BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਮੋਦੀ ਸਰਕਾਰ ਦੇ ਝੂਠ ਤੇ ਲੋਕਮਾਰੂ ਤੱਥ

June 22, 2021 11:33 AM

ਸੁਖਵਿੰਦਰ ਸਿੰਘ ਸੇਖੋਂ

ਸੀਪੀਆਈ(ਐਮ) ਅਤੇ ਖੱਬੀਆਂ ਪਾਰਟੀਆਂ ਦੀ ਕੌਮੀ ਪੱਧਰ ’ਤੇ ਦਿੱਲੀ ਵਿਖੇ ਆਯੋਜਿਤ ਮੀਟਿੰਗ ’ਚ 16 ਤੋਂ 30 ਜੂਨ ਤੱਕ ਜ਼ੋਰਦਾਰ ਲੋਕ ਲਾਮਬੰਦੀ ਕਰਕੇ ਪੰਦਰਵਾੜਾ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਪੰਦਰਵਾੜੇ ਦੌਰਾਨ ਉਭਾਰੇ ਜਾਣ ਵਾਲੇ ਨੁਕਤੇ ਪਾਰਟੀ ਆਗੂਆਂ ਤੇ ਕਾਰਕੁਨਾਂ ਦੀ ਮਦਦ ਲਈ ਸਾਂਝੇ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਢੁਕਵੀਂ ਵਿਉਂਤਬੰਦੀ ਨਾਲ ਕਰਨ ਨੂੰ ਯਕੀਨੀ ਬਣਾਇਆ ਜਾਵੇ ।

ਵੱਧ ਰਹੀ ਮਹਿੰਗਾਈ ਦੇ ਤੱਥ
1. ਆਜ਼ਾਦੀ ਤੋਂ ਬਾਅਦ ਕੇਂਦਰ ਵਿਚ ਰਹੀਆਂ ਸਰਕਾਰਾਂ ’ਚ ਮੋਦੀ ਸਰਕਾਰ ਤੋਂ ਹੋਰ ਜਾਲਮਾਨਾ ਸਰਕਾਰ ਨਹੀਂ ਦੇਖੀ।
2. ਪਹਿਲੇ ਲਾਕਡਾਊਨ ’ਚ 12 ਕਰੋੜ ਲੋਕਾਂ ਦਾ ਰੁਜ਼ਗਾਰ ਸਮਾਪਤ ਹੋਇਆ। ਅਪ੍ਰੈਲ, ਮਈ 2021 ਦੇ ਦੋ ਮਹੀਨਿਆਂ ’ਚ 2.2 ਕਰੋੜ ਲੋਕਾਂ ਨੇ ਆਪਣਾ ਰੁਜ਼ਗਾਰ ਖੋਹ ਦਿੱਤਾ ਹੈ।
3. ਮਈ 2021 ਵਿਚ ਬੇਰੁਜ਼ਗਾਰੀ ਦੀ ਦਰ 12% ’ਤੇ ਪੁੱਜ ਗਈ । ਜਿਹੜੀ ਸਾਲ ’ਚ ਸਭ ਤੋਂ ਸਿਖਰ ’ਤੇ ਸੀ। ਪਿੰਡਾਂ ਅਤੇ ਸ਼ਹਿਰਾਂ ਦੋਵਾਂ ’ਚ ਬੇਰੁਜ਼ਗਾਰੀ ’ਚ ਵਾਧਾ ਹੋਇਆ।
4. ਜਨਵਰੀ 2021 ਤੋਂ ਪੈਟਰੋਲੀਅਮ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ’ਚ 54 ਵਾਰ ਵਧੀਆਂ।
5. ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਕਾਰਨ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ।
6. ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਧਣ ਕਾਰਨ ਆਵਾਜਾਈ ਮਹਿੰਗੀ ਹੋਈ, ਖੇਤੀ ’ਤੇ ਖਰਚੇ ਵਧਣ ਸਮੇਤ ਵਾਟਰ ਪੰਪਸੈਟ ਅਤੇ ਟਰੈਕਟਰ ਵਿਚ ਡੀਜ਼ਲ ਦੀ ਵਰਤੋਂ ਕਾਰਨ ਖੇਤੀ ਖੇਤਰ ਬਹੁਤ ਪ੍ਰਭਾਵਿਤ ਹੋਇਆ।
7. ਮਈ 2021 ਵਿਚ ਥੋਕ ਕੀਮਤਾਂ ਵਿਚ 12.94% ਦਾ ਵਾਧਾ ਪਿਛਲੇ 11 ਸਾਲਾਂ ਤੋਂ ਸਭ ਤੋਂ ਸਿਖਰ ’ਤੇ ਹੈ।
8. ਖਪਤਕਾਰ ਸੂਚਕ ਅੰਕ 6.3% ਉੱਚਾ ਚਲਾ ਗਿਆ ਹੈ।
9. ਜ਼ਰੂਰੀ ਭੋਜਨ ਸਮੱਗਰੀ ਜਿਵੇਂ ਚੌਲ, ਖਾਣ ਵਾਲਾ ਤੇਲ, ਦਾਲਾਂ, ਲੂਣ, ਸਬਜ਼ੀਆਂ, ਆਂਡੇ, ਮੀਟ ਅਤੇ ਮੱਛੀ ਦੀਆਂ ਮਹਿੰਗਾਈ ਦਰਾਂ ਅਸਮਾਨ ਛੂਹ ਰਹੀਆਂ ਹਨ।
10. ਖਾਣ ਵਾਲੇ ਤੇਲ ਦੀ ਕੀਮਤ 60% ਵੱਧ ਚੁੱਕੀ ਹੈ। ਸਰੋਂ ਦਾ ਤੇਲ 170 ਰੁਪਏ ਲਿਟਰ ਵਿੱਕ ਰਿਹਾ ਹੈ ਜਦ ਕਿ ਇਹ ਪਿਛਲੇ ਸਾਲ 120 ਰੁਪਏ ਲਿਟਰ ਸੀ।
11. ਅਡਾਨੀ ਦੀ ਫਾਰਚੂਨ ਕੰਪਨੀ ਵਲੋਂ ਉਪਤਾਦਤ ਖਾਣ ਵਾਲੇ ਤੇਲ ਦੀ ਕੀਮਤ ਅੱਜ ਸਿਖਰ ’ਤੇ ਹੈ, ਜਿਹੜਾ 214 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਜਦਕਿ ਪਿਛਲੇ ਸਾਲ ਅਪਰੈਲ ਵਿੱਚ ਇਸ ਦੀ ਕੀਮਤ 135 ਰੁਪਏ ਸੀ।
12. ਮੋਦੀ ਸਰਕਾਰ ਵਲੋਂ ਜ਼ਰੂਰੀ ਵਸਤਾਂ ਦੀ ਜ਼ਖੀਰੇਬਾਜ਼ੀ ਵਿਰੁੱਧ ਕਾਨੂੰਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
13. ਕਿਸਾਨਾਂ ਵਲੋਂ ਅਰੰਭੇ ਸੰਘਰਸ਼ ਦੀਆਂ ਮੰਗਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਮੋਦੀ ਸਰਕਾਰ ਭੱਜ ਰਹੀ ਹੈ।
14. ਮੋਦੀ ਸਰਕਾਰ ਲਗਾਤਾਰ ਪੈਟਰੋਲ ਤੇ ਡੀਜ਼ਲ ਅਤੇ ਖਾਣ ਵਾਲੇ ਤੇਲ ਉਪਰ ਡਿਊਟੀ ਵਧਾਕੇ ਲਗਾਤਾਰ ਉਪਰੋਕਤ ਨੂੰ ਮਹਿੰਗਾ ਕਰ ਰਹੀ ਹੈ।
15. ਵੱਡੇ ਕਾਰਪੋਰੇਟਾਂ ਨੂੰ ਉਨ੍ਹਾਂ ਦੇ ਮਨਮਰਜ਼ੀ ਦੇ ਮੁਨਾਫੇ ਕਮਾਉਣ ਦੀ ਮੋਦੀ ਸਰਕਾਰ ਵਲੋਂ ਖੁੱਲ੍ਹ ਦਿੱਤੀ ਗਈ ਹੈ।

ਝੂਠ ਨੰਬਰ- 1
ਕੇਂਦਰੀ ਸਰਕਾਰ ਸੋਧੇ ਪੈਟਰੋਲੀਅਮ ਪਦਾਰਥਾਂ ਦੀ ਵਿਦੇਸ਼ਾਂ ਤੋਂ ਆਮਦ ਦੇ ਮਾਮਲੇ ’ਚ ਦੇਸ਼ ਦੇ ਲੋਕਾਂ ਕੋਲ ਝੂਠ ਬੋਲ ਰਹੀ ਹੈ। 2014-15 ’ਚ ਮਿਕਸਡ ਕਰੂਡ ਤੇਲ ਦੀ ਕੀਮਤ ਜੋ 46.59 ਡਾਲਰ ਪ੍ਰਤੀ ਬੈਰਲ ਸੀ ਉਹ ਮਈ 2021 ’ਚ ਵਧ ਕੇ 66.95 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਹੈ। ਇਹ 43% ਦਾ ਵਾਧਾ ਹੈ।
ਇਸੇ ਸਮੇਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਵੇਚ ਕੀਮਤਾਂ ਕਰਮਵਾਰ 58.91 ਰੁਪਏ, 48.26 ਰੁਪਏ ਪ੍ਰਤੀ ਲਿਟਰ ਔਸਤ ਸਨ, ਇਸ ਦੇ ਮੁਕਾਬਲੇ ਹੁਣ 98.25 ਰੁਪਏ ਅਤੇ 91.ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ, ਕੁਕਿੰਗ ਗੈਸ ਮਹਿੰਗੀ ਹੈ। ਇਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 67% ਦਾ ਵਾਧਾ ਹੈ। ਇਸ ਤੋਂ ਸਪੱਸ਼ਟ ਹੈ ਕਿ ਸਾਡੇ ਦੇਸ਼ ਵਿੱਚ ਸੰਸਾਰ ਦੇ ਬਾਕੀ ਦੇਸ਼ਾਂ ਤੋਂ ਵੱਧ ਕੀਮਤ ਹੈ। ਮੋਦੀ ਸਰਕਾਰ ਦੇਸ਼ ਦੇ ਲੋਕਾਂ ਨਾਲ ਝੂਠ ਬੋਲਦੀ ਹੈ।

ਝੂਠ ਨੰਬਰ-2
ਇਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੰਸਾਰ ਕੀਮਤਾਂ ਕਾਨੂੰਨ ਨਹੀਂ। ਇਹ ਕੇਂਦਰ ਸਰਕਾਰ ਵਲੋਂ ਲਾਏ ਗਏ ਟੈਕਸਾਂ ਅਤੇ ਡਿਊਟੀਜ ਕਾਰਨ ਹਨ। ਇੰਡੀਅਨ ਆਇਲ ਕੰਪਨੀ ਦਾ 16 ਜੂਨ 2021 ਦੇ ਬਿਆਨ ਅਨੁਸਾਰ ਖਪਤਕਾਰ ਨੂੰ ਪੈਟਰੋਲ ਪ੍ਰਤੀ ਲਿਟਰ 96.66 ਪੈਸੇ ਮਿਲ ਰਿਹਾ ਹੈ। ਪੈਟਰੋਲ ਦੀ ਅਸਲੀ ਕੀਮਤ 37.65 ਰੁਪਏ ਹੈ ਜਿਸ ਵਿੱਚ ਡੀਲਰ ਦਾ ਕਮਿਸ਼ਨ ਪ੍ਰਤੀ ਲਿਟਰ= 3.80 ਰੁਪਏ ਹੈ ਜਿਸ ਦਾ ਕੁਲ ਜੋੜ = 41.45 ਰੁਪਏ ਬਣਦਾ ਹੈ, ਇਸ ’ਚ ਸਰਕਾਰ ਦਾ ਟੈਕਸ 55.21 ਰੁਪਏ ਹੈ । ਇਸੇ ਤਰ੍ਹਾਂ ਖ਼ਪਤਕਾਰ ਲਈ ਡੀਜ਼ਲ ਦੀ ਕੀਮਤ 87.41 ਰੁਪਏ ਹੈ। ਇਸ ਦੀ ਅਸਲੀ ਕੀਮਤ ਪ੍ਰਤੀ ਲਿਟਰ 40.23 ਰੁਪਏ ਹੈ। ਇਸ ਵਿੱਚ ਡੀਲਰ ਦਾ ਕਮਿਸ਼ਨ ਪ੍ਰਤੀ ਲਿਟਰ 2.59 ਰੁਪਏ ਹੈ। ਇਸ ਤਰ੍ਹਾਂ ਖ਼ਪਤਕਾਰ ’ਤੇ ਪ੍ਰਤੀ ਲਿਟਰ 44.59 ਰੁਪਏ ਦਾ ਵਾਧੂ ਭਾਰ ਪੈ ਰਿਹਾ ਹੈ।

ਝੂਠ ਨੰਬਰ -3
ਰਾਜ ਸਰਕਾਰਾਂ ਉਪਰ ਦੋਸ਼, ਕੇਂਦਰੀ ਸਰਕਾਰ ਦਾ ਮਾਲੀਆ ਪੈਟਰੋਲ ਡੀਜ਼ਲ ਤੋਂ 2014-15 ’ਚ 99,068 ਕਰੋੜ ਰੁਪਏ ਸੀ ਜੋ ਕਿ 2019-20 2,87, 540 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ । ਇਸ ਤਰ੍ਹਾਂ ਇਨ੍ਹਾਂ ਸਾਲਾਂ ’ਚ ਕੇਂਦਰੀ ਸਰਕਾਰ ਦਾ ਮਾਲੀਏ ’ਚ 125% ਦਾ ਵਾਧਾ ਹੋਇਆ।
2021-22 ਦੇ ਭਾਵੇਂ ਅਜੇ ਅੰਕੜੇ ਪ੍ਰਾਪਤ ਨਹੀਂ ਹੋਏ ਪਰ 9 ਮਹੀਨਿਆਂ ਦਾ ਪੈਟਰੋਲ ਡੀਜ਼ਲ ਤੋਂ ਮਾਲੀਆ 2,63,351 ਕਰੋੜ ਰੁਪਏ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਇਹ ਕਹਿਕੇ ਝੂਠ ਬੋਲ ਰਹੀ ਹੈ ਕਿ ਰਾਜ ਸਰਕਾਰਾਂ ਟੈਕਸ ਘਟਾ ਕੇ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਸਕਦੀਆਂ ਹਨ। ਰਾਜ ਸਰਕਾਰਾਂ ਦਾ ਮਾਲੀਆ ਪੈਟਰੋਲੀਅਮ ਪਦਾਰਥਾਂ ’ਤੇ ਸਿਰਫ਼ 37.5% ਵਧਿਆ ਹੈ, ਜਿਹੜਾ 1,60,526 ਕਰੋੜ ਤੋਂ ਵੱਧ ਕੇ 2,20,841 ਕਰੋੜ ਰੁਪਏ ਹੋਇਆ ਹੈ।

ਝੂਠ ਨੰਬਰ-4
ਕੁਕਿੰਗ ਗੈਸ ਪਿਛਲੇ ਸਾਲ 200 ਰੁਪਏ ਮਹਿੰਗੀ ਹੋਈ ਹੈ। ਬੀਤੇ ਪਿਛਲੇ ਸਾਲ ਜੂਨ 2020 ਤੋਂ ਔਸਤ ਗੈਸ ਸਿਲੰਡਰ ਦੀ ਕੀਮਤ ਵਿੱਚ 36% ਵਾਧਾ ਹੋਇਆ ਹੈ ਜੋ ਕਿ 601.5 ਤੋਂ 819.6 ਰੁਪਏ (ਔਸਤਨ) ਵਧਾਈ ਗਈ ਹੈ। ਅਸਲ ’ਚ ਸਬਸਿਡੀ ਸਮਾਪਤ ਕਰ ਦਿੱਤੀ ਗਈ ਹੈ।
ਪਿਛਲੇ ਸਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਗੈਸ ਦੀਆਂ ਕੀਮਤਾਂ ਡਿੱਗਣ ’ਤੇ ਵੀ ਮੋਦੀ ਸਰਕਾਰ ਨੇ ਕੀਮਤਾਂ ਘਟਾਈਆਂ ਨਹੀਂ, ਪਰੰਤੂ ਜਦੋਂ ਅੰਤਰਰਾਸ਼ਟਰੀ ਮੰਡੀ ਵਿਚ ਕੀਮਤਾਂ ਵਧੀਆਂ ਤਾਂ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿਤੀਆਂ ਗਈਆਂ ਅਤੇ ਸਬਸਿਡੀ ਰੋਕ ਦਿੱਤੀ ਗਈ ਹੈ।
ਪਿਛਲੇ ਸਾਲ ਅਪ੍ਰੈਲ ਤੋਂ ਜੂਨ ਤੱਕ ਨਕਦ ਟਰਾਂਸਫਰ ਕੀਤੀ ਸਬਸਿਡੀ ਰਕਮ 2573 ਕਰੋੜ, ਜੁਲਾਈ ਤੋਂ ਸਤੰਬਰ ਤੱਕ ਤਿਮਾਹੀ ਵਿੱਚ ਇਹ ਸਬਸਿਡੀ ਘੱਟ ਕੇ 445 ਕਰੋੜ ਰੁਪਏ ਰਹਿ ਗਈ।
ਅਕਤੂਬਰ ਤੋਂ ਦਸੰਬਰ ਦੀ ਤਿਮਾਹੀ ਵਿਚ ਇਹ 345 ਕਰੋੜ ਅਤੇ ਸਾਲ ਦੇ ਅਖੀਰ ਵਿਚ ਫਰਵਰੀ 2021 ਤੱਕ ਇਹ ਸਬਸਿਡੀ 196 ਕਰੋੜ ਤੱਕ ਹੇਠਾਂ ਆ ਗਈ ।
ਪਿਛਲੇ ਸਾਲਾਂ ਵਿਚ ਕੁਕਿੰਗ ਗੈਸ ’ਤੇ ਸਬਸਿਡੀ 22,635 ਕਰੋੜ ਰੁਪਏ ਸੀ। ਇਹ ਇਕ ਮਹੱਤਵਪੂਰਨ ਗੈਸ ਸਬਸਿਡੀ ’ਤੇ ਕਟੌਤੀ ਕੀਤੀ ਗਈ ਹੈ। ਫਰਵਰੀ 2021 ਦੇ ਬਜਟ ਵਿਚ ਪਹਿਲੇ ਸਾਲਾਂ ਦੀ ਸਬਸਿਡੀ ਬਜਟ ਅਲਾਟਮੈਂਟ 40,915 ਰੁਪਏ ਤੋਂ ਘਟਾ ਕੇ 14,073 ਕਰੋੜ ਦੀ ਬਜਟ ਅਲਾਟਮੈਂਟ ਰੱਖੀ ਗਈ।

ਝੂਠ ਨੰਬਰ-5
ਸਾਰੇ ਦੇਸ਼ਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉੱਚੀਆਂ ਹਨ, ਪਰੰਤੂ ਮੋਦੀ ਸਰਕਾਰ ਵਲੋਂ ਵਾਧੂ ਟੈਕਸ ਲਾ ਕੇ ਆਪਣੇ ਗੁਆਂਢੀ ਦੇਸ਼ਾਂ ਤੋਂ ਇਨ੍ਹਾਂ ਨੂੰ ਹੋਰ ਸਿਖਰ ’ਤੇ ਲਿਆਂਦਾ ਗਿਆ ਹੈ।
ਇਹ ਤਸਵੀਰ ਇਸ ਤਰ੍ਹਾਂ ਹੈ : ਪਾਕਿਸਤਾਨ ’ਚ ਪੈਟਰੋਲ ਦੀ ਕੀਮਤ 51-15 ਤੇ ਡੀਜ਼ਲ ਦੀ ਕੀਮਤ 52.18 ਹੈ। ਇਸੇ ਤਰ੍ਹਾਂ ਬੰਗਲਾਦੇਸ਼ ’ਚ ਪੈਟਰੋਲ ਦੀ ਕੀਮਤ 76.43 ਤੇ ਡੀਜ਼ਲ ਦੀ ਕੀਮਤ 55.82 ਹੈ। ਸ਼੍ਰੀ ਲੰਕਾ ’ਚ ਪੈਟਰੋਲ 59.36 ਤੇ ਡੀਜ਼ਲ 38.34 ਦੀ ਕੀਮਤ ’ਤੇ ਵਿਕ ਰਿਹਾ ਹੈ। ਨੇਪਾਲ ’ਚ ਪੈਟਰੋਲ ਦੀ ਕੀਮਤ 78.13 ਅਤੇ ਡੀਜ਼ਲ ਦੀ ਕੀਮਤ 67.50 ਹੈ। ਇਸੇ ਤਰ੍ਹਾਂ ਚੀਨ ’ਚ ਪੈਟਰੋਲ ਦੀ ਕੀਮਤ 81.85 ਤੇ ਡੀਜ਼ਲ ਦੀ ਕੀਮਤ 71.88 ਹੈ।

ਮੰਗਾਂ :
1. ਮੋਦੀ ਸਰਕਾਰ ਪੈਟਰੋਲੀਅਮ ਪਦਾਰਥਾਂ ਉਪਰ ਲਾਏ ਜਾ ਰਹੇ ਵੈਟ, ਐਕਸਾਈਜ਼ ਡਿਊਟੀ ਨੂੰ ਘਟਾਵੇ-ਕੁਕਿੰਗ ਗੈਸ ’ਤੇ ਰੋਕੀ ਸਬਸਿਡੀ ਜਾਰੀ ਕਰੇ।
2. ਕੇਰਲਾ ਦੀ ਤਰਜ ’ਤੇ ਸਾਰੇ ਪਰਿਵਾਰਾਂ ਨੂੰ ਭੋਜਨ ਕਿੱਟਾਂ ਮੁਫ਼ਤ ਦਿੱਤੀਆਂ ਜਾਣ। ਐਲ.ਡੀ.ਐਫ. ਕੇਰਲਾ ਸਰਕਾਰ 12 ਵਸਤਾਂ, ਚੌਲ, ਦਾਲਾਂ, ਪਕਾਉਣ ਵਾਲਾ ਤੇਲ, ਪਿਆਜ਼, ਆਲੂ ਅਤੇ ਹੋਰ ਵਸਤਾਂ ਮੁਫ਼ਤ ਦੇ ਰਹੀ ਹੈ।
3. ਆਮਦਨ ਕਰ ਘੇਰੇ ਤੋਂ ਬਾਹਰ ਦੇ ਪਰਿਵਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਨਕਦ ਤੁਰੰਤ ਦਿੱਤੇ ਜਾਣ।
4. 10 ਕਿੱਲੋ ਅਨਾਜ ਹਰ ਵਿਅਕਤੀ ਨੂੰ ਦਿੱਤਾ ਜਾਵੇ, ਇਹ ਮੋਦੀ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਲੋਕ ਭੁੱਖੇ ਮਰ ਰਹੇ ਹਨ ਅਤੇ ਮੋਦੀ ਸਰਕਾਰ ਅਨਾਜ ਨੂੰ ਇਥਨੋਲ ਲਈ ਵਰਤ ਰਹੀ ਹੈ।
5. ਬਿਨਾਂ ਸ਼ਰਤ ਜਿਵੇਂ ਰਾਸ਼ਨ ਕਾਰਡ, ਅਧਾਰ ਕਾਰਡ, ਅਤੇ ਬਾਇਓ ਮੀਟਰਕ ਵਰਗੀਆਂ ਸ਼ਰਤਾਂ ਸਮਾਪਤ ਕਰਕੇ ਸਰਵ ਵਿਆਪਕ ਜਨਤਕ ਵੰਡ ਪ੍ਰਣਾਲੀ ਨੂੰ ਯਕੀਨੀ ਬਣਾਕੇ ਹਰ ਇਕ ਨੂੰ ਰਾਸ਼ਨ ਦਿੱਤਾ ਜਾਵੇ।
6. ਜਿਥੇ ਮਹਾਮਾਰੀ ਕਾਰਨ ਪਾਬੰਦੀਆਂ ਹਨ, ਉਨ੍ਹਾਂ ਇਲਾਕਿਆਂ ਵਿਚ ਆਂਗਣਵਾੜੀਆਂ ਦੇ ਫੰਡ ਨੂੰ ਯਕੀਨੀ ਬਣਾਇਆ ਜਾਵੇ। ਬੱਚਿਆਂ ਨੂੰ ਰਾਸ਼ਨ ਵੰਡਿਆ ਜਾਵੇ ਅਤੇ ਗਰਭਵਤੀ ਔਰਤਾਂ ਦੀ ਭਾਲ ਕਰਕੇ ਰਾਸ਼ਨ ਉਨ੍ਹਾਂ ਤੱਕ ਪੁੱਜਦਾ ਕੀਤਾ ਜਾਵੇ। ਜਿਵੇਂ ਕੇਰਲਾ ਵਿਚ ਕੀਤਾ ਜਾ ਰਿਹਾ ਹੈ ਕਿ ਬੰਦ ਪਏ ਸਕੂਲਾਂ ਦੇ ਬੱਚਿਆਂ ਨੂੰ ਦੁਪਹਿਰ ਦਾ ਤਿਆਰ ਭੋਜਨ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ।
7. ਖਾਣ ਵਾਲੇ ਤੇਲ ਦੀ ਸੱਟਾ ਬਾਜ਼ਾਰੀ ਰੋਕੀ ਜਾਵੇ।
8. ਜ਼ਰੂਰੀ ਵਸਤਾਂ ਕਾਨੂੰਨ ਤਹਿਤ ਕੀਮਤਾਂ ਉਪਰ ਕੰਟਰੋਲ ਕੀਤਾ ਜਾਵੇ।
                                                                                                                                                   ਸੂਬਾ ਸਕੱਤਰ, ਸੀਪੀਆਈ (ਐਮ), ਪੰਜਾਬ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ