BREAKING NEWS
ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਸੀਪੀ ਬਣਾਉਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਧਨਬਾਦ ਵਿੱਚ ਜੱਜ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੀਐਸ ਅਤੇ ਡੀਜੀਪੀ ਤੋਂ ਮੰਗੀ ਰਿਪੋਰਟਟੋਕੀਓ ਖੇਡਾਂ ਲਈ ਪੈਰਾਲਿੰਪਿਕ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਦੀ ਚੋਣ ਨਾ ਕਰਨ ਲਈ ਪੀਸੀਆਈ ਨੂੰ ਨੋਟਿਸਸੀਬੀਐਸਈ 12ਵੀਂ ਦਾ ਨਤੀਜਾ ਘੋਸ਼ਿਤ, 99.37 ਪ੍ਰਤੀਸ਼ਤ ਵਿਦਿਆਰਥੀ ਸਫਲਲੋਕ ਸਭਾ ਸੋਮਵਾਰ ਤੱਕ ਮੁਲਤਵੀ, ਦੋ ਬਿੱਲ ਪੇਸ਼ ਕੀਤੇ ਗਏਦੇਸ਼ ਵਿੱਚ ਕੋਰੋਨਾ ਨੇ ਮੁੜ ਫੜੀ ਰਫਤਾਰ, 44 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਹਾਰ ਕੇ ਵੀ ਜਿੱਤੇ ਦਿਲਟੋਕੀਓ ਓਲੰਪਿਕਸ : ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ, ਮੈਡਲ ਪੱਕਾਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

ਲੇਖ

‘ਤੁਸੀਂ’ ਕੌਣ ਹੁੰਨੇ ਓ?!

June 16, 2021 11:25 AM

ਸੁਖਮਿੰਦਰ ਸੇਖੋਂ

ਦਹਾਕਿਆਂ ਪਹਿਲਾਂ ਦੀ ਪਹਿਲੀ ਘਟਨਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈ, ਮਾਸਟਰ ਜੀ ਸਮਾਜਿਕ ਸਿੱਖਿਆ ਪੜ੍ਹਾ ਰਹੇ ਸਨ। ਪੜ੍ਹਾਉਂਦਿਆਂ ਪੜ੍ਹਾਉਂਦਿਆਂ ਰੁਕ ਗਏ ਜਿਵੇਂ ਕੁਝ ਯਾਦ ਆਇਆ ਹੋਵੇ। ਫਿਰ ਅਚਨਚੇਤ ਹੀ ਆਪਣੀ ਕੜਕਵੀਂ ਆਵਾਜ਼ ਵਿੱਚ ਬੋਲਣ ਲੱਗੇ--ਥੋਡੇ ’ਚੋਂ ਕਿਹੜੇ ਕਿਹੜੇ ਜੁਆਕ ---ਜਾਤੀ ਨਾਲ ਸਬੰਧ ਰੱਖਦੇ ਨੇ, ਉਹ ਆਵਦੀਆਂ ਆਵਦੀਆਂ ਸੀਟਾਂ ’ਤੇ ਖੜ੍ਹੇ ਹੋ ਜਾਣ। ਤੱਪੜਾਂ ’ਤੇ ਬੈਠੇ ਬੱਚਿਆਂ ਨੂੰ ਸ਼ਾਇਦ ਬਹੁਤਾ ਸਮਝ ਨਹੀਂ ਸੀ ਆਇਆ, ਇਸੇ ਲਈ ਉਹ ਆਪਣੇ ਅਧਿਆਪਕ ਦੇ ਕਿਸੇ ਹੋਰ ਹੁਕਮ ਦੀ ਉਡੀਕ ਕਰਨ ਲੱਗੇ ਸਨ।
-ਮੈਂ ਕੋਈ ਫਾਰਸੀ ਬੋਲਦਾਂ--? ਮੈਂ ਕਿਹੈ ਫਲਾਂ ਫਲਾਂ ਜਾਤਾ ਦੇ ਬੱਚੇ ਖੜ੍ਹੇ ਹੋ ਜਾਣ---ਪਈ ਕੁਛ ਮੇਰੀ ਪੰਜਾਬੀ ਥੋਡੇ ਪੱਲੇ--?
ਇਸ ਬਾਰ ਮਾਸਟਰ ਜੀ ਦੇ ਹੋਰ ਵੀ ਗਰਜ਼ਵੇਂ ਬੋਲਾਂ ਨੇ ਕੁਝ ਬੱਚਿਆਂ ਨੂੰ ਖੜ੍ਹੇ ਕਰਨ ਲਈ ਮਜਬੂਰ ਕਰ ਦਿੱਤਾ। ਮਾਸਟਰ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਪਣੇ ਮੇਜ਼ ਦੀ ਦਰਾਜ ਵਿੱਚੋ ਇੱਕ ਇੱਕ ਫਾਰਮ ਦਿੰਦੇ ਫਰਮਾਇਆ--ਇਨ੍ਹਾ ਫਾਰਮਾਂ ਨੂੰ ਆਵਦੇ ਘਰਦਿਆਂ ਤੋਂ ਭਰਵਾ ਕੇ ਲਿਆਉਣਾ-- ਥੋਨੂੰ ਪੈਹੇ ਦਿਆਂਗੇ---ਠੀਕੈ!--ਇਹ ਤਾ ਬਹੁਤਿਆ ਨੂੰ ਬਾਅਦ ਵਿਚ ਸਮਝ ਪਿਆ ਕਿ ਮਾਸਟਰ ਜੀ ਇੱਕ ਖਾਸ ਵਰਗ ਦੇ ਬੱਚਿਆਂ ਨੂੰ ਸਰਕਾਰੀ ਵਜ਼ੀਫਾ ਦੇਣ ਦੀ ਗੱਲ ਕਰ ਰਹੇ ਸਨ।
--ਬੱਚੇ ਆਪੋ ਆਪਣੇ ਤੱਪੜਾਂ ’ਤੇ ਜਾਕੇ ਬੈਠ ਗਏ। ਪ੍ਰੰਤੂ ਹੁਣ ਉਹ ਆਪਣੇ ਦੂਸਰੇ ਸਾਥੀਆਂ ਵੱਲ ਜਦੋ ਝਾਕਦੇ ਤਾ ਉਨ੍ਹਾਂ ਨੂੰ ਜਾਪਦਾ ਜਿਵੇ ਉਹ ਉਨ੍ਹਾਂ ਦੇ ਸਾਥੀ, ਜਮਾਤੀ ਹੀ ਨਾ ਰਹੇ ਹੋਣ!
ਦੂਸਰੀ ਘਟਨਾ ਦਾ ਜ਼ਿਕਰ--ਮੈਂ ਜਦੋਂ ਵੀ ਆਪਣੇ ਨਾਨਕਾ ਪਿੰਡ (ਪਹਾੜਪੁਰ, ਤਹਿ: ਨਾਭਾ) ਜਾਂਦਾ ਤਾਂ ਉਥੇ ਦੇਖਦਾ ਕਿ ਸਾਡੇ ਵੱਡੇ ਦਰਵਾਜੇ ਵਾਲੇ ਬਾਹਰਲੇ ਘਰ, ਡੰਗਰਾਂ ਦਾ ਗੋਹਾ ਕੂੜਾ ਕਰਨ ਲਈ ਦੋ ਵਿਹੜੇ ਵਾਲੀਆਂ ਜਨਾਨੀਆਂ ਆਉਂਦੀਆਂ ਸਨ। ਗੋਹਾ ਕੂੜਾ ਕਰਦੀਆਂ ਤੇ ਦੁਪਿਹਰੇ ਆਥਣ ਵੀ ਫੇਰਾ ਮਾਰਦੀਆਂ ਚੂੰਕਿ ਉਨ੍ਹਾਂ ਨੂੰ ਚਾਹ, ਰੋਟੀ ਵਗੈਰਾ ‘ਵੱਡੇ ਘਰੋ’ ਮਿਲ ਜਾਂਦੀ ਸੀ। ਵਿਹੜੇ ਵਿਚੋ ਹੀ ਮੇਰੇ ਮਾਮਿਆਂ ਨਾਲ ਦੋ ਸੀਰੀ ਰਲੇ ਹੋਏ ਸਨ। ਇਨ੍ਹਾਂ ਸਾਰਿਆਂ ਦੇ ਭਾਂਡੇ ਅੱਡੋ-ਅੱਡ ਸਨ। ਅੰਦਰਲੇ ਘਰ ਤੋਂ ਬਾਹਰ ਕੰਧਾਂ ਵਿੱਚ ਆਲੇ ਬਣੇ ਹੋਏ ਸਨ, ਇਨ੍ਹਾ ਸਾਰਿਆਂ ਨੇ ਆਪੋ ਆਪਣੇ ਭਾਂਡੇ ਉਥੇ ਟਿਕਾਏ ਹੁੰਦੇ। ਘਰ ਦੀ ਇਸਤਰੀ ਜਾਂ ਮਰਦ ਚਾਹ ਲੱਸੀ ਦੀ ਕਾਫੀ ਉਪਰੋ ਧਾਰ ਬਣਾਉਂਦਾ। ਰੋਟੀਆਂ ਵੀ ਦੂਰ ਤੋ ਹੀ ਵਗਾਹ ਮਾਰਦਾ । ਰੋਟੀ ਤੇ ਅਚਾਰ ਜਾਂ ਸਬਜ਼ੀ ਰੋੜਦਾ--। ਮੈਨੂੰ ਇਹ ਅਜੀਬ ਵਰਤਾਰਾ ਜਾਪਦਾ। ਬੇਸ਼ੱਕ ਇਹ ਸਾਰਾ ਕੁਝ ਮੈਨੂੰ ਓਪਰਾ ਲੱਗਦਾ ਪਰ ਨਿਆਣਾ ਹੋਣ ਕਰਕੇ ਇਸ ਨੂੰ ਵੀ ਇੱਕ ਖੇਡ ਹੀ ਜਾਣਦਾ। ਪਰ ਜਦੋ ਮੈਨੂੰ ਕਦੇ ਇਹ ਡਿਊਟੀ ਮਿਲਦੀ ਤਾਂ ਘਰ ਦਾ ਕੋਈ ਵੱਡਾ ਮੈਬਰ ਮੈਨੂੰ ਰੋਕਦਾ, ਟੋਕਦਾ--ਉਏ ਸੁੱਖੀਆ! ਉਤੋਂ ਸਿੱਟ--ਤੂੰ ਤਾਂ ਐਂ ਵਰਤਾਉਣੈ ਜਿਮੇ ਇਹ ਤੇਰੇ---? ਇਤਨਾ ਸੁਣ ਮੈ ਠਠੰਬਰ ਜਾਂਦਾ ਤੇ ਮੇਰੇ ਹੱਥ ਕੰਬਣ ਲੱਗਦੇ। ਪ੍ਰੰਤੂ ਕਦੇ ਮੌਕਾ ਮਿਲਣ ਤੇ ਸੀਰੀ ਮੁਕੰਦੀ ਮੈਨੂੰ ਸਮਝਾਉਣ ਦੇ ਰਾਹ ਪੈ ਤੁਰਦਾ--ਕਾਕਾ ਜੀ! ਥੋਨੂੰ ਇਹ ਗੱਲਾਂ ਬਾਤਾਂ ਸਮਝਣ ਨੂੁ ਹਾਲੇ ਟੈਮ ਲੱਗੂ--?
ਹਾਂਅ! ਮੈਨੂੰ ਥੋੜਾ ਸਮਾਂ ਲੱਗਾ, ਜਦੋਂ ਰਤਾ ਵੱਡਾ ਹੋਣ ’ਤੇ ਇੱਕ-ਇੱਕ ਕਰਕੇ ਇਹ ਦ੍ਰਿਸ਼ ਮੇਰੀਆਂ ਅੱਖਾਂ ਮੂਹਰਿਓ ਨਿਕਲਦੇ। ਪੜ੍ਹਾਈ ਦੌਰਾਨ ਤੇ ਬਾਅਦ ਵਿੱਚ ਮੇਰੇ ਸਹਿਕਰਮੀ ਤੇ ਹੋਰ ਜਿਹੜੇ ਵੀ ਮਿੱਤਰ ਬਣੇ ਉਹ ਅਲਗ ਜਾਤਾਂ ਤੇ ਜਮਾਤਾਂ ਨਾਲ ਹੀ ਤਾਅਲੁਕ ਰੱਖਦੇ ਸਨ। ਜੀਊਂਦਿਆਂ ਵਿੱਚੋ ਬਹੁਤਿਆਂ ਨਾਲ ਹੁਣ ਵੀ ਠੀਕ ਨਿਭੀ ਆਉਂਦੀ ਹੈ। ਇੱਕ ਜਿਗਰੀ ਯਾਰ ਦਾ ਮਿੱਠਾ ਮਿੱਠਾ ਉਲਾਂਭਾ ਹਾਲੇ ਵੀ ਮੇਰੇ ਚੇਤੇ ਵਿੱਚ ਵਸਿਆ ਹੋਇਐ । ਆਪਣੇ ਮਿੱਠੇ ਸੁਭਾਅ ਵਾਂਗ ਹੀ ਮਿੱਠਿਆਂ ਹੋਕੇ ਇੱਕ ਨਹੀਂ ਅਨੇਕ ਵਾਰ ਉਸ ਕਿਹਾ ਸੀ---ਜੇ ਤੈਨੂੰ ਮੇਰੀ ਛੋਟੀ ਭੈਣ ਨਾਲ ਬਿਆਹ ਕਰਵਾਉਣਾ ਪੈ ਜੇ, ਤਾਂ ਕਰਾਂਲੇਂਗਾ ਫੇ--ਰ--?
ਮੈੈ ਹਮੇਸ਼ਾ ਹੱਸਕੇ ਟਾਲ ਛੱਡਦਾ ਸੀ, ਹਾਲਾਂਕਿ ਉਹ ਪੜ੍ਹਾਈ ਲਿਖਾਈ ਵਿੱਚ ਚੰਗੀ ਸੀ ਤੇ ਸੋਹਣੀ ਸੁਨੱਖੀ ਵੀ, ਬੇਸ਼ੱਕ ਰੰਗ ਸਾਂਵਲਾ ਸੀ ਪਰ ਨੈਣ ਨਕਸ਼ ਤਿੱਖੇ ਸਨ। ਦਰਅਸਲ ਉਸ ਵੇਲੇ ਉਹ ਪ੍ਰਸ਼ਨ ਮੈਨੂੰ ਆਪਣੀ ਉਮਰ ਦੇ ਹਾਣ ਦਾ ਨਹੀ ਸੀ ਜਾਪਦਾ, ਜਿਸਦਾ ਹਕੀਕਤਨ ਮੇਰੇ ਕੋਲ ਕੋਈ ਉਤਰ ਵੀ ਨਹੀ ਸੀ। ਮੇਰੇ ਲਈ ਹਮੇਸ਼ਾ ਇਹ ਪ੍ਰਸ਼ਨ ਅਣਸੁਲਝਿਆ ਹੀ ਰਿਹਾ। ਕਦੇ ਕਦੇ ਮੇਰਾ ਯਾਰ ਇਸ ਬਾਰੇ ਹੱਸਕੇ ਕਹਿ ਵੀ ਦਿੰਦਾ ਸੀ--ਪਤਾ ਨੀ ਸਾਡੇ ਲੋਕਾਂ ਦੇ ਘਰਾਂ ’ਚ ਇਹ ਕਿਮੇ ਜੰਮ ਪੀ --ਮਰਜਾਣੀ!
ਇਨ੍ਹਾਂ ਲਮਹਿਆਂ ਨੂੰ ਮੁੱਦਤ ਬੀਤ ਚੱਲੀ ਏ ਪ੍ਰੰਤੂ ਅੱਜ ਵੀ ਇਹ ਜਾਤ-ਪਾਤ ਦਾ ਕੋਹੜ ਸਾਡੇ ਸਮਾਜ ਵਿੱਚੋਂ ਖ਼ਤਮ ਨਹੀਂ ਹੋਇਆ। ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਕੋਈ ਹੈਂਕੜਬਾਜ਼ ਕਿਸੇ ਦੀ ਜਾਤ ਬਾਰੇ ਸਵਾਲ ਕਰਦਾ ਹੈ--ਤੁਸੀਂ ਕੌਣ ਹੁੰਨੇ ਓਂ--? ਹਾਲਾਂਕਿ ਬੰਦੇ ਦੀ ਕੀ ਜਾਤ--?

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ