Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਦੇਸ਼

ਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾ

August 11, 2020 09:45 PM

ਮੁੰਬਈ, 11 ਅਗਸਤ (ਏਜੰਸੀਆਂ) : ਜਰਮਨੀ ਦੀ ਹਵਾਬਾਜ਼ੀ ਕੰਪਨੀ ਲੁਫਥਾਂਸਾ 13 ਅਗਸਤ ਤੋਂ ਫਰੈਂਕਫਰਟ ਤੋਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਦੀ ਉਡਾਣ ਸੇਵਾ ਸ਼ੁਰੂ ਕਰੇਗੀ । ਇਸ ਲਈ ਦੋਵਾਂ ਸਰਕਾਰਾਂ ਵਿਚਾਲੇ 'ਦੋ-ਪੱਖੀ ਸਮਝੌਤਾ' ਹੋਇਆ ਹੈ । ਕੰਪਨੀ ਮਿਊਨਿਖ ਤੋਂ ਦਿੱਲੀ ਮਾਰਗ 'ਤੇ ਵੀ ਆਪਣੀ ਸੇਵਾਵਾਂ ਦੇਵੇਗੀ । ਲੁਫਥਾਂਸਾ ਵੱਲੋਂ ਜਾਰੀ ਬਿਆਨ ਮੁਤਾਬਕ ਉਹ ਭਾਰਤ ਦੇ ਬਾਹਰ ਪਿਛਲੇ ਕਈ ਮਹੀਨਿਆਂ ਤੋਂ ਫਰੈਂਕਫਰਟ ਅਤੇ ਮਿਊਨਿਖ ਤੋਂ ਆਪਣੀ ਸੇਵਾਵਾਂ ਸੰਚਾਲਿਤ ਕਰ ਰਹੀ ਹੈ । ਭਾਰਤ ਅਤੇ ਜਰਮਨੀ ਵਿਚਾਲੇ ਹੋਏ ਦੋ-ਪੱਖੀ ਸਮਝੌਤੇ ਤਹਿਤ ਭਾਰਤ ਲਈ ਯਾਤਰੀ ਉਡਾਣ ਸੇਵਾਵਾਂ 13 ਅਗਸਤ ਤੋਂ ਦੁਬਾਰਾ ਸ਼ੁਰੂ ਹੋਣਗੀਆਂ । ਤੁਹਾਨੂੰ ਦੱਸ ਦੇਈਏ ਕਿ ਬੀਤੇ ਮਹੀਨੇ ਭਾਰਤ ਤੋਂ ਅਮਰੀਕਾ ਅਤੇ ਫ਼ਰਾਂਸ ਲਈ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ । ਕੰਪਨੀ ਦੇ ਸਮੂਹ ਨਿਰਦੇਸ਼ਕ (ਦੱਖਣੀ ਏਸ਼ੀਆ ਬਿਕਰੀ) ਜਾਰਜ ਏਟੀਯਲ ਨੇ ਕਿਹਾ ਕਿ ਜਰਮਨੀ ਤੋਂ ਭਾਰਤ ਲਈ ਉਡਾਣ ਸ਼ੁਰੂ ਹੋਣ ਨਾਲ ਲੁਫਥਾਂਸਾ ਲੋਕਾਂ ਨੂੰ ਭਾਰਤ ਪਰਤਣ ਵਿਚ ਮਦਦ ਕਰ ਸਕੇਗੀ । ਨਾਲ ਹੀ ਕਾਰੋਬਾਰੀ ਯਾਤਰਾਵਾਂ ਸ਼ੁਰੂ ਹੋ ਸਕਣਗੀਆਂ, ਕਿਉਂਕਿ ਦੁਨੀਆ ਹੌਲੀ-ਹੌਲੀ ਤਾਲਾਬੰਦੀ ਤੋਂ ਬਾਹਰ ਆ ਰਹੀ ਹੈ। ਦੇਸ਼ ਵਿਚ ਤਾਲਾਬੰਦੀ ਦੀ ਘੋਸ਼ਣਾ ਦੇ ਬਾਅਦ ਤੋਂ ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲੱਗੀ ਹੋਈ ਹੈ । ਹਾਲਾਂਕਿ ਇਸ ਦੌਰਾਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਆਪਣੇ ਦੇਸ਼ ਵਾਪਸੀ ਲਈ ਸਰਕਾਰ ਵੱਲੋਂ 'ਵੰਦੇ ਭਾਰਤ ਮਿਸ਼ਨ' ਤਹਿਤ ਕੁੱਝ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ।
 ਜੇਕਰ ਤੁਸੀਂ ਵਿਦੇਸ਼ ਯਾਤਰਾ ਕਰਣ ਜਾ ਰਹੇ ਹੋ ਤਾਂ ਧਿਆਨ ਰੱਖੋ ਕਿ ਤੁਹਾਡੇ ਵੱਲੋਂ ਕਰਵਾਇਆ ਗਿਆ ਕੋਰੋਨਾ ਟੈਸਟ 4 ਦਿਨ ਯਾਨੀ ਦੀ 96 ਘੰਟੇ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਹੈ । ਜੇਕਰ ਇਸ ਤੋਂ ਜ਼ਿਆਦਾ ਪੁਰਾਣਾ ਹੋਇਆ ਤਾਂ ਤੁਹਾਨੂੰ ਏਅਰਪੋਰਟ ਅਥਾਰਿਟੀ ਯਾਤਰਾ ਕਰਣ ਤੋਂ ਰੋਕ ਸਕਦੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ