BREAKING NEWS
ਐਸਐਫਆਈ ਵੱਲੋਂ ਮੁੱਖ ਮੰਤਰੀ ਨੂੰ ਖ਼ਤ  ਮਾਤਾ ਗੁਜਰੀ ਕਾਲਜ ਵਿਖੇ ਟੋਕੀਓ ੳਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤਟੋਕੀਓ ਓਲੰਪਿਕਸ : ਜੈਵਲਿਨ ਥ੍ਰੋਅ 'ਚ ਅਨੁਰਾਣੀ ਨੇ ਕੀਤਾ ਨਿਰਾਸ਼, ਕੁਆਲੀਫਾਇੰਗ ਰਾਉਂਡ 'ਚ ਰਹੀ ਸਭ ਤੋਂ ਹੇਠਾਂਟੋਕੀਓ ਓਲੰਪਿਕ ਕੁਸ਼ਤੀ : ਸੋਨਮ ਮਹਿਲਾ ਫ੍ਰੀਸਟਾਈਲ ਸ਼੍ਰੇਣੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਾਰੀਨਹੀਂ ਰਹੇ ਫਿਲਮ ਅਲੋਚਕ ਰਾਸ਼ੀਦ ਇਰਾਨੀ, ਬਾਲੀਵੁੱਡ ਨੇ ਪ੍ਰਗਟਾਇਆ ਸੋਗਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਰਹੀ ਠੱਪਰਣਨੀਤੀ ’ਤੇ ਚਰਚਾ ਲਈ ਰਾਹੁਲ ਨੇ ਵਿਰੋਧੀ ਪਾਰਟੀਆਂ ਨੂੰ ਅੱਜ ਨਾਸ਼ਤੇ ’ਤੇ ਸੱਦਿਆਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇ : ਸੀਪੀਆਈ (ਐਮ)

ਹਰਿਆਣਾ

ਹਰਿਆਣਾ ਤੇ ਉਤਰਾਖੰਡ ’ਚ ਤਾਲਾਬੰਦੀ ਇੱਕ ਹਫ਼ਤੇ ਲਈ ਹੋਰ ਵਧਾਈ

June 21, 2021 10:56 AM

ਦਸਨਸ/ਏਜੰਸੀਆਂ
ਚੰਡੀਗੜ੍ਹ/ਦੇਹਰਾਦੂਨ/20 ਜੂਨ : ਕੋਰੋਨਾਵਾਇਰਸ ਦੇ ਮੱਦੇਨਜ਼ਰ ਉਤਰਾਖੰਡ ਅਤੇ ਹਰਿਆਣਾ ਵਿੱਚ ਇੱਕ ਹਫਤੇ ਦੀ ਤਾਲਾਬੰਦੀ ਹੋਰ ਵਧਾ ਦਿੱਤੀ ਹੈ।
ਹਰਿਆਣਾ ਸਰਕਾਰ ਨੇ ਕਿਹਾ ਕਿ ਕੋਵਿਡ-19 ਤਾਲਾਬੰਦੀ ਸੂਬੇ ਵਿੱਚ 28 ਜੂਨ ਤੱਕ ਲਾਗੂ ਰਹੇਗੀ। ਹਾਲਾਂਕਿ, ਵਿਆਹ ਪ੍ਰੋਗਰਾਮ ਅਤੇ ਅੰਤਿਮ ਸਸਕਾਰ ਮੌਕੇ ਲਾਗੂ ਪਾਬੰਦੀਆਂ ਨਰਮ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਦਫਤਰ ਵੀ ਹੁਣ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਮੁੱਖ ਸਕੱਤਰ ਵਿਜੈ ਵਰਧਨ ਵੱਲੋਂ ਜਾਰੀ ਆਦੇਸ਼ ਮੁਤਾਬਕ, ਕੋਵਿਡ ਬਚਾਅ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਵਿਆਹ ਪ੍ਰੋਗਰਾਮ ਅਤੇ ਅੰਤਿਮ ਸਸਕਾਰ ਵਿੱਚ ਹੁਣ 50 ਤੱਕ ਲੋਕ ਸ਼ਾਮਲ ਹੋ ਸਕਦੇ ਹਨ। ਪਹਿਲਾਂ ਇਹ ਗਿਣਤੀ 21 ਸੀ। ਉਧਰ, ਉਤਰਾਖੰਡ ਸਰਕਾਰ ਨੇ ਕਿਹਾ ਕਿ ਸੂਬੇ ਵਿੱਚ 22 ਜੂਨ ਤੋਂ ਇੱਕ ਹਫਤੇ ਲਈ ਤਾਲਾਬੰਦੀ ਜਾਰੀ ਰਹੇਗੀ, ਹਾਲਾਂਕਿ ਹੋਟਲ, ਰੈਸਤਰਾਂ ਅਤੇ ਬਾਰ 50 ਫੀਸਦੀ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ। ਸੂਬਾ ਸਰਕਾਰ ਦੇ ਬੁਲਾਰੇ ਸੁਬੋਧ ਉਨੀਯਾਲ ਨੇ ਕਿਹਾ ਕਿ ਚਾਰਧਾਮ ਯਾਤਰਾ ਸਥਾਨਕ ਲੋਕਾਂ ਲਈ ਪਹਿਲੀ ਜੁਲਾਈ ਅਤੇ ਸੂਬੇ ਦੇ ਬਾਕੀ ਹਿੱਸੇ ਤੋਂ ਆਉਣ ਵਾਲੇ ਲੋਕਾਂ ਲਈ 11 ਜੁਲਾਈ ਤੋਂ ਖੋਲ੍ਹਣ ਦਾ ਵੀ ਫੈਸਲਾ ਕੀਤਾ ਗਿਆ ਹੈ। ਹਾਲਾਂਕਿ, ਸ਼ਰਧਾਲੂਆਂ ਕੋਲ ਕਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਲੈ ਕੇ ਕਾਂਗਰਸ ਆਗੂ ਪਹੁੰਚੇ ਮਿੰਨੀ ਸਕੱਤਰੇਤ, ਦਿੱਤਾ ਮੰਗ ਪੱਤਰ

ਵਿਗਿਆਨਕ ਚੇਤਨਾ ਦੇ ਫੈਲਾਓ ਨਾਲ ਹੋਵੇਗਾ ਦੇਸ਼ ਦਾ ਵਿਕਾਸ : ਸ਼ਮਸ਼ੇਰ ਚੋਰਮਾਰ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਸੇਵਾ ਹੀ ਸੇਵਾ ਹਸਪਤਾਲ ਦਾ ਉਦਘਾਟਨ ਕੀਤਾ

ਖੇਡ ਮੰਤਰੀ ਸੰਦੀਪ ਸਿੰਘ ਨੇ ਨਗਰਪਾਲਿਕਾ ’ਚ ਮਾਰਿਆ ਛਾਪਾ

ਹਰਿਆਣਾ ’ਚ 2000 ਪ੍ਰਚੂਨ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ : ਖੱਟਰ

15 ਅਗਸਤ ਨੂੰ ਭਾਰੀ ਗਿਣਤੀ ’ਚ ਕਿਸਾਨ ਦਿੱਲੀ ਕੂਚ ਕਰਨਗੇ : ਪ੍ਰਿੰਸ ਵੜੈਚ

ਨਿਰਦੋਸ਼ ਕਿਸਾਨਾਂ ’ਤੇ ਦਰਜ ਝੂਠੇ ਮੁਕਦਮੇ ਤੁਰੰਤ ਰੱਦ ਹੋਣ : ਬਾਬਾ ਤਿਲੋਕੇਵਾਲਾ

ਕਿਸਾਨੀਂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਮਾਗਮ 7 ਅਗਸਤ ਨੂੰ

ਮਹਾਨ ਯੋਧਿਆਂ ਦੇ ਜੀਵਨ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਗੋਬਿੰਦ ਸਿੰਘ ਭਾਟੀਆ