BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਨਰੇਗਾ ਕਾਮਿਆਂ ਨੂੰ ਕੋਵਿਡ-19 ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ

June 21, 2021 01:38 PM

- 30 ਕਾਮਿਆਂ ਨੇ ਲਗਵਾਈ ਵੈਕਸੀਨ

ਸਲੀਮ
ਮਾਲੇਰਕੋਟਲਾ, 20 ਜੂਨ : ਮਾਣਯੋਗ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਫਤਹਿਗੜ੍ਹ ਪੰਜਗਰਾਈਆਂ ਡਾ ਗੀਤਾ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਅਧੀਨ ਪੈਂਦੇ ਵੱਖੋ ਵੱਖਰੇ ਪਿੰਡਾਂ ਵਿੱਚ ਲਗਾਤਾਰ ਵੈਕਸੀਨੇਸ਼ਨ ਦੇ ਕੈਂਪ ਜਲਿਾ ਪ੍ਰਸਾਸ਼ਨ ਅਤੇ ਗਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ।
ਅੱਜ ਪਿੰਡ ਵਜੀਦਪੁਰ ਬਦੇਸ਼ਾ ਵਿਖੇ ਕੰਮ ਵਾਲੀ ਸਾਈਟ ਤੇ ਜਾ ਕਿ ਹੀ ਐਸ.ਆਈ ਸਤਿੰਦਰ ਸਿੰਘ ਬਮਾਲ ਦੀ ਅਗਵਾਈ ਵਾਲੀ ਟੀਮ ਵੱਲੋਂ ਨਰੇਗਾ ਕਾਮਿਆਂ ਨੂੰ ਵੈਕਸੀਨ ਲਗਵਾਉਣ ਦੇ ਲਈ ਜਾਗਰੂਕ ਕੀਤਾ ਗਿਆ, ਇਸ ਮੌਕੇ ਰਾਜੇਸ਼ ਰਿਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ 45 ਸਾਲ ਤੋਂ ਵਧੇਰੇ ਉਮਰ ਦੇ ਸਮੂਹ ਨਾਗਰਿਕ ਅਤੇ 18-44 ਸਾਲ ਦੀਆਂ ਕਈ ਸ੍ਰੇਣੀਆਂ ਆਪਣੀ ਇੱਛਾ ਅਨੁਸਾਰ ਕੋਵਿਡ 19 ਦੀ ਵੈਕਸੀਨ ਲਗਵਾਉਣ ਲਈ ਨਾਮ ਦਰਜ ਕਰਵਾ ਕੇ ਟੀਕਾ ਲਗਵਾ ਸਕਦੇ ਹਨ ਇਸ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਲੋਕਾਂ ਅਫਵਾਹਾਂ ਤੋਂ ਸੁਚੇਤ ਰਹਿਣ।
ਐਸ. ਆਈ ਸਤਿੰਦਰ ਸਿੰਘ ਨੇ ਕੋਵਿਡ 19 ਦੀ ਵੈਕਸੀਨ ਦੇ ਫਾਇਦੇ ਅਤੇ ਕੋਵਿਡ 19 ਦੇ ਰੋਗ ਤੋਂ ਬਚਣ ਦੇ ਜਰੂਰੀ ਸਾਵਧਾਨੀਆਂ; ਮਾਸਕ ਪਾਕੇ ਰੱਖਣਾ, ਹੱਥਾਂ ਨੂੰ ਧੋਣ ਬਾਰੇ ਵੀ ਜਾਗਰੂਕ ਕੀਤਾ, ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ, ਐਸ.ਆਈ ਹਰਭਜਨ ਸਿੰਘ, ਐਲ.ਐਚ.ਵੀ ਕਮਲਜੀਤ ਕੌਰ, ਰਾਜੇਸ਼ ਰਿਖੀ, ਜੀ.ਓ.ਜੀ ਗੁਰਵਿੰਦਰ ਸਿੰਘ, ਸਿਹਤ ਕਰਮਚਾਰੀ ਦਲੀਪ ਸਿੰਘ ਤੱਖਰ ਸਮੇਤ ਕਈ ਪਤਵੰਤੇ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ