BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਲੇਖ

ਬੱਚਿਆਂ ਨੂੰ ਚੰਗਾ ਇਨਸਾਨ ਬਣਨ ਵੱਲ ਤੋਰੋ

June 24, 2021 11:33 AM

ਰਾਕੇਸ਼ ਕੁਮਾਰ

ਜ਼ਿੰਦਗੀ ਵਿੱਚ ਹਰ ਚੰਗੀ ਗੱਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।ਜੋ ਸਾਡੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ।ਚੰਗੀਆਂ ਗੱਲਾਂ ਵਿੱਚੋਂ ਗਿਆਨ ਉਪਜਦਾ ਹੈ ਤੇ ਅਸੀਂ ਉਸ ਗਿਆਨ ਦੇ ਜਰੀਏ ਜ਼ਿੰਦਗੀ ਦੇ ਵੱਡੇ-ਵੱਡੇ ਫੈਸਲੇ ਕਰ ਸਕਦੇ ਹਾਂ। ਬੱਚਿਆਂ ਨੂੰ ਚੰਗੀਆਂ ਗੱਲਾਂ ਬਾਰੇ ਦੱਸਣਾ ਬਹੁਤ ਜ਼ਰੂਰ ਹੈ। ਜਿਸ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੇੈ । ਘਰ ਦਾ ਖੁਸ਼ਨੁਮਾ ਮਾਹੌਲ ਬੱਚੇ ਦੇ ਦਿਮਾਗੀ ਵਿਕਾਸ ਲਈ ਬਹੁਤ ਜ਼ਰੁੂਰੀ ਹੈ। ਜੋ ਗੱਲਾਂ ਬੱਚੇ ਦੇ ਦਿਮਾਗ ਵਿੱਚ ਸ਼ੁਰੂ ਤੋਂ ਬੈਠ ਜਾਣ ਉਹਨਾਂ ਦਾ ਅਸਰ ਸਾਰੀ ਉਮਰ ਵੇਖਣ ਨੂੰ ਮਿਲਦਾ ਹੈ, ਫਿਰ ਚਾਹੇ ਗੱਲਾਂ ਚੰਗੀਆਂ ਹੋਣ ਜਾਂ ਮਾੜੀਆਂ। ਬੱਚੇ ਦੀਆਂ ਆਦਤਾਂ ਵੱਲ ਧਿਆਨ ਕੇਂਦਰਤ ਰੱਖਣਾ ਮਾਪਿਆਂ ਦਾ ਮੁੱਢਲਾ ਫਰਜ਼ ਹੈ। ਜੋ ਆਦਤਾਂ ਅਸੀਂ ਬੱਚੇ ਨੂੰ ਬਚਪਨ ਤੋਂ ਹੀ ਸਿਖਾ ਦੇਵਾਂਗੇ ਉਹੀ ਆਦਤਾਂ ਉਸ ਦੇ ਚਰਿੱਤਰ ਦਾ ਨਿਰਮਾਣ ਕਰਨਗੀਆਂ। ਆਦਤਾਂ ਦਾ ਪੱਕੇ ਤੌਰ ’ਤੇ ਨਿਰਮਾਣ ਮਾਪਿਆਂ ਦੁਆਰਾ ਸਿਖਾਈਆਂ ਜਾਣ ਵਾਲੀਆਂ ਗੱਲਾਂ ਤੋਂ ਹੁੰਦਾ ਹੈ। ਚੰਗਾ-ਮਾੜਾ, ਸੱਚ-ਝੂਠ ਤੇ ਗ਼ਲਤ-ਸਹੀ ਸਾਰੀਆਂ ਹੀ ਗੱਲਾਂ ਬੱਚਾ ਘਰ ਤੋਂ ਹੀ ਸਿਖਦਾ ਹੈ ਕਿਉਂਕਿ ਬੱਚੇ ਦੇ ਪਹਿਲੇ ਅਧਿਆਪਕ ਮਾਪੇ ਹੀ ਹੁੰਦੇ ਹਨ। ਚੰਗੀਆਂ ਗੱਲਾਂ ਵਿੱਚ ਬੱਚਿਆਂ ਨੂੰ ਸਿੱਖਿਆ ਦਾਇਕ ਕਹਾਣੀਆਂ ਸੁਣਾ ਸਕਦੇ ਹਾਂ, ਕਿਸੇ ਵਿਅਕਤੀ ਵਿਸ਼ੇਸ਼ ਦੀ ਜੀਵਨੀ ਬਾਰੇ ਜਾਣਕਾਰੀ ਦੇ ਸਕਦੇ ਹਾਂ, ਬੁਝਾਰਤਾਂ ਨਾਲ ਉਸਦਾ ਮਨ ਪਰਚਾਵਾ ਤੇ ਦਿਮਾਗੀ ਕਸਰਤ ਕਰਵਾ ਸਕਦੇ ਹਾਂ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ ਦੇ ਨਾਲ-ਨਾਲ ਆਪਣੇ ਸੱਭਿਆਚਾਰ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ।
ਬੱਚੇ ਮਾਨਸਿਕ ਰੂਪ ਵਿੱਚ ਆਪਣੇ ਸਮਾਜ ਪ੍ਰਤੀ ਚੰਗੀ ਸੋਚ ਰੱਖਣ ਤਾਂ ਜੋ ਉਹ ਚੰਗੇ ਨਾਗਰਿਕ ਹੋਣ ਦਾ ਫਰਜ਼ ਵੀ ਨਿਭਾ ਸਕਣ। ਘਰ ਬੱਚਿਆਂ ਦਾ ਪਹਿਲਾ ਸਕੂਲ ਹੁੰਦਾ ਹੈ ਅਤੇ ਮਾਪੇ ਅਧਿਆਪਕ ਹੁੰਦੇ ਹਨ। ਬੱਚਿਆਂ ਨੂੰ ਉੱਚ ਆਦਰਸ਼ ਵਾਲਾ ਜੀਵਨ ਜਿਉਂਣ ਦਾ ਢੰਗ ਦੱਸ ਕੇ ਮਾਪੇ ਬੱਚਿਆਂ ਦੇ ਮਾਰਗ ਦਰਸ਼ਕ ਬਣ ਸਕਦੇ ਹਨ। ਸਮੇਂ ਸਿਰ ਉੱਠਣਾ, ਪੜ੍ਹਾਈ ਦੌਰਾਨ ਗੱਲਾਂ ਨਾ ਕਰਨਾ, ਖਾਣ ਤੋਂ ਪਹਿਲਾ ਤੇ ਬਾਅਦ ਵਿੱਚ ਹੱਥਾਂ ਨੂੰ ਧੋਣਾ, ਟੀ.ਵੀ ਘੱਟ ਦੇਖਣਾ, ਵੱਡਿਆਂ ਦਾ ਸਤਿਕਾਰ ਕਰਨਾ, ਲੜਾਈ ਨਾ ਕਰਨਾ, ਕਿਸੇ ਦੀ ਬੁਰਾਈ ਨਾ ਕਰਨਾ, ਆਪਣੇ ਦੋਸਤਾਂ ਨਾਲ ਚੰਗੇ ਸਬੰਧ ਬਣਾ ਕੇ ਰੱਖਣਾ, ਕਮਜ਼ੋਰਾਂ ਦੀ ਮਦਦ ਕਰਨਾ, ਹਮੇਸ਼ਾ ਸੱਚ ਬੋਲਣਾ ਆਦਿ। ਚੰਗੀਆਂ ਗੱਲਾਂ ਦੱਸਣ ਲਈ ਕਿਸੇ ਵਿਸ਼ੇਸ਼ ਕਲਾਸ ਦੀ ਲੋੜ ਨਹੀਂ ਬਲਕਿ ਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਰੋਲ-ਮਾਡਲ ਬਣ ਕੇ ਸਿਖਾਉਣੀਆਂ ਚਾਹੀਦੀਆਂ ਹਨ। ਜਿਹੜੀਆਂ ਗੱਲਾਂ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਉਹਨਾਂ ’ਤੇ ਪਹਿਲਾਂ ਖੁਦ ਨੂੰ ਪਹਿਰਾ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਬੱਚੇ ਦੇਖਾ-ਦੇਖੀ ਵਿੱਚ ਸਿੱਖਦੇ ਹਨ।
ਸਕੂਲ ਵਿੱਚ ਵੀ ਬੱਚਿਆਂ ਨੂੰ ਅਧਿਆਪਕਾਂ ਦੁਆਰਾ ਕਿਤਾਬੀ ਗਿਆਨ ਦੇ ਨਾਲ-ਨਾਲ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਲਈ ਜੇਕਰ ਬੱਚੇ ਅਤੇ ਮਾਪੇ ਸ਼ੁਰੂ ਤੋਂ ਹੀ ਕੋਸ਼ਿਸ਼ ਕਰਨ ਤਾਂ ਬੱਚਿਆਂ ਵਿੱਚ ਇੱਕ ਚੰਗਾ ਇਨਸਾਨ ਬਣਨ ਦੇ ਸਾਰੇ ਗੁਣ ਆ ਸਕਦੇ ਹਨ ਤੇ ਉਹ ਆਪ ਮੁਹਾਰੇ ਹੀ ਚੰਗੀਆਂ ਤੇ ਸਹੀ ਗੱਲਾਂ ਨੂੰ ਹੀ ਸੋਚਣ ਦੇ ਕਾਬਲ ਬਣ ਸਕਦੇ ਹਨ, ਜਿਸ ਨਾਲ ਉਹ ਜ਼ਿੰਦਗੀ ਵਿੱਚ ਅੱਗੇ ਜਾ ਕੇ ਆਪਣੇ ਕੈਰੀਅਰ ਨਾਲ ਸਬੰਧਤ ਅਹਿਮ ਫੈਸਲੇੇ ਲੈ ਸਕਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ