BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਸੰਪਾਦਕੀ

ਪ੍ਰਗਤੀਸ਼ੀਲ ਕਦਰਾਂ-ਕੀਮਤਾਂ ਸਮਾਜ ਤੇ ਮਾਨਵਤਾ ਲਈ ਲਾਭਕਾਰੀ

May 13, 2021 11:04 AM

ਸਮਾਜ ਜਦੋਂ ਅਗਾਂਹਵਧੂ ਵਿਚਾਰ ਅਪਣਾਉਂਦਾ ਹੈ ਅਤੇ ਵਿਗਿਆਨਕ ਢੰਗ ਨਾਲ ਚਲਦਿਆਂ ਆਪਣੇ ਨਾਗਰਿਕਾਂ ਨਾਲ ਵਰਤਾਅ ਕਰਦਾ ਹੈ, ਔਰਤਾਂ ਬਾਰੇ ਪੁਰਾਣੇ ਦਕਿਆਨੂਸੀ ਵਿਚਾਰਾਂ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਉਸ ਦੇ ਸਮੁੱਚੇ ਸਮਾਜ ਅਤੇ ਮਾਨਵਜਾਤੀ ਲਈ ਲਾਭਦਾਇਕ ਨਤੀਜੇ ਨਿਕਲਦੇ ਹਨ। ਕਈ ਵਾਰ ਦਹਾਕਿਆਂ-ਬੱਧੀ ਸਮਾਜ, ਸੁਧਾਰ ਦੇ ਰਾਹ ’ਤੇ ਚਲਦਾ ਰਹਿੰਦਾ ਹੈ ਅਤੇ ਜਦੋਂ ਸਮਾਜ ’ਚ ਕੋਈ ਭਾਰੀ ਸੰਕਟ ਆਉਂਦਾ ਹੈ ਤਾਂ ਉੱਨਤ ਸਮਾਜਿਕ ਤੇ ਸਭਿਆਚਾਰਕ ਵਿਹਾਰ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ । ਅਜਿਹਾ ਹੀ ਕੁੱਝ ਕੇਰਲ ਵਿੱਚ ਵਾਪਰਿਆ ਹੈ ਜਿੱਥੇ ਸਾਖਰਤਾ ਦਰ ਪੂਰੇ ਮੁਲਕ ਨਾਲੋਂ ਜ਼ਿਆਦਾ ਹੈ ਅਤੇ ਕੌਮੀ ਔਸਤ ਤੋਂ ਕਾਫੀ ਉੱਚੀ ਹੈ।
ਭਾਵੇਂ ਕਿ ਅੱਜ ਕੱਲ੍ਹ ਦੇ ਦਿਨਾਂ ’ਚ ਕੇਰਲ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੈ ਜਿਨ੍ਹਾਂ ’ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਮੁਕਾਬਲਤਨ ਜ਼ਿਆਦਾ ਹੈ ਪਰ ਜਦੋਂ ਦੀ ਸਾਰੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਫੁੱਟੀ ਹੈ, ਇਸ ਨਾਲ ਨਿਪਟਣ ਦਾ ਕੇਰਲ ਸਰਕਾਰ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਕੇਰਲ ਦੀ ਸਰਕਾਰ ਵੀ ਮਹਾਮਾਰੀ ਵਿਰੁੱਧ ਕਿਸੇ ਵੀ ਗ਼ੈਰਵਿਗਿਆਨਕ ਢੰਗ-ਤਰੀਕੇ, ਗ਼ੈਰ ਅਜ਼ਮਾਈਆਂ ਅਖੌਤੀ ਦਵਾਈਆਂ ਅਤੇ ਵਹਿਮ-ਭਰਮ ਭਰੇ ਵਤੀਰੇ ਨੂੰ ਪੱਠੇ ਨਹੀਂ ਪਾਉਂਦੀ ਸਗੋਂ ਅਜਿਹੇ ਰੁਝਾਨਾਂ ਤੇ ਵਸਤਾਂ ਨੂੰ ਵਰਜਦੀ ਰਹੀ ਹੈ। ਮਹਾਮਾਰੀ ਨਾਲ ਨਿਪਟਣ ਲਈ ਕੇਰਲ ਨੇ ਜਨਤਕ ਸਿਹਤ ਵਿਵਸਥਾ ਵਾਸਤੇ ਸਭ ਰਾਜਾਂ ਨਾਲੋਂ ਵਧ 20 ਹਜ਼ਾਰ ਕਰੋੜ ਰੁਪਏ ਰੱਖੇ ਹਨ।
ਆਪਣੇ ਪ੍ਰਗਤੀਸ਼ੀਲ ਸਮਾਜਿਕ-ਸਭਿਆਚਾਰਕ ਵਤੀਰੇ ਕਾਰਨ ਕੇਰਲ ਅੱਜ ਅਜਿਹਾ ਰਾਜ ਹੈ ਜਿਥੋਂ ਪੜ੍ਹ-ਲਿਖ ਤੇ ਸਿਖਲਾਈ ਲੈ ਕੇ ਤਿਆਰ ਹੋਈਆਂ ਨਰਸਾਂ ਦੁਨੀਆ ਦੇ ਕਈ ਮੁਲਕਾਂ ’ਚ ਸੇਵਾ ਕਰ ਰਹੀਆਂ ਹਨ। ਕੋਵਿਡ-19 ਮਹਾਮਾਰੀ ਦੌਰਾਨ ਦੇਸ਼ ’ਚ ਕੇਰਲ ਦੀਆਂ ਨਰਸਾਂ ਨੇ ਵਿਸ਼ੇਸ਼ ਨਾਮਣਾ ਖੱਟਿਆ ਹੈ। ਇਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਕੇਰਲ ਤੱਕ ਮਹਿਦੂਦ ਨਹੀਂ ਸਗੋਂ ਸਮੁੱਚੇ ਦੇਸ਼ ’ਚ ਜਾਣੀ ਜਾਂਦੀ ਹੈ। ਕੋਵਿਡ-19 ਮਹਾਮਾਰੀ ਵਿਰੁੱਧ ਜਦੋਂ ਟੀਕਾ ਮੁਹਿੰਮ ਸ਼ੁਰੂ ਹੋਈ ਸੀ ਤਾਂ ਮੋਦੀ ਸਰਕਾਰ ਦੇ ਕੋਵੈਕਸੀਨ ਦੇ ਪ੍ਰਚਾਰ ਕਾਰਨ ਟੀਕਾ ਲਗਵਾਉਣ ਪ੍ਰਤੀ ਸਿਹਤਕਰਮੀਆਂ ’ਚ ਹੀ ਕਾਫੀ ਝਿਜਕ ਪੈਦਾ ਹੋ ਗਈ ਸੀ, ਕਿਉਂਕਿ ਇਸ ਵੈਕਸੀਨ ਦੀ ਦੂਜੀ ਅਤੇ ਤੀਜੀ ਪਰਖ ਦੇ ਅੰਕੜੇ ਤਦ ਸਾਹਮਣੇ ਨਹੀਂ ਆਏ ਸਨ। ਇਸ ਝਿਜਕ, ਜੋ ਹਾਲੇ ਵੀ ਕਾਇਮ ਹੈ, ਕਾਰਨ ਵੈਕਸੀਨਾਂ ਦੀਆਂ ਬਹੁਤ ਸਾਰੀਆਂ ਖ਼ੁਰਾਕਾਂ ਜਾਇਆ ਵੀ ਹੋਈਆਂ ਹਨ ਜੋ ਭਾਰਤ ਲਈ ਵੱਡਾ ਨੁਕਸਾਨ ਹੈ। ਇਸ ਮਾਮਲੇ ’ਚ ਵੀ ਕੇਰਲ ਦੀਆਂ ਨਰਸਾਂ ਨੇ ਟੀਕੇ ਦੀ ਹਰੇਕ ਸ਼ੀਸ਼ੀ ਦੇ ਆਖ਼ਰੀ ਤੁਬਕੇ ਤੱਕ ਦੀ ਸੁਚੱਜੀ ਵਰਤੋਂ ਕਰਕੇ ਆਪਣੀ ਸੂਝ ਅਤੇ ਕਾਬਲੀਅਤ ਦਰਸਾਈ ਹੈ। ਕੇਰਲ ਦੀਆਂ ਨਰਸਾਂ ਮਿਲੀਆਂ 73 ਲੱਖ 39 ਹਜ਼ਾਰ ਖ਼ੁਰਾਕਾਂ ਤੋਂ 74 ਲੱਖ 26 ਹਜ਼ਾਰ ਟੀਕੇ ਲਾਉਣ ’ਚ ਸਫਲ ਰਹੀਆਂ । ਵੈਕਸੀਨ ਲਈ ਹਰੇਕ ਸ਼ੀਸ਼ੀ ’ਚ 10 ਖ਼ੁਰਾਕਾਂ ਹੁੰਦੀਆਂ ਹਨ ਅਤੇ ਉਨ੍ਹਾਂ ਵਿਚੋਂ ਕਈ ਵਿਅਰਥ ਜਾਂਦੀਆਂ ਹਨ। ਪਰ ਕੇਰਲ ਦੀਆਂ ਨਰਸਾਂ ਦੇ ਹੱਥਾਂ ਦੀ ਸਫ਼ਾਈ ਨੇ ਕੁੱਝ ਵੀ ਵਿਅਰਥ ਨਹੀਂ ਜਾਣ ਦਿੱਤਾ। ਜਦੋਂ ਉਨ੍ਹਾਂ ਦੀ ਇਸ ਮੁਹਾਰਤ ਦੀ ਤਾਰੀਫ਼ ’ਚ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਟਵੀਟ ਕੀਤਾ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕੇਰਲ ਦੀਆਂ ਨਰਸਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਪਰ ਕੇਰਲ ਦੀਆਂ ਨਰਸਾਂ ਦੀ ਕਾਬਲੀਅਤ ਦੇ ਹੋਰ ਵੀ ਕਿੱਸੇ ਹਨ। ਉਨ੍ਹਾਂ ਕਾਰਨ ਹੀ ਕੇਰਲ ’ਚ ਬੱਚਾ ਅਤੇ ਜੱਚਾ ਮ੍ਰਿਤੂ-ਦਰ ਬਹੁਤ ਨੀਵੀਂ ਹੈ। ਇਸ ਮਾਮਲੇ ’ਚ ਕੇਰਲ ਵਿਕਸਤ ਦੇਸ਼ਾਂ ਦਾ ਮੁਕਾਬਲਾ ਕਰਦਾ ਹੈ । ਕੇਰਲ ਦੀਆਂ ਨਰਸਾਂ ਵੱਡੀ ਗਿਣਤੀ ’ਚ ਸਾਊਦੀ ਅਰਬ, ਯੂਏਈ, ਕੁਵੈਤ, ਅਮਰੀਕਾ ਅਤੇ ਬਰਤਾਨੀਆਂ ’ਚ ਸੇਵਾਵਾਂ ਦੇ ਰਹੀਆਂ ਹਨ। ਅਸਲ ’ਚ ਭਾਰਤ ਵਿੱਚ ਪ੍ਰਤੀ ਦਸ ਹਜ਼ਾਰ ਆਬਾਦੀ ਪਿੱਛੇ 10.6 ਨਰਸਾਂ ਹਨ ਜਦੋਂਕਿ ਕੇਰਲ ’ਚ 10 ਹਜ਼ਾਰ ਦੀ ਆਬਾਦੀ ਪਿੱਛੇ 23.4 ਨਰਸਾਂ ਹਨ। ਇਸ ਲਈ ਉਹ ਬਾਹਰਲੇ ਮੁਲਕਾਂ ’ਚ ਜਾ ਕੇ ਆਪਣੀ ਤੇ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਸੁਧਾਰਨ ’ਚ ਵੀ ਹਿੱਸਾ ਪਾ ਰਹੀਆਂ ਹਨ। 2011 ਦੇ ਸਰਵੇਖਣ ਅਨੁਸਾਰ ਕੇਰਲ ਦੀਆਂ ਹਰੇਕ ਇਕ ਸੌ ਨਰਸਾਂ ਵਿਚੋਂ 23 ਬਾਹਰਲੇ ਮੁਲਕਾਂ ’ਚ ਕੰਮ ਕਰ ਰਹੀਆਂ ਹਨ ਅਤੇ 9 ਦੇਸ਼ ਦੇ ਦੂਜੇ ਹਿੱਸਿਆਂ ’ਚ ਹਨ।
ਨਰਸਾਂ ਦੀਆਂ ਪ੍ਰਾਪਤੀਆਂ ਤੇ ਮਹਾਮਾਰੀ ਦੌਰਾਨ ਉਨ੍ਹਾਂ ਦੇ ਸਮਾਜ ਲਈ ਹੋਰ ਵੀ ਲਾਭਕਾਰੀ ਸਿੱਧ ਹੋਣ ਅਤੇ ਵਿਦੇਸ਼ਾਂ ’ਚ ਵੀ ਨਾਮਣਾ ਖੱਟਣ ਪਿੱਛੇ ਇੱਕ ਹੀ ਪ੍ਰਗਤੀਸ਼ੀਲ ਸੋਚ ਦਾ ਹੱਥ ਹੈ ਕਿ ਕੇਰਲ ਦੇ ਸਮਾਜ ਨੇ ਕੁੜੀਆਂ ਨੂੰ ਪੜ੍ਹਾਉਣ ਦੀ ਕੀਮਤ ਜਾਣ ਲਈ ਸੀ। ਦੂਸਰੇ ਪਾਸੇ ਕੁੜੀਆਂ ਨੂੰ ਜੰਮਦਿਆਂ ਹੀ ਖ਼ਤਮ ਕਰਨ ਦਾ ਰੁਝਾਨ ਵੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ