BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਸੰਪਾਦਕੀ

ਮਹਾਮਾਰੀ ਦੌਰਾਨ ਨਿੱਜੀ ਹਸਪਤਾਲਾਂ ਦੀ ਵਧ ਰਹੀ ਲੁੱਟ

June 05, 2021 11:18 AM

ਮਹਾਮਾਰੀ ਦੌਰਾਨ ਇਕ ਸਭ ਤੋਂ ਗੰਦੀ ਭੂਮਿਕਾ ਨਿੱਜੀ ਹਸਪਤਾਲਾਂ ਦੀ ਰਹੀ ਹੈ ਜਿਨ੍ਹਾਂ ਦੇ ਅੰਨ੍ਹਾ ਮੁਨਾਫ਼ਾ ਕਮਾਉਣ ਦੇ ਦਹਿਲਾ ਦੇਣ ਵਾਲੇ ਕਿੱਸੇ ਅੱਜ ਦੇ ਨਹੀਂ ਹਨ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਲੇ ਰਾਜਾਂ ਵਿੱਚ ਤਾਂ ਮਹਾਮਾਰੀ ਦੀ ਆਫ਼ਤ ਸਮੇਂ ਹਸਪਤਾਲਾਂ ਦੇ ਨਿੱਜੀਕਰਨ ਨੂੰ ਹੋਰ ਤੇਜ਼ ਕਰਨ ਦੇ ਯਤਨ ਕੀਤੇ ਗਏ ਹਨ। ਮੱਧ ਪ੍ਰਦੇਸ਼ ਵਿੱਚ ਵੱਡੇ ਸਰਕਾਰੀ ਹਸਪਤਾਲ ਨਿੱਜੀ ਖੇਤਰ ਨੂੰ ਸੌਂਪਣ ਦੀ ਪ੍ਰਕਿਰਿਆ ਚਲ ਰਹੀ ਹੈ। ਸਰਕਾਰੀ ਸਰਪ੍ਰਸਤੀ ਹਾਸਲ ਹੋਣ ਕਾਰਨ ਹੀ ਨਿੱਜੀ ਹਸਪਤਾਲਾਂ ਨੇ ਆਮ ਭਾਰਤੀਆਂ ਲਈ ਇਸ ਬੇਹੱਦ ਔਖੇ ਸਮੇਂ ਦੌਰਾਨ ਵੀ ਇਨਸਾਨੀਅਤ ਦਾ ਪੱਲਾ ਨਹੀਂ ਫੜਿਆ ਸਗੋਂ ਪਹਿਲਾਂ ਨਾਲੋਂ ਵੀ ਵਧ ਕੇ ਲੁੱਟ ਮਚਾਉਣ ਦਾ ਰਾਹ ਚੁਣਿਆ ਹੈ। ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਸਰਕਾਰਾਂ ਨੇ ਨਿੱਜੀ ਹਸਪਤਾਲਾਂ ਵੱਲੋਂ ਇਸ ਮਹਾਮਾਰੀ ਦੌਰਾਨ ਵੀ ਕਾਨੂੰਨਾਂ ਦੀ ਕੀਤੀ ਉਲੰਘਣਾ ਖ਼ਿਲਾਫ਼ ਜਾਂ ਤਾਂ ਕੋਈ ਕਾਰਵਾਈ ਕੀਤੀ ਨਹੀਂ ਹੈ ਜਾਂ ਦਿਖਾਵੇ ਮਾਤਰ ਦੀ ਕਾਰਵਾਈ ਨਾਲ ਸਾਰ ਲਿਆ ਗਿਆ ਜਦੋਂ ਕਿ ਨਿੱਜੀ ਹਸਪਤਾਲਾਂ ਨੇ ਕੋਈ ਸੁਧਾਰ ਨਹੀਂ ਵਿਖਾਇਆ ਹੈ।
ਇਸ ਸੰਬੰਧੀ ਠੋਸ ਮਿਸਾਲਾਂ ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਦੇ ਵੱਡੇ ਨਿੱਜੀ ਹਸਪਤਾਲਾਂ ਦੀ ਕਾਰਗੁਜ਼ਾਰੀ ਦੀ ਘੋਖ ਤੋਂ ਸਾਹਮਣੇ ਆਈਆਂ ਹਨ। ਚੰਡੀਗੜ੍ਹ ਦੇ ਹਿੰਦੀ ਦੇ ਇੱਕ ਪ੍ਰਸਿੱਧ ਅਖ਼ਬਾਰ ‘ਦੈਨਿਕ ਭਾਸਕਰ’ ਨੇ ਪਿਛਲੇ ਕਈ ਦਿਨਾਂ ਤੋਂ ਵੱਡੇ ਅਖਵਾਉਂਦੇ ਨਿੱਜੀ ਹਸਪਤਾਲਾਂ ਬਾਰੇ ਰਿਪੋਰਟਾਂ ਛਾਪੀਆਂ ਹਨ ਜਿਨ੍ਹਾਂ ਦੇ ਸਿਰਲੇਖ ਹੀ ਸਭ ਕੁੱਝ ਬਿਆਨ ਕਰਦੇ ਹਨ। ਇਨ੍ਹਾਂ ਨਿੱਜੀ ਹਸਪਤਾਲਾਂ ਵੱਲੋਂ ਸਰਕਾਰੀ ਸੇਧਾਂ ਦੀ ਖੁੱਲ੍ਹੀ ਅਵੱਗਿਆ ਕੀਤੀ ਗਈ ਹੈ ਅਤੇ ਸਭ ਅਸੂਲ ਤਾਕ ’ਤੇ ਰੱਖ ਕੇ ਹਰ ਉਹ ਢੰਗ-ਤਰੀਕਾ ਅਪਣਾਇਆ ਗਿਆ ਹੈ ਜਿਸ ਨਾਲ ਮਰੀਜ਼ ਤੋਂ ਵਧ ਤੋਂ ਵਧ ਪੈਸਾ ਭੋਟਿਆ ਜਾ ਸਕੇ। ਮੁਹਾਲੀ ਦੇ ਮਾਯੋ ਹਸਪਤਾਲ ਵਿਰੁੱਧ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਥੇ ਮਰੀਜ਼ਾਂ ਤੋਂ ਬਣਦੇ ਤੋਂ ਵਧ ਪੈਸਾ ਲਿਆ ਗਿਆ ਹੈ। ਜਾਂਚ ’ਚ ਪਾਇਆ ਗਿਆ ਹੈ ਕਿ ਇਸ ਹਸਪਤਾਲ ਨੇ ਸਰਕਾਰ ਤੋਂ 1800 ਰੁਪਏ ਵਿੱਚ ਮਿਲੇ ਰੇਮਡੇਸਿਵਿਰ ਨਾਮ ਦੇ ਟੀਕਿਆਂ ਨੂੰ ਪ੍ਰਤੀ ਟੀਕਾ 40 ਹਜ਼ਾਰ ਰੁਪਏ ਦਾ ਵੇਚਿਆ ਹੈ। ਈਡਨ ਹਸਪਤਾਲ ’ਤੇ ਜ਼ਰੂਰਤ ਤੋਂ ਵਧ ਆਕਸੀਜਨ ਖ਼ਰਚ ਕਰਨ ਦਾ ਦੋਸ਼ ਸਾਬਤ ਹੋ ਰਿਹਾ ਹੈ। ਇਹ ਉਸ ਸਮੇਂ ਹੋ ਰਿਹਾ ਸੀ ਜਦੋਂ ਆਕਸੀਜਨ ਦੀ ਕਿੱਲਤ ਕਾਰਨ ਲੋਕ ਮਰ ਰਹੇ ਸਨ। ਮੁਹਾਲੀ ਦੇ ਫੋਰਟਿਸ ਹਸਪਤਾਲ ਵਿਰੁੱਧ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਹੈ ਇਸ ਨੇ ਇਕ ਬਜ਼ੁਰਗ ਨੂੰ ਕੋਵਿਡ-19 ਦਾ ਮਰੀਜ਼ ਦੱਸ ਕੇ 29 ਘੰਟੇ ’ਚ ਹੀ ਡੇਢ ਲੱਖ ਰੁਪਏ ਦਾ ਬਿੱਲ ਬਣਾ ਦਿੱਤਾ ਹੈ। ਬਾਅਦ ਵਿੱਚ ਦੂਸਰੇ ਹਸਪਤਾਲ ਵਿੱਚ ਰਿਪੋਰਟ ਨੈਗੇਟਿਵ ਮਿਲੀ।
ਸਰਕਾਰ ਦੁਆਰਾ ਨਿੱਜੀ ਹਸਪਤਾਲਾਂ ਨੂੰ ‘ਰੇਟ ਲਿਸਟ’ ਲਾਉਣ ਦੀ, ਚਾਹੇ ਕਿ ਦੇਰ ਨਾਲ ਹੀ , ਹਿਦਾਇਤ ਜਾਰੀ ਕੀਤੀ ਗਈ ਸੀ ਪਰ ਨਿੱਜੀ ਹਸਪਤਾਲਾਂ ਵਿੱਚ ਥਾਂ ਸਿਰ ‘ਰੇਟ ਲਿਸਟ’ ਲਗਵਾਉਣਾ ਹੀ ਵੱਡਾ ਕੰਮ ਬਣ ਗਿਆ। ਮੁਹਾਲੀ ਦੇ ਅੱਧੀ ਦਰਜਨ ਤੋਂ ਵਧ ਨਿੱਜੀ ਹਸਪਤਾਲਾਂ ਨੇ ਸਰਕਾਰੀ ਹਿਦਾਇਤ ਨੂੰ ਦੇਰ ਤੱਕ ਗੌਲਣਾ ਹੀ ਠੀਕ ਨਹੀਂ ਸਮਝਿਆ। ਕਿਸੇ ਨਿੱਜੀ ਹਸਪਤਾਲ ਨੇ ਇਸ ਤਰ੍ਹਾਂ ‘ਰੇਟ ਲਿਸਟ’ ਲਾਈ ਹੈ ਕਿ ਪੜ੍ਹੀ ਹੀ ਨਹੀਂ ਜਾਂਦੀ। ਕਿਸੇ ਪ੍ਰਸਿੱਧ ਹਸਪਤਾਲ ਦੇ ਸ਼ਿਕਾਇਤ ਬਾਅਦ ਮਰੀਜ਼ ਨੂੰ ਪੈਸੇ ਵਾਪਸ ਕਰਨ ਦੀ ਵੀ ਖ਼ਬਰ ਹੈ। ਹੀÇਲੰਗ ਟੱਚ ਹਸਪਤਾਲ ’ਤੇ 2 ਹਜ਼ਾਰ ਰੁਪਏ ਦਾ ਸੀਟੀ ਸਕੈਨ 6 ਹਜ਼ਾਰ ਰੁਪਏ ’ਚ ਕਰਨ ਦਾ ਇਲਜ਼ਾਮ ਹੈ। ਇਸ ਨੇ ਕੋਈ 9 ਲੱਖ ਰੁਪਏ ਭੋਟਣ ਬਾਅਦ ਮਰੀਜ਼ ਨੂੰ ਪੀਜੀਆਈ ਭੇਜ ਦਿੱਤਾ। ਚਾਹੇ ਮਾਸਕ ਹੋਵੇ, ਚਾਹੇ ਆਕਸੀਜਨ ਹੋਵੇ, ਚਾਹੇ ਆਕਸੀਜਨ ਸਿਲੰਡਰ, ਫਿਜ਼ੀਓਥਰੈਪੀ ਹੈ ਜਾਂ ਲੈਬ ਦਾ ਖ਼ਰਚ, ਨਿੱਜੀ ਹਸਪਤਾਲ ਸਭ ਦੇ ਪੈਸੇ ਮਿੱਥੀ ਦਰ ਨਾਲੋਂ ਕਿਤੇ ਵਧਾ ਕੇ ਲੈ ਰਹੇ ਹਨ ਅਤੇ ਸਰਕਾਰ ਦੀਆਂ ਨਿਸ਼ਚਿਤ ਕੀਤੀਆਂ ਦਰਾਂ ਅਨੁਸਾਰ ਨਹੀਂ ਚਲ ਰਹੇ।
ਇਸ ਸਭ ਦੌਰਾਨ ਸਾਧਾਰਣ ਨਾਗਰਿਕ ਸ਼ਰੇਆਮ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹਾ ਨਹੀਂ ਹੈ ਕਿ ਨਿੱਜੀ ਹਸਪਤਾਲ ਸਰਕਾਰਾਂ ਤੋਂ ਵੀ ਪ੍ਰਭਾਵਸ਼ਾਲੀ ਅਤੇ ਸਮਰੱਥ ਹੋ ਗਏ ਹਨ। ਨਿੱਜੀ ਹਸਪਤਾਲਾਂ ਦੀ ਲੁੱਟ ਨੂੰ ਅਸਿੱਧੇ ਤੌਰ ’ਤੇ ਸਰਕਾਰਾਂ ਦੁਆਰਾ ਪ੍ਰਵਾਨਗੀ ਹਾਸਲ ਹੈ। ਦੇਸ਼ ’ਚ ਨਿੱਜੀ ਹਸਪਤਾਲਾਂ ਦਾ ਆਪਹੁਦਰਾਪਣ ਅਤੇ ਮਰੀਜ਼ਾਂ ਦੀ ਲੁੱਟ ਨੇ ਇੰਜ ਹੀ ਚੱਲਦੇ ਰਹਿਣਾ ਹੈ ਸਗੋਂ ਵਧਣਾ ਹੈ ਕਿਉਂਕਿ ਦੇਸ਼ ਇਕ ਅਜਿਹੀ ਸਰਕਾਰ ਦੇ ਹੱਥ ਹੈ ਜਿਸ ਦਾ ਪ੍ਰਧਾਨ ਮੰਤਰੀ ਨਿੱਜੀ ਪੂੰਜੀ ’ਚ ਅਪਾਰ ਸ਼ਰਧਾ ਰੱਖਦਾ ਹੈ ਅਤੇ ਦੇਸ਼ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਇਸ ਤੋਂ ਹੀ ਭਾਲਦਾ ਹੈ। ਇਸ ਲੋਟੂ ਪ੍ਰਕਿਰਿਆ ਨੂੰ ਲੋਕਾਂ ਦੀ ਤਾਕਤਵਰ ਲਹਿਰ ਹੀ ਰੋਕ ਸਕਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ