BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਹਰਿਆਣਾ

ਸਮਸ਼ਾਨ ਘਾਟਾਂ ਨੂੰ ਗਰਾਟਾਂ ਦੇਣ ਦੀ ਥਾਂ ਸਰਕਾਰ ਨਵੇਂ ਹਸਪਤਾਲ ਉਸਾਰੇ : ਵਿਰਕ

May 13, 2021 01:15 PM

- ਕੋਵਿਡ ਕਾਲ ਦਾ ਐਨ੍ਹਾ ਸਮਾਂ ਬੀਤਣ ’ਤੇ ਵੀ ਕਿਸੇ ਪੰਚਾਇਤੀ ਮਤੇ ’ਚ ਪਿੰਡ ਵਿੱਚ ਹਸਪਤਾਲ ਖੋਲ੍ਹਣ ਦੀ ਮੰਗ ਤੱਕ ਨਹੀ ਉੱਠੀ

ਪੱਤਰ ਪ੍ਰੇਰਕ
ਸਿਰਸਾ, 12 ਮਈ : ਤੁਸੀ ਹਰਿਆਣਾ ਸਰਕਾਰ ਦੇ ਕਿਸੇ ਵਿਧਾਇਕ ਜਾਂ ਮੰਤਰੀ ਕੋਲੋ ਸਮਸ਼ਾਨ ਘਾਟ ਲਈ ਗਰਾਂਟ ਮੰਗੋ ਤਾਂ ਬਿਨਾਂ ਦੇਰੀ ਮਿਲ ਜਾਂਦੀ ਹੈ ਪਰ ਜੇ ਇਨ੍ਹਾਂ ਮੰਤਰੀਆਂ ਜਾਂ ਵਿਧਾਇਕਾਂ ਕੋਲੋ ਆਪਣੇ ਪਿੰਡ ਜਾਂ ਕਸਬੇ ਲਈ ਸਰਕਾਰੀ ਹਸਪਤਾਲ ਦੀ ਮੰਗ ਕਰੋਗੇ ਤਾਂ ਇਨ੍ਹਾਂ ਵਿਧਾਇਕਾਂ ਅਤੇ ਸੰਸਦ ਮੈਬਰਾਂ ( ਹਾਕਮਾਂ) ਦੇ ਮੂੰਹ ਵਿਚ ਘੂੰਗਣੀਆਂ ਪੈ ਜਾਂਦੀਆਂ ਹਨ। ਅਜਿਹੇ ਵਿਚ ਕਿਸਾਨ ਪੰਚਾਇਤ ਦੇ ਆਗੂ ਅਤੇ ਖੇਤਰ ਦੇ ਬੁਧੀਜੀਵੀ ਕਾ: ਸਵਰਨ ਸਿੰਘ ਵਿਰਕ ਅਤੇ ਅਧਿਆਪਕ ਆਗੂ ਬੂਟਾ ਸਿੰਘ ਅਤੇ ਤਰਕਸ਼ੀਲ ਆਗੂ ਮਾ : ਸਮਸ਼ੇਰ ਸਿੰਘ ਚੋਰਮਾਰ ਅਤੇ ਰਿਟਾਇਰ ਕਰਮਚਾਰੀ ਸੰਘ ਦੀ ਕਾਰਕੁਨ ਮੈਡਮ ਜਸਵੰਤ ਕੌਰ ਨੇ ਖੇਤਰ ਦੀਆਂ ਸਾਰੀਆਂ ਸੂਝਵਾਨ ਪੰਚਾਇਤਾ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਭੁਲੇਖਿਆਂ ਵਿਚ ਨਾਂ ਆ ਕੇ ਆਪਣੇ ਪਿੰਡਾਂ ਅਤੇ ਕਸਬਿਆਂ ਲਈ ਸਰਕਾਰ ਤੋ ਸਮਸ਼ਾਨ ਘਾਟਾਂ ਨੂੰ ਸੁੰਦਰ ਬਨਾਉਣ ਲਈ ਗਰਾਟਾਂ ਮੰਗਣ ਦੀ ਥਾਂ ਪਿੰਡਾਂ ਅਤੇ ਕਸਬਿਆਂ ਲਈ ਸਰਕਾਰੀ ਹਸਪਤਾਲਾਂ ਦੀ ਮੰਗ ਕਰਨ ਤਾਂ ਜੋ ਕੋਵਿਡ ਜਹੇ ਭਿਆਨਕ ਦੌਰ ਵਿਚ ਲੋਕਾਂ ਦੀ ਸਿਹਤ ਸਮੇਤ ਕੋਵਿਡ ਵਰਗੀਆਂ ਨਾਂ ਮੁਰਾਦ ਬਿਮਾਰੀਆਂ ਤੋ ਬਚਾਅ ਹੋ ਸਕੇ। ਉਨ੍ਹਾਂ ਇਸ ਗੱਲ ਤੇ ਅਤਿ ਅਫਸੋਸ ਪ੍ਰਗਟਾਉਦਿਆਂ ਕਿਹਾ ਕਿ ਕੋਵਿਡ ਕਾਲ ਨੂੰ ਚਲਦਿਆਂ ਇਕ ਸਾਲ ਤੋ ਵਧੇਰੇ ਸਮਾਂ ਬੀਤਣ ਤੇ ਵੀ ਕਿਸੇ ਪਿੰਡ ਪੰਚਾਇਤ ਨੇ ਮਤਾ ਪਾ ਕੇ ਉਨ੍ਹਾਂ ਦੇ ਪਿੰਡ ਅਤੇ ਕਸਬੇ ਵਿਚ ਹਸਪਤਾਲ ਖੋਹਲਣ ਦਾ ਮਤਾ ਤੱਕ ਨਹੀ ਪਾਇਆ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਅਜੋਕੇ ਸਮੇ ਦੀ ਮੁੱਖ ਸਮਸਿਆਂ ਨਾਗਰਿਕਾਂ ਨੂੰ ਮਾਨਸਿਕ ਅਤੇ ਸਿਹਤ ਪੱਖ ਤੋ ਤੰਦਰੁਸਤ ਕਰਨਾਂ ਹੈ। ਇਸ ਵਰਤਾਰੇ ਸਬੰਧੀ ਵਿਗਿਆਨਕ ਸੂਝ ਰੱਖਣ ਵਾਲੇ ਪਿੰਡ ਤਿਲੋਕੇਵਾਲਾ ਦੇ ਵਸਨੀਕ ਡਾ: ਸਿਕੰਦਰ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਕਰੋਨਾ ਭਾਰਤੀ ਲੋਕਾਂ ਲਈ ਉਨ੍ਹਾਂ ਖਤਰਨਾਕ ਨਹੀ ਕਿ ਜਿਨ੍ਹਾਂ ਇਸਦਾ ਡਰ (ਫੋਬੀਆਂ) ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਮੌਤ ਦਰ ਦੇ ਪਿਛਲੇ ਅੰਕੜੇ ਦੇਖਣ ਉਪਰੰਤ ਸਭ ਕੁਝ ਸਾਫ ਹੋ ਜਾਂਦਾ ਹੈ ਅਤੇ ਲੋਕਾਂ ਵਿਚ ਫੈਲਿਆ ਬੇ ਲੋੜਾ ਖੌਫ ਦੂਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਅਜਿਹੇ ਹਾਲਾਤ ਬਣ ਗਏ ਹਨ ਕਿ ਸਰਕਾਰ ਦੇ ਅੰਧਾ ਧੁੰਦ ਕੋਰਨਾ ਪਰਚਾਰ ਕਾਰਨ ਸਾਨੂੰ ਕਰੋਨਾ ਵਾਇਰਸ ਨਾਲ਼ ਹੀ ਜਿਉਣਾ ਮਰਨਾ ਪੈ ਰਿਹਾ ਹੈ। ਇਨ੍ਹਾਂ ਬੋਧਿਕ ਆਗੂਆਂ ਦਾ ਮੰਨਣਾ ਹੈ ਕਿ ਭੁੱਖ ਦੀ ਮੌਤ ਕਰੋਨਾ ਤੋ ਕਿਤੇ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਇਹ ਵੀ ਦੁਰਹਾਇਆ ਕਿ ਦੇਸ਼ ਦੇ ਮੀਡੀਆ ਤੰਤਰ ਦਾ ਕੁਝ ਭਾਗ ਮਾਸ ਫੋਬੀਆ (ਡਰ) ਦਾ ਮਹੌਲ ਪੈਦਾ ਕਰਨ ਦੇ ਰਾਹ ਪਿਆ ਹੈ। ਇਨ੍ਹਾਂ ਆਗੂਆਂ ਨੇ ਦੇਸ਼ ਦੇ ਮੀਡੀਆਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਾਰਾ ਦਿਨ ਸਰਕੀਰਨ ਤੇ ਕਰੋਨਾਂ ਘੁਮਾਉਣ ਦੀ ਥਾਂ ਆਪਣੀ ਸਕਰੀਨ ਦਾ ਕੁਝ ਹਿੱਸਾ ਲੋਕ ਸਮਸਿਆਵਾਂ ਅਤੇ ਵਿਗਿਆਨਕ ਪ੍ਰਚਾਰ ਪ੍ਰਸਾਰ ਲਈ ਵੀ ਰਾਖਵਾਂ ਰਖਣ। ਉਨ੍ਹਾਂ ਕਰੋਨਾਂ ਪ੍ਰਤੀ ਫੈਲੇ ਅੰਧ ਵਿਸਵਾਸ਼ਾ
ਤੇ ਰੋਕ ਲਾਉਣ ਅਤੇ ਨੀਮ ਹਕੀਮਾਂ ਕੋਲੋ ਇਲਾਜ਼ ਲੈਣ ਤੇ ਰੋਕ ਲਾਉਣ ਦੀ ਵੀ ਮੰਗ ਕੀਤੀ। ਇਨ੍ਹਾਂ ਵਿਗਿਆਨਕ ਸੋਚ ਦੇ ਧਾਰਨੀ ਆਗੂਆਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਵਿਗਿਆਨਕ ਅਤੇ ਡਾਕਟਰੀ ਨਜ਼ਰੀਏ ਨਾਲ ਇਸ ਬਿਮਾਰੀ ਦਾ ਸਾਹਮਣਾ ਕਰਦੇ ਹੋਏ ਡਾਕਟਰੀ ਅਮਲੇ ਸਮੇਤ ਇਸ ਮਿਸ਼ਨ ਵਿਚ ਲੱਗੇ ਸਾਰੇ ਕਰਮਚਾਰੀਆਂ ਦਾ ਪੂਰਨ ਸਹਿਯੋਗ ਕੀਤਾ ਜਾਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਿਰਜਲਾ ਅਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੇਅਰ ਮਦਨ ਚੌਹਾਨ ਨੇ ਮੁਖਰਜੀ ਪਾਰਕ ਵਿੱਚ ਕੀਤਾ ਯੋਗਾ

ਸਿਰਸਾ ਦੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦਾ ਆਪਸੀ ਮਾਮਲਾ ਸੁਲਝਿਆ

ਐਨਸੀਸੀ ਕੈਡਿਟਸ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੀ ਤਿਆਰੀ

ਮੁੱਖ ਮੰਤਰੀ ਦਾ ਘਿਰਾਓ ਕਰਨ ਚੱਲੇ ਕਿਸਾਨਾਂ ’ਤੇ ਲਾਠੀਚਾਰਜ, ਕਈ ਕਿਸਾਨ ਜ਼ਖ਼ਮੀ

ਸਰਕਾਰੀ ਮਹਿਲਾ ਕਾਲਜ ਸਿਰਸਾ ਦੀ ਵਿਦਿਆਰਥਣ ਰਿਆ ਤੇ ਜੋਤੀ ਜੋਸ਼ੀ ਨੇ ਚਮਕਾਇਆ ਕਾਲਜ ਦਾ ਨਾਮ

ਮੁੱਖ ਮੰਤਰੀ ਖੱਟਰ ਨੇ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ ਕੀਤਾ

ਹਰਿਆਣਾ ਤੇ ਉਤਰਾਖੰਡ ’ਚ ਤਾਲਾਬੰਦੀ ਇੱਕ ਹਫ਼ਤੇ ਲਈ ਹੋਰ ਵਧਾਈ

ਸ਼ਾਹਾਬਾਦ ਦੇ ਆਦੇਸ਼ ਹੇਲਥ ਸੇਂਟਰ ਵਿੱਚ ਹਿਰਦਾ ਰੋਗੀਆਂ ਲਈ ਓਪੀਡੀ ਸ਼ੁਰੂ

ਦਿੱਲੀ ਵਿੱਚ ਆਸਟਰੇਲੀਆ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕਰੇ ਆਰਐਸਐਸ-ਬੀਜੇਪੀ : ਅਜਰਾਣਾ