BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਹਰਿਆਣਾ

ਪਿੰਡ ਸਿੰਘਪੁਰਾ ਦੀ ਪੰਚਾਇਤੀ ਜ਼ਮੀਨ ਤੋਂ ਦਰਖਤ ਕੱਟਣ ਦੇ ਮਾਮਲੇ ਨੇ ਫੜਿਆ ਤੂਲ

June 12, 2021 11:59 AM

- ਪਿੰਡ ਦੇ ਸਰਪੰਚ ਨੇ ਮੰਨਿਆ ਕਿ ਪੰਚਾਇਤੀ ਜ਼ਮੀਨ ’ਚੋਂ ਦਰਖਤ ਕੱਟਣੇ ਗੈਰ ਕਾਨੂੰਨੀ

ਕਾਲਾਂਵਾਲੀ, 11 ਜੂਨ, ਸੁਰਿੰਦਰ ਪਾਲ ਸਿੰਘ : ਕਾਲਾਂਵਾਲੀ ਖੇਤਰ ਦੇ ਪਿੰਡ ਸਿੰਘਪੁਰਾ ਨਿਵਾਸੀ ਪ੍ਰਗਟ ਸਿੰਘ ਅਤੇ ਗੁਰਲਾਭ ਸਿੰਘ ਨੇ ਡਿਪਟੀ ਕਮਿਸ਼ਨਰ ਸਿਰਸਾ ਅਤੇ ਜਿਲ੍ਹਾ ਜੰਗਲਾਤ ਅਧਿਕਾਰੀ ਅਤੇ ਐਸਡੀਐਮ ਕਾਲਾਂਵਾਲੀ ਨੂੰ ਸ਼ਿਕਾਇਤ ਭੇਜਕੇ ਪਿੰਡ ਦੇ ਕੁੱਝ ਵਿਅਕਤੀਆਂ ਦੁਆਰਾ ਸਿੰਘਪੁਰਾ ਤੋ ਪਿੰਡ ਤੰਗਰਾਲੀ ਰਸਤੇ ਉੱਤੇ ਸਥਿਤ ਪੰਚਾਇਤੀ ਜ਼ਮੀਨ ਤੋਂ ਚਾਰ ਹਰੇ ਦਰਖਤ ਕੱਟਣ ਦਾ ਇਲਜ਼ਾਮ ਲਾਉਂਦੇ ਹੋਏ ਦੋਸ਼ੀਆਂ ਖਿਲਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਕਿਸਾਨਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਸਿੰਘਪੁਰਾ ਤੋਂ ਤੰਗਰਾਲੀ ਕੱਚੇ ਰਸਤੇ ਉੱਤੇ ਤਿੰਨ ਟਾਹਲੀਆਂ ਅਤੇ ਇੱਕ ਜੰਡ ਦਾ ਬਹੁਤ ਵੱਡਾ ਦਰਖਤ ਸੀ। ਜੋ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਬਿਨਾਂ ਕਿਸੇ ਅਧਿਕਾਰੀ ਦੀ ਆਗਿਆ ਦੇ ਉਖਾੜ ਲਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਾਤਾਵਰਣ ਦਿਵਸ ਮਨਾ ਰਹੀ ਹੈ ਅਤੇ ਵਿਸ਼ੇਸ਼ ਅਭਿਆਨ ਦੁਆਰਾ ਲੋਕਾਂ ਨੂੰ ਪੌਧਾਰੋਪਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਇਸਦੇ ਬਾਵਜੂਦ ਹਰੇ ਭਰੇ ਦਰਖਤਾਂ ਨੂੰ ਨਜ਼ਾਇਜ਼ ਤੋਰ ਤੇ ਕੱਟਿਆ ਜਾ ਰਿਹਾ ਹੈ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਬੀਡੀਪੀਓ ਨੂੰ ਵੀ ਸੂਚਨਾ ਦਿੱਤੀ ਸੀ ਜਿਸ ਉੱਤੇ ਪੰਚਾਇਤ ਸੱਕਤਰ ਜਸਵਿੰਦਰ ਸਿੰਘ ਮੌਕਾ ਦੇਖਣ ਪੁੱਜੇ ਅਤੇ ਉਨ੍ਹਾਂ ਅਜੈਬ ਸਿੰਘ ਦੇ ਬਿਆਨ ਵੀ ਦਰਜ਼ ਕੀਤੇ ਹੈ ਜਿਸ ਵਿੱਚ ਉਸਨੇ ਮੰਨਿਆ ਕਿ ਦਰਖਤ ਕੁੱਟੇ ਗਏ ਹਨ। ਪਰ ਇਸਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਨ੍ਹਾਂ ਕਿਸਾਨਾਂ ਨੇ ਜਿਲ੍ਹਾ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਦੋ ਇਸ ਪੂਰੇ ਮਾਮਲੇ ਸਬੰਧੀ ਸਾਡੇ ਪੱਤਰਕਾਰ ਨੇ ਪਿੰਡ ਸਿੰਘਪੁਰਾ ਦੇ ਸਰਪੰਚ ਗੁਰਮੀਤ ਸਿੰਘ ਨੂੰ ਪੁਛਿਆਂ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤੀ ਜ਼ਮੀਨ ਤੋ ਦਰਖਤ ਕੱਟਣੇ ਗੈਰ ਕਾਨੂੰਨੀ ਹਨ ਅਤੇ ਉਹ ਜਲਦੀ ਹੀ ਦੋਹਾਂ ਧਿਰਾਂ ਨੂੰ ਬੁਲਾਕੇ ਇਸ ਮਸਲੇ ਦੀ ਸਹੀ ਪੜਤਾਲ ਲਈ ਯਤਨਸ਼ੀਲ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਲੈ ਕੇ ਕਾਂਗਰਸ ਆਗੂ ਪਹੁੰਚੇ ਮਿੰਨੀ ਸਕੱਤਰੇਤ, ਦਿੱਤਾ ਮੰਗ ਪੱਤਰ

ਵਿਗਿਆਨਕ ਚੇਤਨਾ ਦੇ ਫੈਲਾਓ ਨਾਲ ਹੋਵੇਗਾ ਦੇਸ਼ ਦਾ ਵਿਕਾਸ : ਸ਼ਮਸ਼ੇਰ ਚੋਰਮਾਰ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਸੇਵਾ ਹੀ ਸੇਵਾ ਹਸਪਤਾਲ ਦਾ ਉਦਘਾਟਨ ਕੀਤਾ

ਖੇਡ ਮੰਤਰੀ ਸੰਦੀਪ ਸਿੰਘ ਨੇ ਨਗਰਪਾਲਿਕਾ ’ਚ ਮਾਰਿਆ ਛਾਪਾ

ਹਰਿਆਣਾ ’ਚ 2000 ਪ੍ਰਚੂਨ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ : ਖੱਟਰ

15 ਅਗਸਤ ਨੂੰ ਭਾਰੀ ਗਿਣਤੀ ’ਚ ਕਿਸਾਨ ਦਿੱਲੀ ਕੂਚ ਕਰਨਗੇ : ਪ੍ਰਿੰਸ ਵੜੈਚ

ਨਿਰਦੋਸ਼ ਕਿਸਾਨਾਂ ’ਤੇ ਦਰਜ ਝੂਠੇ ਮੁਕਦਮੇ ਤੁਰੰਤ ਰੱਦ ਹੋਣ : ਬਾਬਾ ਤਿਲੋਕੇਵਾਲਾ

ਕਿਸਾਨੀਂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਮਾਗਮ 7 ਅਗਸਤ ਨੂੰ

ਮਹਾਨ ਯੋਧਿਆਂ ਦੇ ਜੀਵਨ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਗੋਬਿੰਦ ਸਿੰਘ ਭਾਟੀਆ