BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਦੁਨੀਆ

ਭਗੌੜੇ ਦੇ ‘ਭੱਜਣ ਦਾ ਖਦਸ਼ਾ’, ਡੋਮਿਨਿਕਾ ਕੋਰਟ ਨੇ ਚੋਕਸੀ ਨੂੰ ਨਹੀਂ ਦਿੱਤੀ ਜ਼ਮਾਨਤ

June 12, 2021 02:25 PM

ਨਵੀਂ ਦਿੱਲੀ, 12 ਜੂਨ (ਏਜੰਸੀ) : ਐਂਟੀਗੁਆ ਅਤੇ ਬਾਰਬੁਡਾ ਤੋਂ ਡੋਮੀਨਿਕਾ ਪਹੁੰਚੇ ਭਾਰਤ ਦੇ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਨੂੰ ਡੋਮੀਨਿਕਾ ਹਾਈ ਕੋਰਟ ਨੇ ਝਟਕਾ ਦਿੱਤਾ ਹੈ। ਚੋਕਸੀ ਨੂੰ ਡੋਮਿਨਿਕਾ ਵਿੱਚ ਪ੍ਰਵਾਸੀ ਮੰਨਣ ਤੋਂ ਇਨਕਾਰ ਕਰ ਚੁੱਕੀ ਕੋਰਟ ਨੇ ਹੁਣ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਡੋਮੀਨਿਕਾ ਹਾਈ ਕੋਰਟ ਤੋਂ ਪਹਿਲਾਂ ਵੀ ਮੇਹੁਲ ਚੋਕਸੀ ਦੀ ਜ਼ਮਾਨਤ ਅਰਜ਼ੀ ਲੋਅਰ ਕੋਰਟ ਵੀ ਖਾਰਜ ਕਰ ਚੁੱਕਾ ਹੈ। ਲੋਅਰ ਕੋਰਟ ਦੇ ਫੈਸਲੇ ਦੇ ਖ਼ਿਲਾਫ਼ ਚੋਕਸੀ ਦੇ ਵਕੀਲ ਹਾਈ ਕੋਰਟ ਪਹੁੰਚੇ ਸੀ, ਲੇਕਿਨ ਉਥੇ ਵੀ ਚੋਕਸੀ ਨੂੰ ਜ਼ਮਾਨਤ ਨਹੀਂ ਮਿਲੀ। ਰਿਪੋਰਟ ਮੁਤਾਬਕ ਅਦਾਲਤ ਨੇ ਬਹਿਸ ਤੋਂ ਬਾਅਦ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜੇਕਰ ਮੇਹੁਲ ਚੋਕਸੀ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਮੁੜ ਤੋਂ ਫਰਾਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਡੋਮੀਨਿਕਾ ਸਰਕਾਰ ਨੇ 25 ਮਈ ਨੂੰ ਆਦੇਸ਼ ਜਾਰੀ ਕਰਦੇ ਹੋਏ ਚੋਕਸੀ ਨੂੰ ਗੈਰ ਕਾਨੂੰਨੀ ਪਰਵਾਸੀ ਨਾਗਰਿਕ ਐਲਾਨ ਕੀਤਾ ਹੈ ਅਤੇ ਸਰਕਾਰ ਨੇ ਆਦੇਸ਼ ਜਾਰੀ ਕਰਦੇ ਹੋਏ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਚੋਕਸੀ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਲਈ ਕਾਨੂੰਨੀ ਕਦਮ ਚੁੱਕੇ ਜਾਣ। ਦੱਸ ਦੇਈਏ ਕਿ ਐਂਟੀਗੁਆ ਤੋਂ ਡੋਮੀਨਿਕਾ ਭੱਜਿਆ ਮੇਹੁਲ ਚੋਕਸੀ ਡੋਮੀਨਿਕਾ ਵਿੱਚ ਗੈਰ ਕਾਨੂੰਨੀ ਐਂਟਰੀ ਦੇ ਦੋਸ਼ ਵਿੱਚ ਕਾਨੂੰਨੀ ਲੜਾਈ ਲੜ ਰਿਹਾ ਹੈ।

ਜਦੋਂ ਤੋਂ ਚੋਕਸੀ ਡੋਮੀਨਿਕਾ ਵਿੱਚ ਹੋਣ ਦੀ ਖ਼ਬਰ ਮਿਲੀ ਹੈ, ਭਾਰਤੀ ਏਜੰਸੀਆਂ ਉਸ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲ ਹੀ ਵਿੱਚ, ਇੱਕ ਵਿਸ਼ੇਸ਼ ਟੀਮ ਉਥੇ ਗਈ ਹੈ ਅਤੇ ਮੇਹੁਲ ਚੋਕਸੀ ਦੀ ਹਵਾਲਗੀ ਦੇ ਹੱਕ ਵਿੱਚ ਦਸਤਾਵੇਜ਼ ਭਾਰਤ ਨੂੰ ਸੌਂਪੇ ਹਨ ਕਿ ਉਹ ਭਾਰਤੀ ਨਾਗਰਿਕ ਹੈ ਅਤੇ ਦੇਸ਼ ਵਿੱਚ ਧੋਖਾਧੜੀ ਦਾ ਦੋਸ਼ੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਇਟਲੀ ’ਚ ਪੰਜਾਬੀ ਗਾਇਕ ਅਰਮਿੰਦਰ ਸਿੰਘ ਦੀ ਅਚਨਚੇਤ ਮੌਤ

ਸਾਊਦੀ ਅਰਬ ਨੇ ਵਿਦੇਸ਼ੀ ਸੈਲਾਨੀਆਂ 'ਤੇ ਲੱਗੀ ਪਾਬੰਦੀ ਹਟਾਈ

ਅਫਗਾਨਿਸਤਾਨ : ਅਚਾਨਕ ਆਏ ਹੜ੍ਹ ਕਰਕੇ ਇੱਕ ਪਿੰਡ ਦੇ 40 ਲੋਕਾਂ ਦੀ ਮੌਤ, ਕਈ ਲਾਪਤਾ

ਅਲਾਸਕਾ 'ਚ 8.2 ਮਾਪ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਪਾਕਿਸਤਾਨ : ਵੈਕਸੀਨ ਨਹੀਂ ਲਗਵਾਉਣ ਵਾਲੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ

ਭਾਰਤ ਅਜੇ ਵੀ ਇੰਗਲੈਡ ਦੀ ਰੈਡ ਲਿਸਟ ਵਿੱਚ, ਅਮਰੀਕੀ ਨਾਗਰਿਕਾਂ ਨੂੰ ਰਾਹਤ

ਇਟਲੀ : ਗੜ੍ਹੇਮਾਰੀ ਕਾਰਨ ਨੁਕਸਾਨੇ ਗਏ ਵਾਹਨ ਤੇ ਜਨਜੀਵਨ ਹੋਇਆ ਪ੍ਰਭਾਵਤ

ਅਮਰੀਕਾ : ਸੀਡੀਸੀ ਨੇ ਮੁੱੜ ਤੋਂ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ

ਅਮਰੀਕੀ ਸ਼ਖ਼ਸ ਨੇ ਦਲੇਰ ਮਹਿੰਦੀ ਦੇ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

ਸਾਊਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਯਾਤਰਾ ਕਰਨ 'ਤੇ ਦਿੱਤੀ ਚਿਤਾਵਨੀ