BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਲੇਖ

ਮਾਂ ਵੱਲ ਆਖ਼ਰੀ ਫੇਰੀ

May 13, 2021 11:06 AM

ਡਾ. ਹਰਮੀਤ ਸਿੰਘ ਕੌਲਗੜ੍ਹ

‘ਨਾਹ ਕੱਲਾ ਹੀ ਆਇਐ’ ਨਿਆਣੇ ਨੀ ਲਿਆਇਆ ਨਾਲ, ਸ਼ਰਮ ਤਾਂ ਨੀ ਆਉਂਦੀ ਤੈਨੂੰ ? ਇਹ ਬੋਲ ਅੱਜ ਇੱਕ ਸਾਲ ਦਾ ਸਮਾਂ ਲੰਘਣ ਤੋਂ ਬਾਅਦ ਵੀ ਮੇਰੇ ਕੰਨਾਂ ਵਿਚ ਗੂੰਜ ਰਹੇ ਹਨ, ਉਹ ਅੱਜ ਵਾਲਾ ਹੀ ਦਿਨ ਸੀ, ਭਾਵ ਮਦਰ ਡੇ ਪਿੱਛਲੇ ਤੋਂ ਪਿਛਲੇ ਸਾਲ ਐਤਵਾਰ ਦਾ ਦਿਨ ਸੀ, ਛੁੱਟੀ ਹੋਣ ਕਰਕੇ ਮਾਂ ਨੂੰ ਮਿਲਣ ਲਈ ਮੇਰਾ ਦਿਲ ਉਦਾਸ ਅਤੇ ਉਤਾਵਲਾ ਸੀ ਕਿ ਹੁਣੇ ਉਡਕੇ ਮਾਂ ਕੋਲ ਚਲੇ ਜਾਵਾਂ, ਕਿਉਂਕਿ ਉਸ ਦਿਨ ਮੇਰੇ ਪਿਤਾ ਜੀ ਨੂੰ ਸੰਸਾਰ ਤੋਂ ਗਿਆਂ ਨੂੰ ਪੂਰਾ ਸਵਾ ਮਹੀਨਾ ਹੋਇਆ ਸੀ, ਉਨ੍ਹਾਂ ਦੇ ਭੋਗ ਤੋਂ ਬਾਅਦ ਅੱਜ ਮੈਂ ਪਹਿਲੀ ਵਾਰ ਪਿੰਡ ਨੂੰ ਜਾ ਰਿਹਾ ਸੀ।
ਉਸ ਦਿਨ ਸਵੇਰੇ ਮੈਂ ਆਪਣੀ ਆਦਤ ਮੁਤਾਬਿਕ ਜਦੋਂਂ ਗੁਰੂ ਘਰ ਮੱਥਾ ਟੇਕਣ ਗਿਆ ਹੋਇਆ ਸੀ ਤਦ ਵੀ ਮੇਰਾ ਮਨ ਉਚਾਟ ਸੀ, ਉਥੋਂ ਮੈਂ ਜਲਦੀ ਨਾਲ ਵਾਪਸ ਮੁੜ ਕੇ ਜਦੋਂ ਘਰ ਆ ਕੇ ਮੈਂ ਪਿੰਡ ਜਾਣ ਲਈ ਤਿਆਰ ਹੋਣ ਲੱਗਿਆ ਤਾਂ ਪਤਨੀ ਨੇ ਹੈਰਾਨੀ ਨਾਲ ਮੈਥੋਂ ਪੁੱਛਿਆ, ਅੱਜ ਸਵੇਰੇ ਸਾਝਰੇ ਹੀ ਕਿਧਰ ਦੀ ਤਿਆਰੀ ਖਿੱਚ ਲਈ ? ਪਿੰਡ ਨੂੰ ਜਾ ਰਿਹੈ, ਮੇਰਾ ਸੰਖੇਪ ਜਿਹਾ ਉੱਤਰ ਸੀ, ਪਰ ਪਿੰਡ ਦਾ ਨਾਂ ਸੁਣਦੇ ਹੀ ਉਹ ਕਹਿਣ ਲੱਗੀ, ਸਾਨੂੰ ਵੀ ਨਾਲ ਲੈ ਕੇ ਚਲੋ, ਸਾਡਾ ਵੀ ਬੀਬੀ ਜੀ ਨੂੰ ਮਿਲਣ ਲਈ ਬਹੁਤ ਦਿਲ ਕਰਦੈ । ਮੈਂ ਕਿਹਾ, ਨਹੀਂ ਬਾਹਰ ਲਾਕਡਾਊਨ ਲੱਗਿਆ ਹੋਇਆ ਹੈ, ਗੱਡੀ ਨੂੰ ਦੇਖ ਕੇ ਪੁਲੀਸ ਵਾਲੇ ਘੇਰ ਲੈਂਦੇ ਹਨ, ਇਸ ਕਰਕੇ ਮੈਂ ਕੱਲਾ ਹੀ ਆਪਣੇ ਮੋਟਰਸਾਈਕਲ ਉਤੇ ਚੱਲਿਆ ਹਾਂ ।
ਪਟਿਆਲੇ ਤੋਂ ਪਿੰਡ ਦਾ ਪੰਜਾਹ ਸੱਠ ਕਿਲੋਮੀਟਰ ਦਾ ਰਸਤਾ ਪਤਾ ਹੀ ਨਹੀਂ ਲੱਗਿਆ, ਕਿਵੇਂ ਨਿਕਲ ਗਿਆ, ਘਰੇ ਪਹੁੰਚਿਆ ਤਾਂ ਪਿਤਾ ਜੀ ਤੋਂ ਬਿਨਾਂ ਘਰ ਭਾਂ ਭਾਂ ਕਰ ਰਿਹਾ ਸੀ, ਚੁੱਪ ਅਤੇ ਸ਼ਾਂਤ, ਮਾਤਾ ਜੀ ਆਪਣੇ ਕਮਰੇ ਵਿੱਚ ਪੱਖਾ ਲਾਈ ਘੂਕ ਸੁੱਤੇ ਪਏ ਸਨ, ਮੈਂ ਹਾਕ ਮਾਰੀ ਤਾਂ ਉਹ ਯਕਦਮ ਉਠ ਕੇ ਬੈਠ ਗਏ, ਮੈਂ ਕਿਹਾ ਉਠੇ ਨਹੀਂ ਹਾਲੇ ? ਅੱਠ ਵੱਜ ਗਏ, ਮਾਤਾ ਜੀ ਮੈਨੂੰ ਦੇਖ ਕੇ ਹੈਰਾਨ ਹੋਏ, ਕਹਿੰਦੇ ਤੂੰ ਕਦੋਂ ਤੁਰਿਆ ਪਟਿਆਲਿਉ, ਮੈਂ ਤਾਂ ਕੱਦੀ ਉਠੀ ਹੋਈ ਹਾਂ, ਐਵੇਂ ਢੂੰਹੀ ਜਿਹੀ ਸਿੱਧੀ ਕਰਦੀ ਦੀ ਫੇਰ ਅੱਖ ਲੱਗ ਗਈ, ਪਰ ਮੈਂ ਜਾਣਦਾ ਸੀ ਕਿ ਮਾਤਾ ਜੀ ਨੇ ਅੱਜ ਤੱਕ ਕਦੀ ਹਿੰਮਤ ਨਹੀਂ ਸੀ ਹਾਰੀ, ਹੁਣ ਪਿਤਾ ਜੀ ਤੋਂ ਬਿਨਾਂ ਕਿੰਝ ਮਹਿਸੂਸ ਕਰਦੇ ਨੇ, ਉਨ੍ਹਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਮੇਰੀਆਂ ਅੱਖਾਂ ਤਾਂ ਭਰ ਆਈਆਂ ਪਰ ਮੈਂ ਉਨ੍ਹਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ, ਕਿਤੇ ਇਹ ਹੋਰ ਨਾ ਡੋਲ ਜਾਣ ।
ਹੋਰ ਥੋੜ੍ਹੀ ਦੇਰ ਬਾਅਦ ਜਦੋਂ ਉਨ੍ਹਾਂ ਨੂੰ ਮੇਰੇ ਬੱਚਿਆਂ ਦੀ ਕੋਈ ਪੈੜ-ਚਾਲ ਸੁਣਾਈ ਨਾ ਦਿੱਤੀ ਤਾਂ ਉਹ ਮੈਨੂੰ ਕਹਿਣ ਲੱਗੇ, ‘ਨਾਹ ਕੱਲਾ ਹੀ ਆਇਐ ਨਿਆਣੇ ਨੀ ਲਿਆਇਆ ਨਾਲ ਸ਼ਰਮ ਤਾਂ ਨੀ ਆਉਂਦੀ ਤੈਨੂੰ ? ਤੈਨੂੰ ਪਤੈ ਉਨ੍ਹਾਂ ਨੂੰ ਗਿਐ ਅੱਜ ਸੈਂਤੀ ਦਿਨ ਹੋ ਗਏ, ਤੂੰ ਓਧਣ ਤੋਂ ਪਿੰਡ ਗੇੜਾ ਈ ਨਹੀਂ ਮਾਰਿਆ, ਤੂੰ ਆਉਣਾ ਨਹੀਂ ਸੀ ?’ ਮੈਂ ਕਿਹਾ ਮੈਂ ਕੀ ਕਰ ਸਕਦਾ, ਸਰਕਾਰ ਨੇ ਲਾਕਡਾਊਨ ਹੀ ਐਨੀ ਸਖ਼ਤੀ ਨਾਲ ਲਾਇਆ ਹੋਇਐ ਕਿ ਘਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਐ, ਮੈਂ ਇਹ ਬਹਾਨਾ ਨਹੀਂ ਸੀ ਲਾਇਆ ਸੱਚ ਬੋਲਿਆ ਸੀ, ਮੈਂ ਉਨ੍ਹਾਂ ਸਾਹਮਣੇ ਨੀਵੀਂ ਪਾ ਕੇ ਖੜ੍ਹ ਗਿਆ ਸੀ, ਮਾਂ ਤਾਂ ਮਾਂ ਹੁੰਦੀ ਐ, ਉਨ੍ਹਾਂ ਮੇਰੇ ਮਨ ਦੀ ਬੁੱਝ ਕੇ ਮੇਰਾ ਧਿਆਨ ਵਟਾਉਣ ਲਈ ਮੈਨੂੰ ਪੁੱਛਿਆ, ਰੋਟੀ ਖਾਏਗਾ ਕਿ ਚਾਹ ਪੀਏਗਾ ਪਹਿਲਾਂ ?
ਮੈਂ ਕਿਹਾ ਮੈਂ ਰੋਟੀ ਹੀ ਖਾਵਾਂਗਾ, ਪਰ ਤੁਹਾਡੇ ਨਾਲ, ਰੋਟੀ ਖਾਣ ਤੋਂ ਬਾਅਦ ਮੈਂ ਆਪਣੇ ਮੋਬਾਈਲ ਫੋਨ ਨਾਲ ਉਨ੍ਹਾਂ ਦੀਆ ਕਈ ਫੋਟੋਆ ਖਿੱਚ ਲਈਆਂ ਸਨ ਜੋ ਮੇਰੇ ਵਾਸਤੇ ਉਮਰ ਭਰ ਲਈ ਸਾਂਭਣ ਯੋਗ ਹੋ ਗਈਆ, ਕਿਉਂਕਿ ਅਗਲੇ ਹਫਤੇ ਹੀ ਵੱਡੇ ਭਰਾ ਦਾ ਫੋਨ ਆ ਗਿਆ ਸੀ ਕਿ ਹਰਮੀਤ ਅੱਜ ਬੀਬੀ ਵੀ ਪਿਤਾ ਜੀ ਆਲੇ ਰਸਤੇ ਤੁਰ ਗਏ ਹਨ, ਫੋਨ ਸੁਣ ਕੇ ਮੈਂ ਸੁੰਨ ਹੋ ਗਿਆ, ਜਦੋਂ ਮੇਰੀ ਪਤਨੀ ਨੇ ਹਲੂਣ ਕੇ ਮੈਨੂੰ ਪੁੱਛਿਆ ਕਿ ਕੀਹਦਾ ਫੋਨ ਐ, ਬੋਲਦੇ ਕਿਉਂ ਨਹੀਂ, ਤਾਂ ਮੇਰੇ ਮੂੰਹੋਂ ਨਿਕਲਿਆ ਕਿ ਹੁਣ ਮੈਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ ਨਿਆਣੇ ਨੀ ਨਾਲ ਲਿਆਇਆ, ਮੇਰੀ ਪਤਨੀ ਵੀ ਸੁੰਨ ਹੋ ਗਈ ਸੀ, ਬਾਹਰ ਲਾਕਡਾਊਨ ਤਾਂ ਅੱਜ ਵੀ ਲੱਗਿਆ ਹੋਇਆ ਸੀ, ਪਰ ਅੱਜ ਮੈਂ ਕਿਸੇ ਦੀ ਪ੍ਰਵਾਹ ਨਹੀਂ ਸੀ ਕਰ ਰਿਹਾ, ਗੱਡੀ ਨੂੰ ਸਰਪਟ ਦੌੜਾਈ ਪਿੰਡ ਨੂੰ ਜਾ ਰਿਹਾ ਸੀ, ਲਾਕਡਾਊਨ ਘਰ ਵੀ ਚਲ ਰਿਹਾ ਹੈ, ਰੱਬਾ ਮਾਵਾਂ ਨੂੰ ਮਿਲਣ ਲਈ ਰਾਹ ਖੁੱਲ੍ਹੇ ਰਖੀਂ ਰੱਬਾ। ਇਸ ਕਰੋਨਾ ਕਾਲ ਨੇ ਪਤਾ ਨਹੀਂ ਕਿੰਨਿਆਂ ਕੁ ਅਗਾਂਹ ਆਉਣ ਵਾਲੇ ‘ਮਾਵਾਂ ਦੇ ਦਿਨਾਂ’ ਉੱਤੇ ਰੱਬਾ ਖ਼ੈਰ ਕਰੀਂ,,,,,,, ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ