BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਹਰਿਆਣਾ

ਹਰਿਆਣਾ ਦੇ ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਨੇ ਮੈਡਲ ਜੇਤੂ ਖਿਡਾਰੀਆਂ ਤੋਂ ਪੁਰਸਕਾਰ ਲਈ ਅਰਜੀਆਂ ਮੰਗੀਆਂ

June 10, 2021 12:35 PM

ਚੰਡੀਗੜ੍ਹ, 9 ਜੂਨ (ਦਸਨਸ): ਹਰਿਆਣਾ ਦੇ ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਮੈਡਲ ਜੇਤੂ ਖਿਡਾਰੀਆਂ ਤੋਂ ਨਗਦ ਪੁਰਸਕਾਰ ਲਈ ਬਿਨੈ ਪੱਤਰ ਮੰਗੇ ਹਨ। ਯੋਗ ਖਿਡਾਰੀ 25 ਜੁਲਾਈ, 2021 ਤਕ ਸਬੰਧਿਤ ਜਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਦੇ ਦਫਤਰ ਵਿਚ ਲਗਦ ਪੁਰਸਕਾਰ ਲਈ ਬਿਨੈ ਕਰ ਸਕਦੇ ਹਨ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਨਗਦ ਪੁਰਸਕਾਰ ਪ੍ਰਾਪਤ ਕਰਨ ਲਈ ਖਿਡਾਰੀ ਦੀ ਖੇਡ ਉਪਲਬਧੀ 1 ਅਪ੍ਰੈਲ, 2020 ਤੋਂ 31 ਮਾਰਚ, 2021 ਦੇ ਵਿਚ ਦੀ ਹੋਣੀ ਚਾਹੀਦੀ ਹੈ ਅਤੇ ਬਿਨੈ ਨਿਰਧਾਰਤ ਫਾਰਮ ਜੋ ਕਿ ਵਿਭਾਗ ਦੀ ਵੈਬਸਾਇਟ ’ਤੇ ਉਪਲਬਧ ਹਨ, ਵਿਚ ਹੋਣਾ ਚਾਹੀਦਾ ਹੈ। ਬਿਨੈ ਦੇ ਨਾਲ ਖਿਡਾਰੀ ਨੁੰ ਖੇਡ ਉਪਲਬਧੀਆਂ ਨਾਲ ਸਬੰਧਿਤ ਦਸਤਾਵੇਜਾਂ ਦੀ ਤਸਦੀਕ ਕਾਪੀਆਂ ਵੀ ਅਟੈਚ ਕਰਨੀ ਹੋਣਗੀਆਂ। ਉਨ੍ਹਾਂ ਨੇ ਦਸਿਆ ਕਿ ਖਿਡਾਰੀ ਹਰਿਆਣਾ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਅਤੇ ਇਸ ਦਾ ਪ੍ਰਮਾਣ ਵੀ ਬਿਨੈ ਦੇ ਨਾਲ ਅਟੈਚ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦਸਿਆ ਕਿ ਯੋਗ ਖਿਡਾਰੀ ਵੱਲੋਂ ਸਬੰਧਿਤ ਕੌਮਾਂਤਰੀ ਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਸਬੰਧ ਵਿਚ ਦਿੱਤੇ ਗਏ ਪ੍ਰਮਾਣ ਪੱਤਰਾਂ ਦੀ ਫੋਟੋ ਕਾਪੀਆਂ ਬਿਨੇ ਪੱਤਰ ਦੇ ਨਾਲ-ਨਾਲ ਕੌਮੀ ਮੁਕਾਬਲਿਆਂ ਵਿਚ ਸੂਬੇ ਵੱਲੋਂ ਭਾਗੀਦਾਰੀ ਕੀਤੇ ਜਾਣ ਸਬੰਧਿਤ ਪ੍ਰਮਾਣ ਪੱਤਰ,ਦਸਤਾਵੇਜ ਵੀ ਬਿਨੈ ਦੇ ਨਾਲ-ਨਾਲ ਜਮ੍ਹਾ ਕਰਵਾਉਣੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬਿਨੈ ਪੱਤਰ ਦੇ ਨਾਲ ਜਨਮ ਪ੍ਰਮਾਣ ਪੱਤਰ, ਬੈਂਕ ਖਾਤੇ ਦੇ ਪਹਿਲੇ ਪੇਜ ਦੀ ਫੋਟੋਕਾਪੀ ਜਿਸ ’ਤੇ ਖਾਤਾ ਨੰਬਰ ਤੇ ਆਈਐਫਐਸਸੀ ਕੋਡ ਹੋਵੇ, ਪੈਨ ਕਾਰਡ ਤੇ ਆਧਾਰ ਕਾਰਡ ਦੀ ਫੋਟੋਕਾਪੀ ਅਟੈਚ ਹੋਣੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਿਰਜਲਾ ਅਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੇਅਰ ਮਦਨ ਚੌਹਾਨ ਨੇ ਮੁਖਰਜੀ ਪਾਰਕ ਵਿੱਚ ਕੀਤਾ ਯੋਗਾ

ਸਿਰਸਾ ਦੇ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦਾ ਆਪਸੀ ਮਾਮਲਾ ਸੁਲਝਿਆ

ਐਨਸੀਸੀ ਕੈਡਿਟਸ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੀ ਤਿਆਰੀ

ਮੁੱਖ ਮੰਤਰੀ ਦਾ ਘਿਰਾਓ ਕਰਨ ਚੱਲੇ ਕਿਸਾਨਾਂ ’ਤੇ ਲਾਠੀਚਾਰਜ, ਕਈ ਕਿਸਾਨ ਜ਼ਖ਼ਮੀ

ਸਰਕਾਰੀ ਮਹਿਲਾ ਕਾਲਜ ਸਿਰਸਾ ਦੀ ਵਿਦਿਆਰਥਣ ਰਿਆ ਤੇ ਜੋਤੀ ਜੋਸ਼ੀ ਨੇ ਚਮਕਾਇਆ ਕਾਲਜ ਦਾ ਨਾਮ

ਮੁੱਖ ਮੰਤਰੀ ਖੱਟਰ ਨੇ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ ਕੀਤਾ

ਹਰਿਆਣਾ ਤੇ ਉਤਰਾਖੰਡ ’ਚ ਤਾਲਾਬੰਦੀ ਇੱਕ ਹਫ਼ਤੇ ਲਈ ਹੋਰ ਵਧਾਈ

ਸ਼ਾਹਾਬਾਦ ਦੇ ਆਦੇਸ਼ ਹੇਲਥ ਸੇਂਟਰ ਵਿੱਚ ਹਿਰਦਾ ਰੋਗੀਆਂ ਲਈ ਓਪੀਡੀ ਸ਼ੁਰੂ

ਦਿੱਲੀ ਵਿੱਚ ਆਸਟਰੇਲੀਆ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕਰੇ ਆਰਐਸਐਸ-ਬੀਜੇਪੀ : ਅਜਰਾਣਾ