BREAKING NEWS
ਰਾਕੇਸ਼ ਅਸਥਾਨਾ ਨੂੰ ਦਿੱਲੀ ਦਾ ਸੀਪੀ ਬਣਾਉਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਧਨਬਾਦ ਵਿੱਚ ਜੱਜ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੀਐਸ ਅਤੇ ਡੀਜੀਪੀ ਤੋਂ ਮੰਗੀ ਰਿਪੋਰਟਟੋਕੀਓ ਖੇਡਾਂ ਲਈ ਪੈਰਾਲਿੰਪਿਕ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਦੀ ਚੋਣ ਨਾ ਕਰਨ ਲਈ ਪੀਸੀਆਈ ਨੂੰ ਨੋਟਿਸਸੀਬੀਐਸਈ 12ਵੀਂ ਦਾ ਨਤੀਜਾ ਘੋਸ਼ਿਤ, 99.37 ਪ੍ਰਤੀਸ਼ਤ ਵਿਦਿਆਰਥੀ ਸਫਲਲੋਕ ਸਭਾ ਸੋਮਵਾਰ ਤੱਕ ਮੁਲਤਵੀ, ਦੋ ਬਿੱਲ ਪੇਸ਼ ਕੀਤੇ ਗਏਦੇਸ਼ ਵਿੱਚ ਕੋਰੋਨਾ ਨੇ ਮੁੜ ਫੜੀ ਰਫਤਾਰ, 44 ਹਜ਼ਾਰ ਤੋਂ ਵੱਧ ਨਵੇਂ ਮਰੀਜ਼ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੇ ਹਾਰ ਕੇ ਵੀ ਜਿੱਤੇ ਦਿਲਟੋਕੀਓ ਓਲੰਪਿਕਸ : ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ, ਮੈਡਲ ਪੱਕਾਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

ਲੇਖ

ਬਚਪਨ ਤੇ ਜਵਾਨੀ ਨੂੰ ਨਿਗਲ ਗਿਆ ਮੋਬਾਇਲ

June 21, 2021 11:56 AM

ਇਕਬਾਲ ਸਿੰਘ ਬਰਾੜ

ਜੇਕਰ ਕੁਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸਚਮੁੱਚ ਹੀ ਲੱਗਦਾ ਹੈ ਕਿ ਕਿੱਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇਂ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-ਛੋਟੀਆਂ ਖੇਡਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਜਾਂਦੇ ਪਤਾ ਹੀ ਨਾ ਚਲਦਾ ।
ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੋਲੀ-ਹੋਲੀ ਕੰਮਾਂ ਵਿੱਚ ਲਗਾ ਲੈਂਦੇ ਪਰ ਉਸ ਸਮੇਂ ਜੋ ਬਚਪਨ ਅਤੇ ਜਵਾਨੀ ਦਾ ਆਨੰਦ ਸੀ ਉਹ ਵੱਖਰਾ ਹੀ ਹੁੰਦਾ ਸੀ ਇੱਕ ਦੂਸਰੇ ਪ੍ਰਤੀ ਪਿਆਰ ਅਤੇ ਵਫ਼ਾਦਾਰੀ ਅਤੇ ਆਗਿਆਕਾਰੀ ਹੁੰਦਾ ਸੀ। ਪਰ ਇਸ ਦੇ ਮੁਕਾਬਲੇ ਅੱਜ ਦੇ ਬਚਪਨ ਅਤੇ ਜਵਾਨੀ ਦੀ ਗੱਲ ਕਰੀਏ ਤਾਂ ਬਹੁਤ ਵੱਖਰਾ ਹੀ ਅਨੁਭਵ ਹੁੰਦਾ ਹੈ। ਅੱਜ ਦੇ ਬੱਚਿਆਂ ਨੇ ਤਾਂ ਬਚਪਨ ਦੀਆਂ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ ਡੰਡਾ ਤੇ ਬੰਟੇ ਆਦਿ ਸ਼ਾਇਦ ਦੇਖੀਆਂ ਹੀ ਨਾ ਹੋਣ। ਪਰ ਹੁਣ ਇਨ੍ਹਾਂ ਖੇਡਾਂ ਦੀ ਜਗਾਂ ਇਲੈਕਟ੍ਰੋਨਿਕ ਖੇਡਾਂ ਅਤੇ ਮੋਬਾਇਲਾਂ ਨੇ ਲੈ ਲਈ ਹੈ। ਇਸ ਦੇ ਨਾਲ-ਨਾਲ ਮਾਪੇ ਵੀ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਧੁਨਿਕ ਯੁੱਗ ਕਹਿ ਕੇ ਖੇਡਣ ਲਈ ਇਲੈਕਟ੍ਰੋਨਿਕ ਗੇਮਾਂ ਅਤੇ ਮੋਬਾਇਲ ਲੈ ਕੇ ਦੇਣ ਵਿੱਚ ਮਾਣ ਮਹਿਸੂਸ ਕਰਦੇ ਹੋਏ, ਇੱਕ-ਦੂਜੇ ਨੂੰ ਦੱਸਦੇ ਹਨ ਸਾਡਾ ਛੋਟਾ ਜਿਹਾ ਬੱਚਾ ਹੀ ਸਮਾਰਟ ਫੋਨ ਮਿੰਟੋ ਮਿੰਟੀ (ਬੜੀ ਤੇਜ਼ੀ) ਨਾਲ ਚਲਾ ਲੈਂਦਾ ਹੈ। ਇਸ ਤਰ੍ਹਾਂ ਦੇ ਬਚਪਨ ਵਿੱਚ ਪਲਿਆ ਹੋਇਆ ਬੱਚਾ ਹਮੇਸ਼ਾ ਹੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਗ੍ਰਹਿਣ ਨਹੀਂ ਕਰ ਪਾਵੇਗਾ ਅਤੇ ਉਹ ਆਧੁਨਿਕ ਯੁੱਗ ਦੇ ਸਮੇਂ ਅਨੁਸਾਰ ਹੀ ਚੀਜ਼ਾਂ ਦੀ ਮੰਗ ਰੱਖੇਗਾ।
ਇਸੇ ਤਰ੍ਹਾਂ ਨਵੀਂ ਪੀੜ੍ਹੀ ਦੇ ਬੱਚੇ ਹੀ ਬਚਪਨ ਤੋਂ ਬਾਅਦ ਜਦ ਜਵਾਨੀ ਦੀ ਦਹਿਲੀਜ ’ਤੇ ਪੈਰ ਰੱਖਦੇ ਹਨ ਤਾਂ ਉਹੀ ਬੱਚੇ ਮਹਿੰਗੇ ਮਹਿੰਗੇ ਸਮਾਰਟ ਫੋਨਾਂ ਦੀ ਮੰਗ ਕਰਦੇ ਆਮ ਦੇਖੇ ਜਾ ਸਕਦੇ ਹਨ ਪਰ ਸਾਧਾਰਨ ਘਰਾਂ ਦੇ ਮਾਤਾ ਪਿਤਾ ਬੱਚੇ ਦੀ ਅਜਿਹੀ ਮੰਗ ਨੂੰ ਪੂਰਾ ਕਰਨ ਦੇ ਅਸਮਰਥ ਹੋਣ ਦੇ ਬਾਵਜੂਦ ਵੀ ਕਰਜਾ ਚੁੱਕ ਕੇ ਵੀ ਬੱਚੇ ਦੀ ਜਿਦ ’ਤੇ ਫੁੱਲ ਝੜ੍ਹਾਉਣ ਨੂੰ ਵੀ ਵਡਿਆਈ ਸਮਝਦੇ ਹਨ ।
ਗੱਲ ਇਥੇ ਹੀ ਖ਼ਤਮ ਨਹੀਂ ਹੋ ਜਾਂਦੀ ਫਿਰ ਹੀ ਸਮਾਰਟ ਬੱਚੇ ਆਪਣੇ ਸਮਾਰਟ ਫੋਨਾਂ ’ਤੇ ਸੋਸ਼ਲ ਨੈੱਟਵਰਕ ਉਪਰ ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਜਾਂ ਪੱਬਜੀ ਗੇਮਜ਼ ਆਦਿ ਵਿੱਚ ਐਨੇ ਮਗਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਸਮੇਂ ਸਿਰ ਖਾਣਾ-ਪੀਣਾ, ਰਿਸ਼ਤੇ-ਨਾਤੇ ਅਤੇ ਪਰਿਵਾਰ ਦੇ ਮੈਂਬਰ ਆਦਿ ਤੱਕ ਭੁੱਲ ਜਾਂਦੇ ਹਨ। ਕਈ ਵਾਰ ਤਾਂ ਇਥੋ ਤੱਕ ਨੌਬਤ ਆ ਜਾਂਦੀ ਹੈ ਕਿ ਹੈਡਫੋਨ ਜ਼ਿਆਦਾ ਸਮਾਂ ਲੱਗੇ ਰਹਿਣ ਨਾਲ ਕੰਨਾਂ ਦੇ ਪਰਦੇ ਖ਼ਰਾਬ ਹੋ ਜਾਂਦੇ ਹਨ । ਇਸੇ ਤਰ੍ਹਾਂ ਫੋਨਾਂ ਵਿੱਚ ਰੱੁਝੇ ਹੋਏ ਬੱਚੇ ਪੜ੍ਹਾਈ ਨੂੰ ਅੱਧ ਵਿਚਕਾਰ ਹੀ ਛੱਡਦੇ ਹੋਏ ਸਕੂਲਾਂ ਜਾਂ ਕਾਲਜਾਂ ਵਿਚੋ ਹਟਣ ਨੂੰ ਹੀ ਤਰਜ਼ੀਹ ਦਿੰਦੇ ਵੀ ਦੇਖੇ ਜਾ ਸਕਦੇ ਹਨ। ਜਿਨ੍ਹਾਂ ਦਾ ਭਵਿੱਖ ਬਹੁਤ ਘਾਤਕ ਸਿੱਧ ਹੁੰਦਾ ਹੈ ।
ਜੇਕਰ ਆਪਾਂ ਪਿਛਲੇ ਦਹਾਕੇ ਬਿਨਾਂ ਮੋਬਾਇਲ ਵਾਲੇ ਯੁੱਗ ਅਤੇ ਅੱਜ ਦੇ ਆਧੁਨਿਕ ਯੁੱਗ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਮੋਬਾਇਲ ਜਿੱਥੇ ਸਾਡੇ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ ਤਾਂ ਉਥੇ ਸਾਨੂੰ ਸਾਡੇ ਪੰਜਾਬੀ ਸੱਭਿਆਚਾਰ ਨਾਲੋਂ ਤੋੜ ਕੇ ਸਾਡੇ ਬੱਚਿਆਂ ਦੇ ਬਚਪਨ ਅਤੇ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ ਜਿਵਂੇ ਬੱਚਿਆਂ ਦੀ ਯਾਦਾਸ਼ਤ ਨੂੰ ਕਮਜ਼ੋਰ ਕਰਨਾ, ਅੱਖਾਂ ਦੀ ਰੌਸ਼ਨੀ ਦਾ ਘਟਨਾ, ਅਮੁੱਲੇ ਸਮੇਂ ਅਤੇ ਪੈਸੇ ਦੀ ਬਰਬਾਦੀ ਆਦਿ ।
ਅੰਤ ਵਿੱਚ ਮੈਂ ਇਹੀ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਯੁੱਗ ਦੇ ਨਾਲ-ਨਾਲ ਆਪਣੇ ਪੁਰਾਤਨ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਵਾਉਂਦੇ ਹੋਏ ਸੱਭਿਆਚਰਕ ਖੇਡਾਂ ਮੁਤਾਬਕ ਖੇਡਣ ਲਈ ਵੀ ਪ੍ਰੇਰਿਤ ਕਰੋ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਵੀ ਅਸੀਂ ਆਪਣੀਆਂ ਸੱਭਿਆਚਾਰਕ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ ਤੇ ਲੁੱਕਣ ਮੀਚੀ ਆਦਿ ਨੂੰ ਜੀਊਂਦੇ ਰੱਖਣ ਦੇ ਨਾਲ-ਨਾਲ ਇਲੈਕਟ੍ਰੋਨਿਕ ਗੇਮਾਂ ਅਤੇ ਮੋਬਾਇਲਾਂ ਨਾਲ ਬੱਚਿਆਂ ਦੇ ਬਚਪਨ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚਾ ਸਕੀਏ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ