BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਲੇਖ

ਸਹੀ ਅਰਥਾਂ ’ਚ ਲੋਕ ਸੇਵਕ ਸਨ ਵਿਧਾਇਕ ਕੁਲਵੰਤ ਸਿੰਘ

May 11, 2021 12:07 PM

ਪ੍ਰੋ. ਜਗਤਾਰ ਸਿੰਘ ਸੰਘੇੜਾ

ਗਿਆਨੀ ਗੁਰਦੀਪ ਸਿੰਘ ਦੇ ਘਰ ਸ੍ਰੀਮਤੀ ਇਕਬਾਲ ਕੌਰ ਦੀ ਕੁੱਖੋਂ 25 ਦਸੰਬਰ 1930 ਨੂੰ ਪੈਦਾ ਹੋਏ ਕਾਮਰੇਡ ਕੁਲਵੰਤ ਸਿੰਘ ਨੂੰ ਇਮਾਨਦਾਰੀ ਅਤੇ ਲੋਕ ਸੇਵਾ ਦੀ ਲਗਨ ਵਿਰਾਸਤ ਵਿੱਚੋਂ ਮਿਲੀ ਸੀ। ਉਨ੍ਹਾਂ ਦੇ ਪਿਤਾ ਗਿਆਨੀ ਗੁਰਦੀਪ ਸਿੰਘ ਨੇ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਪਾਇਆ ਤੇ 25 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਪ੍ਰੰਤੂ ਕੁਲਵੰਤ ਸਿੰਘ ਹੁਰਾਂ ਨੇ ਨਵੀਂ ਰਾਜਸੀ ਲੀਹ ਵਜੋਂ ਭਾਰਤੀ ਕਮਿਊਨਿਸਟ ਪਾਰਟੀ ਦਾ ਝੰਡਾ ਚੁੱਕਿਆ ਤੇ ਪਾਰਟੀ ਅਨੁਸਾਸ਼ਨ ਵਿੱਚ ਰਹਿ ਕੇ ਸਾਰਾ ਜੀਵਨ ਕਿਸਾਨਾਂ ਅਤੇ ਮਜ਼ਦੂਰਾਂ ਦੀ ਸੇਵਾ ਵਿੱਚ ਬਤੀਤ ਕੀਤਾ। ਲੋਕ ਹਿੱਤਾਂ ਖਾਤਰ ਉਹ ਆਪਣਾ ਕਾਫਲਾ ਲੈ ਕੇ ਸਭ ਤੋਂ ਅੱਗੇ ਹੋ ਤੁਰਦੇ ਸਨ ਅਤੇ ਇਸ ਦੌਰਾਨ ਹੀ ਕੋਈ 10 ਵਾਰ ਜੇਲ੍ਹ ਯਾਤਰਾ ਵੀ ਕੀਤੀ। ਸਾਲ 1969 ਦੀਆਂ ਅਸੈਂਬਲੀ ਚੋਣਾਂ ਵਿੱਚ ਪਹਿਲੀ ਵਾਰ ਅਤੇ 1980 ਦੀਆਂ ਚੋਣਾਂ ਵਿੱਚ ਦੂਜੀ ਵਾਰ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਵਿਧਾਇਕ ਚੁਣੇ ਗਏ ਸਨ। ਉਹ ਬਹੁ-ਪੱਖੀ ਤੇ ਗੁਣਾਤਮਕ ਸ਼ਖਸੀਅਤ ਸਨ ਅਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਸਨ। ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਅਤੇ ਹੋਰ ਵੀ ਅਜਿਹੀਆਂ ਸੰਸਥਾਵਾਂ ਨਾਲ ਉਹ ਜੁੜੇ ਹੋਏ ਸਨ।
ਧਨੀ ਪਰਿਵਾਰ ਵਿੱਚ ਪੈਦਾ ਹੋਏ ਕੁਲਵੰਤ ਸਿੰਘ ਨੇ ਘਰ ਵਿੱਚ ਪ੍ਰਾਪਤ ਸਾਰੀਆਂ ਸੁੱਖ-ਸਹੂਲਤਾਂ ਦਾ ਤਿਆਗ ਕਰਕੇ ਸਾਦਗੀ ਦਾ ਜੀਵਨ ਬਤੀਤ ਕੀਤਾ ਤੇ ਸਾਰੀ ਉਮਰ ਦੇਸੀ ਬੱਸਾਂ ਅਤੇ ਦੋ-ਪਹੀਆਂ ਵਾਹਨ ਉੱਪਰ ਸਫਰ ਕਰਕੇ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ। ਜਲੰਧਰ ਤੋਂ ਜਦੋਂ ਵੀ ਚੰਡੀਗੜ੍ਹ ਪਾਰਟੀ ਜਾਂ ਲੋਕਾਂ ਦੇ ਕੰਮ ਜਾਂਦੇ ਤਾਂ ਨਾਲ ਦੇ ਵਿਅਕਤੀ ਦੇ ਚਾਹ-ਪਾਣੀ ਤੋਂ ਲੈ ਕੇ ਕਿਰਾਇਆ ਤੱਕ ਵੀ ਆਪਣੇ ਕੋਲੋਂ ਖਰਚ ਕਰਦੇ ਸਨ। ਰਹਿਣ ਲਈ ਹਮੇਸ਼ਾ ਐੱਮ.ਐਲ.ਏ. ਹੋਸਟਲ ਜਾਂ ਪਾਰਟੀ ਦਫਤਰ ਨੂੰ ਪਹਿਲ ਦਿੰਦੇ ਸਨ। ਘਰ ਵੀ ਅਤੇ ਬਾਹਰ ਵੀ ਆਪਣੇ ਕੱਪੜੇ ਤੱਕ ਆਪ ਧੋਂਦੇ ਰਹੇ ਅਤੇ ਜਦੋਂ ਕਦੇ ਮੁਹਾਲੀ ਮੇਰੇ ਕੋਲ ਰਹੇ ਵੀ ਸਨ ਤਾਂ ਬੇਨਤੀ ਕਰਨ ਤੇ ਵੀ ਕਦੀ ਕੁੜਤਾ-ਪਜਾਮਾ ਤੱਕ ਧੋਣ ਦਾ ਮੌਕਾ ਨਹੀਂ ਦਿੱਤਾ। ਬਰੇਨ ਹੈਮਰੇਜ ਹੋਣ ਉਪਰੰਤ 5 ਦਿਨ ਦੀ ਜ਼ਿੰਦਗੀ-ਮੌਤ ਦੀ ਲੜਾਈ ਲੜਨ ਉਪਰੰਤ ਉਹ 11 ਮਈ 2013 ਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਅੱਜ ਦੇ ਤਾਕਤ ਦੇ ਨਸ਼ੇ ਵਿੱਚ ਮਦਹੋਸ਼ ਹਾਕਮਾਂ ਨੂੰ ਕਾਮਰੇਡ ਕੁਲਵੰਤ ਸਿੰਘ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਜ਼ਮੀਰ ਦੀ ਆਵਾਜ਼ ਸੁਨਣੀ ਚਾਹੀਦੀ ਹੈ ਅਤੇ ਸਹੀ ਅਰਥਾਂ ਵਿਚ ਲੋਕ ਸੇਵਕ ਬਣਨਾਂ ਚਾਹੀਦਾ ਹੈ। ਆਓ ਅੱਜ ਦੇ ਦਿਨ ਦੁਨੀਆਂ ਭਰ ਵਿੱਚ ਜਿੱਥੇ ਵੀ ਹਾਂ, ਇਸ ਸ਼ਖਸੀਅਤ ਦੇ ਕੰਮਾਂ ਦੀ ਚਰਚਾ ਕਰੀਏ ਅਤੇ ਉਨ੍ਹਾਂ ਦੀ ਸੋਚ ਤੋਂ ਉਤਸ਼ਾਹ ਲੈਂਦੇ ਹੋਏ ਸਮੇਂ ਦੇ ਜਾਬਰ ਹਾਕਮਾਂ ਵਿਰੁੱਧ ਹੱਕ-ਸੱਚ ਦੀ ਲੜਾਈ ਵਿੱਚ ਹਿੱਸਾ ਪਾਈਏ। ਇਹੋ ਹੀ ਕਾਮਰੇਡ ਕੁਲਵੰਤ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ