BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਪੰਜਾਬ

ਕਿਸਾਨ ਅੰਦੋਲਨ ਅੱਖੋਂ‑ਪਰੋਖੇ ਕਰ ਆਗਾਮੀ ਚੋਣਾਂ ਲਈ ਰਾਜਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣਾ ਸ਼ੁਰੂ

June 21, 2021 11:36 AM

ਕਿਰਨਵੀਰ ਮਾਂਗਟ
ਲੁਧਿਆਣਾ/20 ਜੂਨ: ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਪਣੇ ਹੋਂਦ ਦੀ ਲੜਾਈ ਦੇਸ਼ ਦਾ ਕਿਸਾਨ ਦਿੱਲੀ ਦੇ ਬਾਡਰਾਂ ਤੇ ਧਰਨਾ ਲਗਾ ਕੇ ਲੜ ਰਿਹਾ ਹੈ । ਜਿਸ ਲਈ ਹੁਣ ਤੱਕ ਪੰਜਾਬ ਦੀਆਂ ਰਾਜਸੀ ਪਾਰਟੀਆਂ ਕਿਸਾਨਾ ਦੇ ਹੱਕਾਂ ਲਈ ਹਾ ਦਾ ਨਾਅਰਾ ਮਾਰ ਰਹੀਆਂ ਸਨ ਪਰ ਜਿਵੇਂ ਹੀ 2022 ਨਜਦੀਕ ਆ ਰਿਹਾ ਹੈ ਪੰਜਾਬ ਦੀਆਂ ਰਾਜਸੀ ਪਾਰਟੀਆਂ ਕਿਸਾਨਾਂ ਦੀ ਲੜਾਈ ਨੂੰ ਅੱਖੋਂ ਪਰੋਖੇ ਕਰ ਕੇ ਅਪਣੀ ਅਪਣੀ ਕੁਰਸੀ ਲਈ ਅਪਣੇ ਅਪਣੇ ਇਲਾਕਿਆਂ ਵਿੱਚ ਹਰ ਵਾਰ ਦੀ ਤਰਾਂ ਵੋਟਰਾਂ ਨੂੰ ਭਰਮਾਉਣਾਂ ਸ਼ੁਰੂ ਕਰ ਦਿਤਾ ਹੈ ।
ਜਿਸ ਵਿੱਚ ਜਿਲਾਂ ਲੁਧਿਆਣਾ ਵਿੱਚ ਸਭ ਤੋਂ ਸਰਚਿਤ ਸੀਟ ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਰਾਜਸੀ ਪਾਰਟੀਆਂ ਵਲੋਂ ਹਲਕੇ ਦੇ ਵੋਟਰਾਂ ਨੂੰ ਭਰਮਾਉਣ ਲਈ ਅਪਣੀ ਅਪਣੀ ਡਫਲੀ ਬਜਾਉਣੀ ਸ਼ੁਰੂ ਕਰ ਦਿਤੀ ਹੈ ।
ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਪਿਛਲੇ ਪਿਛਲੇ 10 ਸਾਲ ਰਾਜ ਕਰਨ ਵਾਲੀ ਅਕਾਲੀ ਪਾਰਟੀ ਵਿੱਚ ਸਾਬਕਾ ਕੈਬਨਟ ਮੰਤਰੀ ਰਹੇ ਮੋਜੂਦਾ ਵਿਧਾਇਕ ਪੰਜਾਬ ਦੇ ਦਿਗਜ ਨੇਤਾ ਵਿੱਚ ਆਉਂਦੇ ਸ਼ਰਨਜੀਤ ਸਿੰਘ ਢਿਲੋਂ ਦੀ ਹੁਣ ਤੱਕ ਹਲਕੇ ਦੇ ਵੋਟਰਾਂ ਵਿੱਚ ਚੰਗੀ ਪਕੜ ਰਹੀ ਹੈ । ਜਿਸ ਵਿੱਚ ਜਦੋਂ 2012 ਦੀਆਂ ਵਿਧਾਨ ਸ਼ਭਾ ਚੋਣਾ ਹੋਈਆਂ ਤਾਂ ਢਿਲੋਂ ਦੇ ਮੁਕਾਬਲੇ ਕਾਂਗਰਸ ਪਾਰਟੀ ਵਲੋਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਕਾਂਗਰਸ ਦੀ ਦਿਗਜ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਪਣੇ ਜਵਾਈ ਬਿਕਰਮ ਬਾਜਵਾ ਨੂੰ ਸਾਹਨੇਵਾਲ ਚੋਂ ਢਿਲੋਂ ਦੇ ਮੁਕਾਬਲੇ ਚੌਣ ਮੈਦਾਨ ਵਿੱਚ ਉਤਾਰਿਆ ਸੀ ਪਰ ਬਾਜਵਾ ਨੂੰ ਹਾਰ ਦਾ ਸਾਮਣਾ ਕਰਨਾ ਪਿਆ ਸੀ । ਜਿਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਨੇ ਵਿਦੇਸ਼ ਵਿੱਚ ਰਹਿਣ ਵਾਲੀ ਪੰਜਾਬੀ ਲੋਕ ਗਾਇਕਾ ਬੀਬੀ ਸਤਵਿੰਦਰ ਕੌਰ ਬਿੱਟੀ ਨੂੰ ਪੈਰਾਸ਼ੁਟ ਰਾਹੀਂ ਚੋਣ ਮੈਦਾਨ ਵਿੱਚ ਉਤਾਰਿਆ ਜਦੋਂ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਈ ਪੰਜਾਬ ਦੇ ਲੋਕ ਤਿਆਰ ਸਨ ਉਸ ਸਮੇਂ ਵੀ ਅਕਾਲੀ ਦਲ ਕੇ ਦਿਗਜ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਨੇ ਬੀਬੀ ਬਿੱਟੀ ਨੂੰ ਹਰਾ ਕੇ ਹਲਕੇ ਦੇ ਵਿਧਾਇਕ ਬਣੇ । ਜਿਸ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂਚੋਣਾ ਵਿੱਚ ਅਕਾਲੀ ਦਲ ਤੋਂ ਹਾਰੀ ਪੰਜਾਬੀ ਗਾਇਕਾ ਨੇ ਹਲਕਾ ਇਚਾਰਜ ਦਾ ਲੋਗੋ ਲਗਾ ਕੇ ਹਲਕੇ ਦੀ ਨੁਮਾਇੰਦਗੀ ਕਰਨ ਲਗ ਪਈ । ਅਤੇ ਜਲਦੀ ਹੀ ਹਲਕੇ ਦਾ ਟਕਸਾਲੀ ਕਾਂਗਰਸੀ ਹੋਲੀ ਹੋਲੀ ਬਿੱਟੀ ਬਿੱਟੀ ਦਾ ਵਿਰੋਧ ਕਰਨ ਲਗੇ ।
ਹਲਕੇ ਵਿੱਚ ਕਾਂਗਰਸੀ ਵਰਕਰਾਂ ਦੇ ਵਿਰੋਧ ਦੇ ਬਾਵਜੁਦ ਵੀ ਬਿੱਬੀ ਹਲਕੇ ਵਿੱਚ ਵਿਚਰਦੀ ਰਹੀ । ਜੇਕਰ ਗੱਲ ਕਰੀਏ ਅਜ ਪੰਜਾਬ ਦਾ ਕਿਸਾਨ ਅਪਣੇ ਹੱਕਾਂ ਅਤੇ ਹੋਂਦ ਦੀ ਰਾਖੀ ਲਈ 7 ਮਹੀਨੇ ਤੋਂ ਦਿੱਲੀ ਧਰਨੇ ਤੇ ਬੈਠੇ ਹਨ । ਪਰ ਹਲਕੇ ਵਿੱਚ ਹੁਣ ਸਿਆਸੀ ਲੋਕ ਕਿਸਾਨਾਂ ਨੂੰ ਭੁੱਲ ਤੇਵੋਟਰਾਂ ਨੂੰ ਭਰਮਾਉਣਾਂ ਸ਼ੁਰੂ ਕਰ ਦਿਤਾ ।
ਜਿਵੇਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦੇ ਕਰ ਕੇ ਭੁੱਲ ਗਏ ਉਸੇ ਤਰਜ ਤੇ ਹਲਕੇ ਵਿੱਚ ਬੀਬੀ ਸਤਵਿੰਦਰ ਕੌਰ ਵੋਟਰਾਂ ਨੂੰ ਵਾਅਦੇ ਕਰਨ ਵਿੱਚ ਵੀ ਪਿਛੇ ਨਹੀਂ ਨਹੀ ਭਾਵੇਂ ਸਰਕਾਰ ਦੇ ਚਾਰ ਸਾਲ ਵਿੱਚ ਹਲਕੇ ਦਾ ਕੋਈ ਵਿਕਾਸ ਨਹੀਂ ਹੋਇਆ ਪਰ ਬਿੱਬੀ ਬਿੱਟੀ ਵਲੋਂ ਹਲਕੇ ਦੇ ਲੋਕਾਂ ਨੂੰ ਵਿਕਾਸ ਦੇ ਲਾਰੇ ਲਾਉਣੇ ਜਾਰੀ ਹਨ ਰੋਜਾਨਾ ਹਲਕੇ ਦੇ ਪਿੰਡਾ ਵਿੱਚ ਜਾ ਕੇ ਲੋਕਾਂ ਨੂੰ ਜਲਦੀ ਵਿਕਾਸ ਦੇ ਵਾਅਦੇ ਕੀਤੇ ਜਾ ਰਹੇ ਹਨ । ਇਸ ਵੋਟਰਾਂ ਨੂੰ ਭਰਮਾਉਣ ਦੀ ਦੋੜ ਵਿੱਚ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਢਿਲੋਂ ਵੀ ਪਿਛੇ ਨਹੀਂ ਹਨ ।
ਕੀ ਹੁਣ ਇਹ ਸਿਆਸੀ ਲੋਕ ਭੱਲ ਗਏ ਹਨ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਕਿਸਾਨ ਮਜਦੂਰ ਅਪਣੇ ਹੱਕਾਂ ਲਈ ਦਿੱਸੀ ਦੇ ਬਾਡਰਾਂ ਤੇ ਧਰਨੇ ਲਗਾਈ ਬੈਠਾ ਹੈ । ਅਜ ਕਿਸਾਨਾ ਨੂੰ ਭੱਲ ਕੇ ਕੀ ਕੁਰਸੀ ਜਰੂਰੀ ਹੈ । ਸਵਾਲ ਹੈ ਕੀ ਆਉਣ ਵਾਲੀ 2022 ਵਿੱਚ ਇਹ ਸਿਆਸੀ ਲੋਕ ਅਪਣੇ ਕਿਸਾਨ ਮਜਦੂਰਾਂ ਨੂੰ ਛੱਡ ਕੇ ਅਪਣੀ ਅਪਣੀ ਕੁਰਸੀ ਲਈ ਲੜਨਗੇ ਜਾ ਕਿਸਾਨ ਮਜਦੂਰ ਲਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪ

ਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼

27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ

ਪੰਜਾਬ ਸਰਕਾਰ ਨੇ ਪੰਜਗਰਾਈ ਕਲਾਂ ’ਚ 1 ਕਰੋੜ ਰੁਪਏ ਤੋਂ ਵੱਧ ਵਿਕਾਸ ਕਾਰਜਾਂ ’ਤੇ ਖਰਚ ਕੀਤੇ : ਸਰਪੰਚ

ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਐਸਡੀਐਮ ਬਟਾਲਾ ਨੇ ਸੇਵਾ ਕੇਂਦਰਾਂ ਦੀ ਕੀਤੀ ਚੈਕਿੰਗ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਹਲਕਾ ਸਾਹਨੇਵਾਲ ਦੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ : ਬੀਬੀ ਬਿੱਟੀ

ਚੰਨੀ ਦੀ ਅਗਵਾਈ ’ਚ ਕਾਂਗਰਸ ਮੁੜ 2022 ’ਚ ਸਰਕਾਰ ਬਣਾਏਗੀ : ਮਿੱਤਲ

ਜ਼ੀਰਕਪੁਰ ’ਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ 100 ਤੋਂ ਵੱਧ ਬੈਨਰ ਰਾਤੋ-ਰਾਤ ਗਾਇਬ

‘ਗੁ. ਸ੍ਰੀ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਹੁਕਮ ਕੇਜਰੀਵਾਲ ਸਰਕਾਰ ਦਾ ਨਾਦਰਸ਼ਾਹੀ ਫੈਸਲਾ’

ਜੋਤੀ-ਜੋਤ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲੇ ਨਗਰ ਕੀਰਤਨ ਦੇ ਸੰਗਤਾਂ ਨੇ ਕੀਤੇ ਦਰਸ਼ਨ