BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਲੇਖ

ਅਧੂਰਾ ਸੱਚ

June 08, 2021 11:23 AM

ਅਮਨਦੀਪ ਕੌਸ਼ਲ

ਕਹਿੰਦੇ ਨੇ ਸੱਚ ਸਿਰਫ਼ ਸੱਚ ਹੁੰਦਾ ਹੈ, ਪ੍ਰੰਤੂ ਕਈ ਵਾਰ ਸੱਚ ਪੂਰਾ ਨਾ ਹੋ ਕੇ ਅਧੂਰਾ ਹੁੰਦਾ ਹੈ ਤੇ ਅਧੂਰਾ ਸੱਚ ਝੂਠ ਨਾਲੋਂ ਵੀ ਜ਼ਿਆਦਾ ਬੁਰਾ ਪ੍ਰਭਾਵ ਪਾਉਂਦਾ ਹੈ। ਅਧੂਰੇ ਸੱਚ ਵਿੱਚ ਹਰ ਇਕ ਕੋਲ ਆਪਣਾ-ਆਪਣਾ ਸੱਚ ਹੁੰਦਾ ਹੈ ਤੇ ਜਦੋਂ ਤੱਕ ਮਿਲਕੇ ਗੱਲ ਸਾਫ਼ ਨਾ ਹੋਵੇ ਤਾਂ ਰਿਸ਼ਤਿਆਂ ਵਿੱਚ ਖਟਾਸ ਆਈ ਰਹਿੰਦੀ ਹੈ ਕਿਉਂਕਿ ਦੋਨੋਂ ਪੱਖ ਆਪਣੀ ਜਗ੍ਹਾ ਆਪਣੇ ਆਪ ਨੂੰ ਸਹੀ ਮੰਨਦੇ ਹਨ। ਸੱਚ- ਇਕ ਤੋਂ ਦੂਜੇ ਤੱਕ ਪਹੁੰਚਦਿਆਂ-ਪਹੁੰਚਦਿਆਂ ਆਪਣਾ ਰੂਪ ਬਦਲ ਲੈਂਦਾ ਹੈ, ਉਸ ਬਦਲੇ ਹੋਏ ਰੂਪ ਨਾਲ ਆਪਸ ਵਿੱਚ ਦੂਰੀਆਂ ਵੱਧ ਜਾਂਦੀਆਂ ਨੇ ਅਤੇ ਦੂਰੀਆਂ ਨਾਲ ਗ਼ਲਤਫਹਿਮੀਆਂ ਹੋਰ ਵੱਧ ਜਾਂਦੀਆਂ ਨੇ।
ਜਦੋਂ ਵੀ ਜ਼ਿੰਦਗੀ ’ਚ ਇਸ ਤਰ੍ਹਾਂ ਹੋਵੇ ਤਾਂ ਇਕ ਵਾਰ ਠੰਡੇ ਦਿਮਾਗ ਨਾਲ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਦੂਜੇ ਬੰਦੇ ਨਾਲ ਜੋ ਤੁਹਾਡਾ ਹੁਣ ਤੱਕ ਦਾ ਰਿਸ਼ਤਾ ਰਿਹਾ ਹੈ ਉਸ ਵਿੱਚ ਤੁਹਾਨੂੰ ਕਦੇ ਲੱਗਿਆ ਕਿ ਉਹ ਬੰਦਾ ਤੁਹਾਡੇ ਨਾਲ ਕੁਝ ਗ਼ਲਤ ਕਰ ਸਕਦਾ ਹੈ ਜਾਂ ਥੋੜ੍ਹਾ ਬੁਰਾ ਕਰ ਸਕਦਾ ਹੈ? ਕਈ ਵਾਰ ਸਾਲਾਂ ਦਾ ਰਿਸ਼ਤਾ ਅਤੇ ਪਿਆਰ ਇਕ ਗ਼ਲਤਫਹਿਮੀ ਕਰਕੇ ਪਲਾਂ ਵਿੱਚ ਹੀ ਖ਼ਤਮ ਹੋ ਜਾਂਦਾ ਹੈ।
‘ਅਕਸਰ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਵੀ ਪੂਰਾ ਸੱਚ ਨਹੀਂ ਹੁੰਦਾ। ਆਪਾਂ ਮੌਕੇ ’ਤੇ ਜੋ ਦੇਖ ਜਾ ਸੁਣ ਲੈਂਦੇ ਹਾਂ, ਉਸ ਤੋਂ ਪਹਿਲਾ ਕੁਝ ਹੋਰ ਵਾਪਰਿਆ ਹੋ ਸਕਦਾ ਹੈ ਜੋ ਪੂਰੇ ਸੱਚ ਨੂੰ ਜਾਨਣ ਲਈ ਜ਼ੂਰਰੀ ਹੋਵੇ, ਪਰ ਅਸੀਂ ਉਸ ਹੱਦ ਤਕ ਨਹੀਂ ਸੋਚਦੇ ਤੇ ਆਪਣੇ ਹਿਸਾਬ ਨਾਲ ਜੋ ਕੁਝ ਮੌਕੇ ’ਤੇ ਦੇਖਿਆ ਜਾਂ ਸੁਣਿਆ ਹੁੰਦਾ ਹੈ ਦੇ ਅਧਾਰ ’ਤੇ ਫੈਸਲਾ ਲੈ ਲੈਂਦੇ ਹਾਂ। ਕਈ ਵਾਰ ਜ਼ਿੰਦਗੀ ’ਚ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਜੋ ਅਸੀਂ ਸੋਚੇ ਵੀ ਨਹੀਂ ਹੁੰਦੇ, ਸਭ ਕੁਝ ਉਲਟ ਹੋ ਜਾਂਦਾ ਹੈ। ਸਾਹਮਣੇ ਵਾਲਾ ਅੱਜ ਵੀ ਥੋਡੇ ਨਾਲ ਹੋ ਸਕਦਾ ਹੈ। ਇਕ ਵਾਰ ਉਸਦੇ ਨਾਲ ਆਪਣੇ ਹੁਣ ਤੱਕ ਦੇ ਰਿਸ਼ਤੇ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਪੂਰੀ ਗੱਲ ਜਾਣੇ ਬਿਨਾਂ ਰਿਸ਼ਤਾ ਖ਼ਰਾਬ ਨਹੀਂ ਕਰਨਾ ਚਾਹੀਦਾ। ਹੋ ਸਕਦਾ ਹੈ ਬਿਲਕੁਲ ਉਹੀ ਹਾਲਾਤਾਂ ਵਿੱਚੋਂ ਦੂਜਾ ਬੰਦਾ ਵੀ ਲੰਘ ਰਿਹਾ ਹੋਵੇ ਜੋ ਤੁਹਾਡੇ ’ਤੇ ਚੱਲ ਰਹੇ ਹੋਣ, ਪਰ ਕੋਈ ਸੰਪਰਕ ਨਾ ਹੋਣ ਕਰਕੇ ਤੁਹਾਨੂੰ ਪੂਰਾ ਸੱਚ ਪਤਾ ਨਾ ਲੱਗਿਆ ਹੋਵੇ।
ਅੱਜ ਦੀ ਡਿਜ਼ੀਟਲ ਜ਼ਿੰਦਗੀ ਵਿੱਚ ਤਾਂ ਇਸ ਅਧੂਰੇ ਸੱਚ ਦਾ ਪ੍ਰਭਾਵ ਹੋਰ ਜ਼ਿਆਦਾ ਵੱਧ ਰਿਹਾ ਹੈ। ਅੱਜ ਦਾ ਮਨੁੱਖ ਜੋ ਕੇਵਲ ਤੇ ਕੇਵਲ ਸਮਾਰਟ ਫੋਨਾਂ, ਸ਼ੋਸ਼ਲ ਮੀਡੀਆ ’ਤੇ ਚੱਲ ਰਹੇ ਹਨ। ਇਸ ਵਿੱਚ ਕੁਝ ਲੋਕ ਦੂਜੇ ਦੀ ਪਾਈ ਪੋਸਟ, ਸਟੇਟਸ ਜਾਂ ਮੈਸਜ ਨੂੰ ਆਪਣੇ ਹਿਸਾਬ ਨਾਲ ਹੀ ਸਮਝ ਲੈਂਦੇ ਹਨ ਅਤੇ ਆਪਣਾ ਸੱਚ ਬਣਾ ਲੈਂਦੇ ਹਨ। ਉਹਨਾਂ ਦੀ ਪ੍ਰਮਾਣਕਿਤਾ ਦੀ ਜਾਂਚ ਵੀ ਨਹੀਂ ਕਰਦੇ, ਚਾਹੇ ਇਸ ਨਾਲ਼ ਕਿਸੇ ਦੀ ਛਵੀ, ਸਾਖ਼ ਜਾਂ ਰਿਸ਼ਤਾ ਖ਼ਰਾਬ ਹੋ ਜਾਵੇ, ਬਸ ਉਹ ਆਪਣੇ ਆਪ ਨੂੰ ਹੀ ਵਿਦਵਾਨ ਸਮਝ ਲੈਂਦੇ ਹਨ। ਕਿਤੇ ਨਾ ਕਿਤੇ ਗ਼ਲਤੀ ਸਾਡੀ ਵੀ ਹੈ, ਅਸੀਂ ਸੋਸ਼ਲ ਮੀਡੀਆ ਨੂੰ ਇਸ ਹੱਦ ਤੱਕ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ ਕਿ ਅਸੀਂ ਆਪਸੀ ਸਾਂਝਾਂ ਛੱਡ ਕੇ ਆਪਣੀ ਹਰ ਨਿੱਜੀ ਗੱਲ ਇਸ ਉਪਰ ਸ਼ੇਅਰ ਕਰਨ ਦੇ ਆਦੀ ਹੋ ਗਏ ਹਾਂ। ਜੋ ਬਹੁਤ ਹੀ ਜ਼ਿਆਦਾ ਘਾਤਕ ਹੈ।
ਜਿਵੇਂ ਕਹਾਵਤ ਹੈ ਕਿ ਸ਼ੀਸ਼ਾ ਅਕਸਰ ਸੱਚ ਬੋਲਦਾ ਹੈ, ਪ੍ਰੰਤੂ ਇਹ ਵੀ ਝੂਠ ਨਹੀਂ ਕਿ ਉਹ ਵੀ ਸਿੱਕੇ ਦਾ ਇਕ ਪਹਿਲੂ ਹੀ ਦਿਖਾਉਂਦਾ ਹੈ ਜੋ ਸ਼ੀਸ਼ੇ ਦੇ ਸਾਹਮਣੇ ਹੁੰਦਾ ਹੈ।
ਕਾਸ਼! ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਰੱਬ ਵੀ ਅਸਲ ਜ਼ਿੰਦਗੀ ਵਿੱਚ ਅਧੂਰੇ ਸੱਚ ਦੀ ਅਸਲ ਸੱਚਾਈ ਜਲਦੀ ਹੀ ਸੱਚ ਅੱਗੇ ਲਿਆ ਕੇ ਰਿਸ਼ਤੇ ਬਚਾ ਲਿਆ ਕਰਨ। ਨਫ਼ਰਤ ਦੇ ਬੀਜ ਨੂੰ ਪੁੰਗਰਨ ਤੋਂ ਪਹਿਲਾਂ ਹੀ ਖਤਮ ਕਰਕੇ ਦੋਨਾਂ ਰਿਸ਼ਤਿਆਂ ਵਿੱਚ ਉਭਰ ਰਹੀਆਂ ਤਰੇੜਾਂ ਮਿਟ ਜਾਇਆ ਕਰਨ ਅਤੇ ਆਪਸੀ ਪ੍ਰੇਮ, ਪਿਆਰ ਅਤੇ ਆਪਸੀ ਮਿਲਵਰਤਨ ਮੁੜ ਤੋਂ ਪੈਦਾ ਹੋ ਜਾਵੇ। ਦੁਨੀਆਂ ਵਿੱਚ ਫੈਲ ਰਹੀ ਈਰਖਾ ਅਤੇ ਟੁਟ ਰਹੇ ਰਿਸ਼ਤਿਆਂ ਵਿੱਚ ਮੁੜ ਪਿਆਰ ਪੈਦਾ ਹੋ ਜਾਵੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ