BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਲੇਖ

ਸਕੂਲੀ ਖੇਡਾਂ ਦਾ ਵਿਕਾਸ ਸਿਰਜਦੀਆਂ ਨਵੀਆਂ ਪੈੜਾਂ

June 17, 2021 12:02 PM

ਕੁਲਵੀਰ ਨਦਾਮਪੁਰ

ਸਿੱਖਿਆ ਦਾ ਅਸਲ ਮਨੋਰਥ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਇਸ ਲਈ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਇੱਕ ਵਡਮੁੱਲਾ ਯੋਗਦਾਨ ਹੁੰਦਾ ਹੈ ਕਿਉਂਕਿ ਖੇਡਾਂ ਨਾ ਸਿਰਫ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਜ਼ਰੂਰੀ ਹਨ ਬਲਕਿ ਇਹਨਾਂ ਰਾਹੀਂ ਉਹਨਾਂ ਵਿੱਚ ਇਕੱਠੇ ਮਿਲਕੇ ਰਹਿਣ ਦੀ ਭਾਵਨਾ, ਸਹਣਿਸ਼ੀਲਤਾ, ਜਿੱਤ ਅਤੇ ਹਾਰ ਨੂੰ ਸਵੀਕਾਰ ਕਰਨ ਦੀ ਸਮਰੱਥਾ, ਸਹਿਯੋਗ ਕਰਨ ਦੀ ਭਾਵਨਾ ਅਤੇ ਆਪਣੇ ਸਾਥੀਆਂ ਲਈ ਕੁਰਬਾਨੀ ਕਰਨ ਦੀਆਂ ਭਾਵਨਾਵਾਂ ਦਾ ਵਿਕਾਸ ਹੁੰਦਾ ਹੈ।
ਸਮਾਜ ਦਾ ਪੜ੍ਹਿਆ ਲਿਖਿਆ ਵਰਗ ਹੁਣ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ ਦਾ ਖਿਡਾਰੀ ਬਣਿਆ ਦੇਖਣਾ ਚਾਹੁੰਦਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਖੇਡਾਂ ਦੇ ਵਿਕਾਸ ਲਈ ਬਹੁਤ ਹੀ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਖੇਡਾਂ ਦੇ ਵਿਕਾਸ ਦੀ ਬਦਲਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ।
ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀਆਂ ਖੇਡਾਂ ਦੇ ਵਿਕਾਸ ਲਈ ਸਕੂਲਾਂ ਵਿੱਚ ਡੀ.ਪੀ. ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਇਹਨਾਂ ਅਧਿਆਪਕਾਂ ਦੀ ਰੈਜੀਡੈਸ਼ੀਅਲ ਟ੍ਰੇਨਿੰਗ ਆਰਮੀ ਦੇ ਸਾਬਕਾ ਅਫਸਰਾਂ ਵੱਲੋਂ ਕਰਵਾਈ ਗਈ ਹੈ ਤਾਂ ਜੋ ਵਿਦਿਆਥੀਆਂ ਨੂੰ ਸਕੂਲਾਂ ਵਿੱਚ ਜਾਕੇ ਇਹ ਅਧਿਆਪਕ ਹਰ ਤਰ੍ਹਾਂ ਦੀ ਸਿਖਲਾਈ ਦੇਣ ਦੇ ਯੋਗ ਹੋ ਸਕਣ। ਸਿੱਖਿਆ ਵਿਭਾਗ ਵੱਲੋਂ ਸਕੂਲੀ ਖੇਡਾਂ ਦੇ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਸ ਚਲਾਏ ਜਾ ਰਹੇ ਹਨ ਤਾਂ ਜੋ ਸਕੂਲ ਪੱਧਰ ਤੋਂ ਹੀ ਇੱਕ ਵਧੀਆ ਕਿਸਮ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ।
1. ਖੇਡੋ ਪੰਜਾਬ ਵਧੋ ਪੰਜਾਬ ਇਸ ਪ੍ਰੋਜੈਕਟ ਰਾਹੀਂ ਸਕੂਲਾਂ ਵਿੱਚ ਵੱਖ-ਵੱਖ ਖੇਡਾਂ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸ਼ਾਮਿਲ ਕਰਕੇ ਉਹਨਾਂ ਦੇ ਮਨਾਂ ਵਿੱਚ ਖੇਡਾਂ ਦੇ ਪ੍ਰਤੀ ਰੁਚੀ ਪੈਦਾ ਕੀਤੀ ਜਾ ਸਕੇ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਉਹਨਾਂ ਦੇ ਸਿਲੇਬਸ ਦਾ ਹਿੱਸਾ ਬਣਇਆ ਜਾ ਸਕੇ।
2. ਜੈ ਜਵਾਨ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਇਸ ਪੱਧਰ ਤੱਕ ਤਿਆਰ ਕਰਨਾ ਹੈ ਕਿ ਉਹ ਸਰੀਰਕ ਤੌਰ ’ਤੇ ਦੇਸ਼ ਦੀਆਂ ਤਿੰਨੇ ਸੈਨਾਵਾਂ ਲਈ ਤਿਆਰ ਹੋ ਸਕਣ। ਇਸ ਲਈ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਉਹ ਆਪਣਾ ਸਰੀਰਕ ਟੈਸਟ ਅਸਾਨੀ ਨਾਲ ਪਾਸ ਕਰ ਸਕਣ ।
3. ਸਮਾਰਟ ਖੇਡ ਦੇ ਮੈਦਾਨ ਸਕੂਲਾਂ ਦੇ ਵਿੱਚ ਖੇਡ ਦੇ ਮੈਦਾਨਾਂ ਨੂੰ ਵਧੀਆ ਬਣਾਉਣ ਲਈ ਸਮਾਰਟ ਖੇਡ ਦਾ ਮੈਦਾਨਾਂ ਲਈ ਕੁਝ ਪੈਰਾਮੀਟਰ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਸਕੂਲਾਂ ਵਿੱਚ ਸਮਾਰਟ ਖੇਡ ਦੇ ਮੈਦਾਨ ਬਣਾਏ ਜਾ ਸਕਣ ਅਤੇ ਉਹਨਾਂ ਦੀ ਗੁਣਵੱਤਾ ਅਤੇ ਕੁਆਲਿਟੀ ਪੱਖੋਂ ਉਹ ਪੂਰੇ ਹੋ ਸਕਣ। ਇਹਨਾਂ ਮੈਦਾਨਾਂ ਲਈ ਜਿਹਨਾਂ ਸਕੂਲਾਂ ਕੋਲ ਜਗ੍ਹਾ ਦੀ ਘਾਟ ਨਹੀਂ ਹੈ ਉਹਨਾਂ 200 ਮੀਟਰ ਤੋਂ ਲੈਕੇ 400 ਮੀਟਰ ਤੱਕ ਦੇ ਟਰੈਕ ਦਿੱਤੇ ਗਏ ਹਨ ਜਿਸ ਦੀ ਮਦਦ ਨਾਲ ਵਿਦਿਆਰਥੀਆਂ ਵਿੱਚ ਦੌੜਨ ਦੀ ਭਾਵਨਾ ਦਾ ਵਿਕਾਸ ਕੀਤਾ ਜਾ ਸਕੇ।
ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਖੇਡਾਂ ਦੇ ਵਿਕਾਸ ਲਈ ਸਕੂਲ ਸਿੱਖਿਆ ਖੇਡ ਵਿਭਾਗ ਨੀਤੀ ਤਿਆਰ ਕੀਤੀ ਗਈ ਹੈ ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਜੋੜਨਾ ਹੈ ਅਤੇ ਸਕੂਲ ਪੱਧਰ ਤੋਂ ਹੀ ਵਧੀਆ ਕਿਸਮ ਦੇ ਖਿਡਾਰੀ ਪੈਦਾ ਕਰਨਾ ਹੈ।
ਇਸ ਪਾਲਿਸੀ ਤਹਿਤ ਹਰ ਇੱਕ ਵਿਦਿਆਰਥੀ ਨੂੰ ਉਸਦੀ ਯੋਗਤਾ ਅਨੁਸਾਰ ਨਾ ਸਿਰਫ ਕਿਸੇ ਨਾ ਕਿਸੇ ਖੇਡ ਨਾਲ ਜੋੜਨਾ ਹੈ ਬਲਕਿ ਉਹਨਾਂ ਅੰਦਰਲੀ ਯੋਗਤਾ ਅਤੇ ਉਹਨਾਂ ਦੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਵਾ ਕੇ ਸਮਾਜ ਵਿੱਚ ਫੈਲ ਰਹੀਆਂ ਨਸ਼ਿਆਂ ਵਰਗੀਆਂ ਕੁਰੀਤੀਆਂ ਤੋਂ ਦੂਰ ਰੱਖਣਾ ਹੈ। ਪੰਜਾਬ ਦੇ ਸਕੂਲਾਂ ਵਿੱਚ ਇਸ ਨਾਲ ਖੇਡਾਂ ਦਾ ਇੱਕ ਸੱਭਿਆਚਾਰ ਪੈਦਾ ਹੋਵੇਗਾ, ਜਿਸ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ ਅਤੇ ਉਹ ਇੱਕ ਚੰਗੇ ਖਿਡਾਰੀ ਬਣਕੇ ਆਪਣੇ ਸਕੂਲ, ਸਮਾਜ ਅਤੇ ਰਾਜ ਦਾ ਨਾਮ ਰੌਸ਼ਨ ਕਰਨਗੇ।
ਇਸ ਪਾਲਿਸੀ ਤਹਿਤ ਸਕੂਲਾਂ ਨੂੰ ਆਉਣ ਵਾਲੇ ਸਮੇਂ ਵਿੱਚ ਰਿਹਾਇਸ਼ੀ ਅਤੇ ਡੇ ਸਕਾਲਰ ਵਿੰਗ ਦਿੱਤੇ ਜਾਣਗੇ ਜਿਸ ਨਾਲ ਵਿਦਿਆਰਥੀ ਯੋਗ ਕੋਚਾਂ ਦੁਆਰਾ ਕੋਚਿੰਗ ਪ੍ਰਾਪਤ ਕਰਨਗੇ । ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਸ ਪਾਲਿਸੀ ਦੇ ਤਹਿਤ ਇਨਾਮੀ ਰਾਸ਼ੀ ਦੀ ਵਿਵਸਥਾ ਵੀ ਕੀਤੀ ਗਈ ਹੈ ਤਾਂ ਜੋ ਖਿਡਾਰੀਆਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਲਿਸੀ ਦੇ ਬਹੁਤ ਹੀ ਸਾਰਥਕ ਨਤੀਜੇ ਨਿਕਲ ਕੇ ਸਾਡੇ ਸਾਹਮਣੇ ਆਉਣਗੇ ਜਦੋਂ ਵਿਦਿਆਰਥੀ ਸਕੂਲਾਂ ਵਿੱਚ ਬਣਾਏ ਗਏ ਸਮਾਰਟ ਅਤੇ ਉੱਚ ਕੋਟੀ ਦੇ ਮੈਦਾਨਾਂ ਵਿੱਚ ਆਪਣਾ ਭਵਿੱਖ ਤੈਅ ਕਰਨਗੇ ਅਤੇ ਸਮਾਜ ਦੇ ਵਿੱਚ ਇੱਕ ਯੋਗ ਨਾਗਰਿਕ ਬਣ ਕੇ ਸਾਹਮਣੇ ਆਉਣਗੇ।
ਨਸ਼ਿਆਂ ਵਰਗੀਆਂ ਹੋਰ ਬਹੁਤ ਸਾਰੀਆਂ ਕੁਰੀਤੀਆਂ ਤੋਂ ਬਚਣ ਦੇ ਲਈ ਇਹ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਨਾ ਸਿਰਫ ਇੱਕ ਸਹੀ ਸੇਧ ਦੇ ਸਕੀਏ ਬਲਕਿ ਉਹਨਾਂ ਅੰਦਰਲੀ ਤਾਕਤ ਨੂੰ ਕਿਸੇ ਸਿਰਜਨਾਤਮਕ ਕਾਰਜ ਨਾਲ ਜੋੜ ਸਕੀਏ, ਜਿਸ ਨਾਲ ਉਹਨਾਂ ਦੀ ਯੋਗਤਾ ਦੀ ਸਹੀ ਵਰਤੋ ਹੋ ਸਕੇ ਅਤੇ ਸਕੂਲੀ ਖੇਡਾਂ ਦੇ ਵਿਕਾਸ ਲਈ ਇਸ ਪੱਧਰ ਉੱਪਰ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਜਿਹਨਾਂ ਨਾਲ ਵਿਦਿਆਰਥੀਆਂ ਨੂੰ ਉਹਨਾਂ ਵਿਚਲੀ ਕਲਾ ਨੂੰ ਸਮਝਣ ਅਤੇ ਯੋਗ ਕੋਚਾਂ ਦੀ ਮਦਦ ਨਾਲ ਨਿਖਾਰਨ ਦਾ ਬਹੁਤ ਹੀ ਵਧੀਆ ਮੌਕਾ ਪ੍ਰਾਪਤ ਹੋਵੇਗਾ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ