BREAKING NEWS
ਯੋਗ ਨਾਲ ਉਮਰ ਨੂੰ ਮਾਤ ਦਿੰਦਿਆਂ ਬਾਲੀਵੁੱਡ ਦੀਆਂ ਇਹ ਖੂਬਸੂਰਤ ਅਭਿਨੇਤਰੀਆਂਐਮ ਪੀ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼, ਬਿਨਾਂ ਸ਼ਰਤ ਮੁਆਫੀ ਮੰਗੀਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਤੇਜ਼ ਕਰਨ ਦੀ ਕੀਤੀ ਅਪੀਲਕੋਰੋਨਾ : 24 ਘੰਟਿਆਂ 'ਚ 53 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 1422 ਦੀ ਮੌਤਬਾਰਾਮੂਲਾ ਮੁਕਾਬਲਾ : ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਤਿੰਨ ਅੱਤਵਾਦੀ ਢੇਰਗਲਵਾਨ ਵੈਲੀ ਅਤੇ ਪੈਂਗੋਂਗ ਝੀਲ ਕੰਢੇ ਜਵਾਨਾਂ ਨੇ ਕੀਤਾ ਯੋਗ ਅਭਿਆਸਜਾਮੀਆ ਨੇ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਦੁਨੀਆ

ਬਾਈਡਨ ਨੇ ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟਿਆ, ਅਮਰੀਕਾ 'ਚ ਟਿਕਟੋਕ ਅਤੇ ਵੀਚੇਟ ਨਹੀਂ ਹੋਣਗੇ ਬੈਨ

June 10, 2021 03:36 PM

ਵਾਸ਼ਿੰਗਟਨ, 10 ਜੂਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬੁੱਧਵਾਰ ਨੂੰ ਡੋਨਾਲਡ ਟਰੰਪ ਦੇ ਇੱਕ ਹੋਰ ਫੈਸਲੇ ਨੂੰ ਉਲਟਾਉਂਦਿਆਂ ਟਿਕਟੋਕ ਅਤੇ ਵੀਚੇਟ ਵਰਗੇ ਚੀਨੀ ਐਪਸ ਉੱਤੇ ਪਾਬੰਦੀਆਂ ਮੁਆਫ ਕਰ ਦਿੱਤੀਆਂ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਜਾਰੀ ਕੀਤੀ ਹੈ।

ਬਾਈਡਨ ਨੇ ਬੁੱਧਵਾਰ ਨੂੰ ਕਾਰਜਕਾਰੀ ਆਦੇਸ਼ ’ਤੇ ਹਸਤਾਖਰ ਕੀਤੇ ਜਿਸ ਵਿੱਚ ਟਿਕਟੋਕ ਅਤੇ ਵੀਚੈਟ ਸਣੇ ਕਈ ਚੀਨੀ ਐਪਸ ’ਤੇ ਟਰੰਪ ਦੁਆਰਾ ਲਾਈ ਪਾਬੰਦੀ ਨੂੰ ਰੱਦ ਕਰ ਦਿੱਤਾ ਗਿਆ। ਹੁਣ ਅਮਰੀਕਾ ਦੀ ਵਣਜ ਸਕੱਤਰ ਚੀਨੀ ਕੰਪਨੀਆਂ ਦੀ ਖਦਮੁਖਤਿਆਰੀ ਵਾਲੇ ਇਨ੍ਹਾਂ ਐਪਸ ਦੀ ਜਾਂਚ ਕਰਨਗੀਆਂ ਕਿ ਕੀ ਇਨ੍ਹਾਂ ਅਮਰੀਕੀ ਖੁਫੀਆ ਡਾਟਾ ਜਾਂ ਕੌਮੀ ਸੁਰੱਖਿਆ ਦੇ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਅਮਰੀਕਾ ਵਿੱਚ ਟਿਕਟੋਕ ਦੇ ਦਸ ਕਰੋੜ ਤੋਂ ਜ਼ਿਆਦਾ ਉਪਭੋਗਤਾ ਹਨ।

ਦੱਸ ਦੇਈਏ ਕਿ ਅਮਰੀਕਾ ਅਤੇ ਚੀਨ ਦੇ ਵਿੱਚ ਚਲ ਰਹੇ ਤਣਾਅ ਦੇ ਵਿਚਾਲੇ ਟਰੰਪ ਨੇ ਚੀਨ ਨੂੰ ਇੱਕ ਹੋਰ ਝਟਕਾ ਦਿੱਤਾ ਸੀ। ਟਰੰਪ ਨੇ ਚੀਨ ਦੀ ਅੱਠ ਸਾਫਟਵੇਅਰ ਐਪ ਰਾਹੀਂ ਲੈਣ ਦੇਣ ’ਤੇ ਪਾਬੰਦੀ ਲਾਉਣ ਦੇ ਆਦੇਸ਼ ’ਤੇ ਹਸਤਾਖਰ ਕਰ ਦਿੱਤੇ ਸੀ। ਇਸ ਵਿੱਚ ਵੀਚੈਟ ਪੇ ਅਤੇ ਜੈਕ ਮਾ ਦੇ ਐਂਟ ਗਰੁੱਪ ਦਾ ਅਲੀਪੇ ਵੀ ਸ਼ਾਮਲ ਸੀ। ਇਹ ਸਾਰੀ ਐਪ ਚੀਨੀ ਕੰਪਨੀਆਂ ਨਾਲ ਜੁੜੇ ਹੋਏ ਸੀ।

ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਚੀਨੀ ਐਪ ’ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਸਨ। ਇਸ ਵਿੱਚ ਬਾਈਟਡਾਂਸ ਦਾ ਵੀਡੀਓ ਐਪ ਟਿਕਟੋਕ ਸ਼ਾਮਲ ਸੀ। ਹਾਲਾਂਕਿ ਅਮਰੀਕੀ ਕੋਰਟ ਨੇ ਸ਼ਾਰਟ ਵੀਡੀਓ ਮੇਕਿੰਗ ਐਪ ਟਿਕਟੌਕ ’ਤੇ ਲੱਗੀ ਪਾਬੰਦੀ ਨੂੰ ਰੋਕ ਦਿੱਤਾ ਸੀ। ਦੱਸ ਦੇਈਏ ਕਿ ਭਾਰਤ ਨੇ ਵੀ ਹੁਣ ਤੱਕ 224 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ, ਜਿਸ ਦਾ ਅਮਰੀਕੀ ਪ੍ਰਸ਼ਾਸਨ ਅਤੇ ਸਾਂਸਦ ਦੋਵਾਂ ਨੇ ਸੁਆਗਤ ਕੀਤਾ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਪਾਕਿਸਤਾਨ ਦਾ ਝੂਠ : ਕੁਰੈਸ਼ੀ ਬੋਲੇ, ਅਸੀਂ ਸਮਝੌਤਾ ਚਾਹੁੰਦੇ ਹਾਂ, ਪਰ ਭਾਰਤ ਨੇ ਨਹੀਂ ਵਿਖਾਈ ਦਿਲਚਸਪੀ

ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਭਾਰਤੀ ਦੂਤਾਵਾਸ 'ਚ ਚੀਨੀਆਂ ਨੇ ਕੀਤਾ ਯੋਗ

ਮੈਕਸੀਕੋ 'ਚ ਗੈਂਗਵਾਰ ਵਿੱਚ 18 ਦੀ ਮੌਤ, ਸੁਰੱਖਿਆ ਲਈ ਫੌਜ ਤਾਇਨਾਤ

ਮਨਸਿਮਰਤ ਸਿੰਘ ਦੇ ਵੀ ਨਿਊਜੀਲੈਂਡ ਫੌਜ ’ਚ ਟਰੇਨਿੰਗ ਕਰਕੇ ਸੰਭਾਲੀ ਡਿਊਟੀ, ਸਿੱਖ ਭਾਈਚਾਰੇ ਦਾ ਹੋਰ ਵਧਿਆ ਮਾਣ

ਨੇਪਾਲ ਦੀ ਸਟੀਲ ਫੈਕਟਰੀ ’ਚ ਅੱਗ ਲੱਗਣ ਕਾਰਨ ਦੋ ਭਾਰਤੀ ਮਜਦੂਰਾਂ ਦੀ ਮੌਤ

ਅਫ਼ਗਾਨਿਸਤਾਨ : ਸੁਰੱਖਿਆ ਜਵਾਨਾਂ ਨੇ 24 ਘੰਟਿਆਂ ’ਚ 258 ਤਾਲਿਬਾਨ ਦਹਿਸ਼ਤਗਰਦ ਮਾਰੇ

ਇਟਲੀ : ਵਿੱਦਿਅਦਕ ਖੇਤਰ ’ਚ ਪੰਜਾਬ ਦੀ ਧੀ ਮਹਿਕਪ੍ਰੀਤ ਨੇ ਚਮਕਾਇਆ ਦੇਸ਼ ਦਾ ਨਾਂ

90 ਦਿਨਾਂ ਲਈ ਸਪੇਸ ਯਾਤਰਾ ’ਤੇ ਨਿਕਲੇ 3 ਚੀਨੀ ਪੁਲਾੜ ਯਾਤਰੀ

ਅਮਰੀਕਾ : ਕੋਰੋਨਾ ਦੇ ਡੈਲਟਾ ਵੇਰੀਐਂਟ ਨੇ ਵਧਾਈ ਚਿੰਤਾ, ਸੰਕਰਮਣ 'ਚ ਤੇਜ਼ੀ

ਤਾਈਵਾਨ ਖ਼ਿਲਾਫ਼ ਚੀਨ ਦੀ ਸਾਜਿਸ਼ ਨੂੰ ਲੈ ਕੇ ਨਿੱਕੀ ਹੈਲੀ ਨੇ ਕੀਤੀ ਕਾਰਵਾਈ ਦੀ ਮੰਗ