰੀ ਨੇ ਕਈ ਹੋਰ ਰੰਗ ਦਿਖਾਉਣੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ