BREAKING NEWS
ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਸੀਪੀ ਬਣਾਉਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਧਨਬਾਦ ਵਿੱਚ ਜੱਜ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੀਐਸ ਅਤੇ ਡੀਜੀਪੀ ਤੋਂ ਮੰਗੀ ਰਿਪੋਰਟਟੋਕੀਓ ਖੇਡਾਂ ਲਈ ਪੈਰਾਲਿੰਪਿਕ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਦੀ ਚੋਣ ਨਾ ਕਰਨ ਲਈ ਪੀਸੀਆਈ ਨੂੰ ਨੋਟਿਸਸੀਬੀਐਸਈ 12ਵੀਂ ਦਾ ਨਤੀਜਾ ਘੋਸ਼ਿਤ, 99.37 ਪ੍ਰਤੀਸ਼ਤ ਵਿਦਿਆਰਥੀ ਸਫਲਲੋਕ ਸਭਾ ਸੋਮਵਾਰ ਤੱਕ ਮੁਲਤਵੀ, ਦੋ ਬਿੱਲ ਪੇਸ਼ ਕੀਤੇ ਗਏਦੇਸ਼ ਵਿੱਚ ਕੋਰੋਨਾ ਨੇ ਮੁੜ ਫੜੀ ਰਫਤਾਰ, 44 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਹਾਰ ਕੇ ਵੀ ਜਿੱਤੇ ਦਿਲਟੋਕੀਓ ਓਲੰਪਿਕਸ : ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ, ਮੈਡਲ ਪੱਕਾਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

ਸੰਪਾਦਕੀ

ਭਾਰਤੀ ਲੋਕਾਂ ਦੀ ਬੇਮੁੱਖਤਾ ਹੋਰ ਵਧਣ ਦੇ ਆਸਾਰ

June 04, 2021 11:15 AM

ਇਸ ’ਚ ਕੋਈ ਸੰਦੇਹ ਨਹੀਂ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪ੍ਰਤੀ ਆਮ ਭਾਰਤੀ ਨਾਗਰਿਕਾਂ ਦੀ ਨਾਰਾਜ਼ਗੀ ਵਧ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਯਤਨਾਂ ’ਤੇ ਵੀ ਲੋਕਾਂ ਦਾ ਭਰੋਸਾ ਘਟਦਾ ਜਾ ਰਿਹਾ ਹੈ ਜੋ ਇਹ ਤਰ੍ਹਾਂ-ਤਰ੍ਹਾਂ ਨਾਲ ਮੋਦੀ ਸਰਕਾਰ ਦੀ ਘਟ ਰਹੀ ਲੋਕਪ੍ਰਿਅਤਾ ਨੂੰ ਠੁੰਮਣਾ ਦੇਣ ਦਾ ਯਤਨ ਕਰ ਰਹੀ ਹੈ। ਕੁੱਝ ਸਮਾਂ ਪਹਿਲਾਂ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਦੀ ਮਕਬੂਲੀਅਤ ’ਤੇ ਨਜ਼ਰ ਰੱਖਣ ਵਾਲੀ ਇੱਕ ਏਜੰਸੀ ਨੇ ਆਪਣੇ ਸਰਵੇਖਣ ਵਿੱਚ ਦੱਸਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪ੍ਰਿਅਤਾ ’ਚ ਕੋਈ 18 ਪ੍ਰਤੀਸ਼ਤ ਦੀ ਕਮੀ ਆ ਚੁੱਕੀ ਹੈ। ਇਸੇ ਤਰ੍ਹਾਂ ਹੀ ਦੂਸਰੇ ਸਰਵੇਖਣ ’ਚ ਇਹ ਸਾਹਮਣੇ ਆਇਆ ਸੀ ਕਿ ਇਹ ਕਮੀ 20 ਪ੍ਰਤੀਸ਼ਤ ਹੈ। ਪਿਛਲੇ ਦਿਨੀਂ ਦੂਸਰੀ ਮੋਦੀ ਸਰਕਾਰ ਦੇ 2 ਸਾਲ ਪੂਰੇ ਹੋਣ ਤੋਂ ਪਹਿਲਾਂ ਇਕ ਭਾਰਤੀ ਚੈਨਲ ਨੇ ਵੀ ਆਪਣੇ ਸਰਵੇਖਣ ਦੇ ਨਤੀਜੇ ਨਸ਼ਰ ਕੀਤੇ ਹਨ। ਉਸ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਕੀ ਹੈ ਅਤੇ ਉਸ ਦੀ ਵੱਡੀ ਪ੍ਰਾਪਤੀ ਲੋਕ ਕਿਸ ਨੂੰ ਮੰਨਦੇ ਹਨ।
ਇਹ ਸਰਵੇਖਣ 543 ਲੋਕ ਸਭਾ ਹਲਕਿਆਂ ਵਿੱਚ 1 ਜਨਵਰੀ ਤੋਂ 28 ਮਈ ਤੱਕ ਕੀਤਾ ਗਿਆ ਸੀ, ਜਿਸ ਦੌਰਾਨ 1 ਲੱਖ 39 ਹਜ਼ਾਰ ਲੋਕਾਂ ਦੀ ਰਾਏ ਜਾਣੀ ਗਈ ਸੀ। ਇਸ ਸਰਵੇਖਣ ਵਿੱਚ ਸਪਸ਼ਟ ਤੌਰ ’ਤੇ ਸਾਹਮਣੇ ਆਇਆ ਸੀ ਕਿ ਬਹੁਤ ਸਾਰੇ ਮੁੱਦਿਆਂ ’ਤੇ ਲੋਕ ਮੋਦੀ ਸਰਕਾਰ ਤੋਂ ਨਾਰਾਜ਼ ਹਨ। ਆਪਣੀ ਹਕੂਮਤ ਦੇ ਸੱਤ ਸਾਲਾਂ ਦੌਰਾਨ ਜੋ ਲੋਕਪ੍ਰਿਅਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੂੰ ਹਾਸਲ ਰਹੀ ਹੈ, ਉਹ ਹੁਣ ਤੇਜ਼ੀ ਨਾਲ ਖੁਰ ਰਹੀ ਹੈ।ਏਬੀਪੀ-ਸੀ ਵੋਟਰ ਵੱਲੋਂ ਕੀਤੇ ਗਏ ਇਸ ਸਰਵੇਖਣ ’ਚ ਪਾਇਆ ਗਿਆ ਹੈ ਕਿ ਬਹੁਤ ਵੱਡੀ ਗਿਣਤੀ ’ਚ ਭਾਰਤ ਦੇ ਲੋਕ ਮੰਨਦੇ ਹਨ ਕਿ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਅਸਫਲਤਾ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ’ਚ ਰਹੀ। ਸਰਵੇਖਣ ’ਚ ਸ਼ਾਮਲ ਹੋਏ 41.1 ਪ੍ਰਤੀਸ਼ਤ ਲੋਕ ਇਹ ਰਾਏ ਰੱਖਦੇ ਹਨ। ਇਸ ਦੇ ਨਾਲ ਹੀ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਵੀ ਲੋਕਾਂ ’ਚ ਵਿਸ਼ੇਸ਼ ਮੁੱਦਾ ਰਿਹਾ ਹੈ। 23.1 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਨਾਰਾਜ਼ ਕਰਨਾ ਮੋਦੀ ਸਰਕਾਰ ਦੀ ਦੂਜੀ ਸਭ ਤੋਂ ਵੱਡੀ ਅਸਫਲਤਾ ਹੈ। ਲੋਕ ਮਹਾਮਾਰੀ ਦੌਰਾਨ ਚਲਾਈ ਚੋਣ ਮੁਹਿੰਮ ਤੋਂ ਵੀ ਬਹੁਤ ਔਖੇ ਹਨ। ਸਰਵੇਖਣ ’ਚ ਹਿੱਸਾ ਲੈਣ ਵਾਲਿਆਂ ’ਚੋਂ 59.7 ਪ੍ਰਤੀਸ਼ਤ ਲੋਕਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਚੋਣ ਮੁਹਿੰਮਾਂ ’ਚ ਹਿੱਸਾ ਲੈਣਾ ਗਲਤ ਸੀ। ਇਸੇ ਤਰ੍ਹਾਂ ਹੀ 55 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਦਾ ਮੰਨਣਾ ਹੈ ਕਿ ਕੋਵਿਡ-19 ਦੀ ਲਹਿਰ ਨੂੰ ਦੇਖਦਿਆਂ ਕੁੰਭ ਦਾ ਮੇਲਾ ਸੰਕੇਤਕ ਹੋਣਾ ਚਾਹੀਦਾ ਸੀ। ਜਵਾਬ ਦੇਣ ਵਾਲਿਆਂ ਵਿਚੋਂ 47 ਪ੍ਰਤੀਸ਼ਤ ਲੋਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਸਮਝਦੇ ਹਨ। ਇਸ ਦੇ ਨਾਲ ਹੀ ਜਵਾਬ ਦੇਣ ਵਾਲਿਆਂ 64.4 ਪ੍ਰਤੀਸ਼ਤ ਲੋਕਾਂ ਨੇ ਸਪਸ਼ਟ ਕਿਹਾ ਹੈ ਕਿ ਮੋਦੀ ਸਰਕਾਰ ਦੇ ਕੰਮਾਂ ਤੋਂ ਵੱਡੇ ਕਾਰਪੋਰੇਟ ਘਰਾਣਿਆਂ ਨੇ ਸਭ ਤੋਂ ਵੱਧ ਲਾਭ ਉਠਾਏ ਹਨ। ਸਰਵੇਖਣ ’ਚ ਸ਼ਾਮਲ ਹੋਏ ਲਗਭਗ 45 ਪ੍ਰਤੀਸ਼ਤ ਲੋਕ ਮੰਨ ਰਹੇ ਹਨ ਕਿ ਕੇਂਦਰ ਦੀ ਸਰਕਾਰ ਲੱਦਾਖ ਵਿੱਚ ਵੀ ਅਸਫਲ ਹੋਈ ਹੈ। ਸਰਵੇਖਣ ’ਚ 47 ਪ੍ਰਤੀਸ਼ਤ ਲੋਕਾਂ ਨੇ ਧਾਰਾ 370 ਖ਼ਤਮ ਕਰਨ ਨੂੰ ਦੂਸਰੀ ਮੋਦੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਹੈ ਪਰ ਵੱਡੀ ਗਿਣਤੀ ’ਚ ਲੋਕਾਂ ਨੇ ਇਹ ਰਾਏ ਦਿੱਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੂੰ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਹਨ। ਸੋ ਮੋਦੀ ਸਰਕਾਰ ਲੋਕਪ੍ਰਿਅਤਾ ਦੇ ਹਿਸਾਬ ਤੋਂ ਇੱਕ ਅਜਿਹੇ ਦੌਰ ’ਚ ਪਹੁੰਚ ਚੁੱਕੀ ਹੈ, ਜਿਥੋਂ ਇਹ ਬਹੁਤ ਤੇਜ਼ੀ ਨਾਲ ਹੇਠਾਂ ਖਿਸਕ ਸਕਦੀ ਹੈ। ਸਰਵੇਖਣ ’ਚ ਆਮ ਭਾਰਤੀ ਲੋਕਾਂ ਨੇ ਜਿਹੜੀਆਂ ਮੰਗਾਂ ਉਠਾਈਆਂ ਹਨ, ਉਨ੍ਹਾਂ ਦੀ ਮੋਦੀ ਸਰਕਾਰ ਪੂਰਤੀ ਕਰਦੀ ਨਜ਼ਰ ਨਹੀਂ ਆ ਰਹੀ। ਸਰਕਾਰ ਦਾ ਕਿਸਾਨਾਂ ਪ੍ਰਤੀ ਅੜੀਅਲ ਵਤੀਰਾ ਕਾਇਮ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜ੍ਹਾਈ ’ਤੇ ਹਨ ਅਤੇ ਮੋਦੀ ਸਰਕਾਰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਆਪਣੇ ਤਰੀਕਿਆਂ ’ਚ ਬਦਲਾਅ ਕਰਦੀ ਨਜ਼ਰ ਨਹੀਂ ਆਉਂਦੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ