BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਮੁੱਢਲੇ ਸਿਹਤ ਕੇਂਦਰ ’ਚ 776 ਵਿਅਕਤੀਆਂ ਦਾ ਟੀਕਾਕਰਨ

June 24, 2021 12:44 PM

ਜਰਨੈਲ ਸਿੰਘ ਹਰੀਵਾਲ
ਕੀਰਤਪੁਰ ਸਾਹਿਬ, 23 ਜੂਨ : ਸਿਵਲ ਸਰਜਨ ਰੂਪਨਗਰ ਡਾ.ਦਵਿੰਦਰ ਕੁਮਾਰ ਢਾਂਡਾ ਵਲੋ ਜਿਲ੍ਹੇ ਵਿਚ ਕਰੋਨਾ ਵੈਕਸੀਨ ਨੂੰ ਵੱਧ ਤੋ ਵੱਧ ਅਸਰਦਾਰ ਢੰਗ ਨਾਲ ਲਾਗੂ ਕਰਨ ਦੀਆਂ ਦਿੱਤੀਆ ਹਦਾਇਤਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਵਲੋ ਵੱਖ ਵੱਖ ਸੰਗਠਨਾਂ ਨੂੰ ਵੱਧ ਤੋ ਵੱਧ ਟੀਕਾਕਰਨ ਕੈਂਪ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਅੱਜ ਮੁਢਲਾ ਸਿਹਤ ਕੇਦਰ ਕੀਰਤਪੁਰ ਸਾਹਿਬ ਅਧੀਨ 776 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਕਰੋਨਾ ਟੀਕਾਕਰਨ ਮੁਹਿੰਮ ਨੂੰ ਲੋਕਾ ਦਾ ਹੁੰਗਾਰਾ ਮਿਲ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਵਲੋ ਸਿਹਤ ਵਿਭਾਗ ਨੂੰ ਕਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਭਰਪੂਰ ਸਮਰਥਨ ਮਿਲ ਰਿਹਾ ਹੈ। ਬੀਤੇ ਦਿਨ ਕੀਰਤਪੁਰ ਸਾਹਿਬ ਅਧੀਨ 2226 ਵਿਅਕਤੀਆ ਦਾ ਕਰੋਨਾਂ ਟੀਕਾਕਰਨ ਕੀਤਾ ਗਿਆ ਜਿਸਦੇ ਸਦਕਾ ਕੀਰਤਪੁਰ ਸਾਹਿਬ ਦੀ ਦੋ ਦਿਨ ਦੀ ਟੀਕਾਕਰਨ ਦੀ ਰਿਪੋਰਟ 3000 ਤੋਂ ਵੱਧ ਹੋ ਗਈ ਹੈ। ਬੀਤੇ ਦਿਨਾਂ ਵਿਚ ਲੋਕਾ ਦੀ ਸਹੂਲੀਅਤ ਲਈ ਕੀਰਤਪੁਰ ਸਾਹਿਬ ਦੇ ਵੱਖ ਵੱਖ ਵਾਰਡਾਂ ਵਿਚ ਕਰੋਨਾ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ। ਆਸ਼ਾ ਵਰਕਰਾਂ ਨੂੰ ਹਦਾਇਤਾਂ ਕੀਤੀਆਂ ਗਈਆ ਹਨ ਕਿ ਉਹ ਲੋਕਾ ਨੂੰ ਪ੍ਰੇਰਿਤ ਕਰਨ ਕਿ ਵੱਧ ਤੋ ਵੱਧ ਵਿਅਕਤੀ ਕਰੋਨਾ ਵੇਕਸੀਨੇਸ਼ਨ ਕੈਪਾ ਵਿਚ ਪਹੁੰਚਣ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ