BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਕਿਸਾਨਾਂ ਦੇ ਸੰਘਰਸ਼ ਦਾ ਸੇਕ ਕੇਂਦਰ ਨੂੰ ਤੇਜ਼ੀ ਨਾਲ ਲੱਗਣ ਲੱਗਾ : ਜੱਸੀ ਬਰਾੜ ਖਾਰਾ

June 11, 2021 11:22 AM

ਕੋਟਕਪੂਰਾ, 10 ਜੂਨ (ਰਿੰਕੂ ਮਲਹੋਤਰਾ, ਰਾਜ ਥਾਪਰ) : ਦੇਸ਼ ਦੇ ਕਿਸਾਨਾਂ ਖਾਸ ਪੰਜਾਬ ਦੇ ਕਿਸਾਨਾਂ ਤੇ ਹਮੇਸ਼ਾਂ ਹੀ ਭਾਜਪਾ ਸਰਕਾਰ ਧੱਕਾ ਹੀ ਕਰਦੀ ਆ ਰਹੀ ਹੈ ਜਿਸ ਤਹਿਤ ਪਿਛਲੇ ਸਮੇ ਵਿਚ ਕੋਰੋਨਾ ਦੀ ਆੜ ਵਿਚ ਬਿੱਲ ਪੇਸ਼ ਕਰਕੇ ਅੋਪੋਧਾਪੀ ਫ਼ੈਸਲਿਆਂ ਰਾਂਹੀ ਭਾਜਪਾ ਗਠਜੋੜ ਸਰਕਾਰ ਨੇ ਕਿਸਾਨਾਂ ਤੇ ਜਬਰੀ ਥੋਪੇ ਕਿਸਾਨ ਵਿਰੋਧੀ ਬਿੱਲਾਂ ਦਾ ਸੇਕ ਹੁਣ ਕੇਂਦਰ ਸਰਕਾਰ ਨੂੰ ਪੂਰੀ ਤਰਾਂ ਨਾਲ ਲੱਗਣ ਲੱਗ ਪਿਆ ਹੈ। ਕਿਸਾਨਾਂ ਦੀ ਏਨੇ ਮਹੀਨੇ ਬੀਤ ਜਾਣ ਵੀ ਬਣੀ ਇਕਜੁਟਤਾ ਤੇ ਸ਼ਾਤਮਈ ਤਰੀਕੇ ਦੇ ਰੋਸ ਨੇ ਉਨਾਂ ਦੀਆਂ ਸਿਆਸਤ ਵਾਲੀਆਂ ਕੁਰਸੀਆਂ ਤੱਕ ਹਿਲਾ ਦਿੱਤੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾਂ ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਪਿੰਡ ਖਾਰਾ ਦੇ ਕਾਂਗਰਸੀ ਆਗੂ ਜੱਸੀ ਬਰਾੜ ਨੇ ਅੱਜ ਕੋਟਕਪੂਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੇ ਹਾਕਮਧਿਰ ਆਗੂ ਇਸ ਮਸਲੇ ਨੂੰ ਨਿਬੇੜਣ ਦੀ ਬਜਾਏ ਲਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਦੇ ਨਾਲ ਨਾਲ ਲੱਖਾਂ ਨੌਜਵਾਨਾ ਦੇ ਭਵਿੱਖ ਵੀ ਇਸ ਕਿਸਾਨ ਵਿਰੋਧੀ ਬਿੱਲਾਂ ਨਾਲ ਜੁੜ ਗਏ ਹਨ ਜਿਸ ਤਹਿਤ ਵਿਸ਼ਵ ਦੀਆਂ ਵੱਡੀਆਂ ਏਜੰਸੀਆਂ ਦੇਸ਼ ਵਿਚ ਵੱਡੇ ਪੱਧਰ ਦੀ ਇੰਨਵੈਸਟਮੈਂਟ ਕਰਨ ਤੋ ਆਪਣੇ ਪੈਰ ਪਿਛਾਂਹ ਵੱਲ ਖਿਚਦੇ ਨਜ਼ਰੀ ਆਉਣ ਲੱਗ ਪਏ ਹਨ। ਉਨਾ ਕਿਹਾ ਕਿ ਕਿਸਾਨ ਖੁੱਲੇ ਆਸਮਾਨ ਹੇਠ ਗੁਜਾਰਨ ਤੋ ਬਾਅਦ ਹੁਣ ਵੀ ਡਟੇ ਹੋਏ ਹਨ ਜੋ ਸ਼ਲਾਘਾਯੋਗ ਕਦਮ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ