BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਹਰਿਆਣਾ

ਕਿਸਾਨ ਜਿਣਸਾਂ ਲੈ ਕੇ ਮੰਡੀਆਂ ਵਿਚ ਰੁਲਣ ਲਈ ਮਜਬੂਰ

May 15, 2021 01:15 PM

ਪੱਤਰ ਪ੍ਰੇਰਕ
ਸਿਰਸਾ, 14 ਮਈ : ਸਥਾਨਕ ਅਨਾਜ ਮੰਡੀ ‘ਚ ਕਣਕ ਦੇ ਖਰੀਦ ਪ੍ਰਬੰਧਾਂ ਤੋਂ ਨਿਰਾਸ ਹੋਏ ਕਿਸਾਨਾਂ ਅਤੇ ਆੜਤੀਆਂ ਨੇ ਰੋਸ ਵਜੋਂ ਅਨਾਜ ਮੰਡੀ ਦੇ ਗੇਟ ਨੂੰ ਬੰਦ ਕਰਕੇ ਮਾਰਕੀਟ ਕਮੇਟੀ ਅੱਗੇ ਧਰਨਾ ਲਾ ਦਿੱਤਾ। ਇਸ ਦੌਰਾਨ ਕਿਸਾਨਾਂ ਅਤੇ ਆੜਤੀਆਂ ਨੇ ਆਖਿਆ ਕਿ ਲਾਕਡਾਊਨ ਤੋਂ ਪਹਿਲਾਂ ਜੋ ਕਣਕ ਬਚ ਗਈ ਸੀ ਉਸ ਦੀ ਸਰਕਾਰ ਵਲੋਂ ਖਰੀਦ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂ’ ਗੁਰਦਾਸ ਸਿੰਘ ਲੱਕੜਵਾਲੀ, ਬਲਵੰਤ ਸਿੰਘ ਕੇਵਲ, ਦਰਸ਼ਨ ਸਿੰਘ ਫੱਗੂ, ਜਗਤਾਰ ਸਿੰਘ ਅਤੇ ਜਗਸੀਰ ਸਿੰਘ ਆਦੀ ਕਿਸਾਨਾਂ ਨੇ ਆਖਿਆ ਕਿ ਸਰਕਾਰ ਹੁਣ ਕਣਕ ਖਰੀਦਣ ਤੋਂ ਪਿੱਛੇ ਹਟ ਰਹੀ ਹੈ। ਕਿਸਾਨਾਂ ਨੇ ਆਖਿਆ ਕਿ ਸਥਾਨਿਕ ਮਾਰਕੀਟ ਕਮੇਟੀ ਵਲੋਂ ਆੜਤੀਆਂ ਨੂੰ ਮੈਸੇਜ ਕੀਤੇ ਗਏ ਕਿ ਕਿਸਾਨ ਆਪਣੀ ਕਣਕ ਮੰਡੀ ਵਿਚ ਲੈ ਆਉਣ ਅਤੇ ਕਣਕ ਦੀ ਖਰੀਦ ਕੇਵਲ ਤਿੰਨ ਘੰਟੇ ਹੀ ਕੀਤੀ ਜਾਵੇਗੀ। ਕਿਸਾਨਾਂ ਨੇ ਆਖਿਆ ਕਿ ਸਰਕਾਰ ਨੂੰ ਇਸ ਲਈ ਪਹਿਲਾਂ ਆਦੇਸ ਜਾਰੀ ਕਰਨੇ ਚਾਹਿਦੇ ਸਨ ਜਾਂ ਕਣਕ ਦੀ ਖਰੀਦ ਅਗਾਮੀ ਚਾਰ-ਪੰਜ ਦਿਨ ਤੱਕ ਜਾਰੀ ਰੱਖਣੀ ਚਾਹੀਦੀ ਹੈ। ਪਿੰਡ ਦਾਦੂ ਦੇ ਕਿਸਾਨ ਭਗਵੰਤ ਸਿੰਘ ਅਤੇ ਕਾਲਾਵਾਲੀ ਦੇ ਕਿਸਾਨ ਦਲਜੀਤ ਸਿੰਘ ਨੇ ਕਿਹਾ ਕਿ ਮਾਰਕਿਟ ਕਮੇਟੀ ਵਲੋ ਟੋਕਨ ਨਹੀ ਕੱਟੇ ਗਏ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਆੜਤੀਆਂ ਨੇ ਆਖਿਆ ਲਾਕਡਾਊਨ ਤੋਂ ਪਹਿਲਾਂ ਜੋ ਕਣਕ ਉਨ੍ਹਾਂ ਕੋਲ ਪਹੁੰਚੀ ਹੈ ਉਸ ਨੂੰ ਵੀ ਸਰਕਾਰੀ ਰੇਟ ‘ਤੇ ਖਰੀਦਿਆ ਜਾਵੇ। ਕਾਾਲਾਂਵਾਲੀ ਮਾਰਕੀਟ ਕਮੇਟੀ ਦੇ ਮੁਲਜ਼ਮਾਂ ਦਾ ਕਹਿਣਾ ਸੀ ਕਿ ਕਿ ਹਰਿਆਣਾ ਸਰਕਾਰ ਦੇ ਆਦੇਸ ਅਨੁਸਾਰ ਕੇਵਲ ਹਰਿਆਣਾ ਵਾਸੀ ਉਨ੍ਹਾਂ ਕਿਸਾਨਾਂ ਨੂੰ ਹੀ ਗੇਟ ਪਾਸ ਜਾਰੀ ਕੀਤੇ ਜਾਣਗੇ ਜੋ ਖੁਦ ਕਣਕ ਲੈ ਕੇ ਮੰਡੀ ਵਿਚ ਆਉਣਗੇ ਅਤੇ ਕਿਸਾਨ ਦੀ ਨਿਰਧਾਰਤ ਮਾਤਰਾ ਤੋਂ ਕਣਕ ਮੰਡੀ ਵਿਚ ਨਹੀਂ ਵੇਚੀ ਜਾਵੇਗੀ। ਭਾਰਤੀ ਕਿਸਾਨ ਏਕਤਾ ਮੰਚ ਦੇ ਆਗੂਆਂ ਨੇ ਕਿਸਾਨਾਂ ਦੀ ਕਣਕ ਖਰੀਦ ਨੂੰ ਲੈ ਕੇ ਆ ਰਹੀਆਂ ਮੁਸ਼ਮਲਾਂ ਤੋ ਮਾਰਕਿਟ ਕਮੇਟੀ ਦੇ ਸਕੱਤਰ ਸਮੇਤ ਜਿਲ੍ਹਾਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਕਿਸਾਨ ਨੇਤਾ ਗੁਰਦਾਸ ਸਿੰਘ ਲੱੜਵਾਲੀ ਨੇ ਕਿਹਾ ਕਿ ਕਣਕ ਖਰੀਦ ਦੇ ਨਾਮ ਉੱਤੇ ਹਰਿਆਣਾ ਸਰਕਾਰ ਵਲੋ ਕਿਸਾਨਾਂ ਨਾਲ ਕੀਤਾ ਜਾ ਰਿਹਾ ਭੈੜਾ ਮਜ਼ਾਕ ਬੰਦ ਕੀਤਾ ਜਾਵੇ ਨਹੀ ਤਾਂ ਕਿਸਾਨਾਂ ਨੂੰ ਮਜਬੂਰਨ ਵੱਡਾ ਅੰਦੋਲਨ ਕਰਨਾ ਪਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਿਰਜਲਾ ਅਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੇਅਰ ਮਦਨ ਚੌਹਾਨ ਨੇ ਮੁਖਰਜੀ ਪਾਰਕ ਵਿੱਚ ਕੀਤਾ ਯੋਗਾ

ਸਿਰਸਾ ਦੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦਾ ਆਪਸੀ ਮਾਮਲਾ ਸੁਲਝਿਆ

ਐਨਸੀਸੀ ਕੈਡਿਟਸ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੀ ਤਿਆਰੀ

ਮੁੱਖ ਮੰਤਰੀ ਦਾ ਘਿਰਾਓ ਕਰਨ ਚੱਲੇ ਕਿਸਾਨਾਂ ’ਤੇ ਲਾਠੀਚਾਰਜ, ਕਈ ਕਿਸਾਨ ਜ਼ਖ਼ਮੀ

ਸਰਕਾਰੀ ਮਹਿਲਾ ਕਾਲਜ ਸਿਰਸਾ ਦੀ ਵਿਦਿਆਰਥਣ ਰਿਆ ਤੇ ਜੋਤੀ ਜੋਸ਼ੀ ਨੇ ਚਮਕਾਇਆ ਕਾਲਜ ਦਾ ਨਾਮ

ਮੁੱਖ ਮੰਤਰੀ ਖੱਟਰ ਨੇ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ ਕੀਤਾ

ਹਰਿਆਣਾ ਤੇ ਉਤਰਾਖੰਡ ’ਚ ਤਾਲਾਬੰਦੀ ਇੱਕ ਹਫ਼ਤੇ ਲਈ ਹੋਰ ਵਧਾਈ

ਸ਼ਾਹਾਬਾਦ ਦੇ ਆਦੇਸ਼ ਹੇਲਥ ਸੇਂਟਰ ਵਿੱਚ ਹਿਰਦਾ ਰੋਗੀਆਂ ਲਈ ਓਪੀਡੀ ਸ਼ੁਰੂ

ਦਿੱਲੀ ਵਿੱਚ ਆਸਟਰੇਲੀਆ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕਰੇ ਆਰਐਸਐਸ-ਬੀਜੇਪੀ : ਅਜਰਾਣਾ