BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਬੀਏ (ਪੰਜਵਾਂ ਸਮੈਸਟਰ) ਦੇ ਨਤੀਜੇ ਵਿੱਚ ਐਸਐਸਐਮ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

June 22, 2021 12:11 PM

ਸਰਬਜੀਤ ਸਾਗਰ
ਦੀਨਾਨਗਰ, 21 ਜੂਨ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀਏ (ਪੰਜਵਾਂ ਸਮੈਸਟਰ) ਦੇ ਨਤੀਜੇ ਵਿੱਚ ਐਸਐਸਐਮ ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਮੈਰਿਟ ਸੂਚੀ ’ਚ ਚੰਗੇ ਸਥਾਨ ਪ੍ਰਾਪਤ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਦਸਿਆ ਕਿ ਵਿਦਿਆਰਥਣ ਸਪਨਾ ਨੇ 79.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ 15ਵਾਂ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਵਿਦਿਆਰਥਣ ਪ੍ਰਤਿਭਾ ਨੇ 76.75 ਅੰਕ ਲੈ ਕੇ 26ਵਾਂ ਸਥਾਨ, ਪੂਜਾ ਨੇ 76.5 ਫ਼ੀਸਦੀ ਅੰਕ ਲੈ ਕੇ 27ਵਾਂ ਸਥਾਨ, ਤੰਮਨਾ ਅਤੇ ਅਮਰਪ੍ਰੀਤ ਨੇ 76.25 ਫ਼ੀਸਦੀ ਅੰਕ ਲੈ ਕੇ 28ਵਾਂ ਸਥਾਨ, ਪ੍ਰੀਆ ਨੇ 76 ਫ਼ੀਸਦੀ ਅੰਕ ਲੈ ਕੇ 29ਵਾਂ ਸਥਾਨ, ਸ਼ਿਵਾਨੀ, ਜਸਪ੍ਰੀਤ ਸਿੰਘ ਅਤੇ ਰਜਨੀ ਨੇ 75.75 ਫ਼ੀਸਦੀ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ 30ਵਾਂ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਉਕਤ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਚੰਗੇ ਨਤੀਜੇ ਲਿਆਉਣ ਲਈ ਪਿ੍ਰੰਸੀਪਲ ਡਾ. ਆਰ.ਕੇ. ਤੁਲੀ ਵੱਲੋਂ ਪ੍ਰੋਫੈਸਰ ਡਾ. ਰਾਜਨ ਹਾਂਡਾ, ਡਾ. ਮੁਖਵਿੰਦਰ ਸਿੰਘ, ਪ੍ਰੋਫੈਸਰ ਸ਼ੁਭਲਤਾ, ਪ੍ਰੋਫੈਸਰ ਪ੍ਰਬੋਧ ਗਰੋਵਰ, ਪ੍ਰੋਫੈਸਰ ਸੁਬੀਰ ਰਗਬੋਤਰਾ, ਪ੍ਰੋਫੈਸਰ ਸੁਸ਼ਮਾ, ਪ੍ਰੋਫੈਸਰ ਰੀਆ, ਪ੍ਰੋਫੈਸਰ ਵੰਦਨਾ, ਪ੍ਰੋਫੈਸਰ ਰਮਨਜੀਤ ਕੌਰ, ਪ੍ਰੋਫੈਸਰ ਅਮਰਪ੍ਰੀਤ ਕੌਰ ਅਤੇ ਪ੍ਰੋਫੈਸਰ ਦੀਪਿਕਾ ਨੂੰ ਵਧਾਈ ਦਿੱਤੀ ਗਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ