BREAKING NEWS
ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਸੀਪੀ ਬਣਾਉਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਧਨਬਾਦ ਵਿੱਚ ਜੱਜ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੀਐਸ ਅਤੇ ਡੀਜੀਪੀ ਤੋਂ ਮੰਗੀ ਰਿਪੋਰਟਟੋਕੀਓ ਖੇਡਾਂ ਲਈ ਪੈਰਾਲਿੰਪਿਕ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਦੀ ਚੋਣ ਨਾ ਕਰਨ ਲਈ ਪੀਸੀਆਈ ਨੂੰ ਨੋਟਿਸਸੀਬੀਐਸਈ 12ਵੀਂ ਦਾ ਨਤੀਜਾ ਘੋਸ਼ਿਤ, 99.37 ਪ੍ਰਤੀਸ਼ਤ ਵਿਦਿਆਰਥੀ ਸਫਲਲੋਕ ਸਭਾ ਸੋਮਵਾਰ ਤੱਕ ਮੁਲਤਵੀ, ਦੋ ਬਿੱਲ ਪੇਸ਼ ਕੀਤੇ ਗਏਦੇਸ਼ ਵਿੱਚ ਕੋਰੋਨਾ ਨੇ ਮੁੜ ਫੜੀ ਰਫਤਾਰ, 44 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਹਾਰ ਕੇ ਵੀ ਜਿੱਤੇ ਦਿਲਟੋਕੀਓ ਓਲੰਪਿਕਸ : ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ, ਮੈਡਲ ਪੱਕਾਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

ਲੇਖ

ਟਰੈਫਿਕ ਜਾਮ : ਆਪੇ ਸਹੇੜੀ ਮੁਸੀਬਤ

June 18, 2021 11:19 AM

ਅਸ਼ਵਨੀ ਚਤਰਥ

ਅਜੋਕੇ ਸਮੇਂ ਦੇ ਆਧੁਨਿਕ ਜੀਵਨ ਢੰਗ ਅਤੇ ਮਸ਼ੀਨੀ ਯੁੱਗ ਦੀ ਦੌੜ ਭੱਜ ਨੇ ਮਨੁੱਖ ਦੇ ਜੀਵਨ ਵਿੱਚ ਪ੍ਰਦੂਸ਼ਣ, ਕੁਪੋਸ਼ਣ, ਬਿਮਾਰੀਆਂ ਅਤੇ ਨਸ਼ਿਆਂ ਦੀ ਭਰਮਾਰ ਵਰਗੀਆਂ ਅਨੇਕਾਂ ਮੁਸ਼ਕਿਲਾਂ ਪੈਦਾ ਕੀਤੀਆਂ ਹਨ।
ਇਸੇ ਤਰ੍ਹਾਂ ਟ੍ਰੈਫਿਕ ਜਾਮ ਵੀ ਮਨੁੱਖ ਦੇ ਜੀਵਨ ਵਿੱਚ ਇੱਕ ਖਲਨਾਇਕ ਦੀ ਭੂਮਿਕਾ ਨਿਭਾ ਰਿਹਾ। ਵਿਕਸਤ ਦੇਸ਼ਾਂ ਦੀ ਨਕਲ ਕਰਕੇ ਮਨੁੱਖ ਤਰੱਕੀ ਨੁਮਾ ਜਹਾਜ਼ ਉੱਤੇ ਬੈਠ ਤਾਂ ਗਿਆ ਹੈ ਪਰ ਗੈਰ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਵਿਕਾਸ ਅਤੇ ਮੂਲ ਢਾਂਚੇ ਦੀ ਘਾਟ ਕਾਰਨ ਸ਼ਹਿਰਾਂ ਵਿੱਚ ਬੱਸਾਂ, ਟਰੱਕਾਂ ਅਤੇ ਕਾਰਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਦੇ ਰੂਪ ਵਿੱਚ ਟ੍ਰੈਫਿਕ ਜਾਮ ਦਾ ਨਾਗ ਆਪਣਾ ਫਨ ਫੈਲਾਈ ਖੜ੍ਹਾ ਹੈ ਜੋ ਜ਼ਿੰਦਗੀ ਦੀ ਰਫ਼ਤਾਰ ਨੂੰ ਸੁਸਤ ਕਰ ਰਿਹਾ ਹੈ। ਟ੍ਰੈਫਿਕ ਦੀ ਭੀੜ ਵਿੱਚ ਖੜ੍ਹੇ ਰਹਿਣ ਕਾਰਨ ਲੋਕਾਂ ਦਾ ਲੰਮਾ ਸਮਾਂ ਵਿਅਰਥ ਹੋ ਜਾਂਦਾ ਹੈ ਅਤੇ ਉਹਨਾਂ ਦੇ ਨਿੱਜੀ ਅਤੇ ਸਰਕਾਰੀ ਕੰਮਾਂ ਵਿੱਚ ਦੇਰੀ ਆਉਂਦੀ ਹੈ। ਗੱਡੀਆਂ ਦੀ ਲੰਮੀ ਭੀੜ ਦੇ ਅੱਗੇ ਤੁਰਨ ਦੀ ਉਡੀਕ ਵਿੱਚ ਇਹ ਵਾਹਨ ਲੱਖਾਂ ਲੀਟਰ ਤੇਲ ਫੂਕ ਲੈਂਦੇ ਹਨ, ਜਿਸ ਨਾਲ ਕਰੋੜਾਂ ਰੁਪਏ ਦਾ ਆਯਾਤ ਕੀਤਾ ਤੇਲ ਬਰਬਾਦ ਹੋ ਜਾਂਦਾ ਹੈ।
ਭੀੜ ਵਿੱਚ ਖੜ੍ਹੇ ਵਾਹਨ ਜਿੱਥੇ ਹਾਰਨ ਵਜਾਉਣ ਨਾਲ ਆਵਾਜ਼ ਦਾ ਪ੍ਰਦੂਸ਼ਣ ਪੈਦਾ ਕਰਦੇ ਹਨ, ਉੱਥੇ ਵਾਹਨਾਂ ਵਿੱਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਹਵਾ ਦਾ ਪ੍ਰਦੂਸ਼ਣ ਫੈਲਾਉਂਦੀਆਂ ਤੇ ਧਰਤੀ ਦੇ ਤਾਪਮਾਨ ਵਿੱਚ ਵਾਧਾ ਕਰਕੇ ਆਲਮੀ ਤਪਸ਼ ਨੂੰ ਜਨਮ ਦੇ ਰਹੀਆਂ ਹਨ। ਜ਼ਿਕਰਯੋਗ ਹੈ ਕਿ ਵਾਹਨਾਂ ਦੀ ਭੀੜ ਵਿੱਚ ਫਸੀ ਹੋਈ ਐਂਬੂਲੈਂਸ ਵਿੱਚ ਬੈਠੇ ਹੋਏ ਮਰੀਜ਼ ਲਈ ਘਾਤਕ ਵੀ ਸਿੱਧ ਹੋ ਸਕਦੀ ਹੈ ਅਤੇ ਫਾਇਰ ਬਿ੍ਰਗੇਡ ਦੀ ਗੱਡੀ ਅੱਗ ਵਾਲੀ ਥਾਂ ਉੱਤੇ ਪਹੁੰਚਣ ਤੋਂ ਖੁੰਝ ਵੀ ਸਕਦੀ ਹੈ।
ਟ੍ਰੈਫਿਕ ਜਾਮ ਦੀ ਸਮੱਸਿਆ ਮਨੁੱਖ ਦੀ ਆਪਣੀ ਹੀ ਪੈਦਾ ਕੀਤੀ ਹੋਈ ਹੈ। ਅਸੀਂ ਵੱਡੇ ਵੱਡੇ ਵਾਹਨ ਲੈ ਕੇ ਦੂਜੇ ਦੇਸ਼ਾਂ ਦੀ ਨਕਲ ਤਾਂ ਕਰ ਲਈ ਪਰ ਇਸ ਤਰੱਕੀ ਲਈ ਲੋੜੀਂਦੀ ਅਗਾਊਂ ਤਿਆਰੀ ਨਹੀਂ ਕੀਤੀ। ਟ੍ਰੈਫਿਕ ਜਾਮ ਦੀ ਸਮੱਸਿਆ ਦਾ ਮੁੱਖ ਕਾਰਨ ਆਬਾਦੀ ਵਿੱਚ ਵਾਧਾ, ਦੋ ਅਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ, ਆਵਾਜਾਈ ਦੇ ਮੂਲ ਢਾਂਚੇ ਦੀ ਕਮੀ, ਟ੍ਰੈਫਿਕ ਨਿਯਮਾਂ ਦਾ ਸਹੀ ਤਰੀਕੇ ਨਾਲ ਲਾਗੂ ਨਾ ਕਰਨਾ, ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੀ ਘਾਟ, ਸੜਕਾਂ ਦਾ ਮਾੜਾ ਹਾਲ ਤੇ ਗ਼ੈਰ ਯੋਜਨਾਬੱਧ ਵਿਕਾਸ ਹੈ। ਇਸ ਤੋਂ ਇਲਾਵਾ ਰੇਹੜੀਆਂ, ਫੜ੍ਹੀਆਂ ਦਾ ਸੜਕਾਂ ਉੱਤੇ ਖੜ੍ਹੇ ਕਰਨਾ, ਦੁਕਾਨਦਾਰਾਂ ਦੁਆਰਾ ਸੜਕਾਂ ਉੱਤੇ ਸਮਾਨ ਖਿਲਾਰਨਾ ਅਤੇ ਪਾਰਕਿੰਗ ਦੀ ਘਾਟ ਕਾਰਨ ਗੱਡੀਆਂ ਦਾ ਬੇਢੰਗੇ ਤਰੀਕੇ ਨਾਲ ਖੜਨਾ ਅਤੇ ਸਮਰਥਾ ਤੋਂ ਵੱਧ ਪਾਰਕਿੰਗ ਵੀ ਸੜਕਾਂ ਉੱਤੇ ਭੀੜ ਦਾ ਕਾਰਨ ਹਨ।
ਟ੍ਰੈਫਿਕ ਜਾਮ ਦੇ ਮਾੜੇ ਪ੍ਰਭਾਵਾਂ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਸਕਦੇ ਹਨ। ਹੁਣ ਤੱਕ ਟ੍ਰੈਫਿਕ ਨਿਯਮਾਂ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਘਾਟ ਰਹੀ ਹੈ। ਇਸ ਲਈ ਆਮ ਜਨਤਾ ਨੂੰ ਟ੍ਰੈਫਿਕ ਜਾਮ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਛੋਟੇ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਵਾਸਤੇ ਪ੍ਰੇਰਿਤ ਕੀਤਾ ਜਾ ਸਕਦਾ ਹੈ। ਵੱਡੇ ਸ਼ਹਿਰਾਂ ਵਾਂਗ ਛੋਟੇ ਸ਼ਹਿਰਾਂ ਵਿੱਚ ਵੀ ਸਿਗਨਲ ਪ੍ਰਣਾਲੀ ਦੀ ਵਰਤੋਂ ਕਰਕੇ ਪੈਦਾ ਹੋਈ ਭੀੜ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਆਮ ਲੋਕਾਂ ਨੂੰ ਨਿੱਜੀ ਵਾਹਨਾਂ ਦੀ ਵਰਤੋਂ ਕਰਨ ਦੀ ਬਜਾਏ ਬੱਸਾਂ ਅਤੇ ਰੇਲ ਗੱਡੀਆਂ ਵਰਗੇ ਆਵਾਜਾਈ ਦੇ ਜਨਤਕ ਸਾਧਨ ਅਤੇ ਸਾਈਕਲ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਕੇ ਵੀ ਵੱਧ ਰਹੀ ਭੀੜ ਨੂੰ ਘਟਾਇਆ ਜਾ ਸਕਦਾ ਹੈ।
ਮੋਟਰ ਵਹੀਕਲ ਐਕਟ 1988 ਅਤੇ 2019 ਅਧੀਨ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕੁਝ ਨਿਯਮ ਨਿਰਧਾਰਿਤ ਕੀਤੇ ਗਏ ਹਨ। ਜਿਵੇਂ ਜਨਤਕ ਸਥਾਨਾਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਇੱਕ ਪਾਸੜ ਰਸਤਾ, ਨੋ ਪਾਰਕਿੰਗ ਖੇਤਰ ਅਤੇ ਵੱਡੇ ਵਾਹਨਾਂ ਜਿਵੇਂ ਟਰੱਕਾਂ ਆਦਿ ਲਈ ਮਨਾਹੀ ਆਦਿ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਕੇ ਭੀੜ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ, ਕਾਲਜਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ ਅਤੇ ਕਾਰਖਾਨਿਆਂ ਵਿੱਚ ਪਾਰਕਿੰਗ ਖੇਤਰ ਬਣਾਉਣ ਲਈ ਕਿਹਾ ਗਿਆ ਹੈ। ਇਸ ਦੀ ਸਖਤਾਈ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਅੱਗੇ ਉਚਤਮ ਅਦਾਲਤ ਦੁਆਰਾ ਜਨਤਕ ਥਾਵਾਂ ਜਿਵੇਂ ਸੜਕਾਂ ਅਤੇ ਬਾਜ਼ਾਰਾਂ ਵਿੱਚ ਰੇਹੜੀਆਂ, ਫੜ੍ਹੀਆਂ ਅਤੇ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਹਦਾਇਤ ਕੀਤੀ ਗਈ ਹੈ। ਜਿਸ ਦੀ ਕਿ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਚੌਕਾਂ ਵਿੱਚ ਸੇਵਾ ਨਿਭਾ ਰਹੇ ਪੁਲਿਸ ਕਰਮਚਾਰੀਆਂ ਨੂੰ ਆਧੁਨਿਕ ਟ੍ਰੇਨਿੰਗ ਦੇ ਕੇ ਟ੍ਰੈਫਿਕ ਜਾਮ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ