BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਦੁਨੀਆ

ਡੋਮਿਨਿਕਾ ਸਰਕਾਰ ਦਾ ਐਲਾਨ : ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ 'ਚ ਵੜ੍ਹਿਆ ਮੇਹੁਲ ਚੋਕਸੀ

June 10, 2021 03:25 PM

ਰੋਸੋ (ਡੋਮਿਨਿਕਾ), 10 ਜੂਨ (ਏਜੰਸੀ) : ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘਪਲੇ ਦੇ ਮੁਲਜ਼ਮ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਡੋਮਿਨਿਕਾ ਦੀ ਸਰਕਾਰ ਨੇ ਮੇਹੁਲ ਚੋਕਸੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ 'ਚ ਵੜਣ ਦਾ ਐਲਾਨ ਦਿੱਤਾ ਹੈ।

ਡੋਮਿਨਿਕਾ ਦੇ ਕੌਮੀ ਸੁਰੱਖਿਆ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਰੇਬਰਨ ਬਲੈਕਮੂਰ ਨੇ ਪੁਲਿਸ ਮੁਖੀ ਨੂੰ ਹੁਕਮ ਦਿੱਤਾ ਹੈ ਕਿ ਮੇਹੁਲ ਚੋਕਸੀ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਕਾਨੂੰਨ ਦੇ ਮੁਤਾਬਕ ਜਲਦ ਤੋਂ ਜਲਦ ਕਦਮ ਚੁੱਕੇ ਜਾਣ।

ਜਾਣਕਾਰੀ ਮੁਤਾਬਕ ਡੋਮਿਨਿਕਾ ਪ੍ਰਸ਼ਾਸਨ ਨੇ ਇਸ ਹੁਕਮ ਨੂੰ ਅਦਾਲਤ ਦੇ ਸਾਹਮਣੇ ਰੱਖਿਆ। ਨਾਲ ਹੀ ਅਪੀਲ ਕੀਤੀ ਕਿ ਮੇਹੁਲ ਚੋਕਸੀ ਦੀਆਂ ਪਟੀਸ਼ਨਾਂ ਖਾਰਜ ਕਰਕੇ ਉਸ ਨੂੰ ਭਾਰਤ ਭੇਜ ਦਿੱਤਾ ਜਾਵੇ। ਸਰਕਾਰ ਦਾ ਇਹ ਹੁਕਮ ਮੇਹੁਲ ਚੋਕਸੀ ਲਈ ਵੱਡਾ ਝਟਕਾ ਹੈ ਅਤੇ ਨਾਲ ਹੀ ਅਗਵਾ ਕਰਨ ਵਾਲੀ ਗੱਲ ਨੂੰ ਗਲਤ ਸਾਬਤ ਕਰਦਾ ਹੈ। ਭਗੌੜਾ ਕਾਰੋਬਾਰੀ ਮੇਹੁਲ ਚੋਕਸੀ ਐਂਟੀਗੁਆ ਤੋਂ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਉਹ ਕਿਊਬਾ ਭੱਜਦੇ ਸਮੇਂ ਰਾਹ ਵਿੱਚ ਹੀ ਕੈਰੀਬੀਆਈ ਮੁਲਕ ਡੋਮਿਨਿਕਾ ’ਚ ਫੜਿਆ ਗਿਆ।

ਮੇਹੁਲ ਚੋਕਸੀ ਕੋਲ ਐਂਟੀਗੁਆ ਦੀ ਨਾਗਰਿਕਤਾ ਹੈ। ਉਸ ਦੀਆਂ ਕਰਤੂਤਾਂ ਤੋਂ ਪਰੇਸ਼ਾਨ ਐਂਟੀਗੁਆ ਦੀ ਸਰਕਾਰ ਨੇ ਡੋਮਿਨਿਕਾ ਨੂੰ ਉਸ ਨੂੰ ਸਿੱਧਾ ਭਾਰਤ ਦੇ ਹਵਾਲੇ ਕਰਨ ਦੀ ਮੰਗ ਕੀਤੀ ਸੀ, ਪਰ ਇਸ ਤੋਂ ਪਹਿਲਾਂ ਡੋਮਿਨਿਕਾ ਦੀ ਇੱਕ ਅਦਾਲਤ ਨੇ ਮੇਹੁਲ ਚੋਕਸੀ ਦੀ ਹਵਾਲਗੀ ’ਤੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਹੁਣ ਡੋਮਿਨਿਕਾ ਸਰਕਾਰ ਦੇ 25 ਮਈ ਦੇ ਹੁਕਮ ਤੋਂ ਬਾਅਦ ਮੇਹੁਲ ਚੋਕਸੀ ਦੇ ਭਾਰਤ ਆਉਣ ਦਾ ਰਾਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਮੇਹੁਲ ਚੋਕਸੀ ਅਤੇ ਉਸ ਦੇ ਭਾਣਜੇ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਕਥਿਤ ਤੌਰ ’ਤੇ 13 ਹਜ਼ਾਰ 500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਨੀਰਵ ਮੋਦੀ ਅਜੇ ਲੰਡਨ ਦੀ ਇੱਕ ਜੇਲ੍ਹ ਵਿੱਚ ਹੈ ਅਤੇ ਆਪਣੀ ਭਾਰਤ ਹਵਾਲਗੀ ਵਿਰੁੱਧ ਮੁਕੱਦਮਾ ਲੜ ਰਿਹਾ ਹੈ। ਦੱਸ ਦੇਈਏ ਕਿ ਮੇਹੁਲ ਚੋਕਸੀ ਨੇ ਨਿਵੇਸ਼ ਰਾਹੀਂ ਨਾਗਰਿਕਤਾ ਪ੍ਰਾਪਤ ਕਰਨ ਦੇ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਸਾਲ 2017 ਵਿੱਚ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈ ਲਈ ਸੀ ਅਤੇ ਜਨਵਰੀ 2018 ਦੇ ਪਹਿਲੇ ਹਫ਼ਤੇ ਵਿੱਚ ਭਾਰਤ ਤੋਂ ਫਰਾਰ ਹੋ ਕੇ ਉੱਥੇ ਚਲਾ ਗਿਆ ਸੀ। ਜਦਕਿ ਬੈਂਕ ਨਾਲ ਧੋਖਾਧੜੀ ਦਾ ਮਾਮਲਾ ਬਾਅਦ ਵਿੱਚ ਸਾਹਮਣੇ ਆਇਆ। ਮੇਹੁਲ ਚੋਕਸੀ ਅਤੇ ਨੀਰਵ ਮੋਦੀ ਦੋਵੇਂ ਸੀਬੀਆਈ ਜਾਂਚ ਦਾ ਸਾਹਮਣਾ ਕਰ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀ

ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਭਾਰਤੀ ਦੂਤਾਵਾਸ 'ਚ ਚੀਨੀਆਂ ਨੇ ਕੀਤਾ ਯੋਗ

ਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤ

ਮਨਸਿਮਰਤ ਸਿੰਘ ਦੇ ਵੀ ਨਿਊਜੀਲੈਂਡ ਫੌਜ ’ਚ ਟਰੇਨਿੰਗ ਕਰਕੇ ਸੰਭਾਲੀ ਡਿਊਟੀ, ਸਿੱਖ ਭਾਈਚਾਰੇ ਦਾ ਹੋਰ ਵਧਿਆ ਮਾਣ

ਨੇਪਾਲ ਦੀ ਸਟੀਲ ਫੈਕਟਰੀ ’ਚ ਅੱਗ ਲੱਗਣ ਕਾਰਨ ਦੋ ਭਾਰਤੀ ਮਜਦੂਰਾਂ ਦੀ ਮੌਤ

ਅਫ਼ਗਾਨਿਸਤਾਨ : ਸੁਰੱਖਿਆ ਜਵਾਨਾਂ ਨੇ 24 ਘੰਟਿਆਂ ’ਚ 258 ਤਾਲਿਬਾਨ ਦਹਿਸ਼ਤਗਰਦ ਮਾਰੇ

ਇਟਲੀ : ਵਿੱਦਿਅਦਕ ਖੇਤਰ ’ਚ ਪੰਜਾਬ ਦੀ ਧੀ ਮਹਿਕਪ੍ਰੀਤ ਨੇ ਚਮਕਾਇਆ ਦੇਸ਼ ਦਾ ਨਾਂ

90 ਦਿਨਾਂ ਲਈ ਸਪੇਸ ਯਾਤਰਾ ’ਤੇ ਨਿਕਲੇ 3 ਚੀਨੀ ਪੁਲਾੜ ਯਾਤਰੀ

ਅਮਰੀਕਾ : ਕੋਰੋਨਾ ਦੇ ਡੈਲਟਾ ਵੇਰੀਐਂਟ ਨੇ ਵਧਾਈ ਚਿੰਤਾ, ਸੰਕਰਮਣ 'ਚ ਤੇਜ਼ੀ

ਤਾਈਵਾਨ ਖ਼ਿਲਾਫ਼ ਚੀਨ ਦੀ ਸਾਜਿਸ਼ ਨੂੰ ਲੈ ਕੇ ਨਿੱਕੀ ਹੈਲੀ ਨੇ ਕੀਤੀ ਕਾਰਵਾਈ ਦੀ ਮੰਗ