BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਮਹਾਮਾਰੀ ਦਾ ਵਿਗਿਆਨਕ ਢੰਗ ਨਾਲ ਮੁਕਾਬਲਾ ਕਰਨਾ ਜ਼ਰੂਰੀ

May 12, 2021 11:21 AM

ਇਸ ’ਚ ਰਤੀ ਵੀ ਸੰਦੇਹ ਨਹੀਂ ਹੈ ਕਿ ਅੱਜ ਭਾਰਤੀਆਂ ਨੂੰ ਵਿਗਿਆਨਕ ਨਜ਼ਰੀਏ, ਵਿਗਿਆਨਕ ਸੁਭਾਅ ਅਤੇ ਤਰਕ ਸੰਗਤ ਸੋਚ-ਵਿਚਾਰ ਅਪਨਾਉਣ ਦੀ ਲੋੜ ਹੈ। ਮਹਾਮਾਰੀ ਦੇ ਜਾਨਲੇਵਾ ਅਤੇ ਦੁੱਖ-ਪਰੇਸ਼ਾਨੀਆਂ ਪੈਦਾ ਕਰ ਰਹੇ ਸੋਗ ਭਰੇ ਦੌਰ ’ਚ ਲੋਕ ਆਪਣੇ ਤਜਰਬੇ ਤੋਂ ਸਿਖਦਿਆਂ ਇਸ ਲੋੜ ਨੂੰ ਮਹਿਸੂਸ ਕਰ ਰਹੇ ਹਨ, ਹਾਲਾਂਕਿ ਵਹਿਮ-ਭਰਮ ਫੈਲਾਉਣ ਅਤੇ ਆਮ ਲੋਕਾਂ ਦੀ ਸੋਚ ਨੂੰ ਭਟਕਾਉਣ ਲਈ ਵੀ ਹਾਲਤਾਂ ਮੌਜੂਦ ਹਨ। ਇਹ ਦੇਖਿਆ ਗਿਆ ਹੈ ਕਿ ਸਮਾਜ ਨੂੰ ਅਗਾਂਹ ਲਿਜਾਣ ਵਾਲਾ ਸਮਾਜਿਕ-ਸਭਿਆਚਾਰਕ ਯਤਨ ਹਮੇਸ਼ਾ ਸਮਾਜ ਅਤੇ ਦੇਸ਼ ਦੇ ਹਿੱਤ ਵਿਚ ਭੁਗਤਦਾ ਰਿਹਾ ਹੈ, ਸਗੋਂ ਇਹ ਹੋਰ ਵੀ ਅਗਾਂਹ ਜਾ ਕੇ ਸਮੁੱਚੀ ਲੋਕਾਈ ਦੇ ਲਾਭ ਵਾਲਾ ਸਾਬਤ ਹੁੰਦਾ ਹੈ। ਅੱਜ ਜਦੋਂ ਸਾਡਾ ਦੇਸ਼ ਅਤੇ ਦੇਸ਼ਵਾਸੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ, ਵਿਗਿਆਨ ਵੱਡੀ ਮੁਸੀਬਤ ਵਿਚੋਂ ਨਿਕਲਣ ਲਈ ਸਹਾਰਾ ਬਣ ਰਿਹਾ ਹੈ, ਲੋਕਾਂ ਦੀਆਂ ਜਾਨਾਂ ਬਚਾਉਣ ਲਈ ਵਿਗਿਆਨਕ ਗਿਆਨ ਨਾਲ ਲੈਸ ਡਾਕਟਰ, ਸੂਖਮ-ਜੀਵ ਵਿਗਿਆਨੀ, ਮਹਾਮਾਰੀਆਂ ਦੇ ਅਧਿਐਨ-ਕਰਤਾ, ਨਰਸਾਂ ਅਤੇ ਸਬੰਧਤ ਵਿਭਿੰਨ ਖੇਤਰਾਂ ਦੇ ਮਾਹਿਰ ਮੈਦਾਨ ਵਿਚ ਉਤਰੇ ਹੋਏ ਹਨ, ਆਸਮਾਨ ਤੋਂ ਕੁੱਛ ਨਹੀਂ ਉਤਰਿਆ ਹੈ। ਵਿਗਿਆਨ ਅਤੇ ਵਿਗਿਆਨਕ ਗਿਆਨ ਨਾਲ ਲੈਸ ਮਨੁੱਖ ਹੀ ਕੰਮ ਆ ਰਹੇ ਹਨ।
ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਨਵਾਂ ਸਿਰਫ ਇਹ ਤੱਤ ਹੈ ਕਿ ਅੱਜ ਭਾਰਤ ’ਚ ਅਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੀ ਸਰਕਾਰ ਹੈ ਜਿਸ ਨੇ ਮਹਾਮਾਰੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਵੀ ਧਾਰਮਿਕ ਪਹਿਚਾਣ ’ਚ ਵੰਡ ਕੇ ਆਪਣੀ ਵਿਚਾਰਧਾਰਾ ਨੂੰ ਪੱਠੇ ਪਾਏ ਹਨ ਅਤੇ ਆਮ ਲੋਕਾਂ ਨੂੰ ਗੁਮਰਾਹ ਕੀਤਾ ਹੈ। ਇਸ ਸਰਕਾਰ ਦੇ ਸਿਹਤ ਮੰਤਰਾਲੇ ਦਾ ਸਕੱਤਰ ਆਏ ਕੁਲ ਕੇਸਾਂ ਵਿਚੋਂ ਤਬਲੀਗੀਆਂ ਨੂੰ ਅੱਡ ਕਰ ਕੇ ਵਿਖਾਉਂਦਾ ਰਿਹਾ ਹੈ। ਸ਼ਾਇਦ ਹੀ ਕਿਸੇ ਮੁਲਕ ਦੇ ਸਿਹਤ ਮੰਤਰਾਲੇ ਨੇ ਅਜਿਹੀ ਸ਼ਰਮਨਾਕ ਹਰਕਤ ਕੀਤੀ ਹੋਵੇ। ਇਹ ਇਸ ਲਈ ਹੋਇਆ ਕਿਉਂਕਿ ਇਹ ਮੰਤਰਾਲਾ ਇਕ ਅਜਿਹੀ ਸਰਕਾਰ ਦਾ ਹਿੱਸਾ ਰਿਹਾ ਹੈ ਜਿਸ ਨੇ ਆਪਣੇ ਹੀ ਵਿਗਿਆਨੀਆਂ ਦੀ ਸਲਾਹ ਅਤੇ ਚੇਤਾਵਨੀ ਦਰਕਿਨਾਰ ਕਰਕੇ ਕੁੰਭ ਦੇ ਮੇਲੇ ਦੀਆਂ ਤਿਆਰੀਆਂ ਕਰਵਾਈਆਂ ਹਨ। ਇਸ ਹੁਕਮਰਾਨ ਪਾਰਟੀ ਦਾ ਇੱਕ ਮੁੱਖ ਮੰਤਰੀ ਆਪਣੇ ਰਾਜ ’ਚ ਗਾਵਾਂ ਲਈ ਆਕਸੀਜਨ ਦਾ ਪ੍ਰਬੰਧ ਕਰਨ ’ਚ ਸਰਗਰਮ ਹੈ, ਜਦੋਂ ਕਿ ਲੋਕ ਆਕਸੀਜਨ ਦੀ ਘਾਟ ਕਰਨ ਸੜਕਾਂ ’ਤੇ ਮਰ ਰਹੇ ਹਨ। ਗਾਵਾਂ ਲਈ ਮੁੱਖ ਮੰਤਰੀ ਆਕਸੀਮੀਟਰ ਵਰਤਣ ਦੀ ਗੱਲ ਕਰ ਰਿਹਾ ਹੈ ਜਦੋਂ ਕਿ ਕੁਝ ਸਮਾਂ ਪਹਿਲਾਂ ਇਹ ਲੋਕ ਹੀ ਗਾਂ ਨੂੰ ਆਕਸੀਜਨ ਦਾ ਵੱਡਾ ਸਰੋਤ ਦੱਸਣ ਲੱਗੇ ਹੋਏ ਸਨ। ਇਸ ਹਕੂਮਤ ਕੀ ਸਰਪ੍ਰਸਤੀ ਰੱਖਦਾ ਅਨਪੜ੍ਹ ਦਵਾਫਰੋਸ਼, ਅਖੌਤੀ ਬਾਬਾ ਰਾਮਦੇਵ, ਜਿਸ ਦੀ ਬਣਾਈ ਸ਼ੱਕੀ ਦਵਾਈ ਨੂੰ ਜਾਰੀ ਕਰਨ ਸਮੇਂ ਕੇਂਦਰੀ ਮੰਤਰੀ ਵੀ ਹਾਜ਼ਰ ਹੁੰਦਾ ਹੈ, ਆਕਸੀਜਨ ਦੀ ਕਮੀ ਕਾਰਨ ਦਮ ਤੋੜ ਰਹੇ ਮਰੀਜ਼ਾਂ ਦੀ ਹਾਲਤ ’ਤੇ ਹੱਸਦਾ ਹੋਇਆ ਨੱਕ ਨੂੰ ਹੱਥ ਲਾ ਕੇ ਦੱਸਦਾ ਹੈ ਕਿ ਆਕਸੀਜਨ ਦੇ ਦੋ ਸਿਲੰਡਰ ਤਾਂ ਇਹ ਹਨ। ਉਹ ਮਰ ਰਹੇ ਲੋਕਾਂ, ਆਕਸੀਜਨ ਦੀ ਘਾਟ ਦੀਆਂ ਸ਼ਿਕਾਇਤਾਂ ਅਤੇ ਸਿਵਿਆਂ ਦੀ ਕਮੀ ਨੂੰ ‘ਨਕਾਰਾਤਮਿਕਤਾ’ ਫੈਲਾਉਣਾ ਕਹਿ ਰਿਹਾ ਹੈ ਅਤੇ ਮੋਦੀ ਸਰਕਾਰ ਚੁੱਪ-ਚਾਪ ਤਮਾਸ਼ਾ ਦੇਖ ਰਹੀ ਹੈ। ਇਸ ਸਮਝਣਾ ਜ਼ਰੂਰੀ ਹੇ ਕਿ ਲੋਕ-ਦੋਖੀ ਰਾਮਦੇਵ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਸਰਕਾਰ ਗਾਂ ਦਾ ਫੋਸ ਖਾਣ ਤੇ ਗਾਂ ਦਾ ਪੇਸ਼ਾਬ ਪੀਣ ਦਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਵੀ ਕੋਈ ਕਦਮ ਨਹੀਂ ਉਠਾਉਂਦੀ, ਹਾਲਾਂਕਿ ਦੇਸ਼ ਅਤੇ ਵਿਦੇਸ਼ਾਂ ਦੇ ਡਾਕਟਰ ਅਤੇ ਵਿਗਿਆਨੀ ਬਾਰ-ਬਾਰ ਆਖ ਚੁੱਕੇ ਹਨ ਕਿ ਗਾਂ ਦੇ ਪੇਸ਼ਾਬ ਜਾਂ ਫੋਸ ਦੇ ਮਨੁੱਖੀ ਸਿਹਤ ਬਨਾਉਣ ’ਚ ਯੋਗਦਾਨ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ। ਉਲਟਾ ਇਨ੍ਹਾਂ ਦੀ ਵਰਤੋਂ ਨਾਲ ਮਨੁੱਖੀ ਸਿਹਤ ਲਈ ਹੋਰ ਬਿਮਾਰੀਆਂ ਦਾ ਖਤਰਾ ਖੜਾ ਹੁੰਦਾ ਹੈ। ਮਹਾਮਾਰੀ ਦੇ ਦੌਰ ’ਚ ਗਾਂ ਦੇ ਪੇਸ਼ਾਬ, ਆਦਿ ਦਾ ਪ੍ਰਚਾਰ ਬਹੁਤ ਵਧ ਗਿਆ ਹੈ। ਇਸ ਪਿੱਛੇ ਪਿਛਾਖੜੀ ਤਾਕਤਾਂ ਕੰਮ ਕਰ ਰਹੀਆਂ ਹਨ।
ਦਰਅਸਲ, ਆਰਥਿਕ ਬਦਹਾਲੀ ਕਾਰਨ ਸਾਡੇ ਦੇਸ਼ ਵਿਚ ਵੀ ਪਿਛਾਂਹ ਖਿਚੂ ਸਜੇ-ਪੱਖੀ ਤਾਕਤਾਂ ਦਾ ਉਭਾਰ ਆਇਆ ਹੋਇਆ ਹੈ। ਮੋਦੀ ਸਰਕਾਰ ਇਨ੍ਹਾਂ ਹੀ ਤਾਕਤਾਂ ਦੀ ਨੁਮਾਇੰਦਗੀ ਕਰਦੀ ਹੈ। ਪਰ ਭਾਰਤ ਦੇ ਲੋਕਾਂ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਮਹਾਮਾਰੀ ਦਾ ਮੁਕਾਬਲਾ ਡਾਕਟਰਾਂ ਤੇ ਵਿਗਿਆਨੀਆਂ ਦਾ ਸਾਥ ਦਿੰਦੇ ਹੋਏ ਵਿਗਿਆਨਕ ਢੰਗ ਨਾਲ ਹੀ ਕਰਨ ਜਿਸ ਤਰ੍ਹਾਂ ਉਨ੍ਹਾਂ ਪਹਿਲਾਂ ਪਲੇਗ, ਖਸਰੇ ਤੇ ਪੋਲੀਓ ਆਦਿ, ਬਿਮਾਰੀਆਂ ਨਾਲ ਨਜਿਠੱਣ ਸਮੇਂ ਕੀਤਾ ਸੀ । ਇਸ ਨਾਲ ਮਨੁੱਖ ਤੋਂ ਮਨੁੱਖ ਨੂੰ ਨਫ਼ਰਤ ਸਿਖਾਉਂਦੀ ਵਿਚਾਰਧਾਰਾ ਤੋਂ ਦੂਰੀ ਵੀ ਬਣ ਜਾਵੇਗੀ। ਆਪਣੀਆਂ ਜਾਨਾਂ ਬਚਾਉਣ ਲਈ ਲੋਕਾਂ ਨੂੰ ਇਕਮੁੱਠ ਹੋ ਕੇ ਸਰਕਾਰ ਨੂੰ ਲੀਹ ’ਤੇ ਲਿਆਉਣਾ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ