BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਜਨਤਾ ਦਾ ਸਹਿਯੋਗ...

June 12, 2021 11:40 AM

ਰਾਜਿੰਦਰ ਪਾਲ ਸ਼ਰਮਾ

ਕਈ ਵਾਰ ਸਮੱਸਿਆ ਅਜਿਹੀ ਹੁੰਦੀ ਹੈ ਕਿ ਸਰਕਾਰੀ ਯਤਨਾ ਦੇ ਨਾਲ ਨਾਲ ਜਨਤਾ ਦਾ ਸਹਿਯੋਗ ਵੀ ਜ਼ਰੂਰੀ ਹੁੰਦਾ ਹੈ ਭਾਵ ਸਰਕਾਰ ਇਕੱਲੀ ਦੇ ਵੱਸ ਦਾ ਕੰਮ ਨਹੀਂ ਹੁੰਦਾ। ਕੋਰੋਨਾ ਦੀ ਮਹਾਮਾਰੀ ਨੂੰ ਹੀ ਲੈਂਦੇ ਹਾਂ। ਇਸ ਲਈ ਪਰਹੇਜ਼ ਬਹੁਤ ਜ਼ਰੂਰੀ ਹੈ। ਸਰਕਾਰ ਇਕੱਲੇ ਇਕੱਲੇ ਮੂੰਹ ’ਤੇ ਮਾਸਕ ਨਹੀਂ ਪਾ ਸਕਦੀ ਤੇ ਨਾ ਹੀ ਫੜ ਫੜ ਕੇ ਬੰਦਿਆਂ ਨੂੰ ਦੋ ਗਜ਼ ਦੀ ਦੂਰੀ ਕਰਵਾ ਸਕਦੀ ਹੈ। ਸਰਕਾਰ ਤਾਂ ਪ੍ਰਚਾਰ ਦੁਆਰਾ ਦੱਸ ਹੀ ਸਕਦੀ ਹੈ ਕਿ ਇਦਾਂ ਕਰੋਂ ਜਾਂ ਉਦਾਂ ਕਰੋ। ਨਿਰੇ ਡੰਡੇ ਨਾਲ ਵੀ ਕੰਮ ਅਸੰਭਵ ਹੈ। ਪੁਲਿਸ ਕਿੱਥੇ ਕਿੱਥੇ ਹਾਜ਼ਰ ਹੋ ਸਕਦੀ ਹੈ। ਚਲੋ ਹੁਣ ਤੇ ਟੀਕੇ ਆ ਗਏ ਹਨ ਜੋ ਸਰਕਾਰ ਵੱਧ ਤੋਂ ਵੱਧ ਬੰਦਿਆਂ ਨੂੰ ਲਾਉਣ ਦਾ ਯਤਨ ਕਰ ਰਹੀ ਹੈ। ਦੇਸ਼ ਦੀ ਆਬਾਦੀ ਜ਼ਿਆਦਾ ਹੋਣ ਸਦਕਾ ਕੰਮ ਭਾਰਾ ਹੈ ਤੇ ਆਸ ਕਰਦੇ ਹਾਂ ਕਿ ਛੇਤੀ ਸਿਰੇ ਚੜ੍ਹ ਜਾਵੇ ਤਾਂ ਜੋ ਸਾਰੇ ਸੁਖੀ ਵੱਸਣ।
ਇਸ ਪ੍ਰਕਾਰ ਹੋਰ ਵੀ ਜਨਤਕ ਆਧਾਰ ਦੀਆਂ ਸਮੱਸਿਆਵਾਂ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ। ਮਿਸਾਲ ਵੱਜੋਂ ਹੁਣ , ਭੁਚਾਲ ਆਦਿ ਦਾ ਨਾਂਉ ਲਿਆ ਜਾ ਸਕਦਾ ਹੈ। ਸਾਡੇ ਅਨੁਸ਼ਾਸਨ ਪੱਖੋਂ ਕੰਮ ਢਿੱਲਾ ਹੋਣ ਕਾਰਨ ਆਪ ਮੁਹਾਰੇ ਸਹਿਯੋਗ ਘੱਟ ਮਿਲਦਾ ਹੈ। ਕਾਰਨ ਹੈ ਕਿ ਲੀਡਰ ਲੋਕ ਆਪ ਹੀ ਨੇਮ ਦੀ ਪਾਲਣਾ ਘੱਟ ਕਰਦੇ ਹਨ। ਫੋਟੋ ਖਿੱਚਾ ਕੇ ਅਖ਼ਬਾਰਾਂ ’ਚ ਲਵਾਉਣ ਦਾ ਸ਼ੌਕ ਭਾਰੂ ਹੋਣ ਸਦਕਾ ਇਕੱਠ ਕੀਤੇ ਬਗੈਰ ਕੋਈ ਹੀ ਰਹਿੰਦਾ ਹੈ। ਹੁਣ ਕੋਰੋਨਾ ਛੂਤ ਦੀ ਬਿਮਾਰੀ ਹੋਣ ਕਾਰਨ ਇਕੱਠ ਮਾਰੂ ਸਿੱਧ ਹੁੰਦਾ ਹੈ। ਪੰਜ ਸੂਬਿਆਂ ’ਚ ਚੋਣਾਂ ਅਜੇ ਟਾਲੀਆਂ ਜਾ ਸਕਦੀਆਂ ਸਨ। ਬੰਗਾਲ ਵਿੱਚ ਤਾਂ ਨੇਮਾਂ ਦੀ ਪਾਲਣਾ ਨੇੜੇ ਤੇੜੇ ਵੀ ਨਹੀਂ ਦਿੱਸੀ। ਲੀਡਰ ਲੋਕ (ਸਮੇਤ ਪ੍ਰਧਾਨ ਮੰਤਰੀ) ਇਤਿਹਾਸਕ ਇਕੱਠ ਕਰਕੇ ਰੋਡ ਸ਼ੋਅ ਕਰਦੇ ਰਹੇ ਤੇ ਲੈਕਚਰ ਝਾੜਦੇ ਰਹੇ । ਚੋਣ ਸਾਧਾਰਣ ਹਾਲਤਾਂ ਵਿਚ ਕੋਈ ਹਰਜ਼ ਨਹੀਂ ਪਰ ਹੁਣ ਵਿਸ਼ੇਸ਼ ਹਾਲਤਾਂ ਵਿਚ ਤਾਂ ਸੱਤਾ ਦੀ ਹਵਸ ਨੂੰ ਟਿਕਾ ਕੇ ਰੱਖਿਆ ਜਾ ਸਕਦਾ ਸੀ।
ਲੀਡਰਾਂ ਨੂੰ ਛੋਟੇ-ਮੋਟੇ ਇਕੱਠ ਬਗੈਰ ਸੰਤੁਸ਼ਟੀ ਘੱਟ ਹੀ ਹੁੰਦੀ ਹੈ। ਜੇ ਗਰੀਬਾਂ ਨੂੰ ਕੋਈ ਰਾਸ਼ਨ ਵੰਡਣਾ ਹੋਵੇ ਤਾਂ ਵੀ ਇਕੱਠ ਬਗੈਰ ਨਹੀਂ ਸਰਦਾ ਹਾਲਾਂਕਿ ਗੁਪਤ ਢੰਗ ਨਾਲ ਬਗੈਰ ਦਿਖਾਵੇ ਦੇ ਅਜਿਹਾ ਕੰਮ ਕੀਤਾ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਸਾਡੇ ਜਨਤਾ ਵੀ ਦੇਖਾ ਦੇਖੀ ਲਾਪ੍ਰਵਾਹ ਹੋ ਜਾਂਦੀ ਹੈ ਤੇ ਨਿਯਮਾਂ ਦੀ ਪਾਲਣਾਂ ਕਰਨ ਵਾਲੇ ਘੱਟ ਹੁੰਦੇ ਹਨ। ਜੇ ਲੀਡਰ ਲੋਕ ਆਪ ਅਮਲ ਕਰਨ ਤਾਂ ਜਨਤਾ ‘ਯਥਾ ਰਾਜਾ ਤਥਾ ਪ੍ਰਜਾ’ ਦੇ ਹਿਸਾਬ ਨਾਲ ਮਗਰ ਲੱਗ ਤੁਰਦੀ ਹੈ। ਮਹਾਤਮਾ ਗਾਂਧੀ ਜੀ ਨੇ ਕਿੰਨੀ ਜਨਤਾ ਆਜ਼ਾਦੀ ਖਾਤਰ ਮਗਰ ਲਾਈ ਸੀ। ਉਸਦਾ ਕਾਰਨ ਸੀ ਕਿ ਉਹ ਆਪ ਅਨੁਸ਼ਾਸਨ ’ਚ ਰਹਿੰਦੇ ਸਨ ਅਤੇ ਨਿਯਮਾਂ ਦੀ ਪਾਲਣਾ ਕਰਦੇ ਸਨ। ਲੀਡਰ ਜੇ ਚੰਗੀ ਮਿਸਾਲ ਪੇਸ਼ ਕਰੇ ਤਾਂ ਉਸ ਦੀ ਅਪੀਲ ਦਾ ਅਸਰ ਹੁੰਦਾ ਹੈ ਪਰ ਜੇ ਨਿਰੀਆਂ ਅਪੀਲਾਂ ’ਤੇ ਜ਼ੋਰ ਹੋਵੇ ਤੇ ਆਪਣੀ ਕਾਰਜਸ਼ੈਲੀ ਵੱਖਰੀ ਹੋਵੇ ਤਾਂ ਕੋਈ ਬੰਦਾ ਮਗਰ ਨਹੀਂ ਲੱਗਦਾ। ਸਾਡੀ ਲੀਡਰਸ਼ਿਪ ਦੀ ਤ੍ਰਾਸਦੀ ਇਹੋ ਹੈ ਕਿ ਲੀਡਰ ਲੋਕ ਆਪ ਤਾਂ ਅਮਲ ਨਹੀਂ ਕਰਦੇ ਤੇ ਲੋਕਾਂ ਨੂੰ ਸਿਖਿਆ ਦਿੰਦੇ ਹਨ। ਲੀਡਰ ਭਾਵੇਂ ਕਿਸੇ ਪਾਰਟੀ ਦਾ ਹੋਵੇ ਮਾਮਲਾ ਢਿੱਲਾ ਹੀ ਹੈ। ਸਮੁੱਚੇ ਤੌਰ ’ਤੇ ਵਿਸ਼ਵਾਸ ਯੋਗਤਾ ਹੀ ਘੱਟ ਹੈ। ਹਾਂ, ਟਾਂਵੇ ਟਾਂਵੇ ਜ਼ਰੂਰ ਹਨ ਜੋ ਕਹਿਣੀ ਤੇ ਕਥਨੀ ਦਾ ਸੁਮੇਲ ਪੇਸ਼ ਕਰਦੇ ਹਨ। ਪਰ ਇਹ ਗਿਣਤੀ ਇੰਨੀ ਥੋੜੀ ਹੈ ਕਿ ਮੇਲੇ ਵਿਚੱ ਚੱਕੀ ਰਾਹੇ ਵਾਂਗ ਹਨ।
ਵਿਕਸਿਤ ਦੇਸ਼ਾਂ (ਯੂਰਪ, ਅਮਰੀਕਾ ਆਦਿ) ਵਿੱਚ ਲੀਡਰ ਲੋਕ ਆਪ ਨਿਯਮਾਂ ਦੀ ਪਾਲਣਾ ਕਰਦੇ ਹਨ ਤੇ ਫਲਸਰੂਪ ਉਥੇ ਸਮੁੱਚੀ ਜਨਤਾ ਵੀ ਅਨੁਸ਼ਾਸਨ ਪਸੰਦ ਹੈ ਤੇ ਬਗੈਰ ਡਰ, ਭੈਅ ਦੇ ਸਿੱਧੇ ਰਾਹ ਚਲਦੀ ਹੈ। ਨਤੀਜੇ ਵੱਜੋਂ ਉਹ ਕੋਰੋਨਾ ਦੀ ਮਾਰ ਝੱਲਣ ਉਪਰੰਤ ਸੰਭਲ ਗਏ ਹਨ। ਪਰ ਸਾਡੇ ਪਹਿਲਾ ਕੰਮ ਠੀਕ ਹੋ ਗਿਆ ਸੀ ਤੇ ਕੋਰੋਨਾ ਦੇ ਕੇਸ ਕਾਫੀ ਘੱਟ ਗਏ ਸਨ। ਪਰ ਅਸੀਂ (ਸਮੇਤ ਲੀਡਰ ਲੋਕ) ਲਾਪ੍ਰਵਾਹ ਹੋ ਗਏ ਤੇ ਕੰਮ ਖ਼ਰਾਬ ਹੋ ਗਿਆ। ਹਸਪਤਾਲ ਮਰੀਜ਼ਾਂ ਲਈ ਥੁੜ ਮਹਿਸੂਸ ਕਰ ਰਹੇ ਹਨ। ਆਕਸੀਜਨ ਦੀ ਥੁੜ ਨਾਲ ਮਰੀਜ਼ ਮਰ ਰਹੇ ਹਨ। ਦੁਆ ਕਰਦੇ ਹਾਂ ਕਿ ਹਾਲਾਤ ਛੇਤੀ ਠੀਕ ਹੋਣ ਤੇ ਅਸੀਂ ਸਬਕ ਸਿੱਖਦੇ ਅਗਾਂਹ ਤੋਂ ਬੰਦੇ ਬਣੀਏ।
ਚਲੋ ਸਾਰੀਆਂ ਕਮਜੋਰੀਆਂ ਹੁੰਦੇ ਵੀ ਸਾਨੂੰ (ਜਨਤਾ ਨੂੰ) ਸਰਕਾਰ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ। ਦੇਸ਼ ਤੇ ਕੌਮ ਦਾ ਜਿਸ ਗੱਲ ’ਚ ਭਲਾ ਹੋਵੇ ਉਸ ਬਾਰੇ ਕਿੰਤੂ ਪਰੰਤੂ ਕਰਨ ਦੀ ਥਾਂ ਸਹਿਯੋਗ ਦੇਣਾ ਚਾਹੀਦਾ ਹੈ। ਕੋਈ ਚੰਗਾ ਹੋਵੇ ਜਾਂ ਮਾੜਾ ਸਾਨੂੰ ਸਦਾ ਚੰਗੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ’ਚ ਹੁੰਦੇ ਹੋਏ ਵੀ ਸਾਫ਼ ਰਹਿੰਦਾ ਹੈ। ਆਸ ਕਰਦੇ ਹਾਂ ਕਿ ਸਾਡੇ ਲੀਡਰ ਲੋਕ ਵੀ ਸਬਕ ਸਿੱਖਣਗੇ ਤੇ ਕਹਿਣੀ ਤੇ ਕਰਨੀ ਦਾ ਸੁਮੇਲ ਕਾਇਮ ਰੱਖਣਗੇ ਤਾਂ ਜੋ ਜਨਤਾ ਦਾ ਸਹਿਯੋਗ ਬਗੈਰ ਆਖੇ ਸੁਣੇ ਹੀ ਮਿਲਣਾ ਸ਼ੁਰੂ ਜਾਏਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ