BREAKING NEWS
ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਪੰਜਾਬ ਦੇ ਸਕੂਲ ਅੱਗੇ ਤਾਂ ਭੜਕੇ ਸਿਸੋਦੀਆਕਰੀਨਾ ਨੂੰ ਆਫਰ ਹੋਈ ਸੀਤਾ ਦੀ ਭੂਮਿਕਾ ਤਾਂ ਭੜਕੇ ਲੋਕ, ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ #ਬਾਈਕਾਟਕਰੀਨਾਫ੍ਰੈਂਚ ਓਪਨ: ਨਡਾਲ ਨੂੰ ਹਰਾ ਫਾਈਨਲ ਵਿੱਚ ਪਹੁੰਚੇ ਜੋਕੋਵਿਚ, ਸਿਤਸਿਪਾਸ ਨਾਲ ਹੋਵੇਗਾ ਸਾਹਮਣਾਕੇਂਦਰ ਦਾ ਵੱਡਾ ਫੈਸਲਾ : ਬਲੈਕ ਫੰਗਸ ਦੀ ਦਵਾਈ ਜੀਐਸਟੀ ਮੁਕਤ, ਕੋਵਿਡ ਟੀਕੇ 'ਤੇ ਟੈਕਸ ਪੰਜ ਪ੍ਰਤੀਸ਼ਤ ਹੀ ਰਹੇਗਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਹੰਝੂ, 8 ਸਾਲਾਂ ਦੇ ਉੱਚ ਪੱਧਰ 'ਤੇ ਥੋਕ ਮਹਿੰਗਾਈਜੰਮੂ ਕਸ਼ਮੀਰ : ਸੋਪੋਰ 'ਚ ਲਸ਼ਕਰ-ਏ-ਤੈਇਬਾ ਦਾ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ, ਤਿੰਨ ਨਾਗਰਿਕਾਂ ਦੀ ਮੌਤਭਾਰੀ ਬਹੁਮਤ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਸੁਖਬੀਰ ਸਿੰਘ ਬਾਦਲ : ਅਜਰਾਣਾਪੰਜਾਬ : ਅਕਾਲੀ ਦਲ-ਬਸਪਾ ਦਾ ਰਸਮੀ ਗਠਜੋੜ, 20 ਸੀਟਾਂ 'ਤੇ ਚੋਣ ਲੜੇਗੀ ਬਸਪਾਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤਯੂਐਨਐਸਸੀ 'ਚ ਅਲਬਾਨੀਆ, ਬ੍ਰਾਜ਼ੀਲ, ਘਾਨਾ, ਯੂਏਈ ਅਤੇ ਗੈਬਨ ਬਣੇ ਗੈਰ ਸਥਾਈ ਮੈਂਬਰ

ਲੇਖ

ਕੁੱਝ ਸਾਂਝਾ ਦਾ ਟੁੱਟਣਾ, ਬਹੁਤ ਕੁੱਝ ਤੋੜ ਦਿੰਦਾ ਹੈ!

May 15, 2021 11:34 AM

ਪ੍ਰਭਜੋਤ ਕੌਰ ਢਿੱਲੋਂ

ਮਨੁੱਖ ਕਦੇ ਵੀ ਰਿਸ਼ਤਿਆਂ ਤੋਂ ਬਗੈਰ ਨਹੀਂ ਰਹਿ ਸਕਦਾ। ਕੁੱਝ ਰਿਸ਼ਤੇ ਖੂਨ ਦੇ ਹੁੰਦੇ ਹਨ ਅਤੇ ਕੁੱਝ ਰਿਸ਼ਤੇ ਬਾਅਦ ਵਿੱਚ ਬਣਦੇ ਹਨ। ਉਹ ਰਿਸ਼ਤੇ ਸਕੂਲ ਕਾਲਜ ਵਿੱਚ ਪੜ੍ਹਦਿਆਂ ਬਣਦੇ ਹਨ, ਨੌਕਰੀ ਵਾਲੀ ਥਾਂ ਬਣਦੇ ਹਨ ਜਾਂ ਕੁੱਝ ਵਪਾਰਕ ਰਿਸ਼ਤੇ ਹੁੰਦੇ ਹਨ । ਪਰ ਸਮੇਂ ਨੇ ਬਹੁਤ ਕੁੱਝ ਬਦਲਾਅ ਦਿੱਤਾ ਜਾਂ ਅਸੀਂ ਬਹੁਤ ਬਦਲ ਗਏ। ਕਦੇ ਤਰੱਕੀ ਦੇ ਨਾਮ ਤੇ, ਕਦੇ ਆਧੁਨਿਕਤਾ ਦੇ ਨਾਮ ਤੇ, ਕਦੇ ਵਿਕਾਸ ਦੇ ਨਾਮ ਤੇ ਅਤੇ ਕਦੇ ਵਿਖਾਵੇ ਲਈ। ਚੱਲਦੇ ਰਹਿਣਾ ਅਤੇ ਬਦਲਾਅ ਬਹੁਤ ਜ਼ਰੂਰੀ ਹੈ ਪਰ ਇੰਨਾ ਬਦਲਾਅ ਵੀ ਸਹੀ ਨਹੀਂ ਕਿ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਹੀ ਟੁੱਟ ਜਾਈਏ।
ਅੱਜ ਮੈਂ ਜਿਸ ਰਿਸ਼ਤੇ ਦੀ ਗੱਲ ਕਰਨ ਜਾ ਰਹੀ ਹਾਂ, ਇਹ ਬੜਾ ਵਿਲੱਖਣ, ਅਦਭੁੱਤ ਅਤੇ ਖਾਸ ਹੀ ਨਹੀਂ ਬਹੁਤ ਖਾਸ ਰਿਸ਼ਤਾ ਹੈ। ਹਾਂ ਜੀ, ਇਹ ਰਿਸ਼ਤਾ ਹੈ ਜੱਟ, ਸੀਰੀ ਅਤੇ ਆੜ੍ਹਤੀਏ ਦਾ ਰਿਸ਼ਤਾ। ਇਹ ਰਿਸ਼ਤਾ ਨਿਰੋਲ ਸ਼ਹਿਰੀਆਂ ਨੂੰ ਪਤਾ ਨਹੀਂ ਹੋਏਗਾ ਅਤੇ ਉਨ੍ਹਾਂ ਨੂੰ ਸ਼ਾਇਦ ਇਸਦੀ ਅਹਿਮੀਅਤ ਵੀ ਸਮਝ ਨਹੀਂ ਆਏਗੀ । ਖੈਰ, ਜਿਸ ਰਿਸ਼ਤੇ ਦੀ ਆਪਾਂ ਗੱਲ ਕਰਨੀ ਹੈ, ਇਹ ਪੇਂਡੂ ਲੋਕਾਂ, ਕਿਸਾਨਾਂ ਅਤੇ ਆੜ੍ਹਤੀਆਂ ਨੂੰ ਹੀ ਸਮਝ ਆ ਸਕਦਾ ਹੈ। ਕਿਸਾਨਾਂ ਦੇ ਜਾਂ ਕਹਿ ਲਈਏ ਜੱਟਾਂ ਦੇ ਘਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਸੀਰੀ ਕਿਹਾ ਜਾਂਦਾ ਹੈ। ਇਹ ਸਾਲ ਲਈ ਜੱਟਾਂ ਨਾਲ ਰਹਿਣ ਦੀ ਗੱਲ ਕਰਦੇ ਹਨ। ਉਸ ਵੇਲੇ ਇਹ ਤਨਖਾਹ ਅਤੇ ਹਾੜੀ ਸਾਉਣੀ ਲਈ ਦਾਣਿਆਂ ਦੀ ਗੱਲ ਵੀ ਕਰ ਲੈਂਦੇ ਸੀ। ਹਾਂ, ਇਹ ਸੀਰੀ ਬਹੁਤੇ ਪਰਿਵਾਰਾਂ ਨਾਲ ਪੀੜ੍ਹੀ ਦਰ ਪੀੜ੍ਹੀ ਕੰਮ ਕਰਦੇ ਸੀ ਜਾਂ ਕਰਦੇ ਹਨ।ਇੰਨਾ ਦਾ ਆਪਸੀ ਰਿਸ਼ਤਾ ਬੜਾ ਗਹਿਰਾ ਹੁੰਦਾ ਹੈ। ਇਹ ਇਕ ਦੂਸਰੇ ਦੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਹਨ। ਇਹ ਤਾਇਆ, ਚਾਚਾ, ਬਾਪੂ, ਭਾਊ, ਬਾਈ ਵਰਗੇ ਰਿਸ਼ਤਿਆਂ ਦੇ ਨਾਵਾਂ ਨਾਲ ਇਕ ਦੂਸਰੇ ਨੂੰ ਬੁਲਾਉਂਦੇ ਹਨ। ਇਵੇਂ ਹੀ ਘਰਾਂ ਦੀਆਂ ਔਰਤਾਂ ਦੇ ਰਿਸ਼ਤੇ ਬੱਝ ਜਾਂਦੇ ਹਨ। ਜੇਕਰ ਮੈਂ ਆਪਣੀ ਨਿੱਜੀ ਤਜ਼ਰਬੇ ਦੀ ਗੱਲ ਕਰਾਂ ਤਾਂ ਸਾਡੇ ਘਰਾਂ ਵਿੱਚ ਗੋਹਾ ਕੂੜਾ ਕਰਨ ਵਾਲੀਆਂ ਅਤੇ ਖੇਤੀ ਦਾ ਕੰਮ ਕਰਨ ਵਾਲੇ ਸਾਡੇ ਬਾਬਾ ਜੀ ਤੋਂ ਕੰਮ ਕਰਦੇ ਆ ਰਹੇ ਹਨ। ਸਾਡੇ ਪਰਿਵਾਰ ਨੇ ਦੂਸਰੇ ਪਿੰਡ ਜ਼ਮੀਨ ਖਰੀਦੀ, ਉਥੇ ਤਕਰੀਬਨ ਸੱਠ ਸਾਲਾਂ ਤੋਂ ਰਹਿ ਰਹੇ ਹਾਂ। ਮੇਰੇ ਪਾਪਾ ਜੀ ਨਾਲ ਜਿਹੜੇ ਸੀਰੀ ਕੰਮ ਕਰਦੇ ਸੀ, ਉਹ ਪਾਪਾ ਜੀ ਨੂੰ ਚਾਚਾ ਜੀ ਕਹਿ ਕੇ ਬਲਾਉਂਦੇ ਸੀ। ਕਈਆਂ ਦੇ ਲੜਕੇ ਅੱਗੋਂ ਕੰਮ ਕਰਨ ਲੱਗ ਗਏ ਪਾਪਾ ਜੀ ਨਾਲ। ਹਾਂ, ਬੁਢਾਪੇ ਵਿੱਚ ਵੀ ਉਹ ਤਕਰੀਬਨ ਪਾਪਾ ਜੀ ਕੋਲ ਰੋਜ਼ ਆਉਂਦੇ। ਚਾਹ ਅਤੇ ਰੋਟੀ ਉਹ ਹੱਕ ਸਮਝਕੇ ਖਾਂਦੇ। ਪੈਸੇ ਵੇਲੇ ਦਾ ਲੈਣ ਦੇਣ ਵੀ ਚੱਲਦਾ ਰਹਿੰਦਾ। ਦਵਾਈਆਂ ਲਈ ਵੀ ਪੈਸੇ ਹੱਕ ਨਾਲ ਲੈਕੇ ਜਾਂਦੇ। ਜਿਸ ਦਿਨ ਮੇਰੇ ਪਾਪਾ ਜੀ ਪੂਰੇ ਹੋਏ ਤਾਂ ਉਨ੍ਹਾਂ ਵਾਸਤੇ ਵੀ ਉਹ ਬਾਪ ਮਰਿਆ ਸੀ ਜੋ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਨਾਲ ਖੜ੍ਹਾ ਹੁੰਦਾ ਸੀ। ਇਹ ਰਿਸ਼ਤਾ ਹੈ ਜੱਟ ਅਤੇ ਸੀਰੀ ਦਾ। ਇਸ ਰਿਸ਼ਤੇ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹੁੰਦੀਆਂ ਹਨ।
ਇੰਨਾ ਦੋਹਾਂ ਦਾ ਇਕ ਤੀਸਰੇ ਬੰਦੇ ਨਾਲ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ, ਉਹ ਹੈ, ਆੜ੍ਹਤੀਆ। ਇਸ ਨਾਲ ਜੱਟ ਦੀ ਜਾਂ ਕਹਿ ਲਵੋ ਕਿਸਾਨ ਦੀ ਵੀ ਗਹਿਰੀ ਸਾਂਝ ਹੁੰਦੀ ਹੈ । ਹਕੀਕਤ ਇਹ ਹੈ ਕਿ ਆੜ੍ਹਤੀਏ ਕਿਸਾਨਾਂ ਦੇ ਏ ਟੀ ਐਮ ਕਾਰਡ ਹਨ। ਵਧੇਰੇ ਕਰਕੇ ਕਿਸਾਨਾਂ ਦੀਆਂ ਜ਼ਰੂਰਤਾਂ ਇੰਨਾ ਤੇ ਨਿਰਭਰ ਹੁੰਦੀਆਂ ਹਨ। ਛੇ ਮਹੀਨੇ ਹਰ ਕੰਮ ਵਾਸਤੇ ਪੈਸੇ ਆੜ੍ਹਤੀਏ ਤੋਂ ਲੈਂਦਾ ਹੈ। ਜਦੋਂ ਫਸਲ ਵੇਚਦਾ ਹੈ ਤਾਂ ਆੜ੍ਹਤੀਏ ਨਾਲ ਹਿਸਾਬ ਕਰ ਲੈਂਦਾ ਹੈ।ਜੋ ਵੀ ਵਾਧਾ ਘਾਟਾ ਹੁੰਦਾ ਹੈ ਅੱਗੇ ਤੁਰ ਪੈਂਦਾ ਹੈ ਅਤੇ ਲੈਣ ਦੇਣ ਸ਼ੁਰੂ ਹੋ ਜਾਂਦਾ ਹੈ।ਨਵੀਂ ਫਸਲ ਲਈ ਖਾਦ ਬੀਜ ਵੀ ਆੜ੍ਹਤੀਏ ਦੇ ਨਾਲ ਜੁੜਦਾ ਹੈ।ਬੀਮਾਰੀ, ਵਿਆਹ ਦਾ ਖਰਚਾ ਵੀ ਆੜ੍ਹਤੀਏ ਕੋਲੋਂ ਲੈਕੇ ਕੀਤਾ ਜਾਂਦਾ ਹੈ।ਇੱਥੇ ਇਹ ਵੀ ਲਿਖਣਾ ਬਹੁਤ ਜ਼ਰੂਰੀ ਹੈ ਕਿ ਸੀਰੀ ਲਈ ਪੈਸੇ ਵੀ ਕਿਸਾਨ ਆੜ੍ਹਤੀਏ ਕੋਲੋਂ ਹੀ ਲੈਕੇ ਆਉਂਦਾ ਹੈ।ਆੜ੍ਹਤੀਏ ਅਤੇ ਕਿਸਾਨਾਂ ਦਾ ਵੀ ਰਿਸ਼ਤਾ ਚਾਚਾ,ਤਾਇਆ,ਭਰਾ ਵਾਲਾ ਹੀ ਹੁੰਦਾ ਹੈ।ਇੰਨਾ ਦੀ ਸਾਂਝ ਵੀ ਸੁੱਖ ਦੁੱਖ ਦੀ ਗਹਿਰੀ ਹੁੰਦੀ ਹੈ।ਕਈ ਆੜ੍ਹਤੀਆਂ ਅਤੇ ਕਿਸਾਨਾਂ ਦੀ ਸਾਂਝ ਵੀ ਦੋ ਤਿੰਨ ਪੀੜ੍ਹੀਆਂ ਤੋਂ ਆ ਰਹੀ ਹੁੰਦੀ ਹੈ।
ਇਹ ਪਰਿਵਾਰਕ ਅਤੇ ਸਮਾਜਿਕ ਸਾਂਝ ਹੈ।ਇਸ ਨਾ ਤਿੰਨ ਵਰਗਾਂ ਦੀ ਗਹਿਰੀ ਸਾਂਝ ਬਣਦੀ ਹੈ ਅਤੇ ਇਸ ਨਾਲ ਹੀ ਬਾਕੀ ਬਾਜ਼ਾਰ ਰਫ਼ਤਾਰ ਫੜਦਾ ਹੈ ਜਾਂ ਖੜ੍ਹਾ ਹੁੰਦਾ ਹੈ।ਇਹ ਤਿੰਨੇ ਇਕ ਦੂਸਰੇ ਤੇ ਨਿਰਭਰ ਵੀ ਹਨ ਅਤੇ ਇਕ ਦੂਸਰੇ ਦੀਆਂ ਜ਼ਰੂਰਤਾਂ,ਤਕਲੀਫਾਂ ਅਤੇ ਲੋੜਾਂ ਨੂੰ ਸਮਝਦੇ ਵੀ ਹਨ।ਹਾਂ,ਇੱਕਾ ਦੁੱਕਾ ਥਾਵਾਂ ਤੇ ਤਿੰਨਾਂ ਧਿਰਾਂ ਵੱਲੋਂ ਗੜਬੜੀ ਵੀ ਸਾਹਮਣੇ ਆਉਂਦੀ ਹੈ।ਪਰ ਬਹੁਗਿਣਤੀ ਤਾਂ ਇੰਨਾ ਤਿੰਨਾ ਦਾ ਇਕ ਦੂਸਰੇ ਬਗੈਰ ਚੱਲਣਾ ਔਖਾ ਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ