BREAKING NEWS
ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਸੀਪੀ ਬਣਾਉਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਧਨਬਾਦ ਵਿੱਚ ਜੱਜ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੀਐਸ ਅਤੇ ਡੀਜੀਪੀ ਤੋਂ ਮੰਗੀ ਰਿਪੋਰਟਟੋਕੀਓ ਖੇਡਾਂ ਲਈ ਪੈਰਾਲਿੰਪਿਕ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਦੀ ਚੋਣ ਨਾ ਕਰਨ ਲਈ ਪੀਸੀਆਈ ਨੂੰ ਨੋਟਿਸਸੀਬੀਐਸਈ 12ਵੀਂ ਦਾ ਨਤੀਜਾ ਘੋਸ਼ਿਤ, 99.37 ਪ੍ਰਤੀਸ਼ਤ ਵਿਦਿਆਰਥੀ ਸਫਲਲੋਕ ਸਭਾ ਸੋਮਵਾਰ ਤੱਕ ਮੁਲਤਵੀ, ਦੋ ਬਿੱਲ ਪੇਸ਼ ਕੀਤੇ ਗਏਦੇਸ਼ ਵਿੱਚ ਕੋਰੋਨਾ ਨੇ ਮੁੜ ਫੜੀ ਰਫਤਾਰ, 44 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਹਾਰ ਕੇ ਵੀ ਜਿੱਤੇ ਦਿਲਟੋਕੀਓ ਓਲੰਪਿਕਸ : ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ, ਮੈਡਲ ਪੱਕਾਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

ਸੰਪਾਦਕੀ

ਹੁਣ ਛਲਾਵੇ ਨਾਲ ਨਹੀਂ ਸੁਧਰੇਗਾ ਮੋਦੀ ਸਰਕਾਰ ਦਾ ਅਕਸ

June 03, 2021 11:28 AM

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੀ ਮੋਦੀ ਸਰਕਾਰ ਨੇ ਆਪਣੀ ਦੂਜੀ ਵਾਰੀ ਦੇ ਦੋ ਵਰ੍ਹੇ ਹੰਢਾ ਲਏ ਹਨ। ਪਿਛਲੇ ਐਤਵਾਰ, 30 ਮਈ ਨੂੰ, ਮੋਦੀ ਸਰਕਾਰ ਨੇ ਸੱਤ ਵਰ੍ਹੇ ਪੂਰੇ ਕਰ ਲਏ ਅਤੇ ਬੀਤੇ ਸੱਤ ਸਾਲ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਰਜ਼ਕਾਲ ਦੀਆਂ ਜੋ ਸਮੀਖਿਆਵਾਂ ਹੋਈਆਂ ਹਨ ਉਨ੍ਹਾਂ ’ਚ ਜ਼ਿਆਦਾਤਰ ਮੋਦੀ ਸਰਕਾਰ ਦੇ ਵੱਖ-ਵੱਖ ਖੇਤਰਾਂ ’ਚ ਨਾਕਾਮ ਰਹਿਣ ਦੇ ਹੀ ਚਰਚੇ ਹਨ। ਦੇਸ਼ ਦੀ ਅਰਥਵਿਵਸਥਾ ਦਾ ਪਤਨ ਤਾਂ ਕੋਵਿਡ-19 ਮਹਾਮਾਰੀ ਤੋਂ ਕਾਫੀ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਿਸ ਕਰਕੇ 2019 ਦੀਆਂ ਆਮ ਚੋਣਾਂ ਸਮੇਂ ਕੇਂਦਰ ਦੀ ਮੋਦੀ ਸਰਕਾਰ ਨੂੰ ਵਾਧਾ ਦਰ ਦੇ ਅੰਕੜੇ ਛੁਪਾਉਣੇ ਪਏ ਸਨ ਅਤੇ ਬੇਰੋਜ਼ਗਾਰੀ ਦੇ ਇਤਹਾਸਕ ਤੌਰ ’ਤੇ ਹੋਏ ਵਾਧੇ ਸੰਬੰਧੀ ਅੰਕੜੇ ਲੁਕਾਉਣ ਵਿਰੁੱਧ ਕੁੱਛ ਅਧਿਕਾਰੀਆਂ ਨੇ ਅਸਤੀਫ਼ੇ ਵੀ ਦਿੱਤੇ ਸਨ। ਇਸ ਤਰ੍ਹਾਂ ਹੀ ਦੇਸ਼-ਵਾਸੀਆਂ ਨੂੰ ਫ਼ਿਰਕੂ ਲੀਹਾਂ ’ਤੇ ਵੰਡਣ ਦੀ ਨਿੰਦਾ ਵੀ ਪਹਿਲੀ ਮੋਦੀ ਸਰਕਾਰ ਵੇਲੇ ਤੋਂ ਹੀ ਹੋ ਰਹੀ ਹੈ। ਮੇੋਦੀ ਸਰਕਾਰ ਸਮੇਂ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਨਾਉਣ ਦੀ ਵੀ ਸਖ਼ਤ ਨਿੰਦਾ ਹੁੰਦੀ ਰਹੀ ਹੈ। ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਪਹਿਲੀ ਵਾਰ ਦੀ ਸਰਕਾਰ ਦੇ ਸਮੇਂ ਤੋਂ ਹੀ ਜਾਰੀ ਹੈ। ਦੂਸਰੀ ਵਾਰੀ ਦੇ ਪਹਿਲੇ ਸਾਲ ਹੀ ਮੋਦੀ ਸਰਕਾਰ ਨੇ ਆਪਣਾ ਹਿੰਦੂਤਵੀ ਏਜੰਡਾ ਤੇਜ਼ੀ ਨਾਲ ਲਾਗੂ ਕਰਦਿਆਂ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਅਤੇ ਕੌਮੀ ਆਬਾਦੀ ਰਜਿਸਟਰ ਤੇ ਕੌਮੀ ਨਾਗਰਿਕ ਰਜਿਸਟਰ ਦਾ ਕੰਮ ਅਰੰਭਿਆ। ਇਸ ਸਭ ਦੀ ਨਾਲ-ਨਾਲ ਹੀ ਸਖ਼ਤ ਆਲੋਚਨਾ ਹੁੰਦੀ ਰਹੀ ਹੈ ਕਿ ਕਿਵੇਂ ਇਹ ਸਰਕਾਰ ਭਾਰਤੀ ਸੰਵਿਧਾਨ ਦਾ ਉਲੰਘਣ ਕਰ ਰਹੀ ਹੈ।“ਪਰ ਵੱਡੀ ਗਿਣਤੀ ਵਿੱਚ ਦੇਸ਼-ਵਾਸੀਆਂ ਵੱਲੋਂ ਮੋਦੀ ਸਰਕਾਰ ਪ੍ਰਤੀ ਨਾਪਸੰਦਗੀ ਇਸ ਦੁਆਰਾ ਅਚਾਨਕ ਲਾਏ ਲਾਕਡਾਊਨ ਅਤੇ ਕੋਵਿਡ-19 ਮਹਾਮਾਰੀ ਨਾਲ ਨਿਪਟਣ ’ਚ ਇਸ ਦੀ ਨਾਕਾਮੀ ਕਾਰਨ ਸਾਹਮਣੇ ਆਈ ਹੈ ਜਦੋਂ ਕਿ ਦੇਸ਼ ਦੀ ਅਰਥਵਿਵਸਥਾ ਨੂੰ ਗਿਰਾਵਟ ਵੱਲ ਤੋਰਨ ਤੋਂ ਪੈਦਾ ਹੋਇਆ ਗੁੱਸਾ ਤੇ ਰੰਜ ਨਾਲ-ਨਾਲ ਚਲਦਾ ਰਿਹਾ ਹੈ। ਕਿਸਾਨਾਂ ਅਤੇ ਉਨ੍ਹਾਂ ਦੇ ਸੰਘਰਸ਼ ਪ੍ਰਤੀ ਸਰਕਾਰ ਦੇ ਅੜੀਅਲ ਵਤੀਰੇ ਦੀ ਵੀ ਖੁੱਲ੍ਹ ਕੇ ਨਿੰਦਾ ਹੋਈ ਹੈ। ਮੋਦੀ ਸਰਕਾਰ ਦੇ ਸੱਤ ਸਾਲਾ ਰਾਜ ਦੇ ਕੀਤੇ ਲੇਖੇ ਜੋਖਿਆਂ ’ਚ ਇਹ ਸਭ ਲਿਆ ਗਿਆ ਹੈ।“
ਪਰ ਕੋਵਿਡ-19 ਮਹਾਮਾਰੀ, ਖਾਸ ਕਰ ਇਸ ਦੀ ਇਸੇ ਸਾਲ ਦੇ ਫਰਵਰੀ ਮਹੀਨੇ ਵਿੱਚ ਸ਼ੁਰੂ ਹੋਈ ਦੂਜੀ ਲਹਿਰ, ਦੌਰਾਨ ਮੋਦੀ ਸਰਕਾਰ ਦੇ ਵੱਕਾਰ ਤੇ ਅਕਸ ਨੂੰ ਜੋ ਸੱਟ ਵੱਜੀ ਹੈ, ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਇਨ੍ਹਾਂ ਦੇ ਤਮਾਮ ਵੱਡੇ ਸਮਰਥਕ ਉਸ ਤੋਂ ਭਾਰੀ ਚਿੰਤਾ ਵਿੱਚ ਹਨ। ਚਿੰਤਾ ਲੰਬੀ ਇਸ ਕਾਰਨ ਵੀ ਖਿੱਚਦੀ ਜਾ ਰਹੀ ਹੈ ਕਿ ਅਕਸ ਸੁਧਾਰਣ ਦੇ ਪ੍ਰਤੱਖ ਅਤੇ ਅਪ੍ਰਤੱਖ ਯਤਨਾਂ ਨੂੰ ਫਲ਼ ਪੈਂਦਾ ਨਜ਼ਰ ਨਹੀਂ ਆ ਰਿਹਾ। ਵਾਰਾਨਸੀ ’ਚ ਸਿਹਤ ਕਰਮੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਜ਼ਬਾਤੀ ਹੋਣ ਅਤੇ ਉਨ੍ਹਾਂ ਦੀਆਂ ਅੱਖਾਂ ’ਚ ਅਥਰੂ ਉਤਰ ਆਉਣ ਦਾ ਜਿੰਨਾਂ ਮਜ਼ਾਕ ਲੋਕਾਂ ਨੇ ਇਸ ਵਾਰ ਉਡਾਇਆ ਹੈ, ਉਹ ਇਸ ਦਾ ਹੀ ਸਬੂਤ ਹੈ ਕਿ ਹੁਣ ਨਕਲੀਪੁਣਾ ਤੇ ਛਲਾਵਾ ਕੰਮ ਨਹੀਂ ਕਰੇਗਾ। ਮਹਾਮਾਰੀ ਅਤੇ ਮਹਾਮਾਰੀ ਸਬੰਧੀ ਸਰਕਾਰੀ ਅਵੇਸਲਾਪਣ ਤੇ ਕੁਪ੍ਰਬੰਧ ਕਾਰਨ ਹੋਈਆਂ ਮੌਤਾਂ ਨੇ ਭਾਰਤੀ ਜਨਤਾ ਪਾਰਟੀ ਦੇ ਫ਼ਿਰਕੂ ਏਜੰਡੇ, ਨਕਲੀ ਰਾਸ਼ਟਰਵਾਦ ਅਤੇ ਛਪੰਜਾ ਇੰਚੀ ਧੌਂਸ ਦੇ ਝੂਠੇ ਪ੍ਰਚਾਰ ਨੂੰ ਹੂੰਝ ਕੇ ਇਕ ਪਾਸੇ ਕਰ ਦਿੱਤਾ ਹੈ। ਇਕ ਹੀ ਚੀਜ਼ ਦੀ ਅਸਲ ਅਹਿਮੀਅਤ ਰਹਿ ਗਈ ਹੈ ਅਤੇ ਉਹ ਹੈ ਸਰਕਾਰ ਦੀ ਕਾਰਗੁਜ਼ਾਰੀ: ਮਹਾਮਾਰੀ ਨਾਲ ਨਿਪਟਣ, ਅਰਥਵਿਵਸਥਾ ਨੂੰ ਸੰਭਾਲਣ ਅਤੇ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ’ਚ ਸਪਸ਼ੱਟ ਨਜ਼ਰ ਆਉਂਦੀ ਬੇਹਤਰ ਤੋਂ ਬੇਹਤਰੀਨ ਹੁੰਦੀ ਕਾਰਗੁਜ਼ਾਰੀ। ਹੁਣ ਇਸ ਨਾਲ ਹੀ ਸਰਕਾਰ ਦਾ ਅਕਸ ਸੁਧਰ ਸਕੇਗਾ। ਪਰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਕੁੱਝ ਹੋਰ ਹੀ ਹੱਥਕੰਡੇ ਆਪਨਾਉਣ ਦੇ ਰੌਂਅ ਵਿੱਚ ਹਨ।“

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ