Monday, September 21, 2020 ePaper Magazine
BREAKING NEWS
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗਾ - ਕੈਪਟਨ ਅਮਰਿੰਦਰਆਕਸਫੋਰਡ ਯੂਨੀਵਰਸਿਟੀ ਵੱਲੋਂ 'ਕੋਵੀਸ਼ੀਲਡ' ਦੀ ਆਖਰੀ ਪੜਾਅ ਦੀ ਪਰਖ਼ ਸ਼ੁਰੂਕੇਂਦਰ ਸਰਕਾਰ ਦੀ ਬਾਹਰੀ ਦੇਣਦਾਰੀ 558 ਅਰਬ ਡਾਲਰ ਤੋਂ ਪਾਰਜੰਮੂ : ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦਹਰਸਿਮਰਤ ਦੀ ਮੌਜੂਦਗੀ 'ਚ ਕੇਂਦਰੀ ਕੈਬਨਿਟ 'ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਰਹੇ ਚੁੱਪ : ਰੰਧਾਵਾਐਮਐਸਪੀ ਸਿਸਟਮ ਨੂੰ ਜਿਸ ਦਿਨ ਵੀ ਕੋਈ ਖ਼ਤਰਾ ਆਇਆ, ਉਸੀ ਦਿਨ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਗੇ : ਦੁਸ਼ਯੰਤ ਚੌਟਾਲਾਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀਇਸ ਵਾਰ ਠੰਢ 'ਚ ਵੀ ਲੱਦਾਖ ਸਰਹੱਦ 'ਤੇ ਤਾਇਨਾਤ ਰਹਿਣਗੇ ਭਾਰਤੀ ਫ਼ੌਜ ਦੇ ਜਵਾਨਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਪੰਜਾਬ

ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਸਰਕਾਰ ਦੀ ਅਣਗਹਿਲੀ ਦਾ ਨਤੀਜਾ : ਦੂਲੋ

August 11, 2020 09:47 PM

- ਕਿਹਾ, ਕਾਂਗਰਸੀ ਵਿਧਾਇਕ, ਪੁਲਿਸ ਤੇ ਆਬਕਾਰੀ ਵਿਭਾਗ ਸਿੱਧੇ ਤੌਰ 'ਤੇ ਜ਼ਿੰਮੇਵਾਰ

ਅੰਮ੍ਰਿਤਸਰ , 11 ਅਗਸਤ ( ਜੋਗਿੰਦਰ ਪਾਲ ਸਿੰਘ ਕੁੰਦਰਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਹੀਂ ਮਿਲਦੇ ਲੋਕਾਂ ਦੀ ਸਾਰ ਕਿਥੋਂ ਲੈਣਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ  ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਰਾਜ ਸਭਾ  ਸ਼ਮਸ਼ੇਰ ਸਿੰਘ ਦੂਲੋ ਨੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨਾਲ ਘਰ ਘਰ ਜਾ ਕੇ ਦੁਖ ਸਾਂਝਾ ਕਰਨ ਲਈ ਪਿੰਡ ਮੁੱਛਲ ਵਿਖੇ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਹੀਂ ਮਿਲਦੇ ਲੋਕਾਂ ਦੀ ਸਾਰ ਕਿਥੋਂ ਲੈਣਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ  ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਰਾਜ ਸਭਾ  ਸ਼ਮਸ਼ੇਰ ਸਿੰਘ ਦੂਲੋ ਨੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨਾਲ ਘਰ ਘਰ ਜਾ ਕੇ ਦੁਖ ਸਾਂਝਾ ਕਰਨ ਲਈ ਪਿੰਡ ਮੁੱਛਲ ਵਿਖੇ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਹੀਂ ਮਿਲਦੇ ਲੋਕਾਂ ਦੀ ਸਾਰ ਕਿਥੋਂ ਲੈਣਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ  ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਰਾਜ ਸਭਾ  ਸ਼ਮਸ਼ੇਰ ਸਿੰਘ ਦੂਲੋ ਨੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨਾਲ ਘਰ ਘਰ ਜਾ ਕੇ ਦੁਖ ਸਾਂਝਾ ਕਰਨ ਲਈ ਪਿੰਡ ਮੁੱਛਲ ਵਿਖੇ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ  ਕਿਹਾ ਕਿ ਉਹ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਇੰਨ੍ਹਾਂ ਦਲਿਤ ਗਰੀਬ ਲੋਕਾਂ ਲਈ ਜੋਰਦਾਰ ਤਰੀਕੇ ਨਾਲ ਅਵਾਜ਼ ਨਾ  ਉਠਾਉਂਦੇ ਤਾਂ ਇਨ੍ਹਾਂ ਦੀ ਕਿਸੇ ਨੇ ਵੀ ਸਾਰ ਨਹੀਂ ਸੀ ਲੈਣੀ ਅਤੇ ਨਾ ਹੀ ਕੋਈ ਮੁਆਵਜ਼ਾ ਹੀ ਦੇਣਾ ਸੀ । ਸਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਜੇਕਰ ਸ਼ਰਾਬ ਦੇ ਸਮੱਗਲਰਾਂ ਨੂੰ ਸਮੇਂ ਸਿਰ ਹੱਥ ਪਾਇਆ ਜਾਂਦਾ ਤਾਂ ਇਹ  ਵੱਡਾ ਦੁਖਾਂਤ ਵਾਪਰਨ ਤੋਂ ਰੁਕ ਸਕਦਾ ਸੀ ।ਉਨ੍ਹਾਂ ਕਿਹਾ ਕਿ ਨਸ਼ੇ  ਇਲਾਕੇ ਦੇ  ਸਿਆਸੀ ਲੀਡਰ ਅਤੇ ਪੁਲੀਸ ਦੀ ਸ਼ਹਿ ਨਾਲ ਹੀ ਵਿਕਦੇ ਹਨ। ਪਹਿਲਾਂ ਚਿਟਾ ਵਿਕਦਾ ਸੀ ਹੁਣ ਨਸ਼ੀਲੀਆਂ ਗੋਲੀਆਂ ਸ਼ਰਾਬ ਥਾਂ ਥਾਂ ਤੇ ਵਿਕਦੀ ਪਈ ਹੈ, ਅਜੇ ਵੀ ਚਿਟਾ ਵਿਕ ਰਿਹਾ ਹੈ। ਦੂਲੋ ਨੇ ਕਿਹਾ ਮੌਤਾਂ ਦੀ ਜਿੰਮੇਵਾਰ  ਮੌਜੂਦਾ ਕੈਪਟਨ ਸਰਕਾਰ ਹੈ ਅਕਾਲੀ ਅਤੇ ਕਾਂਗਰਸ ਦੀ ਸਰਕਾਰ ਆਪਸ ਵਿਚ ਮਿਲੇ ਹੋਏ ਹਨ। ਲੋਕਾਂ ਨੇ ਦੁਖੀ ਹੋ ਕੇ ਅਕਾਲੀਆਂ ਨੂੰ ਪਾਸੇ ਕੀਤਾ ਸੀ , ਪਰ ਹੁਣ ਕਾਂਗਰਸ ਦਾ ਵੀ ਉਹੋ ਹਾਲ ਹੋ ਚੁਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਰਬਾਣੀ ਦਾ ਗੁਟਕਾ  ਲੈ ਕੇ ਸਹੁੰ ਖਾਧੀ ਸੀ ਉਸ ਨੂੰ ਗੁਰੂ ਵੀ ਵੇਖਦਾ ਹੈ ।
ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ,ਮੁਖ ਮੰਤਰੀ ਕੈਪਟਨ ਅੰਮਰਿੰਦਰ ਸਿੰਘ ਅਤੇ ਮੰਤਰੀਆਂ ਤੇ ਲਾਈ  ਦੋਸ਼ਾਂ ਦੀ  ਝੜੀ ਪਿੰਡ ਮੁਛੱਲ ਵਿਖੇ ਰਾਜ ਸਭਾ ਮੈਂਬਰ ਸ੍ਰ ਸ਼ਮਸ਼ੇਰ ਸਿੰਘ ਦੂਲੋ , ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ  ਪਰਿਵਾਰਾ  ਨਾਲ  ਦੁੱਖ ਪ੍ਰਗਟ ਕਰਨ ਉਪੰਰਤ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕੈਪਟਨ ਦੇ ਕੈਬੀਨਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਦਿਤੇ ਗਏ ਬਿਆਨ ਕਿ ਪਾਰਟੀ ਵਿਚ ਰਹਿ ਕੇ ਸਰਕਾਰ ਤੇ  ਇਲਜ਼ਾਮ ਲਾਉਣ ਵਾਲੇ ਕਾਂਗਰਸ ਪਾਰਟੀ ਲਈ ਗ੍ਰਹਿਣ ਹਨ ਤਾਂ  ਦੂਲੋ ਨੇ ਮੋੜਵਾਂ ਜਵਾਬ ਦਿੰਦਿਆ ਕਿਹਾ ਕਿ  ਉਹ ਧਰਮਸੋਤ  ਇਕ ਸੀਰੀ ਵਾਂਗ ਕੰਮ ਕਰ ਰਿਹਾ ਹੈ। ਸੁਨੀਲ ਜਾਖੜ ਤੇ ਵੀ ਤਿਖੇ ਤੀਰ ਸਾਧਦਿਆਂ ਸਮਸੇਰ ਸਿੰਘ ਦੂਲੋ ਨੇ ਕਿਹਾ ਕਿ ਉਹ ਤਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਦੀ ਵੀ ਜਾ ਕੇ ਨਹੀਂ ਮਿਲਿਆ ਦਫਤਰ ਬੰਦ ਹੈ ਅਤੇ ਬਾਹਰ ਰਹਿੰਦਾ ਹੈ , ਸਮਗਲਰਾਂ ਨਾਲ ਸਬੰਧ ਹੋਣ ਦਾ ਦੋਸ਼ ਵੀ ਲਾਇਆ । ਦੂਲੋ ਨੇ ਕਿਹਾ ਜੁਡੀਸ਼ਰੀ ਅਤੇ ਪੁਲੀਸ ਦੀ ਜਾਂਚ  ਨਾਲ ਲੋਕਾਂ ਨੂੰ ਇੰਨਸਾਫ ਨਹੀਂ ਮਿਲ ਸਕਣਾਂ , ਕਿਸੇ ਹਾਈਕੋਰਟ ਦੇ ਜੱਜ ਜਾਂ ਸੀ ਬੀ ਆਈ ਤੋਂ ਜਾਂਚ ਨਾਲ  ਹੀ ਗਰੀਬ ਪਰਿਵਾਰਾ ਨੂੰ ਇੰਨਸਾਫ ਮਿਲ ਸਕਦਾ ਹੈ। ਜਹਿਰੀਲੀ ਸ਼ਰਾਬ ਪੰਜਾਬ ਤੋਂ ਇਲਾਵਾ ਦੂਸਰੇ ਰਾਜਾਂ ਵਿਚ ਵੀ ਪਹੁੰਚੀ ਹੈ । ਸਮਸੇਰ ਸਿੰਘ ਦੂਲੋ ਨੇ ਅੱਗੇ ਕਿਹਾ ਕਿ ਹਰਿਆਣੇ ਦੀ ਕਾਂਗਰਸੀ ਆਗੂ ਕੁਮਾਰੀ ਸੈਲਜ਼ਾ ਅਤੇ ਰਣਦੀਪ ਸਿੰਘ ਸੂਰਜੇਵਾਲ ਨੇ ਵੀ ਸੀ ਬੀ ਆਈ ਦੀ  ਜਾਂਚ  ਦੀ ਮੰਗ ਕੀਤੀ ਹੈ।  ਉਨਾ ਕਿਹਾ ਛੋਟੇ ਗਰੀਬ ਲੋਕਾਂ ਨੂੰ ਫੜਿਆ ਜਾ ਰਿਹਾ ਹੈ ਪੁਲੀਸ ਮੁਲਾਜ਼ਮ ਅਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਦੀਆਂ ਇਸ  ਕਰਕੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਕਿ ਸਿਆਸੀ ਲੋਕਾਂ ਦੇ ਨਜਦੀਕੀਆਂ ਨੂੰ ਕਿਉਂ  ਫੜਦੇ ਹਨ। ਜਿਹੜੀਆਂ ਫੈਕਟਰੀਆਂ ਵਿਚ ਪੌਚ ਭਰੇ ਜਾਂਦੇ ਹਨ ਸਰਕਾਰ ਨੂੰ ਕਰੋੜਾਂ ਰੁਪੈ ਦਾ ਚੂਨਾਂ ਲਾ ਰਹੇ ਹਨ ਉਹਨਾਂ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ । ਸਮਸੇਰ  ਸਿੰਘ ਦੂਲੋ ਨੇ ਪ੍ਰਤਾਪ ਸਿੰਘ ਬਾਜਵਾ ਦੀ ਸਕਿਉਰਟੀ ਵਾਪਸ ਲੈਣ ਤੇ ਕਿਹਾ ਕਿ ਉਹਨਾ ਤੇ ਪਹਿਲਾ ਅੱਤਵਾਦ ਸਮੇਂ ਹਮਲਾ ਹੋਇਆ ਸੀ ਤਾਂ ਕਰਕੇ ਹੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਕਿਉਰਟੀ ਦਿਤੀ ਗਈ ਸੀ। ਦੂਲੋ ਨੇ ਕਿਹਾ ਕਿ ਐਮ ਐਲ ਏ ਕਈ ਕਈ ਗੱਡੀਆਂ ਲਈ ਫਿਰਦੇ ਹਨ । ਉਨਾ  ਕਿਹਾ ਮੁਖ ਮੰਤਰੀ ਆਪਣਾਂ ਫਰਜ  ਪਛਾਨਣ ਡਿਕਟੇਟਰਸ਼ਿਪ  ਨਹੀਂ ਚਲੇਗੀ ਹਰ ਇਕ ਨੂੰ ਬੋਲਣ ਦਾ  ਅਧਿਕਾਰ ਮਿਲਣਾ ਚਾਹੀਦਾ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਢਾਈ ਕਰੋੜ ਦੀ ਹੈਰੋਇਨ ਸਣੇ 2 ਤਸਕਰ ਗਿ੍ਰਫਤਾਰ, ਮਾਮਲਾ ਦਰਜ

ਮਿਸ਼ਨ ਫ਼ਤਿਹ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦਾ ਸਨਮਾਨ

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਅਧਿਆਪਕਾ ਹਰਪ੍ਰੀਤ ਕੌਰ ਦਾ ਸਨਮਾਨ

ਹਲਕਾ ਸਮਰਾਲਾ ਵਿੱਚ 10 ਹਜ਼ਾਰ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ - ਅਮਰੀਕ ਸਿੰਘ ਢਿੱਲੋਂ

ਪੰਜਾਬ ਪੁਲਿਸ ਵੱਲੋਂ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਦੀ ਖੇਪ ਸਣੇ 7 ਕਾਬੂ

ਐਸਐਫ਼ਆਈ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ 48ਵੀਂ ਸ਼ਹੀਦੀ ਬਰਸੀ 5 ਅਕਤੂਬਰ ਨੂੰ ਪੰਜਾਬ ਭਰ 'ਚ ਸਥਾਨਕ ਯੂਨਿਟਾਂ ਵੱਲੋਂ ਮਨਾਈ ਜਾਵੇਗੀ

ਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਾਮਲਿਆਂ ਦੀ ਪੁਸ਼ਟੀ, 2225 ਹੋਏ ਠੀਕ

ਸਿਰ ਚੜ੍ਹੇ 10 ਲੱਖ ਦੇਣ ਤੋਂ ਅਸਮਰਥ ਕਿਸਾਨ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫ਼ਿਰ 291 ਕੋਰੋਨਾ ਮਰੀਜ਼ ਅਤੇ 12 ਮੌਤਾਂ

ਉੱਚ ਵਿਦਿਅਕ ਅਦਾਰਿਆਂ ਨੂੰ ਖ਼ੋਜ ਕਾਰਜਾਂ, ਪ੍ਰਯੋਗਾਤਮਕ ਕਾਰਜਾਂ ਲਈ ਖੋਲ੍ਹਣ ਦੀ ਇਜਾਜ਼ਤ