BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਪੰਜਾਬ

ਸੀਵਰੇਜ ਗਟਰ ਲੀਕੇਜ ਨਾਲ ਬੀਮਾਰੀ ਫੈਲਣ ਦਾ ਡਰ

June 12, 2021 01:38 PM

ਹਰਨਾਮ ਸਿੰਘ ਡੱਲਾ
ਖਰੜ: 11 ਜੂਨ: ਦਸਮੇਸ਼ ਨਗਰ ਖਰੜ ਦੇ ਵਾਸੀਆਂ ਨੇ ਬਸਤੀ ਵਿੱਚ ਸੀਵਰੇਜ ਗਟਰ ਚੋਕ ਹੋਣ ਕਰਕੇ ਫੈਲ ਰਹੀ ਬਦਬੂ ਨਾਲ ਬੀਮਾਰੀ ਫੈਲਣ ਦਾ ਡਰ ਜਿਤਾਇਆ ਹੈ। ਜਦੋਂ ਕਿ ਮਿਊਂਸਪਲ ਕਮੇਟੀ ਖਰੜ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਤਾਂ ਪਹਿਲਾਂ ਹੀ ਬਹੁਤ ਘੱਟ ਰਹਿੰਦਾ ਹੈ। ਇਹਨੀ ਦਿਨੀਂ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਹੋਣ ਕਰਕੇ ਨਗਰ ਕੌਂਸਲ ਦੇ ਉੱਚ ਅਧਿਕਾਰੀ ਨਿਊਟਲ ਹੀ ਹੋ ਗਏ ਹਨ ਅਤੇ ਹੜਤਾਲ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਘਰੇ ਟਿਕੇ ਰਹਿਣ ਲਈ ਮਜਬੂਰ ਕਰ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਵਿੱਚ ਕੋਲੋਨਾਇਜਰਜ ਵਲੋਂ ਕੀਤੇ ਗਏ ਅਵੈਦ ਕੰਮਾਂ ਦਾ ਖਮਿਆਜ਼ਾ ਖਰੜ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅਨਪਲੈਨਡ ਢੰਗ ਨਾਲ ਪਾਏ ਸੀਵਰੇਜ ਨੂੰ ਸਮੇਂ ਦੇ ਮਿਊਂਸਪਲ ਅਧਿਕਾਰੀਆਂ ਨੇ ਕੋਲੋਨਾਇਜਰਜ ਨਾਲ ਸਾਂਝ ਭਿਆਲੀ ਨਾਲ ਪਾਸ ਕਰਕੇ ਲੋਕਾਂ ਲਈ ਸਦਾ ਲਈ ਸਿਰਦਰਦੀ ਖੜ੍ਹੀ ਕੀਤੀ ਹੋਈ ਹੈ। ਇਸੇ ਦਾ ਸਿੱਟਾ ਹੈ ਕਿ ਪਿੰਡ ਬਡਾਲਾ ਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਪਾਇਪ ਵਿੱਚ ਰਿਸਾਅ ਹੋਣ ਕਰਕੇ ਲੋਕ ਡਾਇਰੀਏ ਦੀ ਬੀਮਾਰ ਫੈਲ ਚੁੱਕੀ ਹੈ। ਲੋਕਾਂ ਵਲੋਂ ਦਰਖਾਸਤਾਂ ਦੇਣ ਤੋਂ ਬਾਅਦ ਵੀ ਨਗਰ ਕੌਂਸਲ ਖਰੜ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਦਸਮੇਸ਼ ਨਗਰ ਖਰੜ ਦੇ ਬਾਸ਼ਿੰਦਿਆਂ ਸ੍ਰੀ ਚਰਨ ਸਿੰਘ ਕੰਗ, ਗੁਰਦਾਸ ਸਿੰਘ, ਬਲਵੀਰ ਸਿੰਘ, ਅਮਨਦੀਪ ਸਿੰਘ,ਸਵਰਨ ਕੌਰ, ਦਲਜੀਤ ਕੌਰ ਅਤੇ ਸੁਖਜਿੰਦਰ ਕੌਰ ਨੇ ਪ੍ਰਸਾਸ਼ਨ ਤੋਂ ਸਮੱਸਿਆ ਦੇ ਜਲਦੀ ਹੱਲ ਕਰਨ ਦੀ ਗੁਹਾਰ ਲਗਾਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ

ਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇ

ਡੀਸੀ ਨੂੰ ‘ਆਪ’ ਆਗੂਆਂ ਨੇ ਫਸਲਾਂ ਦੇ ਮੁਆਵਜ਼ੇ ਸਬੰਧੀ ਦਿੱਤਾ ਮੰਗ ਪੱਤਰ

ਆਸ਼ਾ ਵਰਕਰ ਯੂਨੀਅਨ (ਸੀਟੂ) ਦੀ ਗੜ੍ਹਸ਼ੰਕਰ ਵਿਖੇ ਮੀਟਿੰਗ ਹੋਈ

‘ਗੈਸ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ’

ਔਲਖ ਦੀ ਅਗਵਾਈ ’ਚ ਸੈਂਕੜੇ ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜਿਆ

ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਪਿੰਡ ਜੱਬੋਵਾਲ ਵਾਸੀ

ਵਿਧਾਇਕ ਕਮਾਲੂ ਨੇ ਫਾਇਰ ਬ੍ਰਿਗੇਡ ਦੀ ਗੱਡੀ ਮੌੜ ਵਾਸੀਆਂ ਦੇ ਕੀਤੀ ਸਪੁਰਦ

ਸੂਬਾ ਪੱਧਰੀ ਸੱਦੇ ’ਤੇ ਜ਼ਿਲ੍ਹੇ ਭਰ ਦੀਆ ਲੈਬੋਰੇਟਰੀਆਂ ਰਹੀਆਂ ਬੰਦ

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਜ਼ਿਲ੍ਹਾ ਬਰਨਾਲਾ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਮੁਲਾਜਮਾਂ ਨੂੰ ਖਾਦ ਲਈ ਖੱਜਲ ਹੋਣਾ ਪੈ ਰਿਹੈ : ਚਮਕੌਰ ਸਿੰਘ ਵੀਰ