BREAKING NEWS
ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਸੀਪੀ ਬਣਾਉਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਧਨਬਾਦ ਵਿੱਚ ਜੱਜ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੀਐਸ ਅਤੇ ਡੀਜੀਪੀ ਤੋਂ ਮੰਗੀ ਰਿਪੋਰਟਟੋਕੀਓ ਖੇਡਾਂ ਲਈ ਪੈਰਾਲਿੰਪਿਕ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਦੀ ਚੋਣ ਨਾ ਕਰਨ ਲਈ ਪੀਸੀਆਈ ਨੂੰ ਨੋਟਿਸਸੀਬੀਐਸਈ 12ਵੀਂ ਦਾ ਨਤੀਜਾ ਘੋਸ਼ਿਤ, 99.37 ਪ੍ਰਤੀਸ਼ਤ ਵਿਦਿਆਰਥੀ ਸਫਲਲੋਕ ਸਭਾ ਸੋਮਵਾਰ ਤੱਕ ਮੁਲਤਵੀ, ਦੋ ਬਿੱਲ ਪੇਸ਼ ਕੀਤੇ ਗਏਦੇਸ਼ ਵਿੱਚ ਕੋਰੋਨਾ ਨੇ ਮੁੜ ਫੜੀ ਰਫਤਾਰ, 44 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਹਾਰ ਕੇ ਵੀ ਜਿੱਤੇ ਦਿਲਟੋਕੀਓ ਓਲੰਪਿਕਸ : ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ, ਮੈਡਲ ਪੱਕਾਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

ਸੰਪਾਦਕੀ

ਭਾਰਤ ਦੀ ਭੂਮਿਕਾ ਦੀ ਗ਼ੈਰ-ਮੌਜੂਦਗੀ ਨੇ ਚਿੰਤਾਵਾਂ ਜਗਾਈਆਂ

June 11, 2021 11:13 AM

ਪਿਛਲੇ ਦਿਨਾਂ ’ਚ ਕੌਮਾਂਤਰੀ ਪਿੜ ’ਚ ਵਾਪਰੀਆਂ ਘਟਨਾਵਾਂ, ਜਿਨ੍ਹਾਂ ਵਿੱਚ ਭਾਰਤ ਦੀ ਖਾਸ ਭੂਮਿਕਾ ਦੀ ਤਵੱਕੋਂ ਸੀ, ਤੋਂ ਪਤਾ ਚੱਲਦਾ ਹੈ ਕਿ ਜਿਸ ਤਰ੍ਹਾਂ ਦੇਸ਼ ਦੀ ਮੋਦੀ ਸਰਕਾਰ ਕੋਵਿਡ-19 ਮਹਾਮਾਰੀ ਨਾਲ ਢੰਗ ਨਾਲ ਨਿਪਟਣ ਲਈ ਢੁਕਵੀਂ ਨੀਤੀ ਅਪਣਾਉਣ ’ਚ ਉਕੀ ਰਹੀ, ਉਸ ਤਰ੍ਹਾਂ ਹੀ ਇਹ ਅਫਗਾਨਿਸਤਾਨ ’ਚ ਉਭਰ ਰਹੀ ਨਵੀਂ ਸਥਿਤੀ ਵਿੱਚ ਆਪਣੀ ਨੀਤੀ ਥਾਂ ਸਿਰ ਨਹੀਂ ਰੱਖ ਸਕੀ ਹੈ ਅਤੇ ਫਲਸਤੀਨ ਤੇ ਇਜ਼ਰਾਈਲ ਦੀ ਜੰਗ ਦੌਰਾਨ ਅਜਿਹੀ ਨੀਤੀ ’ਤੇ ਚੱਲੀ ਹੈ ਜਿਸ ਨਾਲ ਇਸ ਨੇ ਦੋਹਾਂ ਧਿਰਾਂ ਦੀ ਨਾਰਾਜ਼ਗੀ ਸਹੇੜ ਲਈ ਹੈ। ਭਾਰਤ ਦੀ ਵਿਦੇਸ਼ ਨੀਤੀ ’ਚ ਅਜਿਹਾ ਭੰਬਲਭੂਸਾ ਪਹਿਲੀ ਵਾਰ ਨਜ਼ਰ ਆਇਆ ਹੈ। ਭਾਰਤੀ ਜਨਤਾ ਪਾਰਟੀ ਦੀ ਪਹਿਲੀ ਮੋਦੀ ਸਰਕਾਰ ਨੇ ਸੱਤਾ ਸੰਭਾਲਦੇ ਹੀ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਸੀ ਕਿ ਨਵੀਂ ਬਣੀ ਸਰਕਾਰ ਭਾਰਤ ਦੇ ਸਾਰੇ ਗੁਆਂਢੀਆਂ ਨਾਲ ਮਿੱਤਰਤਾ ਦੇ ਅਜਿਹੇ ਸੰਬੰਧ ਸਥਾਪਤ ਕਰਨ ਵਾਲੀ ਹੈ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ ਪਰ ਹੌਲੀ-ਹੌਲੀ ਅਸਲ ਹਾਲਤ ਇਹ ਬਣੀ ਕਿ ਅੱਜ ਭਾਰਤ ਦੇ ਆਪਣੇ ਤਮਾਮ ਗੁਆਂਢੀ ਮੁਲਕਾਂ ਨਾਲ ਸੰਬੰਧ ਸਭ ਤੋਂ ਵਧ ਖ਼ਰਾਬ ਹਾਲਤ ਵਿੱਚ ਹਨ। ਪਾਕਿਸਤਾਨ ਨਾਲ ਤਾਂ ਹਵਾਈ ਹਮਲਾ ਕਰਨ ਤੱਕ ਦੀ ਨੌਬਤ ਲਿਆਂਦੀ ਗਈ ਸੀ ਜਦੋਂ ਕਿ ਅੱਜ ਉਸ ਨਾਲ ਸੰਬੰਧ ਸੁਧਾਰਨ ਦੇ ਯਤਨ ਹੋ ਰਹੇ ਹਨ ਜਿਸ ਲਈ ਗੁਪਤ ਮੀਟਿੰਗਾਂ ਤੱਕ ਕੀਤੀਆਂ ਗਈਆਂ ਹਨ ਪਰ ਇਸ ਨਾਲ ਖਿੱਤੇ ’ਚ ਭਾਰਤ ਦਾ ਵੱਕਾਰ ਵਧਦਾ ਨਜ਼ਰ ਨਹੀਂ ਆ ਰਿਹਾ।
ਅਫਗਾਨਿਸਤਾਨ ਇਕ ਮਹੱਤਵਪੂਰਨ ਦੇਸ਼ ਬਣ ਰਿਹਾ ਹੈ ਕਿਉਂਕਿ ਇਹ ਸਾਫ ਹੋਣਾ ਬਾਕੀ ਹੈ ਕਿ ਅਮਰੀਕਾ ਦੁਆਰਾ ਉਥੋਂ ਫੌਜਾਂ ਕੱਢ ਲੈਣ ਬਾਅਦ ਉਥੇ ਕਿੰਨ੍ਹਾ ਗੁਆਂਢੀ ਮੁਲਕਾਂ ਦੀ ਭੂਮਿਕਾ ਪ੍ਰਮੁੱਖ ਬਣਦੀ ਹੈ। ਪਿਛਲੇ ਦੋ ਢਾਈ ਦਹਾਕਿਆਂ ’ਚ ਭਾਰਤ ਅਫਗਾਨਿਸਤਾਨ ਦੇ ਵਿਕਾਸ ਲਈ 3 ਅਰਬ ਡਾਲਰ ਖ਼ਰਚ ਕਰ ਚੁੱਕਾ ਹੈ ਪਰ ਇਸ ਨਾਲ ਉਸ ਦੀ ਪੈਂਠ ਨਹੀਂ ਬਣ ਸਕੀ ਹੈ। ਉਲਟਾ, ਚੀਨ ਅਤੇ ਪਾਕਿਸਤਾਨ ਮਿਲ ਕੇ ਚੱਲ ਰਹੇ ਹਨ ਅਤੇ ਭਾਰਤ ਨੂੰ ਬਹੁਤ ਪਿਛਾਂਹ ਛੱਡ ਗਏ ਹਨ। ਅਸਲ ’ਚ ਅਮਰੀਕਾ ਨੇ ਜਦੋਂ ਸਿੱਧੇ ਤੌਰ ’ਤੇ ਤਾਲਿਬਾਨ ਨਾਲ ਗੱਲਬਾਤ ਚਲਾਈ ਸੀ ਤਦ ਤੋਂ ਹੀ ਭਾਰਤ ਗੁੱਠੇ ਲੱਗਾ ਹੋਇਆ ਹੈ। ਜਦੋਂ ਕਿ ਪਾਕਿਸਤਾਨ ਦੀ ਭੂਮਿਕਾ ਦਾ ਮਹੱਤਵ ਵਧਦਾ ਜਾ ਰਿਹਾ ਹੈ। ਅਮਰੀਕਾ ਤੋਂ ਇਲਾਵਾ ਰੂਸ, ਚੀਨ ਅਤੇ ਤੁਰਕੀ ਨੇ ਵੀ ਅਫਗਾਨਿਸਤਾਨ ਦੇ ਸੰਕਟ ਨੂੰ ਹੱਲ ਕਰਨ ਦੇ ਜਿੰਨੇ ਵੀ ਯਤਨ ਕੀਤੇ ਹਨ ਉਨ੍ਹਾਂ ਵਿੱਚ ਭਾਰਤ ਲਈ ਕੋਈ ਖਾਸ ਥਾਂ ਨਹੀਂ ਸੀ। ਦੂਸਰੇ ਪਾਸੇ ਖਿੱਤੇ ’ਚ ਸਰਗਰਮ ਸਭ ਵੱਡੇ ਮੁਲਕ ਸਮਝਦੇ ਹਨ ਕਿ ਅਫਗਾਨਿਸਤਾਨ ਸੰਕਟ ਦਾ ਹੱਲ ਕਰਨ ਲਈ ਪਾਕਿਸਤਾਨ ਨੂੰ ਨਾਲ ਲੈੈਣਾ ਜ਼ਰੂਰੀ ਹੈ। ਤਾਲਿਬਾਨ ਨੂੰ ਖ਼ਤਮ ਕਰਨ ਜਾਂ ਥਾਂ ਸਿਰ ਰੱਖਣ ਲਈ ਪਾਕਿਸਤਾਨ ਦਾ ਸਾਥ ਆਵਸ਼ਕ ਹੈ। ਹਾਲਾਂਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਤੇ ਨਾਟੋ ਫੌਜਾਂ ਨੂੰ ਕੱਢਣ ਦੀ ਤਾਰੀਕ ਅਗਾਂਹ ਪਾ ਕੇ 11 ਸਤੰਬਰ ਕਰ ਦਿੱਤੀ ਹੈ ਪਰ ਇਹ ਬਹੁਤ ਦੂਰ ਵੀ ਨਹੀਂ ਹੈ। ਸਭ ਨੂੰ ਡਰ ਹੈ ਕਿ ਅਮਰੀਕੀ ਤੇ ਨਾਟੋ ਫ’ੌਜਾਂ ਦੇ ਜਾਂਦਿਆਂ ਹੀ ਤਾਲਿਬਾਨ ਕਾਬੁਲ ’ਤੇ ਕਬਜ਼ਾ ਕਰ ਲੈਣਗੇ। ਇਸ ਨਾਲ ਭਾਰਤ ਲਈ ਵੀ ਦਹਿਸ਼ਤਵਾਦ ਦਾ ਖ਼ਤਰਾ ਬਹੁਤ ਵਧ ਸਕਦਾ ਹੈ ਪਰ ਭਾਰਤ ਸਮੱਸਿਆ ਦੇ ਹੱਲ ਦੀ ਪ੍ਰਕਿਰਿਆ ’ਚ ਮਹੱਤਵਪੂਰਨ ਨਹੀਂ ਰਿਹਾ ਹੈ। ਚੀਨ ਅਤੇ ਪਾਕਿਸਤਾਨ ਇਕ ਪਾਸੇ ਤਾਲਿਬਾਨ ਨਾਲ ਗੱਲਬਾਤ ਚਲਾ ਰਹੇ ਹਨ ਅਤੇ ਦੂਸਰੇ ਪਾਸੇ ਅਮਰੀਕਾ ਨੂੰ ਕਹਿ ਰਹੇ ਹਨ ਕਿ ਉਹ ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਕੱਢਣ ਲਈ ਕਾਹਲੀ ਨਾ ਕਰੇ। ਭਾਰਤ ਚੁੱਪਚਾਪ ਤਮਾਸ਼ਾ ਵੇਖ ਰਿਹਾ ਹੈ। ਗੁਆਂਢ ’ਚ ਵਾਪਰ ਰਹੇ ਇਸ ਅੰਤਾਂ ਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਭਾਰਤ ਦੀ ਵਿਦੇਸ਼ ਨੀਤੀ ਦੀ ਗ਼ੈਰ-ਮੌਜੂਦਗੀ ਮੋਦੀ ਸਰਕਾਰ ਦੀ ਵੱਡੀ ਅਸਫਲਤਾ ਹੈ।
ਇਜ਼ਰਾਈਲ ਤੇ ਫਲਸਤੀਨ ਦੇ ਟਕਰਾਅ ਸਮੇਂ ਵੀ ਭਾਰਤ ਦੀ ਵਿਦੇਸ਼ ਨੀਤੀ ਨੂੰ ਨਾਕਾਮੀ ਹਾਸਲ ਹੋਈ ਸੀ। ਜਦੋਂ ਇਜ਼ਰਾਈਲ ਤੇ ਹਮਾਸ ’ਚ ਟਕਰਾਅ ਹੋਇਆ ਤਾਂ ਭਾਰਤ ਕੋਈ ਪੈਂਤੜਾ ਅਖ਼ਤਿਆਰ ਨਾ ਕਰ ਸਕਿਆ। ਸਲਾਮਤੀ ਕੌਂਸਲ ’ਚ ਬੋਲਦਿਆਂ ਭਾਰਤ ਦੇ ਵਫ਼ਦ ਨੇ ਪਹਿਲਾਂ ਫਲਸਤੀਨ ਦੀ ਹਿਮਾਇਤ ਕੀਤੀ ਅਤੇ ਜਦੋਂ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਵੋਟਾਂ ਪਈਆਂ ਤਾਂ ਭਾਰਤ ਨਿਰਪੱਖ ਰਿਹਾ। ਇਜ਼ਰਾਈਲੀ ਹਮਲਿਆਂ ’ਚ ਸੈਂਕੜੇ ਫਲਸਤੀਨੀ ਮਾਰੇ ਗਏ ਸਨ ਅਤੇ ਲੱਖਾਂ ਬੇਘਰ ਹੋਏ ਸਨ। ਜਦੋਂ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ’ਚ ਇਹ ਮਾਮਲਾ ਆਇਆ ਤਾਂ ਭਾਰਤ ਨੇ ਕਿਸੇ ਪੱਖ ਦਾ ਸਾਥ ਨਾ ਦਿੱਤਾ। ਨਤੀਜਾ ਇਹ ਕਿ ਇਜ਼ਰਾਈਲ ਦੇੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸਮਰਥਨ ਦੇਣ ਲਈ ਜਿੰਨ੍ਹਾ 25 ਮੁਲਕਾਂ ਦਾ ਧੰਨਵਾਦ ਕੀਤਾ, ਉਨ੍ਹਾਂ ’ਚ ਭਾਰਤ ਦਾ ਨਾਮ ਸ਼ਾਮਿਲ ਨਹੀਂ ਕੀਤਾ ਅਤੇ ਭਾਰਤ ਵੱਲੋਂ ਸਾਥ ਨਾ ਦੇਣ ਕਾਰਨ ਫਲਸਤੀਨ ਦੇ ਵਿਦੇਸ਼ ਮੰਤਰੀ ਨੇ ਭਾਰਤ ਨਾਲ ਸਖ਼ਤ ਨਾਰਾਜ਼ਗੀ ਜਤਾਈ । ਭਾਰਤ ਲਈ ਦੂਰ ਦੇ ਨਤੀਜੇ ਕੱਢਣ ਵਾਲੇ ਮਹੱਤਵਪੂਰਨ ਕੌਮਾਂਤਰੀ ਮਾਮਲਿਆਂ ’ਚ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਸਪਸ਼ਟ ਸੇਧਹੀਣ ਦਿਖੀ ਹੈ ਜਿਸ ਨੇ ਕੌਮਾਂਤਰੀ ਪਿੜ ’ਚ ਭਾਰਤ ਦੇ ਵੱਕਾਰ ਨੂੰ ਸੱਟ ਮਾਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ