BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਹਰਿਆਣਾ

ਰੁੱਖਾਂ ਅਤੇ ਮਨੁੱਖਾਂ ਦੀ ਸਾਂਝ ਨੂੰ ਹੋਰ ਪੱਕਿਆਂ ਕਰਨ ਦੀ ਲੋੜ: ਸਿੰਘਪੁਰਾ

May 15, 2021 01:03 PM

ਪੱਤਰ ਪ੍ਰੇਰਕ
ਕਾਲਾਂਵਾਲੀ, 14 ਮਈ: ਰੁੱਖ ਹਨ ਤਾਂ ਮਨੁੱਖ ਹਨ ਦੇ ਉਦੇਸ਼ ਤੇ ਪਹਿਰਾ ਦੇ ਰਹੇ ਪਿੰਡ ਸਿੰਘਪੁਰਾ (ਸਿਰਸਾ) ਨਿਵਾਸੀ ਅਧਿਆਪਕ ਜੋੜੇ ਜਗਦੀਸ਼ ਸਿੰਘਪੁਰਾ ਅਤੇ ਜਸਪਾਲ ਕੌਰ ਦਾ ਕਹਿਣਾ ਹੈ ਕਿ ਵਾਤਾਵਰਣ ਦੀ ਸ਼ੁਧਤਾ ਲਈ ਲਾਏ ਰੁੱਖ ਸਾਡੀ ਜੀਵਨ ਰਖਿਆ ਲਈ ਅਤਿ ਜ਼ਰੂਰੀ ਹਨ। ਉਨ੍ਹਾ ਕਿਹਾ ਕਿ ਸੰਸਾਰ ਪੱਧਰ ਤੇ ਹਵਾਂ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਅਜੋਕੀਆਂ ਮਹਾਂਮਾਰੀਆਂ ਫੈਲ ਰਹੀਆਂ ਹਨ। ਸੰਸਾਰ ਭਰ ਦੇ ਇਨਸਾਨਾ ਨੂੰ ਸ਼ੁੱਧ ਹਵਾ ਮਿਲਦੀ ਰਹੇ ਇਸ ਲਈ ਧਰਤੀ ਤੇ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ। ਮਾ: ਜਗਦੀਸ਼ ਸਿੰਘਪੁਰਾ ਦਾ ਕਹਿਣਾ ਹੈ ਕਿ ਸਾਡੇ ਘਰਾਂ ਦੇ ਅੰਦਰ ਅਤੇ ਬਾਹਰ ਲਾਏ ਰੁੱਖ ਸਾਨੂੰ ਮੁਫਤ ਵਿਚ ਦਿਨ ਰਾਤ ਆਕਸੀਜਨ ਦਿੰਦੇ ਹਨ। ਮਾ:ਸਿੰਘਪੁਰਾ ਦੀ ਲੈਕਚਰਾਰ ਪਤਨੀ ਮੈਡਮ ਜਸਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਆਪਣੀਆਂ ਬੱਚੀਆਂ ਦੇ ਜਨਮ ਦਿਨ੍ਹਾਂ ਤੇ ਅਨੇਕ ਕਿਸਮਾਂ ਦੇ ਪੇੜ ਪੌਧੇ ਵੰਡੇ ਅਤੇ ਅਤੇ ਆਪਣੀ ਜ਼ਮੀਨ ਉਤੇ ਲਾਏ ਸਾਡੇ ਪੱਤਰਕਾਰ ਨੂੰ ਆਪਣਾ ਫੁੱਲ ਬੂਟਿਆਂ ਨਾਲ ਭਰਿਆ ਘਰ ਦਿਖਾਉਦਿਆਂ ਮਾ: ਜਗਦੀਸ਼ ਸਿੰਘਪੁਰਾ ਦੀ ਵੱਡੀ ਸਪੁਤਰੀ ਜੈਸਮੀਨ ਨੇ ਕਿਹਾ ਕਿ ਅਸੀ ਸਾਰਿਆਂ ਨੇ ਮਿਲਕੇ ਆਪਣੇ ਘਰ ਦੇ ਅੰਦਰ ਅਤੇ ਬਾਹਰ ਵੱਧ ਆਕਸੀਜਨ ਦੇਣ ਵਾਲੇ ਬੂਟੇ ਲਾਏ ਹੋਏ ਹਨ। ਮਾ: ਜਗਦੀਸ਼ ਸਿੰਘਪੁਰਾ.ਨੇ ਦੱਸਿਆ ਕਿ ਕਰੀਬ ਸੱਤ ਸਾਲ ਪਹਿਲਾਂ ਉਨ੍ਹਾਂ ਆਪਣੇ ਰੇਤਲੇ ਟਿੱਬਿਆਂ ਤੇ ਬਾਗ ਲਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਲੋਕ ਹੈਰਾਨ ਸਨ ਪਰ ਅੱਜ ਉਨ੍ਹਾਂ ਦਾ ਬਾਗ ਹਰਾ ਭਰਾ ਹੈ। ਮਾ: ਸਿੰਘਪੁਰਾ ਦੀ ਛੋਟੀ ਬੇਟੀ ਹੈਰਾਜਪ੍ਰੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੰਮੀ ਪਾਪਾ ਸਕੂਲ ਜਾਣ ਤੋ ਪਹਿਲਾਂ ਸਵੇਰੇ ਇਕ ਘੰਟੇ ਤੱਕ ਬੂਟਿਆਂ ਨੂੰ ਪਾਣੀ ਦਿੰਦੇ ਅਤੇ ਉਨ੍ਹਾਂ ਦੀ ਦੇਖਭਾਲ ਆਪਣੇ ਬੱਚਿਆਂ ਵਾਂਗ ਕਰਦੇ ਹਨ। ਉਨ੍ਹਾਂ ਘਰ ਅਤੇ ਬਾਹਰ ਅਸ਼ੋਕਾ, ਪਾਮ, ਬੋਹੜ, ਅਮਰੂਦ,ਜਾਮਣ ਅੰਬ, ਕਿਨੋ੍ਹ,ਨਿੰਮ,ਅਰਜੁਨ ਸਮੇਤ ਅਨੇਕਾ ਕਿਸਮਾਂ ਦੇ ਫਲਦਾਰ ਅਤੇ ਛਾਂਦਾਰ ਪੌਦੇ ਲਾਏ ਹੋਏ ਹਨ ਅਤੇ ਉਹ ਆਪਣੀ ਨਰਸਰੀ ਵਿਚੋ ਆਪਣੇ ਸਨੇਹੀਆਂ ਨੂੰ ਫੁੱਲ ਬੂਟੇ ਦੇਣ ਵਿਚ ਅਤਿਅੰਤ ਖੁਸ਼ੀ ਮਹਿਸੂਸ ਕਰਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਿਰਜਲਾ ਅਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੇਅਰ ਮਦਨ ਚੌਹਾਨ ਨੇ ਮੁਖਰਜੀ ਪਾਰਕ ਵਿੱਚ ਕੀਤਾ ਯੋਗਾ

ਸਿਰਸਾ ਦੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦਾ ਆਪਸੀ ਮਾਮਲਾ ਸੁਲਝਿਆ

ਐਨਸੀਸੀ ਕੈਡਿਟਸ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੀ ਤਿਆਰੀ

ਮੁੱਖ ਮੰਤਰੀ ਦਾ ਘਿਰਾਓ ਕਰਨ ਚੱਲੇ ਕਿਸਾਨਾਂ ’ਤੇ ਲਾਠੀਚਾਰਜ, ਕਈ ਕਿਸਾਨ ਜ਼ਖ਼ਮੀ

ਸਰਕਾਰੀ ਮਹਿਲਾ ਕਾਲਜ ਸਿਰਸਾ ਦੀ ਵਿਦਿਆਰਥਣ ਰਿਆ ਤੇ ਜੋਤੀ ਜੋਸ਼ੀ ਨੇ ਚਮਕਾਇਆ ਕਾਲਜ ਦਾ ਨਾਮ

ਮੁੱਖ ਮੰਤਰੀ ਖੱਟਰ ਨੇ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ ਕੀਤਾ

ਹਰਿਆਣਾ ਤੇ ਉਤਰਾਖੰਡ ’ਚ ਤਾਲਾਬੰਦੀ ਇੱਕ ਹਫ਼ਤੇ ਲਈ ਹੋਰ ਵਧਾਈ

ਸ਼ਾਹਾਬਾਦ ਦੇ ਆਦੇਸ਼ ਹੇਲਥ ਸੇਂਟਰ ਵਿੱਚ ਹਿਰਦਾ ਰੋਗੀਆਂ ਲਈ ਓਪੀਡੀ ਸ਼ੁਰੂ

ਦਿੱਲੀ ਵਿੱਚ ਆਸਟਰੇਲੀਆ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕਰੇ ਆਰਐਸਐਸ-ਬੀਜੇਪੀ : ਅਜਰਾਣਾ