BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਹਰਿਆਣਾ

ਆਕਸੀਜਨ ਸਲੰਡਰਾਂ ਦੀ ਹੋਮ ਡਿਲੀਵਰੀ ਪਹਿਲ ਦੇ ਆਧਾਰ ’ਤੇ ਹੋਵੇ: ਮੁੱਖ ਸਕੱਤਰ

May 13, 2021 01:19 PM

- ਡਿਪਟੀ ਕਮਿਸ਼ਨਰਾਂ ਨੂੰ ਮਰੀਜ਼ਾਂ ਦਾ ਡਾਟਾ ਅਪਡੇਟ ਕਰਨ ਦੇ ਹੁਕਮ

ਦਸਨਸ
ਚੰਡੀਗੜ੍ਹ, 12 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਲ੍ਹੇ ਦੇ ਹਸਪਤਾਲਾਂ ਵਿਚ ਉਪਚਾਰਧੀਨ ਕੋਵਿਡ ਮਰੀਜਾਂ ਦਾ ਡਾਟਾ ਲਗਾਤਾਰ ਨਿਰਧਾਰਿਤ ਪੋਰਟਲ ’ਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਵੀ. ਉਮਾਸ਼ੰਕਰ ਅੱਜ ਇੱਥੋਂ ਵੀਸੀ ਰਾਹੀਂ ਆਕਸੀਜਨ ਸਿਲੰਡਰਾਂ ਦੀ ਹੋਮ ਡਿਲੀਵਰੀ ਦੇ ਸਬੰਧ ਵਿਚ ਆਯੋਜਿਤ ਡਿਪਟੀ ਕਮਿਸ਼ਨਰਾਂ ਅਤੇ ਨੋਡਲ ਅਫਸਰਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸੀਐਮ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਕੋਵਿਡ ’ਤੇ ਕੰਟਰੋਲ ਲਈ ਸਾਨੂੰ ਜਰੂਰੀ ਵਿਵਸਥਾ ਕਰਨੀ ਹੈ। ਉਨ੍ਹਾਂ ਲੇ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਵਿਡ ਮਰੀਜਾਂ ਅਤੇ ਹੋਰ ਬੀਮਾਰੀਆਂ ਨਾਲ ਗ੍ਰਸਤ ਮਰੀਜਾਂ ਨੂੰ ਆਕਸੀਜਨ ਸਿਲੇਂਡਰ ਰੀਫਿਲ ਕੀਤੀ ਹੋਮ ਡਿਲੀਵਰੀ ਕਿਸੇ ਵੀ ਸੂਰਤ ਵਿਚ 12 ਘੰਟੇ ਤੋਂ ਵੱਧ ਸਮੇਂ ਤਕ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਲੋਕਾਂ ਨੁੰ ਜਲਦੀ ਤੋਂ ਜਲਦੀ ਸਿਲੰਡਰ ਮਿਲਨਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਏ। ਨਾਲ ਹੀ ਅਜਿਹੀ ਵਿਵਸਥਾ ਯਕੀਨੀ ਕਰਨ ਕਿ ਜਿਸ ਮਰੀਜ ਦੇ ਲਈ ਸਿਲੰਡਰ ਦਾ ਬਿਨੈ ਇਕ ਵਾਰ ਆ ਜਾਵੇ, ਉਸ ਨੂੰ ਅਗਲੇ ਸਿਲੇਂਡਰ ਦੀ ਸਪਲਾਈ ਸਮੇਂ ਨਾਲ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇ ਕਿ ਕੋਈ ਸਿਲੰਡਰ ਸਪਲਾਈ ਦੀ ਇਸ ਯੋਜਨਾ ਦੀ ਦੁਰਵਰਤੋ ਨਾ ਕਰੇ।ਡਾਕਟਰ ਅਮਿਤ ਅਗਰਵਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਮਰੀਜਾਂ ਦਾ ਸਹੀ ਡਾਟਾ ਸਮੇਂ ਨਾਲ ਨਿਰਧਾਰਤ ਪੋਰਟਲ ’ਤੇ ਅਪਡੇਟ ਕਰਵਾਉਣ ਅਤੇ ਨਾਲ ਹੀ ਆਪਣੇ ਪੱਧਰ ’ਤੇ ਵੀ ਚੈਕ ਕਰਨ ਕਿ ਡਾਟਾ ਸਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਕੁੱਝ ਸਥਾਨਾਂ ਤੋਂ ਪੋਰਟਲ ’ਤੇ ਮਰੀਜਾਂ ਦੀ ਗਿਣਤੀ ਵੱਧ ਭਰੇ ਜਾਣ ਦੀ ਗਲ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵਿੱਚ-ਵਿੱਚ ਮੁੱਖ ਦਫਤਰ ਤੋਂ ਵੀ ਚੈਕ ਕੀਤਾ ਜਾ ਰਿਹਾ ਹੈ, ਉਸੀ ਚੈਕਿੰਗ ਦੌਰਾਨ ਇਹ ਗਲ ਧਿਆਨ ਵਿਚ ਆਈ ਹੈ। ਤੁਰੰਤ ਫੈਸਲਾ ਲੈਣ ਦਾ ਸਮੇਂ ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਇਹ ਸਮੇਂ ਲੋਕਾਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦਾ ਹੈ। ਆਕਸੀਜਨ ਸਿਲੰਡਰ ਦੀ ਰੀਫਿਲਿੰਗ ਵਿਚ ਕੋਈ ਮੁਸ਼ਕਲ ਆਉਣ ’ਤੇ ਤੁਰੰਤ ਫੈਸਲਾ ਲੈਣ ਅਤੇ ਮੁੱਖ ਦਫਤਰ ’ਤੇ ਇਸ ਦੀ ਸੂਚਨਾ ਵੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਨਾਲ ਸਹੀ ਅਤੇ ਕਾਰਗਰ ਵਿਵਸਥਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਲੋਕਾਂ ਦਾ ਹੈਲਥ ਸਟੇਟਸ ਜਾਨਣ ਦੇ ਲਈ ਮੈਡੀਕਲ ਅਫਸਰਸ ਨੂੰ ਘਰ-ਘਰ ਭੇਜਿਆ ਜਾਵੇ ਅਤੇ ਜਰੂਰਤ ਹੋਣ ’ਤੇ ਗੰਭੀਰ ਮਰੀਜ ਨੂੰ ਹਸਪਤਾਲ ਵਿਚ ਐਡਮਿਟ ਕਰਾਉਣ। ਉਨ੍ਹਾਂ ਨੇ ਬੀਪੀਐਲ ਪਰਿਵਾਰਾਂ ਦੇ ਕੋਵਿਡ ਗ੍ਰਸਤ ਮਰੀਜਾਂ ਦਾ ਡਾਟਾ ਵੀ ਰੋਜਾਨਾ ਐਚਆਰਹੀਲ ’ਤੇ ਅੱਪਡੇਟ ਕਰਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੀਪੀਐਲ ਦੇ ਲਈ ਸਰਕਾਰ ਵੱਲੋਂ ਕੋਵਿਡ ਸਮੇਂ ਲਈ ਐਲਾਨ ਵਿੱਤੀ ਲਾਭ ਸਬੰਧਿਤ ਨੁੰ ਦਿੱਤਾ ਜਾ ਸਕੇ। ਇਸ ਦੌੌਰਾਨ ਰੈਡਕ੍ਰਾਸ ਦੇ ਰਾਜ ਸਕੱਤਰ ਵੀ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਿਰਜਲਾ ਅਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੇਅਰ ਮਦਨ ਚੌਹਾਨ ਨੇ ਮੁਖਰਜੀ ਪਾਰਕ ਵਿੱਚ ਕੀਤਾ ਯੋਗਾ

ਸਿਰਸਾ ਦੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦਾ ਆਪਸੀ ਮਾਮਲਾ ਸੁਲਝਿਆ

ਐਨਸੀਸੀ ਕੈਡਿਟਸ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੀ ਤਿਆਰੀ

ਮੁੱਖ ਮੰਤਰੀ ਦਾ ਘਿਰਾਓ ਕਰਨ ਚੱਲੇ ਕਿਸਾਨਾਂ ’ਤੇ ਲਾਠੀਚਾਰਜ, ਕਈ ਕਿਸਾਨ ਜ਼ਖ਼ਮੀ

ਸਰਕਾਰੀ ਮਹਿਲਾ ਕਾਲਜ ਸਿਰਸਾ ਦੀ ਵਿਦਿਆਰਥਣ ਰਿਆ ਤੇ ਜੋਤੀ ਜੋਸ਼ੀ ਨੇ ਚਮਕਾਇਆ ਕਾਲਜ ਦਾ ਨਾਮ

ਮੁੱਖ ਮੰਤਰੀ ਖੱਟਰ ਨੇ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ ਕੀਤਾ

ਹਰਿਆਣਾ ਤੇ ਉਤਰਾਖੰਡ ’ਚ ਤਾਲਾਬੰਦੀ ਇੱਕ ਹਫ਼ਤੇ ਲਈ ਹੋਰ ਵਧਾਈ

ਸ਼ਾਹਾਬਾਦ ਦੇ ਆਦੇਸ਼ ਹੇਲਥ ਸੇਂਟਰ ਵਿੱਚ ਹਿਰਦਾ ਰੋਗੀਆਂ ਲਈ ਓਪੀਡੀ ਸ਼ੁਰੂ

ਦਿੱਲੀ ਵਿੱਚ ਆਸਟਰੇਲੀਆ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕਰੇ ਆਰਐਸਐਸ-ਬੀਜੇਪੀ : ਅਜਰਾਣਾ