BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਜੇਕਰ ਆਕਸੀਜਨ ਨਾ ਹੋਵੇ ਤਾਂ...

June 23, 2021 11:22 AM

ਅਰਪਣਾ ਰਾਣੀ

ਕੀ ਕਦੇ ਤੁਸੀਂ ਸੋਚਿਆ ਹੈ ਕਿ ਅਸੀਂ ਜੋ ਵੱਡੀਆਂ-ਵੱਡੀਆਂ ਇਮਾਰਤਾਂ, ਜੀਵ ਜੰਤੂ, ਪੇੜ-ਪੌਦੇ ਦੇਖ ਰਹੇ ਹਾਂ, ਇਹ ਸਭ ਕਿਸ ਕਾਰਨ ਨਜ਼ਰ ਆ ਰਹੇ ਹਨ? ਹਾਂ ਜੀ ਇਹ ਸਿਰਫ ਤੇ ਸਿਰਫ ਆਕਸੀਜਨ ਗੈਸ ਦੇ ਕਾਰਨ ਹੀ ਹੈ। ਇਹ ਇੱਕ ਗੈਸ ਹੀ ਨਹੀਂ, ਸਗੋਂ ਇੱਕ ਜੀਵਨਦਾਨ ਦੇਣ ਵਾਲੀ ਹਵਾ ਹੈ। ਇਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸਦਾ ਸੂਤਰ O2 ਹੈ, ਇਸ ਦਾ ਗੈਸ ਦੇ ਰੂਪ ਵਿੱਚ ਕੋਈ ਰੰਗ ਨਹੀਂ ਹੁੰਦਾ ਤੇ ਨਾ ਹੀ ਇਸ ਦਾ ਕੋਈ ਸਵਾਦ ਅਤੇ ਗੰਧ ਹੁੰਦੀ ਹੈ। ਪ੍ਰੰਤੂ ਠੋਸ ਅਤੇ ਤਰਲ ਰੂਪ ਵਿੱਚ ਇਸ ਦਾ ਰੰਗ ਨੀਲਾ ਹੁੰਦਾ ਹੈ। ਧਰਤੀ ਹੀ ਇੱਕ ਅਜਿਹਾ ਸੁੰਦਰ ਗ੍ਰਹਿ ਹੈ, ਜਿੱਥੇ ਆਕਸੀਜਨ (21%) ਉਚਿੱਤ ਮਾਤਰਾ ਵਿੱਚ ਮੌਜੂਦ ਹੈ। ਇਸ ਦੀ ਇਸ ਤੋਂ ਵੱਧ ਅਤੇ ਘੱਟ ਮਾਤਰਾ ਜੀਵਨ ’ਤੇ ਬਹੁਤ ਹੀ ਬੁਰਾ ਪ੍ਰਭਾਵ ਪਾਉਂਦੀ ਹੈ। ਇਹ ਵਾਯੂਮੰਡਲ ਵਿੱਚ ਮੌਜੂਦ ਮੁੱਖ ਗੈਸਾਂ ਵਿੱਚੋਂ ਇੱਕ ਹੈ।
ਆਕਸੀਜਨ ਦੀ ਖੋਜ ਕਾਰਲ ਸ਼ੀਲੇ ਅਤੇ ਜੋਸੇਫ ਪਿ੍ਰਸਟਲੇ ਨੇ ਸੰਨ 1772 ਵਿੱਚ ਕੀਤੀ। ਕਾਰਲ ਸ਼ੀਲੇ ਨੇ 1772 ਵਿੱਚ ਪੋਟਾਸ਼ੀਅਮ ਨਾਈਟ੍ਰੇਟ ਨੂੰ ਗਰਮ ਕਰਕੇ ਆਕਸੀਜਨ ਤਿਆਰ ਕੀਤੀ। ਪ੍ਰੰਤੂ ਉਨ੍ਹਾਂ ਦਾ ਇਹ ਕੰਮ 1777 ਵਿੱਚ ਪ੍ਰਕਾਸ਼ਿਤ ਹੋਇਆ ਅਤੇ 1774 ਵਿੱਚ ਜੋਸੇਫ ਪਿ੍ਰਸਟਲੇ ਨੇ ਮਰਕਿਊਰਿਕ ਆਕਸਾਇਡ ਨੂੰ ਗਰਮ ਕਰਕੇ ਆਕਸੀਜਨ ਗੈਸ ਤਿਆਰ ਕੀਤੀ। ਐਨਟੀਨੋ ਲੈਵੋਜ਼ੀਅਰ ਨੇ ਆਕਸੀਜਨ ਦੇ ਗੁਣਾਂ ਦਾ ਅਧਿਐਨ ਕੀਤਾ ਅਤੇ ਇਸ ਨੂੰ ਆਕਸੀਜਨ ਦਾ ਨਾਮ ਦਿੱਤਾ। ਕੁਦਰਤ ਵਿੱਚ ਇਹ ਗੈਸ ਸਾਨੂੰ ਹਰੇ ਭਰੇ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ। ਇਹ ਪੌਦੇ ਹੀ ਹਨ ਜੋ ਸਾਨੂੰ ਆਕਸੀਜਨ ਗੈਸ ਦੇ ਕੇ ਜਿਊਂਦਾ ਰੱਖਦੇ ਹਨ। ਅਸੀਂ ਸਾਹ ਲੈਣ ਦੌਰਾਨ ਜੋ ਕਾਰਬਨ ਡਾਇਆਕਸਾਇਡ ਛੱਡਦੇ ਹਾਂ, ਪੌਦੇ ਇਸ ਦੀ ਵਰਤੋਂ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੌਰਾਨ ਆਪਣਾ ਭੋਜਨ ਬਣਾਉਣ ਲਈ ਕਰਦੇ ਹਨ।
ਬਿ੍ਰਟੇਨ ਦੇ ਇੰਪੀਰੀਅਲ ਕਾਲਜ ਦੇ ਸੋਧ ਕਰਤਾਵਾਂ ਨੇ ਇੱਕ ਸੋਧ ਵਿੱਚ ਖੁਲਾਸਾ ਕੀਤਾ ਕਿ ਅੱਜ ਤੋਂ ਲਗਭਗ 3.6 ਅਰਬ ਸਾਲ ਪਹਿਲਾਂ ਧਰਤੀ ’ਤੇ ਆਕਸੀਜਨ ਦਾ ਨਿਰਮਾਣ ਸ਼ੁਰੂ ਹੋ ਗਿਆ ਸੀ। ਮਨੁੱਖ ਦਿਨ ਭਰ ਵਿੱਚ ਜੋ ਵੀ ਖਾਂਦਾ ਹੈ, ਉਸ ਦਾ 75% ਭਾਗ ਆਕਸੀਜਨ ਹੀ ਹੁੰਦਾ ਹੈ ਅਤੇ ਇਨਸਾਨ ਦਾ ਸਰੀਰ ਇਸ ਕਾਰਨ ਹੀ ਸੁਚਾਰੂ ਰੂਪ ਵਿੱਚ ਕੰਮ ਕਰਦਾ ਹੈ। ਖ਼ੂਨ ਦੇ ਨਾਲ ਹੀ ਆਕਸੀਜਨ ਵੀ ਸਰੀਰ ਦੇ ਸਾਰੇ ਭਾਗਾਂ ਤੱਕ ਪਹੁੰਚਦੀ ਹੈ। ਸਰੀਰ ਵਿੱਚ 90% ਊਰਜਾ ਆਕਸੀਜਨ ਦੇ ਕਾਰਨ ਹੀ ਹੁੰਦੀ ਹੈ ਅਤੇ ਬਾਕੀ 10% ਭੋਜਨ ਅਤੇ ਪਾਣੀ ਤੋਂ ਮਿਲਦੀ ਹੈ। ਜੇ ਸਰੀਰ ਵਿੱਚੋਂ ਆਕਸੀਜਨ ਦਾ ਪੱਧਰ 90 ਤੋਂ ਥੱਲੇ ਚਲਾ ਜਾਵੇ ਤਾਂ ਆਕਸੀਜਨ ਦੀ ਕਮੀ ਮੰਨੀ ਜਾਂਦੀ ਹੈ। ਆਕਸੀਜਨ ਸਾਡੇ ਸਰੀਰ ਵਿੱਚ ਈਂਧਣ ਦਾ ਕੰਮ ਕਰਦੀ ਹੈ ਅਤੇ ਊਰਜਾ ਪ੍ਰਦਾਨ ਕਰਦੀ ਹੈ। ਖ਼ੂਨ ਇਸ ਨੂੰ ਸੋਖ ਕੇ ਸਰੀਰ ਦੇ ਸਾਰੇ ਭਾਗਾਂ ਤੱਕ ਭੇਜਦਾ ਹੈ।ਆਕਸੀਜਨ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ ਅਤੇ ਨਵੇਂ ਟੁੱਟੇ ਭੱਜੇ ਸੈੱਲਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਨਵੇਂ ਸੈੱਲ ਵੀ ਬਣਾਉਂਦੀ ਹੈ। ਸ਼ੁੱਧ ਹਵਾ ਵਿੱਚ ਆਕਸੀਜਨ ਲੈਣ ਨਾਲ ਟੀਬੀ, ਦਮਾ (ਅਸਥਮਾ) ਅਤੇ ਹੋਰ ਫੇਫੜਿਆਂ ਦੇ ਰੋਗ ਦੂਰ ਹੁੰਦੇ ਹਨ। ਆਕਸੀਜਨ ਹਾਈਡੋ੍ਰਜਨ ਨਾਲ ਮਿਲਕੇ ਪਾਣੀ ਬਣਾਉਂਦੀ ਹੈ। ਇਹ ਵੀ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ।
ਧਰਤੀ ਦਾ ਵੱਧ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ। ਇਸ ਲਈ ਵੱਧ ਆਕਸੀਜਨ ਸਾਨੂੰ ਜਲੀ ਪੌਦਿਆਂ ਤੋਂ ਮਿਲਦੀ ਹੈ।ਵਾਤਾਵਰਨ ਵਿੱਚ ਮੌਜੂਦ 70-80% ਆਕਸੀਜਨ ਇਨ੍ਹਾਂ ਤੋਂ ਹੀ ਮਿਲਦੀ ਹੈ। ਨਿੰਮ, ਬਰਗਦ, ਪਿੱਪਲ, ਤੁਲਸੀ ਇਹ ਦੂਜੇ ਦਰੱਖਤਾਂ ਦੇ ਮੁਕਾਬਲੇ ਵੱਧ ਆਕਸੀਜਨ ਪ੍ਰਦਾਨ ਕਰਦੇ ਹਨ। ਪਿੱਪਲ ਹਰ ਸਮੇਂ ਸਾਨੂੰ ਆਕਸੀਜਨ ਦਿੰਦਾ ਰਹਿੰਦਾ ਹੈ। ਬਾਂਸ ਦਾ ਪੌਦਾ ਇਨ੍ਹਾਂ ਪੌਦਿਆਂ ਦੇ ਮੁਕਾਬਲੇ 30% ਵੱਧ ਆਕਸੀਜਨ ਦਿੰਦਾ ਹੈ। ਸਾਡੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਨਾ ਘਟੇ ਇਸ ਲਈ ਸਾਨੂੰ ਆਪਣੇ ਭੋਜਨ ਵਿੱਚ ਕਿਸ਼ਮਿਸ਼, ਖਜ਼ੂਰ, ਅਦਰਕ, ਗਾਜਰ ਅਤੇ ਹਰੀਆਂ ਸਬਜ਼ੀਆਂ ਦਾ ਉਪਯੋਗ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਆਕਸੀਜਨ ਨੂੰ ਵੱਧ ਸੋਖਣ ਦਾ ਕੰਮ ਕਰਦੇ ਹਨ। ਸਰੀਰ ਵਿੱਚ ਆਕਸੀਜਨ ਦੀ ਘਾਟ ਹੋਣ ਕਾਰਨ ਹਾਈਪੋਜੇਮਿਆ ਹੋ ਸਕਦਾ ਹੈ, ਇਸ ਰੋਗ ਵਿੱਚ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਦਿਮਾਗ, ਲੀਵਰ, ਗੁਰਦੇ ਜੇ ਇਨ੍ਹਾਂ ਅੰਗਾਂ ਨੂੰ ਉਚਿੱਤ ਮਾਤਰਾ ਵਿੱਚ ਆਕਸੀਜਨ ਨਾ ਮਿਲੇ ਤਾਂ ਇਹ ਖਰਾਬ ਹੋ ਜਾਂਦੇ ਹਨ। ਇਸ ਤੋਂ ਬਚਾਅ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਹ ਆਕਸੀਜਨ ਦਾ ਹੀ ਸ਼੍ਰੋਤ ਹੈ। ਹਰੇਕ ਦਰੱਖਤ 117 ਲੀਟਰ ਆਕਸੀਜਨ ਇੱਕ ਸਾਲ ਵਿੱਚ ਦਿੰਦਾ ਹੈ। ਹਰ ਇੱਕ ਇਨਸਾਨ ਜੇ 5-5 ਪੌਦੇ ਲਗਾਵੇ ਤਾਂ ਸਮਝ ਲਓ ਉਸ ਨੇ ਆਪਣੀ ਵਰਤੀ ਆਕਸੀਜਨ ਦਾ ਮੁੱਲ ਚੁੱਕਾ ਦਿੱਤਾ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਆਕਸੀਜਨ ਨਾ ਹੋਵੇ ਤਾਂ ਕੀ ਹੋਵੇਗਾ? ਹਾਂ, ਜੇ 5 ਸਕਿੰਟ ਲਈ ਵੀ ਆਕਸੀਜਨ ਧਰਤੀ ਤੋਂ ਖ਼ਤਮ ਹੋ ਜਾਵੇ ਤਾਂ ਦਿਨ ਵਿੱਚ ਹੀ ਕਾਲੀ ਹਨੇਰੀ ਰਾਤ ਹੋ ਜਾਵੇਗੀ। ਸਾਰੀਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ। ਧਰਤੀ ਧਸ ਜਾਵੇਗੀ। ਸਾਡੀ ਚਮੜੀ ਪਾਪੜ ਦੀ ਤਰ੍ਹਾਂ ਸੇਕੀ ਜਾਵੇਗੀ। ਅਸੀਂ ਕੰਨਾਂ ਤੋਂ ਵੀ ਬੋਲੇ ਹੋ ਜਾਵਾਂਗੇ ਤੇ ਕੰਨਾਂ ਦੇ ਪਰਦੇ ਵੀ ਫਟ ਜਾਣਗੇ। ਸਮੁੰਦਰਾਂ ਦਾ ਪਾਣੀ ਭਾਫ ਬਣ ਕੇ ਉੱਡ ਜਾਵੇਗਾ। ਧਰਤੀ ਠੰਡੀ ਹੋ ਜਾਵੇਗੀ। ਧਾਤੂਆਂ ਦੇ ਟੁਕੜੇ ਬਿਨਾਂ ਬੈਲਡਿੰਗ ਤੋਂ ਹੀ ਜੁੜ ਜਾਣਗੇ ਅਤੇ ਸਭ ਕੁਝ ਤਹਿਸ-ਨਹਿਸ ਹੋ ਜਾਵੇਗਾ।ਇੱਥੋਂ ਤੱਕ ਕਿ ਇਸ ਬਰਬਾਦੀ ਨੂੰ ਦੇਖਣ ਵਾਲਾ ਵੀ ਕੋਈ ਨਹੀਂ ਬਚੇਗਾ। ਇਹ ਸਭ ਕੁਝ ਸੋਚ ਕੇ ਸਰੀਰ ਵਿੱਚ ਕੰਬਣੀ ਜਿਹੀ ਛਿੜ ਜਾਂਦੀ ਹੈ।ਪਰ ਅਫਸੋਸ ਫਿਰ ਵੀ ਅਸੀਂ ਆਪਣੇ ਹੱਥਾਂ ਨਾਲ ਆਪਣੇ ਭਵਿੱਖ ਭਾਵ ਦਰੱਖਤਾਂ ’ਤੇ ਕੁਲਹਾੜੀ ਚਲਾ ਰਹੇ ਹਾਂ। ਦਰੱਖਤ ਕੱਟ ਰਹੇ ਹਾਂ ਜੋ ਕਿ ਸਾਡੇ ਜਿਊਣ ਦਾ ਸਹਾਰਾ ਹਨ।ਦਰੱਖਤ ਕੱਟਣ ਦਾ ਨਤੀਜਾ ਅਸੀਂ ਦੇਖ ਚੁੱਕੇ ਹਾਂ ਕਿ ਕੋਵਿਡ-19 ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਕਾਰਨ ਕਿੰਨੇ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਭੰਗ ਦੇ ਭਾੜੇ ਚਲੀਆਂ ਗਈਆਂ।
ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਆਕਸੀਜਨ ਦੀ ਘਾਟ ਕਰਕੇ ਮਨੁੱਖਤਾ ਦਾ ਹੋਰ ਵਧੇਰੇ ਨੁਕਸਾਨ ਨਾ ਹੋੇਵੇ ਤਾਂ ਅਸੀਂ ਕੁਦਰਤ ਨਾਲ ਹੋਰ ਖਿਲਵਾੜ ਨਾ ਕਰਦੇ ਹੋਏ ਧਰਤੀ ’ਤੇ ਵੱਧ ਤੋਂ ਵੱਧ ਰੁੱਖ ਲਗਾਕੇ ਇਸ ਨੂੰ ਹੋਰ ਹਰੀ ਭਰੀ ਅਤੇ ਮਨਮੋਹਕ ਬਣਾਈਏ। ਇਸੇ ਵਿੱਚ ਹੀ ਸਾਡੇ ਸਭਨਾਂ ਦੀ ਭਲਾਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ